ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਚੰਗਾ ਹੈ ਕਿ ਮਯੂਕਰੋਮਾਈਕੋਸਿਸ ਨੂੰ ਉਸ ਦੇ ਨਾਂ ਨਾਲ ਪਛਾਣਿਆ ਜਾਵੇ, ਨਾ ਕਿ ਫੰਗਸ ਦੇ ਰੰਗ ਤੋਂ : ਏਮਜ਼ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ


ਕੋਵਿਡ 19 ਮਰੀਜ਼ਾਂ ਵਿੱਚ ਦੇਖੀ ਗਈ ਫੰਗਲ ਲਾਗ ਜਿ਼ਆਦਾਤਰ ਮਯੂਕਰੋਮਾਈਕੋਸਿਸ ਹੈ

"ਇਹ ਛੂਤ ਛਾਤ — ਲਾਗ ਨਹੀਂ ਹੈ"

"ਆਕਸੀਜਨ ਇਲਾਜ ਅਤੇ ਲਾਗ ਲੱਗਣ ਵਿੱਚ ਆਪਸੀ ਕੋਈ ਪੱਕਾ ਸੰਬੰਧ ਨਹੀਂ ਹੈ"

"90% ਤੋਂ 95% ਮਯੂਕਰੋਮਾਈਕੋਸਿਸ ਮਰੀਜ਼ ਜਾਂ ਤਾਂ ਸ਼ੂਗਰ ਨਾਲ ਪੀੜ੍ਹਤ ਹਨ ਜਾਂ ਸਟੀਰੋਇਡਸ ਲੈਂਦੇ ਹਨ"

Posted On: 24 MAY 2021 5:39PM by PIB Chandigarh

ਸਿਹਤਯਾਬ ਹੋ ਰਹੇ / ਹੋ ਗਏ ਕੋਵਿਡ 19 ਮਰੀਜ਼ਾਂ ਵਿੱਚ ਦੇਖੀ ਜਾ ਰਹੀ ਮਯੂਕਰੋਮਾਈਕੋਸਿਸ ਜਨਰਲ ਫੰਗਲ ਲਾਗਾਂ ਵਿੱਚੋਂ ਇੱਕ ਹੈ । ਦਰਜ ਹੋ ਰਹੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਪਰ ਇਹ ਛੂਆਛਾਤ ਦੀ ਬਿਮਾਰੀ ਨਹੀਂ ਹੈ, ਮਤਲਬ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦੀ ਹੈ, ਜਿਵੇਂ ਕੋਵਿਡ ਫੈਲਦਾ ਹੈ । ਇਹ ਜਾਣਕਾਰੀ ਡਾਕਟਰ ਰਣਦੀਪ ਗੁਲੇਰੀਆ ਡਾਇਰੈਕਟਰ ਏਮਜ਼ ਨਵੀਂ ਦਿੱਲੀ ਨੇ ਅੱਜ ਪੀ ਆਈ ਬੀ ਦਿੱਲੀ ਦੇ ਕੌਮੀ ਮੀਡੀਆ ਸੈਂਟਰ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਦਿੱਤੀ ਹੈ ।



ਡਾਕਟਰ ਗੁਲੇਰੀਆ ਨੇ ਕਿਹਾ ਕਿ ਇਹ ਚੰਗਾ ਹੋਵੇ ਮਯੂਕਰੋਮਾਈਕੋਸਿਸ ਬਾਰੇ ਗੱਲ ਕਰਦਿਆਂ ਇਸ ਲਈ ਬਲੈਕ ਫੰਗਸ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ , "ਕਿਉਂਕ ਇਹ ਕਈ ਤਰ੍ਹਾਂ ਦੀ ਟਾਲ੍ਹਣ ਯੋਗ ਸ਼ਸ਼ੋਪੰਜ ਪੈਦਾ ਕਰਦਾ ਹੈ, ਬਲੈਕ ਫੰਗਸ ਇੱਕ ਹੋਰ ਪਰਿਵਾਰ ਹੈ : ਇਹ ਸ਼ਬਦ ਮਯੂਕਰੋਮਾਈਕੋਸਿਸ ਨਾਲ ਚਿੱਟੀ ਫੰਗਲ ਕਲੋਨੀਆਂ ਦੇ ਕਲਚਰ ਵਿਚਾਲੇ ਕਾਲੇ ਧੱਬਿਆਂ ਦੀ ਹੋਂਦ ਕਰਕੇ ਜੁੜ ਗਿਆ ਹੈ । ਆਮ ਤੌਰ ਤੇ ਕਈ ਕਿਸਮਾਂ ਦੀਆਂ ਫੰਗਲ ਲਾਗਾਂ ਹਨ , ਜਿਵੇਂ ਕੈਂਡਿਡਾ , ਐਸਪਰ ਗਿਓਲੋਸਿਸ , ਕ੍ਰਿਪਟੋਕੋਕੁਸ , ਹਿਸਟੋਪਲਾਸਮੋਸਿਸ ਅਤੇ ਕੋਕਸੀਡਿਓਏਡ ਮਯੂਕਰੋਮਾਈਕੋਸਿਸ । ਮਯੂਕਰੋਮਾਈਕੋਸਿਸ, ਕੈਂਡਿਡਾ ਅਤੇ ਐਸਪਰ ਗਿਓਲੋਸਿਸ ਜਿ਼ਆਦਾਤਰ ਘੱਟ ਰੋਗ ਪ੍ਰਤੀਰੋਧਕ ਸ਼ਕਤੀ ਵਾਲਿਆਂ ਵਿੱਚ ਦੇਖੇ ਜਾਂਦੇ ਹਨ" ।  
ਲਾਗ ਦਾ ਸੁਭਾਅ , ਲੱਛਣ ਅਤੇ ਇਲਾਜ ।


 

ਇਹਨਾਂ ਲਾਗਾਂ ਦੀ ਮੌਜੂਦਗੀ ਬਾਰੇ ਬੋਲਦਿਆਂ ਡਾਕਟਰ ਗੁਲੇਰੀਆ ਨੇ ਕਿਹਾ ,"ਕੈਂਡਿਡਾ ਫੰਗਲ ਲਾਗ ਕਈ ਲੱਛਣਾਂ ਨਾਲ ਲੱਗ ਸਕਦੀ ਹੈ । ਜਿਵੇਂ ਜੀਭ ਅਤੇ ਦੰਦਾਂ ਦੀਆਂ ਕੈਵੀਟੀਜ਼ ਅਤੇ ਮੂੰਹ ਦੇ ਵਿੱਚ ਚਿੱਟੇ ਛਾਲਿਆਂ ਨਾਲ ਇਹ ਵਿਅਕਤੀ ਦੇ ਨਿਜੀ ਹਿੱਸਿਆਂ ਨੂੰ ਵੀ ਲੱਗ ਸਕਦੀ ਹੈ ਅਤੇ ਖੂਨ ਵਿੱਚ ਵੀ ਪਾਈ ਜਾ ਸਕਦੀ ਹੈ (ਇਹਨਾਂ ਜਗ੍ਹਾ ਤੇ ਇਹ ਜਿ਼ਆਦਾ ਗੰਭੀਰ ਹੋ ਸਕਦੀ ਹੈ)। ਐਸਪਰ ਗਿਓਲੋਸਿਸ , ਜੋ ਆਮ ਨਹੀਂ ਹੈ । ਫੇਫੜਿਆਂ ਤੇ ਹਮਲਾ ਕਰਕੇ ਅਸਰ ਕਰਦੀ ਹੈ ਅਤੇ ਫੇਫੜਿਆਂ ਵਿੱਚ ਛੇਦ ਕਰਦੀ ਹੈ । ਕੋਵਿਡ 19 ਵਿੱਚ ਜੋ ਜਿ਼ਆਦਾਤਰ ਦੇਖਿਆ ਗਿਆ ਹੈ , ਉਹ ਮਯੂਕਰੋਮਾਈਕੋਸਿਸ ਹੈ , ਕਿਤੇ ਕਿਤੇ ਐਸਪਰ ਗਿਓਲੋਸਿਸ ਦੇਖਿਆ ਗਿਆ ਹੈ , ਅਤੇ ਕੁਝ ਲੋਕਾਂ ਵਿੱਚ ਕੈਂਡਿਡਾ ਪਾਇਆ ਗਿਆ ਹੈ"।
ਮਯੂਕਰੋਮਾਈਕੋਸਿਸ ਦੇ ਲਾਗ ਵਾਲੇ ਉਹ ਵਿਅਕਤੀ ਜੋ ਉੱਚ ਜ਼ੋਖਿਮ ਸ਼੍ਰੇਣੀ ਵਿੱਚ ਆਉਂਦੇ ਹਨ, ਬਾਰੇ ਬੋਲਦਿਆਂ ਉਹਨਾਂ ਕਿਹਾ ," ਮਯੂਕਰੋਮਾਈਕੋਸਿਸ ਦੇ ਲਾਗ ਵਾਲੇ 90% ਤੋਂ 95% ਤੱਕ ਮਰੀਜ਼ ਜਾਂ ਤਾਂ ਸ਼ੂਗਰ ਨਾਲ ਪੀੜਤ ਹਨ ਜਾਂ ਉਹ ਸਟੀਰੋਇਡਸ ਲੈ ਰਹੇ ਹਨ । ਇਹ ਲਾਗ ਉਹਨਾਂ ਵਿੱਚ ਬਹੁਤ ਘੱਟ ਦੇਖੀ ਗਈ ਹੈ , ਜੋ ਨਾਂ ਤਾਂ ਸ਼ੂਗਰ ਦੇ ਮਰੀਜ਼ ਹਨ ਤੇ ਨਾਂ ਹੀ ਸਟੀਰੋਇਡਸ ਲੈ ਰਹੇ ਹਨ"। 
ਉਹਨਾਂ ਨੇ ਦੱਸਿਆ ਕਿ ਉਹ ਮਰੀਜ਼ , ਜੋ ਉੱਚ ਜ਼ੋਖਿਮ ਸ਼੍ਰੇਣੀ ਤਹਿਤ ਆਉਂਦੇ ਹਨ , ਉਦਾਹਰਣ ਦੇ ਤੌਰ ਤੇ ਜਿਹਨਾਂ ਦੀ ਸ਼ੂਗਰ ਕੰਟਰੋਲ ਯੋਗ ਨਹੀਂ ਹੈ ਅਤੇ ਸਟੀਰੋਇਡਸ ਵਰਤਦੇ ਹਨ ਅਤੇ ਕੋਵਿਡ ਪਾਜ਼ੀਟਿਵ ਹਨ ਅਤੇ ਉਹਨਾਂ ਦੇ ਹੇਠ ਲਿਖੇ ਲੱਛਣ ਹਨ , ਉਹਨਾਂ ਨੂੰ ਤੁਰੰਤ ਆਪਣੇ ਡਾਕਟਰਾਂ ਨੂੰ ਰਿਪੋਰਟ / ਦਿਖਾਉਣਾ ਚਾਹੀਦਾ ਹੈ ,” ਮਯੂਕਰੋਮਾਈਕੋਸਿਸ ਦੇ ਕੁਝ ਚਿਤਾਵਨੀ ਸੰਕੇਤ ਹਨ ਜਿਵੇਂ , ਸਿਰਦਰਦ , ਨੱਕ ਦੇ ਵਿੱਚ ਛਿੱਕੜ ਬਣਨੇ , ਲਹੂ ਵਘਣਾ , ਅੱਖਾਂ ਦੇ ਥੱਲੇ ਸੋਜ ਅਤੇ ਚੇਹਰੇ ਦੀ ਸੰਵੇਦਨਸ਼ੀਲਤਾ ਘੱਟਣਾ । ਜੇਕਰ ਇਹ ਲੱਛਣ ਉੱਚ ਜ਼ੋਖਿਮ ਮਰੀਜ਼ਾਂ ਜਾਂ ਜੋ ਸਟੀਰੋਇਡਸ ਲੈ ਰਹੇ ਹਨ , ਉਹਨਾਂ ਵਿੱਚ ਦੇਖੇ ਜਾਂਦੇ ਹਨ ਤਾਂ ਡਾਕਟਰ ਨੂੰ ਤੁਰੰਤ  ਦੱਸਣ ਦੀ ਲੋੜ ਹੈ ਤਾਂ ਜੋ ਤੁਰੰਤ ਜਾਂਚ ਅਤੇ ਇਲਾਜ ਕੀਤਾ ਜਾ ਸਕੇ ।
ਮਯੂਕਰੋਮਾਈਕੋਸਿਸ ਦੀਆਂ ਕਿਸਮਾਂ :—
ਮਯੂਕਰੋਮਾਈਕੋਸਿਸ ਨੂੰ ਸ਼੍ਰੇਣੀਗਤ ਕਰਨ ਲਈ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸ਼ਰੀਰ ਦਾ ਕਿਹੜਾ ਅੰਗ ਇਸ ਦੇ ਹਮਲੇ ਹੇਠ ਹੈ । ਲਾਗ ਦੇ ਸੰਕੇਤ ਅਤੇ ਲੱਛਣ ਵੀ ਮਨੁੱਖੀ ਸ਼ਰੀਰ ਦੇ ਅਸਰ ਹੇਠ ਹਿੱਸੇ ਤੇ ਨਿਰਭਰ ਕਰਦਿਆਂ ਬਦਲਦੇ ਰਹਿੰਦੇ ਹਨ ।
ਰੀਨੋ ਆਰਬੀਟਲ ਸੈਰੀਬਰਲ ਮਯੂਕਰੋਮਾਈਕੋਸਿਸ :— ਇਸ ਵਿੱਚ ਨੱਕ , ਅੱਖ ਦੀ ਆਰਬਿੱਟ / ਅੱਖ ਦੀ ਸੋਕੇਟ ਤੇ ਦੰਦਾਂ ਦੇ ਛੇਦਾਂ ਨੂੰ ਲਾਗ ਲਗਦੀ ਹੈ ਅਤੇ ਇੱਥੋਂ ਤੱਕ ਕਿ ਇਹ ਦਿਮਾਗ ਵੱਲ ਵੀ ਫੈਲ ਸਕਦਾ ਹੈ । ਲੱਛਣਾ ਵਿੱਚ ਸਿਰਦਰਦ , ਨੱਕ ਬੰਦ ਹੋਣਾ , ਨਲ੍ਹੀ ਵਘਣਾ (ਹਰਾ ਰੰਗ) ਅਤੇ ਸਾਇਨਸ ਵਿੱਚ ਦਰਦ , ਨੱਕ ਵਿੱਚੋਂ ਲਹੁ ਵਘਣਾ , ਚੇਹਰੇ ਤੇ ਸੋਜ , ਚੇਹਰੇ ਦੀ ਸੰਵੇਦਨਸ਼ੀਲਤਾ ਘੱਟਣਾ , ਚਮੜੀ ਦਾ ਰੰਗ ਬਦਲਣਾ ਆਦਿ ਸ਼ਾਮਲ ਨੇ ।
ਪੁਲਮੋਨੇਰੀ ਮਯੂਕਰੋਮਾਈਕੋਸਿਸ :— ਇਹ ਫੰਗਲ ਲਾਗ ਫੇਫੜਿਆਂ ਤੇ ਅਸਰ ਕਰਦੀ ਹੈ । ਇਸ ਨਾਲ ਬੁਖਾਰ , ਛਾਤੀ ਵਿੱਚ ਦਰਦ , ਖੰਘ ਅਤੇ ਖੰਘ ਨਾਲ ਖੂਨ ਆਉਣਾ, ਕਾਰਨ ਹੋ ਸਕਦੇ ਹਨ । ਇਹ ਫੰਗਸ ਅੰਦਰ ਦੀਆਂ ਆਂਤੜੀਆਂ ਦੇ ਟਰੈਕਟ ਨੂੰ ਵੀ ਲੱਗ ਸਕਦੀ ਹੈ ।
ਆਕਸੀਜਨ ਇਲਾਜ ਨਾਲ ਕੋਈ ਪੱਕਾ ਸੰਬੰਧ ਨਹੀਂ :— ਡਾਕਟਰ ਗੁਲੇਰੀਆ ਨੇ ਕਿਹਾ ,"ਕਈ ਮਰੀਜ਼ ਘਰ ਵਿੱਚ ਇਲਾਜ ਕਰਵਾ ਰਹੇ ਹਨ , ਜੋ ਆਕਸੀਜਨ ਇਲਾਜ ਨਹੀਂ ਵਰਤ ਰਹੇ , ਉਹਨਾਂ ਨੂੰ ਵੀ ਮਯੂਕਰੋਮਾਈਕੋਸਿਸ ਲਾਗ ਨਾਲ ਪੀੜ੍ਹਤ ਪਾਇਆ ਗਿਆ ਹੈ । ਇਸ ਲਈ ਆਕਸੀਜਨ ਇਲਾਜ ਅਤੇ ਇਸ ਨਾਲ ਲਾਗ ਲੱਗਣ ਵਿਚਾਲੇ ਕੋਈ ਪੱਕਾ ਸੰਬੰਧ ਨਹੀਂ ਹੈ" ।
ਇਲਾਜ ਚੁਣੌਤੀਆਂ :—
ਐਂਟੀ ਫੰਗਲ ਇਲਾਜ ਕਈ ਹਫ਼ਤਿਆਂ ਤੱਕ ਚਲਦਾ ਹੈ , ਇਸ ਲਈ ਇਹ ਹਸਪਤਾਲਾਂ ਲਈ ਚੁਣੌਤੀਆਂ ਸਾਬਤ ਹੋ ਰਿਹਾ ਹੈ । ਕਿਉਂਕਿ ਕੋਵਿਡ ਪਾਜ਼ੀਟਿਵ ਮਰੀਜ਼ ਅਤੇ ਕੋਵਿਡ ਨੈਗੇਟਿਵ ਮਰੀਜ਼ ਜੋ ਮਯੂਕਰੋਮਾਈਕੋਸਿਸ ਨਾਲ ਪੀੜ੍ਹਤ ਹੋ ਜਾਂਦੇ ਹਨ । ਉਹਨਾਂ ਨੂੰ ਵੱਖ ਹਸਪਤਾਲ ਵਾਰਡਾਂ ਵਿੱਚ ਰੱਖਣ ਦੀ ਲੋੜ ਹੈ । ਸਰਜਰੀ ਵੀ ਬਹੁਤ ਧਿਆਨ ਨਾਲ ਕਰਨ ਦੀ ਲੋੜ ਹੈ , ਕਿਉਂਕਿ ਮਯੂਕਰੋਮਾਈਕੋਸਿਸ ਲਈ ਜਿ਼ਆਦਾ ਜ਼ੋਰਦਾਰ ਸਰਜਰੀ ਕੋਵਿਡ ਮਰੀਜ਼ਾਂ ਲਈ ਉਲਟ ਨਤੀਜੇ ਦੇ ਸਕਦੀ ਹੈ,  ਸ਼ੂਗਰ ਦੇ ਮਰੀਜ਼ਾਂ ਲਈ ਉਚਿਤ ਹਾਈਜੀਨ ਕਾਇਮ ਰੱਖਣਾ ਬਹੁਤ ਮਹੱਤਵਪੂਰਨ ਹੈ , ਕਿਉਂਕਿ ਅਜਿਹੇ ਮਰੀਜ਼ਾਂ ਵਿੱਚ ਮੌਕਾਪ੍ਰਸਤ ਲਾਗ ਲਈ ਕਈ ਮੌਕੇ ਹਨ , ਜਿਹੜੇ ਆਕਸੀਜਨ ਕੰਸਨਟ੍ਰੇਟਰਜ਼ ਵਰਤ ਰਹੇ ਹਨ , ਉਹਨਾਂ ਨੂੰ ਹਿਮਿਊਡਿਟੀ ਫਾਇਰਜ਼ ਨੂੰ ਲਗਾਤਾਰ ਸਾਫ਼ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ । 
ਤੁਸੀਂ ਹੇਠ ਦਿੱਤੇ ਲਿੰਕ ਤੇ ਵੀ ਪੜ੍ਹ ਸਕਦੇ ਹੋ ।

1. https://pib.gov.in/PressReleseDetailm.aspx?PRID=1718501

2. https://www.pib.gov.in/PressReleseDetailm.aspx?PRID=1720551

 

*********************


ਡੀ ਜੇ ਐੱਮ / ਡੀ ਐੱਲ / ਪੀ ਕੇ / ਪੀ ਆਈ ਬੀ ਮੁੰਬਈ



(Release ID: 1721409) Visitor Counter : 260