ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਕੋਇਲਾ ਅਧਾਰਿਤ ਥਰਮਲ ਪਾਵਰ ਪਲਾਂਟਾਂ ਵਿੱਚ ਬਾਯੋਮਾਸ ਦੇ ਇਸਤੇਮਾਲ ਨੂੰ ਲੈ ਕੇ ਇੱਕ ਰਾਸ਼ਟਰੀ ਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਲਿਆ

Posted On: 25 MAY 2021 11:30AM by PIB Chandigarh

ਖੇਤਾਂ ਵਿੱਚ ਪਰਾਲੀ ਜਲਾਉਣ ਨਾਲ ਹੋਣ ਵਾਲੇ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਦਾ ਸਮਾਧਾਨ ਕਰਨ ਅਤੇ ਥਰਮਲ ਪਾਵਰ ਉਤਪਾਦਨ ਦੇ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਦੇ ਲਈ, ਬਿਜਲੀ ਮੰਤਰਾਲੇ ਨੇ ਕੋਇਲਾ ਅਧਾਰਿਤ ਥਰਮਲ ਪਾਵਰ ਪਲਾਂਟਾਂ ਵਿੱਚ ਬਾਯੋਮਾਸ ਦੇ ਇਸਤੇਮਾਲ ਨੂੰ ਲੈ ਕੇ ਇੱਕ ਰਾਸ਼ਟਰੀ ਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਹ ਦੇਸ਼ ਵਿੱਚ ਊਰਜਾ ਸੰਬੰਧੀ ਬਦਲਾਅ ਅਤੇ ਸਵੱਛ ਊਰਜਾ ਸਰੋਤਾਂ ਦੇ ਵੱਲ ਵਧਣ ਦੇ ਸਾਡੇ ਟੀਚਿਆਂ ਵਿੱਚ ਹੋਰ ਮਦਦ ਕਰੇਗਾ।

ਥਰਮਲ ਪਾਵਰ ਪਲਾਂਟਾਂ ਵਿੱਚ ਬਾਯੋਮਾਸ ਦੇ ਇਸਤੇਮਾਲ ਨਾਲ ਜੁੜੇ ਰਾਸ਼ਟਰੀ ਮਿਸ਼ਨ” ਦੇ ਨਿਮਨਲਿਖਿਤ ਉਦੇਸ਼ ਹੋਣਗੇ;

  1. ਥਰਮਲ ਪਾਵਰ ਪਲਾਂਟਾਂ ਨਾਲ ਕਾਰਬਨ ਨਿਊਟ੍ਰਲ ਬਿਜਲੀ ਉਤਪਾਦਨ ਦਾ ਵੱਡਾ ਹਿੱਸਾ ਪਾਉਣ ਦੇ ਲਈ ਕੋ-ਫਾਇਰਿੰਗ ਦੇ ਪੱਧਰ ਨੂੰ ਮੌਜੂਦਾ 5 ਪ੍ਰਤੀਸ਼ਤ ਤੋਂ ਵਧਾ ਕੇ ਉੱਚ ਪੱਧਰ ਤੱਕ ਲੈ ਜਾਣਾ।
  2. ਬਾਯੋਮਾਸ ਪੇਲੇਟ ਵਿੱਚ ਸਿਲਿਕਾ, ਅਲਕਲੀ ਦੀ ਵੱਧ ਮਾਤਰਾ ਨੂੰ ਸੰਭਾਲਣ ਦੇ ਲਈ ਬਾਯੱਲਰ ਡਿਜ਼ਾਈਨ ਵਿੱਚ ਆਰ ਐਂਡ ਡੀ (ਰਿਸਰਚ ਤੇ ਵਿਕਾਸ) ਗਤੀਵਿਧੀ ਸ਼ੁਰੂ ਕਰਨਾ।
  3. ਬਾਯੋਮਾਸ ਪੇਲੇਟ ਤੇ ਖੇਤੀਬਾੜੀ ਅਵਸ਼ੇਸ਼ਾਂ ਦੀ ਸਪਲਾਈ ਚੇਨ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਅਤੇ ਬਿਜਲੀ ਪਲਾਂਟਾਂ ਤੱਕ ਇਸ ਦੇ ਟਰਾਂਸਪੋਰਟ ਦੀ ਸੁਵਿਧਾ ਦੇਣਾ।
  4. ਬਾਯੋਮਾਸ ਕੋ-ਫਾਇਰਿੰਗ ਵਿੱਚ ਰੇਗੂਲੇਟਰੀ ਮੁੱਦਿਆਂ ‘ਤੇ ਵਿਚਾਰ ਕਰਨਾ।

ਰਾਸ਼ਟਰੀ ਮਿਸ਼ਨ ਦੇ ਸੰਚਾਲਨ ਅਤੇ ਸੰਰਚਨਾ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਪਰਿਕਲਪਨਾ ਕੀਤੀ ਜਾ ਰਹੀ ਹੈ ਕਿ ਮਿਸ਼ਨ ਵਿੱਚ ਸਕੱਤਰ (ਬਿਜਲੀ) ਦੀ ਪ੍ਰਧਾਨਗੀ ਵਿੱਚ ਇੱਕ ਸੰਚਾਲਨ ਕਮੇਟੀ ਹੋਵੇਗੀ ਜਿਸ ਵਿੱਚ ਪੈਟ੍ਰਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐੱਮਓਪੀਐੱਨਜੀ), ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਆਦਿ ਦੇ ਪ੍ਰਤਿਨਿਧੀਆਂ ਸਹਿਤ ਸਾਰੇ ਹਿਤਧਾਰਕ ਸ਼ਾਮਲ ਹੋਣਗੇ। ਸੀਈਏ ਮੈਂਬਰ (ਥਰਮਲ) ਕਾਰਜਕਾਰੀ ਕਮੇਟੀ ਦੇ ਮੈਂਬਰ ਹੋਣਗੇ। ਐੱਨਟੀਪੀਸੀ ਪ੍ਰਸਤਾਵਿਤ ਰਾਸ਼ਟਰੀ ਮਿਸ਼ਨ ਵਿੱਚ ਰਸਦ ਅਤੇ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗੀ। ਮਿਸ਼ਨ ਵਿੱਚ ਸੀਈਏ, ਐੱਨਟੀਪੀਸੀ, ਡੀਵੀਸੀ ਅਤੇ ਐੱਨਐੱਲਸੀ ਜਾਂ ਹੋਰ ਭਾਗ ਲੈਣ ਵਾਲੇ ਸੰਗਠਨਾਂ ਦੇ ਫੁੱਲ ਟਾਈਮ ਅਧਿਕਾਰੀ ਸ਼ਾਮਲ ਹੋਣਗੇ। ਪ੍ਰਸਤਾਵਿਤ ਰਾਸ਼ਟਰੀ ਮਿਸ਼ਨ ਦੀ ਮਿਆਦ ਘੱਟੋਂ-ਘੱਟ ਪੰਜ ਸਾਲ ਹੋਵੇਗੀ। ਮਿਸ਼ਨ ਦੇ ਤਹਿਤ ਨਿਮਨਲਿਖਿਤ ਸਬ-ਗਰੁੱਪਾਂ ਦਾ ਵੀ ਗਠਨ ਕਰਨ ਦਾ ਪ੍ਰਸਤਾਵ ਹੈ:

(i). ਸਬ-ਗਰੁੱਪ 1: ਇਹ ਬਾਯੋਮਾਸ ਦੇ ਗੁਣਾਂ/ਵਿਸ਼ੇਸ਼ਤਾਵਾਂ ‘ਤੇ ਰਿਸਰਚ ਕਰਨ ਦੀ ਜ਼ਿੰਮੇਦਾਰੀ ਸੰਭਾਲੇਗਾ।

(ii). ਸਬ-ਗਰੁੱਪ 2: ਇਹ ਪਲਵਰਾਈਜ਼ਡ ਕੋਇਲੇ (ਪੀਸੀ) ਵਾਲੇ ਬੌਇਲਰਾਂ ਵਿੱਚ ਕੋਇਲੇ ਦੇ ਨਾਲ ਬਾਯੋਮਾਸ ਦੀ ਕੋ-ਫਾਇਰਿੰਗ ਦੀ ਅਧਿਕ ਮਾਤਰਾ ਦੀ ਖਾਤਰ ਪਾਇਲਟ ਪ੍ਰੋਜੈਕਟ ਨੂੰ ਸੰਭਾਲਣ ਦੇ ਲਈ ਬੌਏਲਰ ਡਿਜ਼ਾਈਨ ਆਦਿ ਵਿੱਚ ਰਿਸਰਚ ਸਹਿਤ ਤਕਨੀਕੀ ਨਿਰਦੇਸ਼ ਅਤੇ ਸੁਰੱਖਿਆ ਪਹਿਲੂਆਂ ਨੂੰ ਪੂਰਾ ਕਰੇਗਾ।

(iii). ਸਬ-ਗਰੁੱਪ 3: ਇਹ ਮਿਸ਼ਨ ਮਿਆਦ ਅਤੇ ਸੰਵੇਦੀਕਰਣ ਪ੍ਰੋਗਰਾਮ ਦੌਰਾਨ ਸਪਲਾਈ ਚੇਨ ਦੇ ਮੁੱਦਿਆਂ ਨੂੰ ਹੱਲ ਕਰੇਗਾ।

(iv). ਸਬ-ਗਰੁੱਪ 4: ਇਹ ਖੇਤੀਬਾੜੀ ਅਧਾਰਿਤ ਬਾਯੋਮਾਸ ਪੈਲੇਟ ਅਤੇ ਮਿਊਨਿਸਿਪਲ ਸੌਲਿਡ ਵੇਸਟ (ਐੱਮਐੱਸਡਬਲਿਯੂ) ਪੈਲੇਟ ਦੇ ਟੈਸਟਿੰਗ ਦੇ ਲਈ ਨਾਮਿਤ ਲੈਬੋਰੇਟਰੀਜ਼ ਅਤੇ ਸਰਟੀਫਾਈਡ ਉੱਦਮਾਂ ਦੀ ਚੋਣ ਕਰੇਗਾ।

(v). ਸਬ-ਗਰੁੱਪ 5. ਇਹ ਕੋਇਲਾ ਅਧਾਰਿਤ ਥਰਮਲ ਪਾਵਰ ਪਲਾਂਟਾਂ ਵਿੱਚ ਬਾਯੋਮਾਸ ਕੋ-ਫਾਇਰਿੰਗ ਦੀ ਰੈਗੂਲੇਟਰੀ ਫਰੇਮਵਰਕ ਅਤੇ ਇਕਨੋਮਿਕ ‘ਤੇ ਗਠਨ ਕੀਤਾ ਜਾਵੇਗਾ।

ਬਾਯੋਮਾਸ ‘ਤੇ ਪ੍ਰਸਤਾਵਿਤ ਰਾਸ਼ਟਰੀ ਮਿਸ਼ਨ ਰਾਸ਼ਟਰੀ ਸਵੱਛ ਵਾਯੂ ਪ੍ਰੋਗਰਾਮ (ਐੱਨਸੀਏਪੀ) ਵਿੱਚ ਵੀ ਯੋਗਦਾਨ ਦੇਵੇਗਾ।

 

*****


ਐੱਸਐੱਸ/ਆਈਜੀ(Release ID: 1721620) Visitor Counter : 193