ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਕੋਵਿਡ 19 ਵੈਕਸੀਨੇਸ਼ਨ ਕਵਰੇਜ ਵਿੱਚ 20 ਕਰੋੜ ਦਾ ਅੰਕੜਾ ਪਾਰ ਕੀਤਾ
ਭਾਰਤ ਨੇ ਕੋਵਿਡ 19 ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ 130 ਦਿਨ ਵਿੱਚ ਇਹ ਮੀਲ ਪੱਥਰ ਪ੍ਰਾਪਤ ਕੀਤਾ
ਯੂ ਐੱਸ ਏ ਤੋਂ ਬਾਅਦ ਭਾਰਤ ਇਹ ਟੀਚਾ ਪ੍ਰਾਪਤ ਕਰਨ ਵਾਲਾ ਦੂਜਾ ਮੁਲਕ ਹੈ
60 ਸਾਲ ਤੋਂ ਉੱਪਰ ਦੀ 42 ਫ਼ੀਸਦ ਵਸੋਂ ਨੇ ਕੋਵਿਡ 19 ਵੈਕਸੀਨ ਦੀ ਘੱਟੋ ਘੱਟ ਇੱਕ ਖ਼ੁਰਾਕ ਪ੍ਰਾਪਤ ਕਰ ਲਈ ਹੈ
Posted On:
26 MAY 2021 3:41PM by PIB Chandigarh
ਭਾਰਤ ਨੇ ਚਾਲੂ ਕੋਵਿਡ 19 ਟੀਕਾਕਰਨ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ ਹੈ । ਮੁਹਿੰਮ ਦੇ 130ਵੇਂ ਦਿਨ ਅੱਜ ਸਵੇਰੇ 7 ਵਜੇ ਤੱਕ ਉਪਲਬਧ ਡਾਟਾ ਅਨੁਸਾਰ ਕੁੱਲ ਮਿਲਾ ਕੇ ਕੋਵਿਡ ਵੈਕਸੀਨੇਸ਼ਨ ਕਵਰੇਜ ਵਿੱਚ 20 ਕਰੋੜ ਦਾ ਟੀਚਾ ਪਾਰ ਕਰ ਲਿਆ ਹੈ (200662456 ਖ਼ੁਰਾਕਾਂ ਵਿੱਚ ਕੋਵਿਡ 19 ਟੀਕੇ ਦੀ ਪਹਿਲੀ ਖ਼ੁਰਾਕ 157149593 ਪਹਿਲੀ ਖ਼ੁਰਾਕ 43512863 ਦੂਜੀ ਖ਼ੁਰਾਕ ਸ਼ਾਮਲ ਹੈ) । ਭਾਰਤ ਦੀ ਕੋਵਿਡ ਟੀਕਾਕਰਨ ਮੁਹਿੰਮ , ਜੋ ਹੁਣ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ , ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ 16 ਜਨਵਰੀ 2021 ਨੂੰ ਲਾਂਚ ਕੀਤਾ ਸੀ ।
ਭਾਰਤ ਯੂ ਐੱਸ ਏ ਤੋਂ ਬਾਅਦ ਕੇਵਲ 130 ਦਿਨਾਂ ਵਿੱਚ ਇਹ ਕਵਰੇਜ ਪ੍ਰਾਪਤ ਕਰਨ ਵਾਲਾ ਦੂਜਾ ਮੁਲਕ ਬਣ ਗਿਆ ਹੈ । ਯੂ ਐੱਸ ਏ ਨੂੰ 20 ਕਰੋੜ ਦੇ ਟੀਚੇ ਤੱਕ ਪਹੁੰਚਣ ਲਈ 124 ਦਿਨ ਲੱਗੇ ਸਨ ।
ਇਸ ਤੋਂ ਇਲਾਵਾ ਅਵਰ ਵਰਲਡ ਇਨ ਡਾਟਾ ਅਤੇ ਕਈ ਖ਼ਬਰ ਆਰਟੀਕਲਾਂ ਵਿੱਚ ਉਪਲਬਧ ਡਾਟਾ ਅਨੁਸਾਰ ਕੋਵਿਡ 19 ਟੀਕਾਕਰਨ ਵਿੱਚ ਹੋਰ ਅਗਵਾਈ ਕਰ ਰਹੇ ਮੁਲਕਾਂ ਵਿੱਚ ਯੂ ਕੇ , ਜਿਸ ਨੇ 5.1 ਕਰੋੜ ਦਾ ਟੀਚਾ 168 ਦਿਨਾਂ ਵਿੱਚ , ਬ੍ਰਾਜ਼ੀਲ , ਜਿਸ ਨੇ 5.9 ਕਰੋੜ ਦਾ ਟੀਚਾ 128 ਦਿਨਾਂ ਚ ਅਤੇ ਜਰਮਨ ਜਿਸ ਨੇ 4.5 ਕਰੋੜ ਦਾ ਟੀਚਾ 149 ਦਿਨਾਂ ਵਿੱਚ , ਸ਼ਾਮਲ ਹਨ ।
ਕੇਂਦਰੀ ਸਿਹਤ ਮੰਤਰਾਲੇ ਵਿੱਚ ਉਪਲਬਧ ਤਾਜ਼ੇ ਡਾਟੇ ਅਨੁਸਾਰ ਹੁਣ ਤੱਕ ਭਾਰਤ ਵਿੱਚ 45 ਸਾਲ ਤੋਂ ਉੱਪਰ ਦੀ 34 ਫ਼ੀਸਦ ਵਸੋਂ ਨੇ ਘੱਟੋ ਘੱਟ 1 ਖ਼ੁਰਾਕ ਪ੍ਰਾਪਤ ਕਰ ਲਈ ਹੈ । ਇਸੇ ਤਰ੍ਹਾਂ ਭਾਰਤ ਵਿੱਚ 60 ਸਾਲ ਤੋਂ ਉੱਪਰ ਦੇ ਉਮਰ ਵਰਗ ਦੇ ਵਿਅਕਤੀਆਂ ਨੇ ਕੋਵਿਡ 19 ਟੀਕੇ ਦੀ ਘੱਟੋ ਘੱਟ ਇੱਕ ਖ਼ੁਰਾਕ ਪ੍ਰਾਪਤ ਕਰ ਲਈ ਹੈ ।
ਅੱਜ ਦੀ ਤਰੀਕ ਵਿੱਚ ਭਾਰਤ ਆਪਣੀ ਕੋਵਿਡ 19 ਟੀਕਾਕਰਨ ਮੁਹਿੰਮ ਖਿ਼ਲਾਫ਼ 3 ਟੀਕਿਆਂ ਦੀ ਵਰਤੋਂ ਕਰ ਰਿਹਾ ਹੈ । ਇਨ੍ਹਾਂ ਵਿੱਚ 2 ਟੀਕੇ ਭਾਰਤ ਵਿੱਚ ਬਣੇ ਹਨ — ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਕੋਵੀਸ਼ੀਲਡ ਅਤੇ ਭਾਰਤ ਬਾਇਓਟੈੱਕ ਦਾ ਕੋਵੈਕਸਿਨ । ਰੂਸੀ ਸਪੁਤਨਿਕ ਵੀ ਤੀਜਾ ਟੀਕਾ ਹੈ , ਜਿਸ ਨੂੰ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਇਹ ਕੁਝ ਨਿੱਜੀ ਹਸਪਤਾਲਾਂ ਵਿੱਚ ਵਰਤਿਆ ਜਾ ਰਿਹਾ ਹੈ , ਜਿਸ ਦੀ ਵਰਤੋਂ ਆਉਂਦੇ ਦਿਨਾਂ ਵਿੱਚ ਵਧਣ ਦੀ ਸੰਭਾਵਨਾ ਹੈ । ਟੀਕਾਕਰਨ ਮੁਹਿੰਮ ਦਾ ਪਹਿਲਾ ਪੜਾਅ 16 ਜਨਵਰੀ ਨੂੰ 130 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਇਸ ਪੜਾਅ ਵਿੱਚ ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਰ ਗਰੁੱਪ ਨੇ ਟੀਕਾ ਲਗਾਉਣ ਦੀ ਤਰਜੀਹੀ ਸਿਹਤ ਸੰਭਾਲ ਕਾਮਿਆਂ ਅਤੇ ਪਹਿਲੀ ਕਤਾਰ ਦੇ ਕਾਮਿਆਂ (ਸਰਕਾਰੀ ਅਤੇ ਨਿੱਜੀ ਖੇਤਰ ਦੋਨੋਂ) ਨੂੰ ਦਿੱਤੀ ਸੀ । ਟੀਕਾਕਰਨ ਦਾ ਦੂਜਾ ਪੜਾਅ 1 ਮਾਰਚ 2021 ਨੂੰ ਸ਼ੁਰੂ ਹੋਇਆ ਸੀ ਅਤੇ ਇਹ ਸਭ ਤੋਂ ਕਮਜ਼ੋਰ ਉਮਰ ਦੇ ਗਰੁੱਪ ਤੇ ਕੇਂਦਰਿਤ ਸੀ । ਇਨ੍ਹਾਂ ਤਰਜੀਹੀ ਉਮਰ ਗਰੁੱਪਾਂ ਵਿੱਚ 60 ਸਾਲ ਉਮਰ ਦੇ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਦੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀ ਸ਼ਾਮਲ ਸਨ । ਇਸ ਦਾ ਹੋਰ ਵਿਸਥਾਰ ਕਰਦਿਆਂ 45 ਸਾਲ ਦੀ ਉਮਰ ਤੱਕ ਸਾਰੇ ਲੋਕਾਂ ਨੂੰ ਇੱਕ ਅਪ੍ਰੈਲ 2021 ਨੂੰ ਤੀਜੇ ਪੜਾਅ ਵਿੱਚ ਸ਼ਾਮਲ ਕਰ ਲਿਆ ਗਿਆ । ਪਹਿਲੀ ਮਈ 2021 ਨੂੰ “ਉਦਾਰਵਾਦੀ ਕੀਮਤਾਂ ਅਤੇ ਐਕਸੇਲੀਰੇਟਡ ਨੈਸ਼ਨਲ ਕੋਵਿਡ 19 ਵੈਕਸੀਨੇਸ਼ਨ ਸਟ੍ਰੈਟਜੀ ਨੂੰ ਅਪਣਾਇਆ ਗਿਆ । ਇਸ ਰਣਨੀਤੀ ਤਹਿਤ 18 ਸਾਲ ਉਮਰ ਤੋਂ ਉੱਪਰ ਦੇ ਹਰੇਕ ਨੂੰ ਕੋਵਿਡ 19 ਟੀਕਾਕਰਨ ਲਈ ਯੋਗ ਕਰਾਰ ਦਿੱਤਾ ਗਿਆ” ।
*******************
ਐੱਮ ਵੀ ਐੱਚ ਐੱਫ ਡਬਲਿਊ/ 20 ਕਰੋੜ ਟੀਕੇ / 26 ਮਈ 2021 / 5
(Release ID: 1722012)
Visitor Counter : 266