ਇਸਪਾਤ ਮੰਤਰਾਲਾ
ਯਾਸ ਤੂਫਾਨ ਦੇ ਕਾਰਨ ਸਟੀਲ ਉਤਪਾਦਨ ਜਾਂ ਆਕਸੀਜਨ ਸਪਲਾਈ ਵਿੱਚ ਕੋਈ ਵਿਘਨ ਨਹੀਂ ਆਇਆ
Posted On:
27 MAY 2021 11:54AM by PIB Chandigarh
ਸਟੀਲ ਮੰਤਰਾਲੇ ਨੇ ਸਟੀਲ ਨਿਰਮਾਣ ਤੇ ਆਕਸੀਜਨ ਉਤਪਾਦਨ ‘ਤੇ ਯਾਸ ਤੂਫਾਨ ਦੇ ਸੰਭਾਵਿਤ ਪ੍ਰਭਾਵ ਦਾ ਆਕਲਨ ਕਰਨ ਦੇ ਲਈ 23 ਮਈ ਨੂੰ ਉਦਯੋਗ ਤੇ ਇੰਟਰਨਲ ਵਪਾਰ ਸੰਵਰਧਨ ਵਿਭਾਗ ਦੇ ਨਾਲ ਮਿਲ ਕੇ ਸਟੀਲ ਖੇਤਰ ਦੀਆਂ ਸਾਰੀਆਂ ਪ੍ਰਮੁੱਖ ਕੰਪਨੀਆਂ ਦੇ ਨਾਲ ਇੱਕ ਬੈਠਕ ਆਯੋਜਿਤ ਕੀਤੀ। ਇਸ ਬੈਠਕ ਵਿੱਚ ਬਿਜਲੀ ਮੰਤਰਾਲੇ ਤੇ ਸਬੰਧਿਤ ਰਾਜ ਸਰਕਾਰ ਦੇ ਪ੍ਰਤੀਨਿਧੀ ਵੀ ਹਾਜਰ ਸਨ। ਅਜਿਹਾ ਅਨੁਮਾਨ ਲਗਾਇਆ ਗਿਆ ਕਿ ਸਿਰਫ ਓਡੀਸ਼ਾ ਤੇ ਪੱਛਮ ਬੰਗਾਲ ਵਿੱਚ ਸਥਿਤ ਪਲਾਂਟ ਹੀ ਪ੍ਰਭਾਵਿਤ ਹੋਣਗੇ। ਇਸ ਲਈ ਇਹ ਸੁਨਿਸ਼ਚਿਤ ਕਰਨ ਦੇ ਸਾਰੇ ਯਤਨ ਕੀਤੇ ਗਏ ਕਿ ਬਿਜਲੀ ਦੀ ਸਪਲਾਈ ਠੱਪ ਨਾ ਹੋਵੇ। ਇਹ ਯੋਜਨਾ ਵੀ ਬਣਾਈ ਗਈ ਕਿ ਜੋ ਰਾਜ ਓਡੀਸ਼ਾ ਦੇ ਕਲਿੰਗਨਗਰ ਤੇ ਅੰਗੁਲ ਪਲਾਂਟਾਂ ‘ਤੇ ਨਿਰਭਰ ਸਨ, ਉਹ ਅਸਥਾਈ ਰੂਪ ਨਾਲ 2 ਤੋਂ 4 ਦਿਨਾਂ ਦੇ ਲਈ ਟਾਟਾ ਦੇ ਜਮਸ਼ੇਦਪੁਰ ਪਲਾਂਟਾਂ ਤੋਂ ਬਿਜਲੀ ਲੈਣਗੇ। ਇਸ ਦੀ ਪੁਸ਼ਟੀ ਹੋ ਗਈ ਹੈ ਕਿ ਓਡੀਸ਼ਾ ਦੇ ਅੰਗੁਲ, ਕਲਿੰਗਨਗਰ ਤੇ ਰਾਊਰਕੇਲਾ ਵਿੱਚ ਸਥਿਤ ਕਿਸੇ ਵੀ ਸਟੀਲ ਪਲਾਂਟ ਨੂੰ ਬਿਜਲੀ ਸਪਲਾਈ ਵਿੱਚ ਕੋਈ ਵਿਘਨ ਨਹੀਂ ਹੋਇਆ। ਟਾਟਾ, ਜਿਨ੍ਹਾਂ ਦੇ ਪਲਾਂਟ ਓਡੀਸ਼ਾ ਵਿੱਚ ਹਨ, ਦੇ ਪ੍ਰਤਿਨਿਧੀਆਂ ਨੇ ਪੁਸ਼ਟੀ ਕੀਤੀ ਕਿ ਟਾਟਾ ਸਟੀਲ ਪਲਾਂਟਾਂ ਦੇ ਐੱਲਐੱਮਓ ਉਤਪਾਦਨ ‘ਤੇ ਯਾਸ ਤੂਫਾਨ ਦਾ ਕੋਈ ਪ੍ਰਭਾਵ ਨਹੀਂ ਪਿਆ ਹੈ।
ਕਲਿੰਗਨਗਰ, ਜਮਸ਼ੇਦਪੁਰ ਤੇ ਅੰਗੁਲ ਵਿੱਚ ਸਾਰੇ ਸਬੰਧ ਆਕਸੀਜਨ ਪਲਾਂਟਾਂ ਨਾਲ ਐੱਲਐੱਮਓ ਦਾ ਡਿਸਪੈਚ ਬਿਨਾਂ ਕਿਸੇ ਵਿਘਨ ਦੇ ਆਮ ਦਿਨਾਂ ਦੀ ਤਰ੍ਹਾਂ ਜਾਰੀ ਰਿਹਾ।
ਕਲਿੰਗਨਗਰ ਪਹੁੰਚਾਉਣ ਵਾਲੇ ਟੈਂਕਰਾਂ ਵਿੱਚ ਕਮੀ ਆਈ ਕਿਉਂਕਿ ਇਨ੍ਹਾਂ ਨੇ ਜਮਸ਼ੇਦਪੁਰ ਹੋ ਕੇ ਭੇਜਿਆ ਗਿਆ। ਇਹ ਆਉਣ ਵਾਲੇ ਤੂਫਾਨ ਨੂੰ ਦੇਖਦੇ ਹੋਏ ਕੰਟੀਜੈਂਸੀ ਪਲਾਨ ਦੇ ਅਨੁਰੂਪ ਸੀ। ਦੁਰਗਾਪੁਰ, ਬਰਨਪੁਰ ਤੇ ਰਾਊਰਕੇਲਾ ਦੇ ਸਟੀਲ ਪਲਾਂਟਾਂ ਨੂੰ ਵੀ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਸੀ। ਸਾਰੇ ਸਬੰਧਿਤ ਪਲਾਂਟਾਂ ਨੂੰ ਅਜਿਹੀ ਸਥਿਤੀ ਨਾਲ ਨਿਪਟਣ ਦੇ ਲਈ ਐੱਸਓਪੀ ਦੋਹਰਾ ਦਿੱਤਾ ਗਿਆ ਸੀ। ਸਟੀਲ ਉਤਪਾਦਨ ਜਾਂ ਆਕਸੀਜਨ ਸਪਲਾਈ ਵਿੱਚ ਕੋਈ ਵਿਘਨ ਨਹੀਂ ਆਇਆ। ਇਸੇ ਪ੍ਰਕਾਰ, ਜੇ ਐੱਸਪੀਐੱਲ ਤੇ ਜੇਐੱਸਡਬਲਿਊ, ਜਿਨ੍ਹਾਂ ਦੇ ਓਡੀਸ਼ਾ ਵਿੱਚ ਅੰਗੁਲ ਅਤੇ ਝਾਰਸੁਗੁੜਾ ਵਿੱਚ ਪਲਾਂਟ ਹਨ, ਵੀ ਪੂਰੀ ਤਰ੍ਹਾਂ ਤਿਆਰ ਸਨ ਅਤੇ ਉਨ੍ਹਾਂ ਨੂੰ ਯਾਸ ਤੂਫਾਨ ਦੌਰਾਨ ਕਿਸੇ ਵੀ ਵਿਘਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
****
ਵਾਈਬੀ
(Release ID: 1722203)
Visitor Counter : 252