ਪ੍ਰਧਾਨ ਮੰਤਰੀ ਦਫਤਰ

ਵਾਰਾਣਸੀ ਦੇ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਫ੍ਰੰਟਲਾਈਨ ਵਰਕਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 21 MAY 2021 3:08PM by PIB Chandigarh

ਹਰ ਹਰ ਮਹਾਦੇਵ !

 

ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਕਾਸ਼ੀ ਦੀ ਲੜਾਈ ਬਾਰੇ ਮੈਂ ਲਗਾਤਾਰ ਤੁਹਾਡੇ ਸੰਪਰਕ ਵਿੱਚ ਰਿਹਾ ਹਾਂ, ਜਾਣਕਾਰੀਆਂ ਵੀ ਲੈਂਦਾ ਰਿਹਾ ਹਾਂ ਅਤੇ ਮੈਨੂੰ ਕਈ sources ਤੋਂ ਪਤਾ ਵੀ ਚਲਦਾ ਰਿਹਾ ਹੈ। ਕਾਸ਼ੀ ਦੇ ਲੋਕ, ਉੱਥੋਂ ਦੀਆਂ ਵਿਵਸਥਾਵਾਂ, ਹਸਪਤਾਲ, ਇਸ ਮੁਸ਼ਕਿਲ ਸਮੇਂ ਵਿੱਚ ਕਿਵੇਂ ਕੰਮ ਕਰ ਰਹੇ ਹਨ, ਇਸ ਨੂੰ ਲੈ ਕੇ ਹੁਣੇ ਤੁਸੀਂ ਸਭ ਨੇ ਸਮੇਂ ਦੀ ਸੀਮਾ ਰਹਿਣ ਦੇ ਬਾਵਜੂਦ ਵੀ ਬਹੁਤ ਹੀ ਚੰਗੇ ਢੰਗ ਨਾਲ ਪ੍ਰੈਜੈਂਟੇਸ਼ਨਸ ਸਾਡੇ ਸਾਹਮਣੇ ਰੱਖੀਆਂ ਹਨ, ਆਪਣੀ ਗੱਲ ਦੱਸੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਇੱਥੇ ਕਿਹਾ ਜਾਂਦਾ ਹੈ- ਕਾਸ਼ਯਾਮ੍ ਵਿਸ਼ਵੇਸ਼ਵਰ: (काश्याम् विश्वेश्वरः)ਤਥਾ। ਅਰਥਾਤ, ਕਾਸ਼ੀ ਵਿੱਚ ਸਭ ਪਾਸੇ ਬਾਬਾ ਵਿਸ਼ਵਨਾਥ ਹੀ ਵਿਰਾਜਮਾਨ ਹਨ, ਇੱਥੇ ਹਰ ਕੋਈ ਬਾਬਾ ਵਿਸ਼ਵਨਾਥ ਦਾ ਹੀ ਅੰਸ਼ ਰੂਪ ਹੈ। ਕੋਰੋਨਾ ਦੇ ਇਸ ਕਠਿਨ ਸਮੇਂ ਵਿੱਚ ਸਾਡੇ ਕਾਸ਼ੀਵਾਸੀਆਂ ਨੇ, ਅਤੇ ਇੱਥੇ ਕੰਮ ਕਰ ਰਹੇ ਹਰ ਇੱਕ ਜਨ ਨੇ ਵਾਕਈ ਇਸ ਕਥਨ ਨੂੰ ਸਾਰਥਕ ਸਿੱਧ ਕੀਤਾ ਹੈ। ਤੁਸੀਂ ਸਭ ਨੇ ਸ਼ਿਵ ਦੀ ਕਲਿਆਣ ਭਾਵਨਾ ਨਾਲ ਹੀ ਕੰਮ ਕਰਦੇ ਹੋਏ ਜਨ-ਜਨ ਦੀ ਸੇਵਾ ਕੀਤੀ ਹੈ। ਮੈਂ ਕਾਸ਼ੀ ਦਾ ਇੱਕ ਸੇਵਕ ਹੋਣ ਦੇ ਨਾਤੇ ਹਰ ਇੱਕ ਕਾਸ਼ੀਵਾਸੀ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਿਸ਼ੇਸ਼ ਰੂਪ ਨਾਲ ਸਾਡੇ ਡਾਕਟਰਸ ਨੇ, ਨਰਸਾਂ ਨੇ, technicians, ਵਾਰਡ ਬੌਏਜ਼, ਐਂਬੂਲੈਂਸ ਡਰਾਈਵਰਸ, ਤੁਸੀਂ ਸਭ ਨੇ ਜੋ ਕੰਮ ਕੀਤਾ ਹੈ, ਉਹ ਵਾਕਈ ਸਰਾਹਨਾਯੋਗ ਹੈ। ਹਾਲਾਂਕਿ ਇਹ ਮਹਾਮਾਰੀ ਇਤਨੀ ਵੱਡੀ ਹੈ ਕਿ ਆਪ ਸਭ ਦੀ ਇਸ ਕਠਿਨ ਮਿਹਨਤ ਅਤੇ ਅਸੀਮ ਪ੍ਰਯਤਨਾਂ ਦੇ ਬਾਵਜੂਦ ਵੀ ਅਸੀਂ ਆਪਣੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਨਹੀਂ ਬਚਾ ਪਾਏ! ਇਸ ਵਾਇਰਸ ਨੇ ਸਾਡੇ ਕਈ ਆਪਣਿਆਂ ਨੂੰ ਸਾਡੇ ਤੋਂ ਖੋਹਿਆ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਪਣੀ ਸਨਿਮਰ ਸ਼ਰਧਾਂਜਲੀ ਦਿੰਦਾ ਹਾਂ ਅਤੇ ਉਨ੍ਹਾਂ ਦੇ ਪਰਿਜਨਾਂ ਦੇ ਪ੍ਰਤੀ ਸਾਂਤਵਨਾ ਵਿਅਕਤ ਕਰਦਾ ਹਾਂ।

 

ਸਾਥੀਓ,

 

ਕੋਰੋਨਾ ਦੀ ਸੈਕੰਡ ਵੇਵ ਵਿੱਚ ਸਾਨੂੰ ਕਈ ਮੋਰਚਿਆਂ ਤੇ ਇਕੱਠੇ ਲੜਨਾ ਪੈ ਰਿਹਾ ਹੈ। ਇਸ ਵਾਰ ਸੰਕ੍ਰਮਣ ਦਰ ਵੀ ਪਹਿਲੇ ਤੋਂ ਕਈ ਗੁਣਾ ਜ਼ਿਆਦਾ ਹੈ, ਅਤੇ ਮਰੀਜ਼ਾਂ ਨੂੰ ਜ਼ਿਆਦਾ ਦਿਨਾਂ ਤੱਕ hospitalized ਵੀ ਰਹਿਣਾ ਪੈ ਰਿਹਾ ਹੈ। ਇਨ੍ਹਾਂ ਸਭ ਨਾਲ ਸਾਡੇ ਹੈਲਥ ਸਿਸਟਮ ਤੇ ਇਕੱਠੇ ਬਹੁਤ ਵੱਡਾ ਦਬਾਅ ਪੈਦਾ ਹੋ ਗਿਆ ਹੈ। ਬਨਾਰਸ ਤਾਂ ਵੈਸੇ ਵੀ ਸਿਰਫ ਕਾਸ਼ੀ ਤੇ dependent ਹੁੰਦਾ ਹੈ। ਅਜਿਹੇ ਵਿੱਚ ਸੁਭਾਵਿਕ ਤੌਰ ਤੇ ਇੱਥੋਂ ਦੀ ਸਿਹਤ ਵਿਵਸਥਾ ਤੇ ਇਤਨਾ ਦਬਾਅ ਬਹੁਤ ਵੱਡੀ ਚੁਣੌਤੀ ਬਣ ਕੇ ਆਇਆ। ਪਿਛਲੇ 7 ਸਾਲਾਂ ਵਿੱਚ ਇੱਥੋਂ ਦੇ ਹੈਲਥ ਸਿਸਟਮ ਨੂੰ ਲੈ ਕੇ ਜੋ ਕੰਮ ਹੋਇਆ, ਉਸ ਨੇ ਸਾਡਾ ਬਹੁਤ ਸਾਥ ਦਿੱਤਾ, ਫਿਰ ਵੀ ਇਹ ਅਸਾਧਾਰਣ ਸਥਿਤੀ ਰਹੀ। ਸਾਡੇ ਡਾਕਟਰਸ ਸਾਡੇ ਹੈਲਥ ਵਰਕਰਸ ਦੀ ਇਤਨੀ ਵੱਡੀ ਮਿਹਨਤ ਨਾਲ ਹੀ ਇਸ ਦਬਾਅ ਨੂੰ ਸੰਭਾਲ਼ਣਾ ਸੰਭਵ ਹੋਇਆ ਹੈ। ਆਪ ਸਭ ਨੇ ਇੱਕ-ਇੱਕ ਮਰੀਜ਼ ਦੀ ਜੀਵਨ ਰੱਖਿਆ ਦੇ ਲਈ ਦਿਨ ਰਾਤ ਕੰਮ ਕੀਤਾ, ਖੁਦ ਦੀ ਤਕਲੀਫ-ਅਰਾਮ ਇਨ੍ਹਾਂ ਸਭ ਤੋਂ ਉੱਪਰ ਉਠ ਕੇ ਜੀ-ਜਾਨ ਨਾਲ ਜੁਟੇ ਰਹੇ, ਕੰਮ ਕਰਦੇ ਰਹੇ। ਤੁਹਾਡੀ ਇਸ ਤਪੱਸਿਆ ਨਾਲ ਬਨਾਰਸ ਨੇ ਜਿਸ ਤਰ੍ਹਾਂ ਇਤਨੇ ਘੱਟ ਸਮੇਂ ਵਿੱਚ ਖੁਦ ਨੂੰ ਸੰਭਾਲ਼ਿਆ ਹੈ, ਅੱਜ ਪੂਰੇ ਦੇਸ਼ ਵਿੱਚ ਉਸ ਦੀ ਚਰਚਾ ਹੋ ਰਹੀ ਹੈ।

 

ਸਾਥੀਓ,

 

ਇਸ ਮੁਸ਼ਕਿਲ ਦੌਰ ਵਿੱਚ ਬਨਾਰਸ ਦੀ ਸੇਵਾ ਵਿੱਚ ਲਗੇ ਸਾਡੇ ਜਨਪ੍ਰਤੀਨਿਧੀਆਂ ਨੇ ਅਤੇ ਅਧਿਕਾਰੀਆਂ ਨੇ ਵੀ, ਸਾਡੇ ਸੁਰੱਖਿਆ ਬਲਾਂ ਨੇ ਵੀ ਲਗਾਤਾਰ ਕੰਮ ਕੀਤਾ ਹੈ। ਆਕਸੀਜਨ ਦੀ ਸਪਲਾਈ ਨੂੰ ਵਧਾਉਣ ਦੇ ਲਈ, ਆਕਸੀਜਨ ਪਲਾਂਟ ਸ਼ੁਰੂ ਕੀਤੇ ਗਏ, ਕਈ ਨਵੇਂ ਆਕਸੀਜਨ ਪਲਾਂਟਸ ਵੀ ਲਗਾਏ ਗਏ। ਬਨਾਰਸ ਸਮੇਤ ਪੂਰਵਾਂਚਲ ਵਿੱਚ ਨਵੇਂ ਵੈਂਟੀਲੇਟਰਸ ਅਤੇ ਆਕਸੀਜਨ concentrators ਦੀ ਵੀ ਵਿਵਸਥਾ ਕੀਤੀ ਗਈ।

 

ਸਾਥੀਓ,

 

ਬਨਾਰਸ ਨੇ ਜਿਸ ਸਪੀਡ ਨਾਲ ਇਤਨੇ ਘੱਟ ਸਮੇਂ ਵਿੱਚ ਆਕਸੀਜਨ ਅਤੇ ਆਈਸੀਯੂ ਬੈੱਡਸ ਦੀ ਸੰਖਿਆ ਕਈ ਗੁਣਾ ਵਧਾਈ ਹੈ, ਜਿਸ ਤਰ੍ਹਾਂ ਨਾਲ ਇਤਨੀ ਜਲਦੀ ਪੰਡਿਤ ਰਾਜਨ ਮਿਸ਼ਰ ਕੋਵਿਡ ਹਸਪਤਾਲ ਨੂੰ ਸਰਗਰਮ ਕੀਤਾ ਹੈ, ਇਹ ਵੀ ਆਪਣੇ-ਆਪ ਵਿੱਚ ਇੱਕ ਉਦਾਹਰਣ ਹੈ। ਆਧੁਨਿਕ ਤਕਨੀਕ ਵਾਲੀਆਂ ਨਵੀਆਂ ਮਸ਼ੀਨਾਂ ਆਉਣ ਨਾਲ ਇੱਥੇ RT-PCR ਟੈਸਟ ਦੀ ਸੰਖਿਆ ਵੀ ਵਧੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਬਨਾਰਸ ਦਾ ਇੰਟੀਗ੍ਰੇਟੇਡ ਕੋਵਿਡ ਕਮਾਂਡ ਸੈਂਟਰ ਵੀ ਬਹੁਤ ਵਿਵਸਥਿਤ ਤਰੀਕੇ ਨਾਲ ਕੰਮ ਕਰ ਰਿਹਾ ਹੈ। ਤੁਸੀਂ ਜਿਸ ਤਰ੍ਹਾਂ ਨਾਲ ਟੈਕਨੋਲੋਜੀ ਦਾ ਪ੍ਰਯੋਗ ਕੀਤਾ, ਸਾਰੀਆਂ ਜ਼ਰੂਰੀ ਵਿਵਸਥਾਵਾਂ ਨੂੰ ਮਰੀਜ਼ਾਂ ਅਤੇ ਆਮ ਲੋਕਾਂ ਦੇ ਲਈ ਸੁਲਭ ਬਣਾਇਆ, ਉਹ ਮਿਸਾਲੀ ਹੈ। ਸਾਡੇ ਦੇਸ਼ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਜੋ ਯੋਜਨਾਵਾਂ ਬਣੀਆਂ, ਜੋ ਅਭਿਯਾਨ ਚਲੇ, ਉਸ ਨੇ ਕੋਰੋਨਾ ਨਾਲ ਲੜਨ ਵਿੱਚ ਕਾਫੀ ਮਦਦ ਕੀਤੀ ਹੈ। ਸਵੱਛ ਭਾਰਤ ਅਭਿਯਾਨ ਦੀ ਵਜ੍ਹਾ ਨਾਲ ਬਣੇ ਸ਼ੌਚਾਲਯ (ਪਖਾਨੇ) ਹੋਣ, ਤੁਸੀਂ ਸੋਚੋ, ਜਦੋਂ 2014 ਵਿੱਚ ਆਪ ਲੋਕਾਂ ਨੇ ਮੈਨੂੰ ਸਾਂਸਦ ਚੁਣ ਕੇ ਭੇਜਿਆ ਅਤੇ ਜਦੋਂ ਮੈਂ ਤੁਹਾਡਾ ਧੰਨਵਾਦ ਪ੍ਰਸਤਾਵ ਕਰਨ ਦੇ ਲਈ ਆਇਆ ਸੀ, ਤੁਸੀਂ ਮੇਰੇ ਤੇ ਇਤਨੀ ਪ੍ਰੇਮ ਵਰਖਾ ਕੀਤੀ ਸੀ, ਇਤਨੇ ਅਸ਼ੀਰਵਾਦ ਦਿੱਤੇ ਸਨ। ਲੇਕਿਨ ਮੈਂ ਕੀ ਕੀਤਾ, ਪਹਿਲੇ ਹੀ ਦਿਨ ਦੇਣ ਦੀ ਕੋਈ ਗੱਲ ਹੀ ਨਹੀਂ ਕੀਤੀ, ਮੈਂ ਮੰਗਿਆ ਤੁਹਾਡੇ ਤੋਂ, ਕਾਸ਼ੀਵਾਸੀਆਂ ਤੋਂ ਮੰਗਿਆ ਅਤੇ ਮੈਂ publicly ਕਿਹਾ ਸੀ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਅਸੀਂ ਕਾਸ਼ੀ ਨੂੰ ਸਵੱਛ ਕਰਾਂਗੇ। ਅੱਜ ਅਸੀਂ ਦੇਖਦੇ ਹਾਂ ਕਿ ਕਾਸ਼ੀ ਨੂੰ ਬਚਾਉਣ ਵਿੱਚ ਆਪ ਲੋਕਾਂ ਨੇ ਸਵੱਛਤਾ ਦਾ ਜੋ ਮੇਰੇ ਨਾਲ ਵਾਅਦਾ ਕੀਤਾ ਸੀ ਅਤੇ ਕਾਸ਼ੀਵਾਸੀਆਂ ਨੇ ਸਵੱਛਤਾ ਦੇ ਲਈ ਜੋ ਜ਼ਹਿਮਤ ਕੀਤੀ ਹੈ ਅਤੇ ਲਗਾਤਾਰ ਕੀਤੀ ਹੈ ਉਸ ਦਾ ਅੱਜ ਸਾਨੂੰ ਲਾਭ ਮਿਲ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਇਲਾਜ ਦੀ ਸੁਵਿਧਾ ਜੋ ਕੀਤੀ ਗਈ ਉਹ ਵੀ ਇਸ ਵਿੱਚ ਲਾਭਕਰਤਾ ਰਹੀ ਹੈ, ਉੱਜਵਲਾ ਯੋਜਨਾ ਦੀ ਵਜ੍ਹਾ ਨਾਲ ਮਿਲੇ ਗੈਸ ਸਿਲੰਡਰ ਹੋਣ, ਜਨਧਨ ਬੈਂਕ ਖਾਤੇ ਹੋਣ, ਜਾਂ ਫਿਰ ਫਿਟ ਇੰਡੀਆ ਅਭਿਯਾਨ ਹੋਵੇ, ਯੋਗ ਅਤੇ ਆਯੁਸ਼ ਦੇ ਪ੍ਰਤੀ, ਹੁਣ ਜਦੋਂ ਅਸੀਂ UN ਦੇ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਪ੍ਰਵਾਨਗੀ ਪੂਰੇ ਵਿਸ਼ਵ ਤੋਂ ਮਿਲੀ ਅਤੇ 21 ਜੂਨ ਨੂੰ ਯੋਗ ਦਿਵਸ ਸ਼ੁਰੂ ਕੀਤਾ ਤਾਂ, ਸ਼ੁਰੂ ਵਿੱਚ ਤਾਂ ਬੜਾ ਮਜ਼ਾਕ ਉਡਾਇਆ ਗਿਆ, ਆਲੋਚਨਾ ਕੀਤੀ ਗਈ, ਸੰਪ੍ਰਦਾਇਕਤਾ ਬਿਨ ਸੰਪ੍ਰਦਾਇਕਤਾ ਦੇ ਵੀ ਰੰਗ ਢੋਏ ਗਏ, ਲੇਕਿਨ ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਨ ਵਿੱਚ ਯੋਗ ਦਾ ਵੀ ਮਹਾਤਮ ਪ੍ਰਚਲਿਤ ਹੋ ਰਿਹਾ ਹੈ। ਯੋਗ ਅਤੇ ਆਯੁਸ਼ ਦੇ ਪ੍ਰਤੀ ਜਾਗਰੂਕਤਾ, ਇਨ੍ਹਾਂ ਸਭ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਲੋਕਾਂ ਦੀ ਤਾਕਤ ਬਹੁਤ ਵਧਾਈ ਹੈ।

 

ਸਾਥੀਓ,

 

ਮਹਾਦੇਵ ਦੀ ਕਿਰਪਾ ਨਾਲ ਬਨਾਰਸ ਅਧਿਆਤਮਕ ਸਮਰੱਥਾਵਾਂ ਨਾਲ ਭਰਪੂਰ ਸ਼ਹਿਰ ਹੈ। ਚਾਹੇ ਕੋਰੋਨਾ ਦੀ ਫਸਟ ਵੇਵ ਰਹੀ ਹੋਵੇ ਜਾਂ ਸੈਕੰਡ ਵੇਵ, ਇੱਥੇ ਦੇ ਲੋਕਾਂ ਨੇ ਸਬਰ ਅਤੇ ਸੇਵਾ ਦਾ ਅਦਭੁਤ ਪਰਿਚੈ ਦਿੱਤਾ ਹੈ। ਮੇਰਾ ਕਾਸ਼ੀ ਦੇ ਲੋਕ, ਇੱਥੋਂ ਦੇ ਸਮਾਜਿਕ ਸੰਗਠਨ, ਮਰੀਜ਼ਾਂ ਦੀ, ਗ਼ਰੀਬਾਂ ਦੀ, ਬਜ਼ੁਰਗਾਂ ਦੀ ਲਗਾਤਾਰ ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਸੇਵਾ ਕਰ ਰਹੇ ਹਨ, ਚਿੰਤਾ ਕਰ ਰਹੇ ਹਨ। ਕਿਸੇ ਪਰਿਵਾਰ ਨੂੰ ਖਾਣੇ ਦੀ ਚਿੰਤਾ ਨਾ ਕਰਨੀ ਪਵੇ, ਕਿਸੇ ਗ਼ਰੀਬ ਨੂੰ ਦਵਾਈਆਂ ਦੀ ਚਿੰਤਾ ਨਾ ਕਰਨੀ ਪਵੇ, ਕਾਸ਼ੀ ਨੇ ਇਸ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ। ਕਈ ਵਪਾਰੀਆਂ ਨੇ ਤਾਂ ਖੁਦ ਅੱਗੇ ਆ ਕੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹਨ ਤਾਕਿ ਸੰਕ੍ਰਮਣ ਦੀ ਚੇਨ ਨੂੰ ਤੋੜਿਆ ਜਾ ਸਕੇ। ਇਨ੍ਹਾਂ ਸਭ ਵਪਾਰੀਆਂ ਭਾਈਆਂ ਨੇ, ਸਾਡੇ ਇਨ੍ਹਾਂ ਸਾਥੀਆਂ ਨੇ ਆਪਣੇ ਆਰਥਿਕ ਨਫਾ-ਨੁਕਸਾਨ ਦੀ ਚਿੰਤਾ ਨਹੀਂ ਕੀਤੀ, ਬਲਕਿ ਆਪਣੇ ਸੰਸਾਧਨਾਂ ਨਾਲ ਉਹ ਸੇਵਾ ਵਿੱਚ ਲਗ ਗਏ। ਤੁਹਾਡਾ ਇਹ ਸੇਵਾ-ਭਾਵ ਕਿਸੇ ਨੂੰ ਵੀ ਅਭਿਭੂਤ ਕਰ ਦੇਵੇਗਾ, ਲੇਕਿਨ ਮੈਂ ਜਾਣਦਾ ਹਾਂ ਕਿ ਅੰਨਪੂਰਣਾ ਦੀ ਨਗਰੀ ਅਤੇ ਇਸ ਨਗਰੀ ਦਾ ਤਾਂ ਇਹ ਸਹਿਜ ਸੁਭਾਅ ਹੀ ਹੈ। ਸੇਵਾ, ਇਹੀ ਤਾਂ ਇੱਥੋਂ ਦਾ ਸਾਧਨਾ ਦਾ ਇੱਕ ਪ੍ਰਕਾਰ ਨਾਲ ਮੰਤਰ ਹੈ।

 

ਸਾਥੀਓ,

 

ਤੁਹਾਡੇ ਤਪ ਨਾਲ, ਅਤੇ ਸਾਡੇ ਸਭ ਦੇ ਸਾਂਝੇ ਪ੍ਰਯਤਨਾਂ ਨਾਲ ਮਹਾਮਾਰੀ ਦੇ ਇਸ ਹਮਲੇ ਨੂੰ ਤੁਸੀਂ ਕਾਫੀ ਹੱਦ ਤੱਕ ਸੰਭਾਲ਼ਿਆ ਹੈ। ਲੇਕਿਨ ਹੁਣ ਸਬਰ ਦਾ ਸਮੇਂ ਨਹੀਂ ਹੈ। ਸਾਨੂੰ ਹੁਣ ਇੱਕ ਲੰਬੀ ਲੜਾਈ ਲੜਨੀ ਹੈ। ਹੁਣ ਅਸੀਂ ਬਨਾਰਸ ਅਤੇ ਪੂਰਵਾਂਚਲ ਦੇ ਗ੍ਰਾਮੀਣ ਇਲਾਕਿਆਂ ਤੇ ਵੀ ਬਹੁਤ ਧਿਆਨ ਦੇਣਾ ਹੈ ਅਤੇ ਹੁਣ ਮੰਤਰ ਸਾਡਾ ਕੀ ਹੋਵੇਗਾ, ਹਰ ਵਿਵਸਥਾ ਦੇ ਲਈ, ਹਰ ਇਕਾਈ ਦੇ ਲਈ, ਨਵਾਂ ਮੰਤਰ ਇਹੀ ਹੈ-ਜਹਾਂ ਬਿਮਾਰ ਵਹੀਂ ਉਪਚਾਰ’, ਇਹ ਅਸੀਂ ਭੁੱਲੀਏ ਨਾ, ‘ਜਹਾਂ ਬਿਮਾਰ ਵਹੀਂ ਉਪਚਾਰ। ਜਿਤਨਾ ਅਸੀਂ ਉਪਚਾਰ ਉਸ ਦੇ ਪਾਸ ਲੈ ਜਾਵਾਂਗੇ ਉਤਨਾ ਸਾਡੀ health ਵਿਵਸਥਾ ਤੇ ਦਬਾਅ ਬਹੁਤ ਘੱਟ ਹੋਵੇਗਾ ਅਤੇ ਇਸ ਲਈ ਤੁਸੀਂ ਸਾਰੀਆਂ ਵਿਵਸਥਾਵਾਂ ‘‘ਜਹਾਂ ਬਿਮਾਰ ਵਹੀਂ ਉਪਚਾਰ। ਇਸ ਸਿਧਾਂਤ ਤੇ ਅਤੇ ਦੂਸਰੀ ਗੱਲ ਮਾਇਕ੍ਰੋ-ਕੰਟੇਨਮੈਂਟ ਜ਼ੋਨ, ਕਾਸ਼ੀ ਨੇ ਬਹੁਤ ਸਫਲਤਾਪੂਰਬਕ ਉਸ ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਸ ਦਾ ਲਾਭ ਮਿਲ ਰਿਹਾ ਹੈ। ਮਾਇਕ੍ਰੋ-ਕੰਟੇਨਮੈਂਟ ਜ਼ੋਨ ਬਣਾ ਕੇ ਜਿਸ ਤਰ੍ਹਾਂ ਤੁਸੀਂ ਸ਼ਹਿਰ ਤੇ ਪਿੰਡਾਂ ਵਿੱਚ ਘਰ-ਘਰ ਦਵਾਈਆਂ ਵੰਡ ਰਹੇ ਹੋ, ਤੁਸੀਂ ਮੈਡੀਕਲ ਦੀ ਕਿੱਟ ਪਹੁੰਚਾਈ ਹੈ ਪਿੰਡਾਂ ਦੇ ਲੋਕਾਂ ਤੱਕ, ਇਹ ਬਹੁਤ ਚੰਗੀ ਪਹਿਲ ਹੈ। ਇਸ ਅਭਿਯਾਨ ਨੂੰ ਗ੍ਰਾਮੀਣ ਇਲਾਕਿਆਂ ਵਿੱਚ ਜਿਤਨਾ ਹੋ ਸਕੇ, ਉਤਨਾ ਵਿਆਪਕ ਕਰਨਾ ਹੈ। ਡਾਕਟਰਸ, ਲੈਬਸ ਅਤੇ ਈ-ਮਾਰਕਿਟਿੰਗ ਕੰਪਨੀਆਂ ਨੂੰ ਇਕੱਠੇ ਜੋੜ ਕੇ ਕਾਸ਼ੀ ਕਵਚਨਾਮ ਤੋਂ ਟੈਲੀ-ਮੈਡੀਸਿਨ ਦੀ ਸੁਵਿਧਾ ਕੀਤੀ ਇਹ ਵੀ ਕਾਸ਼ੀ ਦਾ ਬਹੁਤ innovative ਪ੍ਰਯੋਗ ਹੈ। ਇਸ ਦਾ ਲਾਭ ਪਿੰਡ-ਪਿੰਡ ਵਿੱਚ ਲੋਕਾਂ ਨੂੰ ਮਿਲੇ, ਇਸ ਦੇ ਲਈ ਵਿਸ਼ੇਸ਼ ਜਾਗਰੂਕਤਾ ਅਭਿਯਾਨ ਵੀ ਚਲਾਉਣਾ ਚਾਹੀਦਾ ਹੈ। ਇਸੇ ਤਰ੍ਹਾਂ, ਯੂਪੀ ਵਿੱਚ ਕਈ ਸੀਨੀਅਰ ਅਤੇ ਯੁਵਾ ਡਾਕਟਰਸ ਵੀ ਗ੍ਰਾਮੀਣ ਇਲਾਕਿਆਂ ਵਿੱਚ telemedicine ਦੇ ਮਾਧਿਅਮ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਨਾਲ ਲੈ ਕੇ ਇਸ ਨੂੰ ਹੋਰ ਵਿਆਪਕ ਕੀਤਾ ਜਾ ਸਕਦਾ ਹੈ। ਕੋਵਿਡ ਦੇ ਖ਼ਿਲਾਫ਼ ਪਿੰਡਾਂ ਵਿੱਚ ਚਲ ਰਹੀ ਲੜਾਈ ਵਿੱਚ ਸਾਡੀਆਂ ਆਸ਼ਾ ਵਰਕਰ ਅਤੇ ANM ਭੈਣਾਂ ਦੀ ਵੀ ਭੂਮਿਕਾ ਬਹੁਤ ਅਹਿਮ ਹੈ। ਮੈਂ ਚਾਹਾਂਗਾ ਕਿ ਇਨ੍ਹਾਂ ਦੀ ਸਮਰੱਥਾ ਅਤੇ ਅਨੁਭਵ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਲਿਆ ਜਾਵੇ।

 

ਸਾਥੀਓ,

 

ਸੈਕੰਡ ਵੇਵ ਵਿੱਚ ਅਸੀਂ ਵੈਕਸੀਨ ਦੀ ਸੁਰੱਖਿਆ ਨੂੰ ਵੀ ਦੇਖਿਆ ਹੈ। ਵੈਕਸੀਨੇਸ਼ਨ ਦੀ ਸੁਰੱਖਿਆ ਦੇ ਚਲਦੇ ਕਾਫੀ ਹਦ ਤੱਕ ਸਾਡੇ ਫ੍ਰੰਟ ਲਾਈਨ ਵਰਕਰਸ ਸੁਨਿਸ਼ਚਿਤ ਰਹਿ ਕੇ ਲੋਕਾਂ ਦੀ ਸੇਵਾ ਕਰ ਪਾਏ ਹਨ। ਇਹੀ ਸੁਰੱਖਿਆ ਕਵਚ ਆਉਣ ਵਾਲੇ ਸਮੇਂ ਵਿੱਚ ਹਰ ਵਿਅਕਤੀ ਤੱਕ ਪਹੁੰਚੇਗਾ। ਸਾਨੂੰ ਆਪਣੀ ਵਾਰੀ ਆਉਣ ਤੇ ਵੈਕਸੀਨ ਜ਼ਰੂਰ ਲਗਵਾਉਣੀ ਹੈ। ਕੋਰੋਨਾ ਦੇ ਖ਼ਿਲਾਫ਼ ਸਾਡੀ ਲੜਾਈ ਜਿਵੇਂ ਇੱਕ ਸਮੂਹਿਕ ਅਭਿਯਾਨ ਬਣ ਗਈ ਹੈ, ਉਸੇ ਤਰ੍ਹਾਂ ਹੀ ਵੈਕਸੀਨੇਸ਼ਨ ਨੂੰ ਵੀ ਸਾਨੂੰ ਸਮੂਹਿਕ ਜ਼ਿੰਮੇਦਾਰੀ ਬਣਾਉਣਾ ਹੈ।

 

ਸਾਥੀਓ,

 

ਜਦੋਂ ਪ੍ਰਯਤਨਾਂ ਵਿੱਚ ਸੰਵੇਦਨਸ਼ੀਲਤਾ ਹੋਵੇ, ਸੇਵਾ ਦੀ ਭਾਵਨਾ ਹੋਵੇ, ਲੋਕਾਂ ਦੀਆਂ ਤਕਲੀਫਾਂ ਦਾ ਅਹਿਸਾਸ ਹੋਵੇ, Science Led Approach ਹੋਵੇ, ਤਾਂ ਜ਼ਮੀਨ ਤੇ ਕੀਤਾ ਗਿਆ ਕੰਮ ਨਜ਼ਰ ਵੀ ਆਉਂਦਾ ਹੈ। ਮੈਨੂੰ ਯਾਦ ਹੈ ਪੂਰਵਾਂਚਲ ਵਿੱਚ ਪਹਿਲਾਂ ਕਿਸ ਤਰ੍ਹਾਂ ਬੱਚਿਆਂ ਵਿੱਚ ਦਿਮਾਗੀ ਬੁਖ਼ਾਰ ਵਾਲੀ ਬਿਮਾਰੀ ਦਾ ਕਹਿਰ ਸੀ। ਦਿਮਾਗੀ ਬੁਖ਼ਾਰ ਨਾਲ ਹਰ ਵਰ੍ਹੇ ਹਜ਼ਾਰਾਂ ਬੱਚਿਆਂ ਦੀ ਦੁਖਦ ਮੌਤ ਹੋ ਜਾਂਦੀ ਸੀ, ਅਣਗਿਣਤ ਅਤੇ ਤੁਹਾਨੂੰ ਯਾਦ ਹੋਵੇਗਾ ਅੱਜ ਸਾਡੇ ਯੋਗੀ ਜੀ ਜੋ ਮੁੱਖ ਮੰਤਰੀ ਹਨ, ਉਹ ਜਦੋਂ ਪਹਿਲਾਂ ਸਾਂਸਦ ਸਨ parliament ਵਿੱਚ, ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਜਿਸ ਪ੍ਰਕਾਰ ਨਾਲ ਬੱਚਿਆਂ ਦੀ ਮੌਤ ਇੱਕ ਦੇ ਬਾਅਦ ਇੱਕ ਹੁੰਦੀ ਰਹਿੰਦੀ ਸੀ, ਉਹ ਫੁੱਟ-ਫੁੱਟ ਕੇ parliament ਵਿੱਚ ਰੋਏ ਸਨ। ਉਸ ਸਮੇਂ ਦੀਆਂ ਸਰਕਾਰਾਂ ਨੂੰ ਉਹ ਜਾਚਨਾ ਕਰਦੇ ਸਨ ਕਿ ਇਨ੍ਹਾਂ ਬੱਚਿਆਂ ਨੂੰ ਬਚਾਓ, ਕੁਝ ਵਿਵਸਥਾ ਕਰੋ, ਰੋ ਪੈਂਦੇ ਸਨ ਉਹ, ਹਜ਼ਾਰਾਂ ਬੱਚੇ,ਮਰਦੇ ਸਨ। ਅਤੇ ਇਹ ਸਿਲਸਿਲਾ ਸਾਲਾਂ-ਸਾਲ ਤੱਕ ਚਲਿਆ ਸੀ। ਯੋਗੀ ਜੀ parliament ਵਿੱਚ ਸਨ, ਕਰਦੇ ਰਹੇ। ਲੇਕਿਨ ਜਦੋਂ ਯੋਗੀ ਜੀ ਯੂਪੀ ਦੇ ਮੁੱਖ ਮੰਤਰੀ ਬਣੇ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਨੇ ਮਿਲ ਕੇ, ਉਨ੍ਹਾਂ ਨੇ ਇਹ ਦਿਮਾਗੀ ਬੁਖ਼ਾਰ ਦੇ ਖ਼ਿਲਾਫ਼ ਬਹੁਤ ਵੱਡਾ ਅਭਿਯਾਨ ਸ਼ੁਰੂ ਕੀਤਾ, ਤੁਸੀਂ ਸਭ ਲੋਕ ਉਸ ਤੋਂ ਬਹੁਤ ਜਾਣੂ ਹੋ ਅਤੇ ਕਾਫੀ ਮਾਤਰਾ ਵਿੱਚ ਅਸੀਂ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਅੱਜ ਸਫਲ ਹੋਏ ਹਾਂ। ਕਾਫੀ ਮਾਤਰਾ ਵਿੱਚ ਇਸ ਬਿਮਾਰੀ ਨੂੰ ਅਸੀਂ ਕੰਟਰੋਲ ਵਿੱਚ ਲਿਆ ਪਾਏ ਹਾਂ। ਇਸ ਦਾ ਬਹੁਤ ਵੱਡਾ ਲਾਭ ਪੂਰਵਾਂਚਲ ਦੇ ਲੋਕਾਂ ਨੂੰ ਹੋਇਆ ਹੈ, ਇੱਥੋਂ ਦੇ ਬੱਚਿਆਂ ਨੂੰ ਹੋਇਆ ਹੈ। ਇਹ ਉਦਾਹਰਣ ਸਾਨੂੰ ਦਿਖਾਉਂਦਾ ਹੈ ਕਿ ਇਸੇ ਤਰ੍ਹਾਂ ਦੀ ਸੰਵੇਦਨਸ਼ੀਲਤਾ, ਸਤਰਕਤਾ ਦੇ ਨਾਲ ਸਾਨੂੰ ਲਗਾਤਾਰ ਕੰਮ ਕਰਦੇ ਰਹਿਣਾ ਹੈ। ਸਾਨੂੰ ਯਾਦ ਰੱਖਣਾ ਹੈ ਕਿ ਸਾਡੀ ਲੜਾਈ ਇੱਕ ਅਦ੍ਰਿਸ਼ ਅਤੇ ਰੂਪ ਬਦਲਣ ਵਾਲੇ ਇੱਕ ਧੂਰਤ ਕਿਸਮ ਦੇ ਦੁਸ਼ਮਣ ਦੇ ਖ਼ਿਲਾਫ਼ ਹੈ। ਇਸ ਲੜਾਈ ਵਿੱਚ ਅਸੀਂ ਕੋਰੋਨਾ ਤੋਂ ਆਪਣੇ ਬੱਚਿਆਂ ਨੂੰ ਵੀ ਬਚਾ ਕੇ ਰੱਖਣਾ ਹੈ, ਉਨ੍ਹਾਂ ਦੇ ਲਈ ਵੀ ਵਿਸ਼ੇਸ਼ ਤਿਆਰੀ ਕਰਨੀ ਹੈ। ਮੈਂ ਹੁਣੇ ਪਿਛਲੇ ਦਿਨੀਂ ਯੂਪੀ ਦੇ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਸਾਂ, ਤਾਂ ਤੁਹਾਡੇ ਮੁੱਖ ਸਕੱਤਰ ਤਿਵਾਰੀ ਜੀ ਨੇ ਬਹੁਤ ਵਿਸਤਾਰ ਨਾਲ ਮੈਨੂੰ ਦੱਸਿਆ ਕਿ ਉਨ੍ਹਾਂ ਨੇ paediatric ਦੇ ਲਈ, ਬੱਚਿਆਂ ਨੂੰ ਅਗਰ ਕੋਰੋਨਾ ਹੁੰਦਾ ਹੈ ਤਾਂ ਕੀ-ਕੀ ਕਰਨਾ ਚਾਹੀਦਾ ਹੈ, ਪੂਰੀ ਵਿਵਸਥਾ ਵਿਕਸਿਤ ਕੀਤੀ ਅਤੇ ਕਾਫੀ ਚੰਗਾ ਲਗਿਆ ਮੈਨੂੰ ਕਿ well and advanced, productively ਉੱਤਰ ਪ੍ਰਦੇਸ਼ ਸਰਕਾਰ ਇਸ ਤੇ ਕੰਮ ਕਰ ਰਹੀ ਹੈ। ਕਾਫੀ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ।

 

ਸਾਥੀਓ,

 

ਸਾਡੀ ਇਸ ਲੜਾਈ ਵਿੱਚ ਹੁਣ ਇਨ੍ਹੀ ਦਿਨੀਂ ਬਲੈਕ ਫੰਗਸ ਦੀ ਇੱਕ ਹੋਰ ਨਵੀਂ ਚੁਣੌਤੀ ਵੀ ਸਾਹਮਣੇ ਆਈ ਹੈ। ਇਸ ਨਾਲ ਨਿਪਟਣ ਦੇ ਲਈ ਜ਼ਰੂਰੀ ਸਾਵਧਾਨੀ ਅਤੇ ਵਿਵਸਥਾ ਤੇ ਧਿਆਨ ਦੇਣਾ ਜ਼ਰੂਰੀ ਹੈ। ਹੁਣੇ ਜਦੋਂ ਮੈਂ ਆਪ ਲੋਕਾਂ ਨਾਲ ਗੱਲ ਕਰ ਰਿਹਾ ਸੀ ਤਾਂ ਇਸ ਦੇ ਲਈ ਜੋ ਵੀ ਮੇਰੇ ਪਾਸ ਜਾਣਕਾਰੀਆਂ ਸਨ, ਉਹ ਮੈਂ ਤੁਹਾਡੇ ਨਾਲ share ਵੀ ਕੀਤੀ ਸੀ।

 

ਸਾਥੀਓ,

 

ਸੈਕੰਡ ਵੇਵ ਦੌਰਾਨ ਪ੍ਰਸ਼ਾਸਨ ਨੇ ਜੋ ਤਿਆਰੀਆਂ ਕੀਤੀਆਂ ਹਨ, ਉਨ੍ਹਾਂ ਨੂੰ ਕੇਸ ਘਟਣ ਦੇ ਬਾਅਦ ਵੀ ਇਸੇ ਤਰ੍ਹਾਂ ਚੁਸਤ ਦਰੁਸਤ ਰੱਖਣਾ ਹੀ ਹੈ। ਨਾਲ ਹੀ, ਲਗਾਤਾਰ ਅੰਕੜਿਆਂ ਅਤੇ ਸਥਿਤੀਆਂ ਤੇ ਨਜ਼ਰ ਵੀ ਰੱਖਣੀ ਹੈ। ਜੋ ਅਨੁਭਵ ਤੁਹਾਨੂੰ ਬਨਾਰਸ ਵਿੱਚ ਮਿਲੇ ਹਨ, ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਪੂਰੇ ਪੂਰਵਾਂਚਲ ਅਤੇ ਪੂਰੇ ਪ੍ਰਦੇਸ਼ ਨੂੰ ਵੀ ਮਿਲਣਾ ਚਾਹੀਦਾ ਹੈ। ਮੈਂ ਚਾਹਾਂਗਾ ਕਿ ਸਾਡੇ ਜੋ ਡਾਕਟਰਸ ਅਤੇ ਹੈਲਥ ਵਰਕਰਸ ਹਨ, ਉਹ ਆਪਣੇ ਅਨੁਭਵਾਂ ਨੂੰ ਆਪਣੀ fraternity ਵਿੱਚ ਜ਼ਰੂਰ ਸਾਂਝਾ ਕਰਨ। ਪ੍ਰਸ਼ਾਸਨ ਦੇ ਲੋਕ ਵੀ ਆਪਣੇ ਅਨੁਭਵਾਂ ਅਤੇ ਇਨਪੁਟਸ ਨੂੰ ਸਰਕਾਰ ਤੱਕ ਪਹੁੰਚਾਉਣ ਤਾਕਿ ਅੱਗੇ ਇਨ੍ਹਾਂ ਦਾ ਹੋਰ ਵਿਆਪਕ ਲਾਭ ਮਿਲ ਸਕੇ। ਹੋਰ ਖੇਤਰਾਂ ਵਿੱਚ ਵੀ ਤੁਹਾਡੀ best practices ਪਹੁੰਚਾ ਸਕੀਏ। ਮੈਂ ਸਾਰੇ ਜਨਪ੍ਰਤੀਨਿਧੀਆਂ ਨੂੰ ਵੀ ਕਹਿਣਾ ਚਾਹਾਂਗਾ, ਸਾਰੇ elected ਲੋਕਾਂ ਨੂੰ ਵੀ ਕਹਿਣਾ ਚਾਹਾਂਗਾ, ਤੁਸੀਂ ਲਗਾਤਾਰ ਕੰਮ ਕਰ ਰਹੇ ਹੋ, ਬੋਝ ਬਹੁਤ ਹੈ। ਕਦੇ-ਕਦੇ ਜਨਤਾ ਜਨਾਰਦਨ ਦੇ ਰਾਜੀ-ਨਾਰਾਜਗੀ ਦੇ ਸਵਰ ਨੂੰ ਵੀ ਸੁਣਨਾ ਪੈਂਦਾ ਹੈ। ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਜਿਸ ਸੰਵੇਦਨਸ਼ੀਲਤਾ ਦੇ ਨਾਲ ਤੁਸੀਂ ਜੁੜੇ ਹੋ, ਜਿਸ ਨਿਮਰਤਾ ਦੇ ਨਾਲ ਤੁਸੀਂ ਜੁੜੇ ਹੋ, ਇਹ ਵੀ ਆਪਣੇ-ਆਪ ਵਿੱਚ ਆਮ ਨਾਗਰਿਕ ਲਈ ਇੱਕ ਮਲ੍ਹਮ ਦਾ ਕੰਮ ਕਰਦਾ ਹੈ ਅਤੇ ਇਸ ਲਈ ਮੈਂ ਸਾਰੇ ਜਨ ਪ੍ਰਤੀਨਿਧੀਆਂ ਨੂੰ ਵੀ ਇਸ ਅਭਿਯਾਨ ਵਿੱਚ ਜੁੜਨ ਦੇ ਲਈ ਅਤੇ ਉਸ ਦੀ ਅਗਵਾਈ ਕਰਨ ਦੇ ਲਈ ਇੱਕ ਪ੍ਰਕਾਰ ਨਾਲ ਤਸੱਲੀ ਪ੍ਰਗਟ ਕਰਦਾ ਹਾਂ। ਸਾਨੂੰ ਸਭ ਨੂੰ ਦੇਖਣਾ ਹੈ ਕਿ ਇੱਕ ਵੀ ਨਾਗਰਿਕ ਨੂੰ ਅਗਰ ਕੋਈ ਤਕਲੀਫ ਹੈ, ਤਾਂ ਉਸ ਦੀ ਚਿੰਤਾ ਜਨ ਪ੍ਰਤੀਨਿਧੀਆਂ ਦੀ ਵੀ ਸੁਭਾਵਿਕ ਜ਼ਿੰਮੇਵਾਰੀ ਹੈ। ਉਸ ਨੂੰ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚਾਉਣਾ, ਉਸ ਦਾ ਸਮਾਧਾਨ ਸੁਨਿਸ਼ਚਿਤ ਕਰਨਾ, ਇਹ ਕੰਮ ਸਾਨੂੰ ਅੱਗੇ ਵੀ ਜਾਰੀ ਰੱਖਣਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਸਭ ਦੇ ਸਮੂਹਿਕ ਪ੍ਰਯਤਨ ਜਲਦੀ ਹੀ ਚੰਗੇ ਪਰਿਣਾਮ ਲਿਆਉਣਗੇ ਅਤੇ ਜਲਦੀ ਹੀ ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ ਕਾਸ਼ੀ ਇਸ ਲੜਾਈ ਨੂੰ ਜਿੱਤੇਗੀ। ਮੈਂ ਤੁਹਾਡੇ ਸਭ ਦੀ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ, ਬਾਬਾ ਵਿਸ਼ਵਨਾਥ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਪ੍ਰਾਰਥਨਾ ਕਰਦਾ ਹਾਂ ਕਿ ਸਭ ਲੋਕ ਤੰਦਰੁਸਤ ਰਹਿਣ, ਪੂਰੀ ਮਾਨਵ ਜਾਤੀ ਦਾ ਕਲਿਆਣ ਤਾਂ ਬਾਬਾ ਵਿਸ਼ਵਨਾਥ ਕਰਦੇ ਹਨ ਇਸ ਲਈ ਉਨ੍ਹਾਂ ਦੇ ਲਈ ਕਿਸੇ ਇੱਕ ਭੂ-ਭਾਗ ਦੇ ਲਈ ਕਹਿਣਾ ਉਚਿਤ ਨਹੀਂ ਹੋਵੇਗਾ। ਤੁਸੀਂ ਤੰਦਰੁਸਤ ਰਹੋ, ਤੁਹਾਡੇ ਪਰਿਵਾਰਜਨ ਤੰਦਰੁਸਤ ਰਹਿਣ, ਇਸੇ ਕਾਮਨਾ ਦੇ ਨਾਲ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਏਵੀ



(Release ID: 1720734) Visitor Counter : 154