ਰੱਖਿਆ ਮੰਤਰਾਲਾ

ਫ਼ੌਜ ਦੇ ਮੁੱਖੀ ਨੇ ਪੂਰਬ-ਉਤਰ ’ਚ ਫੌਜੀ ਤਿਆਰੀ ਅਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ

Posted On: 21 MAY 2021 8:03AM by PIB Chandigarh

ਸੈਨਾ ਦੇ ਮੁੱਖੀ ਜਨਰਲ ਐਮ. ਐਮ. ਨਰਵਣੇ 2 ਦਿਨ ਦੇ ਦੌਰੇ ’ਤੇ 20 ਮਈ ਨੂੰ ਦੀਮਾਪੁਰਾ (ਨਗਾਲੈਂਡ) ਪੁੱਜੇ। ਉਨ੍ਹਾਂ  ਦੇ ਦੌਰੇ ਦਾ ਮਕਸਦ ਅਰੁਣਾਚਲ ਪ੍ਰਦੇਸ਼ ਦੀ ਉੱਤਰੀ ਸਰਹੱਦ ’ਤੇ ਫ਼ੌਜੀ ਤਿਆਰੀ ਅਤੇ ਪੂਰਬ-ਉਤਰ ਦੇ ਦੂਰ-ਦੁਰਾਡੇ ਇਲਾਕਿਆਂ ’ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣਾ ਸੀ ।  

ਦੀਮਾਪੁਰ ਦੇ ਕੋਰ ਮੁੱਖ ਦਫ਼ਤਰ ਪੁੱਜਣ ’ਤੇ ਸੈਨਾ ਦੇ ਮੁੱਖੀ ਨੂੰ ਜਨਰਲ ਆਫ਼ਿਸਰ ਕਮਾਂਡਿੰਗ ਸਪੀਅਰ ਕੋਰ ਲੇ. ਜਨ ਜਾਨਸਨ ਮੈਥਿਊ ਅਤੇ ਡਵੀਜ਼ਨ ਕਮਾਂਡਰਾਂ ਨੇ ਪੂਰਬ-ਉਤਰ ਸਰਹੱਦ ’ਤੇ ਫੌਜੀ ਤਿਆਰੀ ਅਤੇ ਮੌਜੂਦਾ ਹਾਲਾਤ ਤੋਂ ਜਾਣੂ ਕਰਾਇਆ । ਸੈਨਾ ਮੁੱਖੀ ਨੇ ਸ਼ਾਨਦਾਰ ਚੌਕਸੀ ਕਾਇਮ ਰੱਖਣ ਲਈ ਸਾਰੇ ਫੌਜੀ ਕਰਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਹਰ ਵੇਲੇ ਸਾਵਧਾਨ ਰਹੇ ਅਤੇ ਐਲ. ਏ. ਸੀ.  ’ਤੇ ਹੋਣ ਵਾਲੀਆਂ ਗਤੀਵਿਧੀਆਂ ’ਤੇ ਸਖ਼ਤ ਨਿਗਾਹ ਰੱਖੇ । 

ਸੈਨਾ ਮੁਖੀ ਦਾ 21  ਮਈ 2021 ਨੂੰ ਨਵੀਂ ਦਿੱਲੀ ਵਾਪਸ ਆਉਣ ਦਾ ਪ੍ਰੋਗ੍ਰਾਮ ਹੈ I

 

C:\Users\dell\Desktop\PIC-1YQPN.jpeg

 

********************

 

ਏ.ਏ. ਬੀ./ਐੱਸ.ਸੀ.


(Release ID: 1720783) Visitor Counter : 157