ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈਸ ਦੁਆਰਾ ਇੱਕ ਦਿਨ ਦੀ ਸਭ ਤੋਂ ਵੱਧ 1142 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਪਹੁੰਚਾਈ ਗਈ


ਪਿਛਲੀ ਸਰਵੋਤਮ ਸਪਲਾਈ 20 ਮਈ 2021 ਨੂੰ 1118 ਮੀਟ੍ਰਿਕ ਟਨ ਸੀ

ਭਾਰਤੀ ਰੇਲਵੇ ਨੇ 1 ਮਹੀਨੇ ਵਿੱਚ ਦੇਸ਼ ਭਰ ਵਿੱਚ 14 ਰਾਜਾਂ ਨੂੰ 16000 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਡਲਿਵਰ ਕੀਤੀ

ਦੱਖਣੀ ਰਾਜਾਂ ਵਿੱਚ; ਤਾਮਿਲਨਾਡੂ ਅਤੇ ਕਰਨਾਟਕ ਹਰੇਕ ਨੂੰ, ਐੱਲਐੱਮਓ ਦੀ ਸਪੁਰਦਗੀ 1000 ਐੱਮਟੀ ਤੋਂ ਪਾਰ ਹੋਈ

247 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤੱਕ 977 ਟੈਂਕਰਾਂ ਨਾਲ ਆਪਣੀ ਯਾਤਰਾ ਪੂਰੀ ਕਰਦਿਆਂ 14 ਰਾਜਾਂ ਨੂੰ ਰਾਹਤ ਪਹੁੰਚਾਈ

50 ਟੈਂਕਰਾਂ ਵਿੱਚ 920 ਟਨ ਐੱਲਐੱਮਓ ਨਾਲ ਲੋਡਿਡ 12 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਚਲ ਰਹੀਆਂ ਹਨ

ਆਕਸੀਜਨ ਐਕਸਪ੍ਰੈਸ ਦੁਆਰਾ 14 ਰਾਜਾਂ - ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾਂ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ

ਹੁਣ ਤੱਕ ਮਹਾਰਾਸ਼ਟਰ ਵਿੱਚ 614 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 3649 ਐੱਮਟੀ, ਮੱਧ ਪ੍ਰਦੇਸ਼ ਵਿੱਚ 633 ਐੱਮਟੀ, ਦਿੱਲੀ ਵਿੱਚ 4600 ਮੀਟ੍ਰਿਕ ਟਨ, ਹਰਿਆਣਾ ਵਿੱਚ 1759 ਐੱਮਟੀ, ਰਾਜਸਥਾਨ ਵਿੱਚ 98 ਐੱਮਟੀ, ਕਰਨਾਟਕ ਵਿੱਚ 1063 ਐੱਮਟੀ, ਉੱਤਰਾਖੰਡ ਵਿੱਚ 320 ਐੱਮਟੀ, ਤਮਿਲਨਾਡੂ ਵਿੱਚ 1024 ਐੱਮਟੀ, ਆਂਧਰਾਂ ਪ੍ਰਦੇਸ਼ ਵਿੱਚ 730 ਐੱਮਟੀ, ਪੰਜਾਬ ਵਿੱਚ 225 ਐੱਮਟੀ, ਕੇਰਲ ਵਿੱਚ 246 ਐੱਮਟੀ, ਤੇਲੰਗਾਨਾ ਵਿੱਚ 976 ਐੱਮਟੀ ਅਤੇ ਅਸਾਮ ਵਿੱਚ 80

Posted On: 24 MAY 2021 2:13PM by PIB Chandigarh

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਰਾਹਤ ਲਿਆਉਣ ਦੀ ਆਪਣੀ ਯਾਤਰਾ ਨਿਰੰਤਰ ਜਾਰੀ ਰੱਖ ਰਹੀ ਹੈ। ਹੁਣ ਤਕ, ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 977 ਤੋਂ ਵੱਧ ਟੈਂਕਰਾਂ ਵਿੱਚ 16023 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਦੀ ਸਪਲਾਈ ਪਹੁੰਚਾਈ ਜਾ ਚੁੱਕੀ ਹੈ।

 

 ਵਰਨਣਯੋਗ ਹੈ ਕਿ 247 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕਰਦਿਆਂ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ।

 

 ਇਸ ਰਿਲੀਜ਼ ਦੇ ਜਾਰੀ ਹੋਣ ਵੇਲੇ ਤਕ, 50 ਟੈਂਕਰਾਂ ਵਿੱਚ 920 ਟਨ ਐੱਲਐੱਮਓ ਨਾਲ ਲੋਡਿਡ 12 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਚਲ ਰਹੀਆਂ ਹਨ।

 

 ਕੱਲ੍ਹ ਆਕਸੀਜਨ ਐਕਸਪ੍ਰੈਸ ਦੁਆਰਾ ਡਲਿਵਰ ਕੀਤੀ ਗਈ 1142 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਇੱਕ ਦਿਨ ਦੀ ਸਭ ਤੋਂ ਵੱਧ ਸਪਲਾਈ ਸੀ। ਪਿਛਲੀ ਸਰਵੋਤਮ ਸਪੁਰਦਗੀ 20 ਮਈ 2021 ਨੂੰ 1118 ਮੀਟ੍ਰਿਕ ਟਨ ਸੀ।

 

 ਦੱਖਣੀ ਰਾਜਾਂ ਵਿਚੋਂ, ਤਾਮਿਲਨਾਡੂ ਅਤੇ ਕਰਨਾਟਕ ਨੂੰ ਐੱਲਐੱਮਓ ਦੀ ਸਪਲਾਈ 1000 ਐੱਮਟੀ ਪਾਰ ਕਰ ਗਈ।

 

 ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਨੇ 30 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਆਕਸੀਜਨ ਨਾਲ ਆਪਣੀ ਸਪਲਾਈ ਸ਼ੁਰੂ ਕੀਤੀ ਸੀ। ਇੱਕ ਮਹੀਨੇ ਦੇ ਅੰਦਰ-ਅੰਦਰ ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਦੇ 14 ਰਾਜਾਂ ਨੂੰ 16000 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਦੀ ਸਪਲਾਈ ਕੀਤੀ ਜਾ ਚੁੱਕੀ ਹੈ। 

 

ਭਾਰਤੀ ਰੇਲ ਜ਼ਰੂਰਤ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਾਵਿਤ ਸਮੇਂ ਵਿੱਚ ਵੱਧ ਤੋਂ ਵੱਧ ਐੱਲਐੱਮਓ ਦੀ ਸਪਲਾਈ ਲਈ ਪ੍ਰਯਤਨਸ਼ੀਲ ਹੈ।

 

 ਆਕਸੀਜਨ ਐਕਸਪ੍ਰੈਸ ਦੁਆਰਾ ਆਕਸੀਜਨ ਰਾਹਤ 14 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾਂ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਤੱਕ ਪਹੁੰਚਾਈ ਗਈ ਹੈ।

 

 ਇਸ ਰਿਲੀਜ਼ ਦੇ ਜਾਰੀ ਹੋਣ ਤਕ, ਮਹਾਰਾਸ਼ਟਰ ਵਿੱਚ 614 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3649 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 633 ਮੀਟ੍ਰਿਕ ਟਨ, ਦਿੱਲੀ ਵਿੱਚ 4600 ਐੱਮਟੀ, ਹਰਿਆਣਾ ਵਿੱਚ 1759 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 1063 ਮੀਟ੍ਰਿਕ ਟਨ,  ਉਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 1024 ਮੀਟ੍ਰਿਕ ਟਨ, ਆਂਧਰਾਂ ਪ੍ਰਦੇਸ਼ ਵਿੱਚ 730 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 246 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 976 ਮੀਟ੍ਰਿਕ ਟਨ ਅਤੇ ਅਸਾਮ ਵਿੱਚ 80 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

 

 ਰੇਲਵੇ ਨੇ ਆਕਸੀਜਨ ਸਪਲਾਈ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਰੂਟਾਂ ਦੀ ਪਹਿਚਾਣ ਕੀਤੀ ਹੈ ਅਤੇ ਰਾਜਾਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਨਾਲ ਖੁਦ ਨੂੰ ਤਿਆਰ ਰੱਖ ਰਹੀ ਹੈ। ਰਾਜਾਂ ਨੇ ਐੱਲਐੱਮਓ ਦੀ ਸਪਲਾਈ ਲਈ ਭਾਰਤੀ ਰੇਲ ਨੂੰ ਟੈਂਕਰ ਉਪਲੱਬਧ ਕਰਾਏ ਹਨ।

 

 ਦੇਸ਼ ਭਰ ਦੇ ਗੁੰਝਲਦਾਰ ਸੰਚਾਲਿਤ ਰੂਟਾਂ ਦੀ ਯੋਜਨਾਬੰਦੀ ਦੇ ਦ੍ਰਿਸ਼ ਵਿੱਚ, ਭਾਰਤੀ ਰੇਲਵੇ ਦੁਆਰਾ ਪੱਛਮ ਵਿੱਚ ਹਾਪਾ ਅਤੇ ਮੁੰਦਰਾ ਅਤੇ ਪੂਰਬ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਵਰਗੀਆਂ ਥਾਵਾਂ ਤੋਂ ਆਕਸੀਜਨ ਹਾਸਲ ਕਰ ਕੇ ਅਤੇ ਫਿਰ ਇਸ ਨੂੰ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾਂ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ।

 

 ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਰਾਹਤ ਸਪਲਾਈ ਨੂੰ ਯਕੀਨੀ ਬਣਾਉਣ ਲਈ, ਰੇਲਵੇ ਆਕਸੀਜਨ ਐਕਸਪ੍ਰੈਸ ਫਰੇਟ ਟ੍ਰੇਨਾਂ ਦੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਹਾਸਲ ਕਰ ਰਹੀ ਹੈ। ਲੰਮੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਫਰੇਟ ਟ੍ਰੇਨਾਂ ਦੀ ਔਸਤ ਗਤੀ 55 ਤੋਂ ਜ਼ਿਆਦਾ ਰਹੀ ਹੈ।

 

 ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕਾਰੀਡੋਰਾਂ 'ਤੇ ਚਲਦਿਆਂ, ਆਪਾਤਕਾਲੀਨ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ, ਵਿਭਿੰਨ ਜ਼ੋਨਾਂ ਦੀਆਂ ਸੰਚਾਲਨ ਟੀਮਾਂ ਬਹੁਤ ਚੁਣੌਤੀਆਂ ਵਾਲੀਆਂ ਸਥਿਤੀਆਂ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ ਤਾਂ ਕਿ ਆਕਸੀਜਨ ਨੂੰ ਤੇਜ਼ੀ ਨਾਲ ਸੰਭਵ ਸਮੇਂ ਦੇ ਅੰਦਰ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ। ਪ੍ਰੀਚਾਲਕ ਦਲ ਦੇ ਬਦਲਾਅ ਲਈ ਤਕਨੀਕੀ ਠਹਿਰਣ ਦੇ ਸਮੇਂ (ਸਟਾਪਸ) ਨੂੰ ਵਿਭਿੰਨ ਭਾਗਾਂ ਵਿੱਚ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

 

 ਟਰੈਕਾਂ ਨੂੰ ਖੁੱਲਾ ਰੱਖਿਆ ਜਾਂਦਾ ਹੈ ਅਤੇ ਉੱਚ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਕਸੀਜਨ ਐਕਸਪ੍ਰੈਸ ਬਿਨਾਂ ਰੁਕੇ ਨਿਰੰਤਰ ਚਲਦੀ ਰਹੇ।

 

ਇਹ ਸਭ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਦੂਜੇ ਫ੍ਰੇਟ ਓਪਰੇਸ਼ਨਾਂ ਦੇ ਚਲਣ ਦੀ ਗਤੀ ਵੀ ਘੱਟ ਨਾ ਹੋਵੇ।

 

ਨਵੀਂ ਆਕਸੀਜਨ ਦੀ ਢੁਆਈ ਇੱਕ ਬੇਹਦ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਹਰ ਸਮੇਂ ਅੰਕੜੇ ਅਪਡੇਟ ਕੀਤੇ ਜਾ ਰਹੇ ਹਨ। ਦੇਰ ਰਾਤ ਤੋਂ ਭਰੀਆਂ  ਹੋਈਆਂ ਵਧੇਰੇ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਆਪਣਾ ਸਫਰ ਸੁਰੂ ਕਰਨ ਦਾ ਅਨੁਮਾਨ ਹੈ।

 

***********

 

 ਡੀਜੇਐੱਨ / ਐੱਮਕੇਵੀ



(Release ID: 1721418) Visitor Counter : 234