ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ


ਹੈਲਥ ਵਰਕਰਾਂ ਨੂੰ ਢਿੱਲ ਵਰਤਣ ਵਿਰੁੱਧ ਸਾਵਧਾਨ ਕੀਤਾ ਅਤੇ ਉਨ੍ਹਾਂ ਨੂੰ ਬਨਾਰਸ ਅਤੇ ਪੂਰਵਾਂਚਲ ਦੇ ਗ੍ਰਾਮੀਣ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ

‘ਮਾਈਕ੍ਰੋ-ਕੰਟੇਨਮੈਂਟ ਜ਼ੋਨ’ ਅਤੇ ‘ਦਵਾਈਆਂ ਦੀ ਹੋਮ ਡਿਲਿਵਰੀ’ ਦੇ ਉਪਰਾਲੇ ਦੀ ਸ਼ਲਾਘਾ ਕੀਤੀ

ਜਹਾਂ ਬਿਮਾਰ ਵਹਾਂ ਉਪਚਾਰ ਦਾ ਉਪਰਾਲਾ ਹੈਲਥ ਸਿਸਟਮ ’ਤੇ ਬੋਝ ਨੂੰ ਘੱਟ ਕਰੇਗਾ: ਪ੍ਰਧਾਨ ਮੰਤਰੀ

Posted On: 21 MAY 2021 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਵਾਰਾਣਸੀ ਦੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਵਾਰਾਣਸੀ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਨਿਰੰਤਰ ਅਤੇ ਪ੍ਰੋਐਕਟਿਵ ਲੀਡਰਸ਼ਿਪ ਲਈ ਧੰਨਵਾਦ ਕੀਤਾ ਜਿਸ ਸਦਕਾ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਸਹਾਇਤਾ ਮਿਲੀ ਅਤੇ ਜ਼ਰੂਰੀ ਦਵਾਈਆਂ, ਵੈਂਟੀਲੇਟਰਸ ਅਤੇ ਆਕਸੀਜਨ ਕੰਸੰਟ੍ਰੇਟਰਸ ਜਿਹੇ ਜ਼ਰੂਰੀ ਉਪਕਰਣਾਂ ਦੀ ਉਚਿਤ ਸਪਲਾਈ ਸੁਨਿਸ਼ਚਿਤ ਹੋਈ ਪ੍ਰਧਾਨ ਮੰਤਰੀ ਨੂੰ ਕੋਵਿਡ ਦਾ ਫੈਲਾਅ ਰੋਕਣ ਲਈ ਪਿਛਲੇ ਇੱਕ ਮਹੀਨੇ ਵਿੱਚ ਕੀਤੇ ਗਏ ਪ੍ਰਯਤਨਾਂ, ਟੀਕਾਕਰਣ ਦੀ ਸਥਿਤੀ, ਅਤੇ ਜ਼ਿਲ੍ਹੇ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਉਹ ਮਯੂਕੋਰਮਿਕੋਸਿਸ (Mucormycosis) ਦੇ ਖਤਰੇ ਬਾਰੇ ਚੌਕਸ ਹਨ ਅਤੇ ਪਹਿਲਾਂ ਹੀ ਜ਼ਰੂਰੀ ਕਦਮ ਉਠਾ ਚੁੱਕੇ ਹਨ ਅਤੇ ਬਿਮਾਰੀ ਦੇ ਪ੍ਰਬੰਧਨ ਲਈ ਸੁਵਿਧਾਵਾਂ ਤਿਆਰ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨੇ ਕੋਵਿਡ ਨਾਲ ਲੜ ਰਹੀ ਜਨ- ਸ਼ਕਤੀ ਦੀ ਨਿਰੰਤਰ ਟ੍ਰੇਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਵਿਸ਼ੇਸ਼ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਸੇਵਾਵਾਂ ਦੇਣ ਵਾਲੇ ਪੈਰਾ ਮੈਡੀਕਲ ਸਟਾਫ ਅਤੇ ਡਾਕਟਰਾਂ ਲਈ ਟ੍ਰੇਨਿੰਗ ਸੈਸ਼ਨ ਅਤੇ ਵੈਬੀਨਾਰ ਕਰਵਾਉਣ ਦੀ ਸਲਾਹ ਦਿੱਤੀਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਵੈਕਸੀਨ ਦੀ ਬਰਬਾਦੀ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਾਸ਼ੀ ਦੇ ਡਾਕਟਰਾਂ, ਨਰਸਾਂ, ਟੈਕਨੀਸ਼ੀਅਨਸ, ਵਾਰਡ ਬੌਇਜ਼, ਐਂਬੂਲੈਂਸ ਡਰਾਈਵਰਾਂ ਅਤੇ ਹੋਰ ਫ੍ਰੰਟਲਾਈਨ ਹੈਲਥ ਵਰਕਰਾਂ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰੇ ਲੋਕਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਜੋ ਆਪਣੇ ਅਜ਼ੀਜ਼ਾਂ ਨੂੰ ਗਵਾ ਚੁੱਕੇ ਹਨ। ਬਨਾਰਸ ਵਿੱਚ ਇੰਨੇ ਥੋੜੇ ਸਮੇਂ ਵਿੱਚ ਜਿਸ ਤੇਜ਼ੀ ਨਾਲ ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਈ ਗਈ ਅਤੇ ਜਿਸ ਪ੍ਰਕਾਰ ਪੰਡਿਤ ਰਾਜਨ ਮਿਸ਼ਰਾ ਕੋਵਿਡ ਹਸਪਤਾਲ ਨੂੰ ਇੰਨੇ ਥੋੜ੍ਹੇ ਸਮੇਂ ਵਿੱਚ ਕਾਰਜਸ਼ੀਲ ਕੀਤਾ ਗਿਆ, ਉਨ੍ਹਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਵਾਰਾਣਸੀ ਵਿੱਚ ਏਕੀਕ੍ਰਿਤ ਕੋਵਿਡ ਕਮਾਂਡ ਪ੍ਰਣਾਲੀ ਨੇ ਬਹੁਤ ਚੰਗਾ ਕੰਮ ਕੀਤਾ ਹੈ ਅਤੇ ਕਿਹਾ ਕਿ ਵਾਰਾਣਸੀ ਦੀ ਇਹ ਮਿਸਾਲ ਵਿਸ਼ਵ ਨੂੰ ਪ੍ਰੇਰਿਤ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਬਹੁਤ ਹੱਦ ਤੱਕ ਮਹਾਮਾਰੀ ਨੂੰ ਰੋਕਣ ਵਿੱਚ ਡਾਕਟਰੀ ਟੀਮ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਢਿੱਲ ਵਰਤਣ ਵਿਰੁੱਧ ਚਿਤਾਵਨੀ ਵੀ ਦਿੱਤੀ ਅਤੇ ਹੁਣ ਬਨਾਰਸ ਅਤੇ ਪੂਰਵਾਂਚਲ ਦੇ ਗ੍ਰਾਮੀਣ ਖੇਤਰਾਂ 'ਤੇ ਫੋਕਸ ਕਰਕੇ ਇੱਕ ਲੰਬੀ ਲੜਾਈ ਲੜਨ ਦੀ ਤਾਕੀਦ ਕੀਤੀਉਨ੍ਹਾਂ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਦੇਸ਼ ਵਿੱਚ ਜੋ ਯੋਜਨਾਵਾਂ ਬਣੀਆਂ ਹਨ ਅਤੇ ਜੋ ਅਭਿਯਾਨ ਪਿਛਲੇ ਕੁਝ ਸਾਲਾਂ ਤੋਂ ਚਲਾਏ ਜਾ ਰਹੇ ਹਨ, ਉਨ੍ਹਾਂ ਤੋਂ ਕੋਰੋਨਾ ਨਾਲ ਲੜਨ ਵਿੱਚ ਬਹੁਤ ਮਦਦ ਮਿਲੀ ਹੈ। ਸਵੱਛ ਭਾਰਤ ਅਭਿਯਾਨ ਦੇ ਤਹਿਤ ਬਣੇ ਪਖਾਨੇ, ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਮੁਫ਼ਤ ਇਲਾਜ ਸਹੂਲਤਾਂ, ਉੱਜਵਲਾ ਸਕੀਮ ਦੇ ਤਹਿਤ ਗੈਸ ਸਿਲੰਡਰ, ਜਨ ਧਨ ਬੈਂਕ ਖਾਤੇ ਜਾਂ ਫਿਟ ਇੰਡੀਆ ਅਭਿਯਾਨ, ਯੋਗ ਅਤੇ ਆਯੁਸ਼ ਬਾਰੇ ਜਾਗਰੂਕਤਾ ਜਿਹੇ ਉਪਰਾਲਿਆਂ ਨੇ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਲੋਕਾਂ ਦੀ ਤਾਕਤ ਵਿੱਚ ਵਾਧਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਵਿੱਚ ਇੱਕ ਨਵਾਂ ਮੰਤਰ ਦਿੱਤਾ:'जहां बीमार वहीं उपचार'('ਜਹਾਂ ਬਿਮਾਰ ਵਹਾਂ ਉਪਚਾਰ')ਉਨ੍ਹਾਂ ਟਿੱਪਣੀ ਕੀਤੀ ਕਿ ਇਲਾਜ ਨੂੰ ਮਰੀਜ਼ ਦੇ ਘਰ ਤੱਕ ਲਿਆਉਣ ਨਾਲ ਸਿਹਤ ਪ੍ਰਣਾਲੀ‘ਤੇ ਬੋਝ ਘੱਟ ਹੋਵੇਗਾ। ਪ੍ਰਧਾਨ ਮੰਤਰੀ ਨੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਪਹਿਲਕਦਮੀ ਅਤੇ ਦਵਾਈਆਂ ਦੀ ਹੋਮ ਡਿਲਿਵਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਹੈਲਥ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਯਾਨ ਨੂੰ ਗ੍ਰਾਮੀਣ ਖੇਤਰਾਂ ਵਿੱਚ ਵੱਧ ਤੋਂ ਵੱਧ ਵਿਆਪਕ ਬਣਾਉਣ। ਉਨ੍ਹਾਂ ਕਿਹਾ ਕਿ ‘ਕਾਸ਼ੀ ਕਵਚ’ ਨਾਮਕ ਟੈਲੀ-ਮੈਡੀਸਿਨ ਸੁਵਿਧਾ ਪ੍ਰਦਾਨ ਕਰਨ ਲਈ ਡਾਕਟਰਾਂ, ਲੈਬਾਂ ਅਤੇ ਈ-ਮਾਰਕਿਟਿੰਗ ਕੰਪਨੀਆਂ ਨੂੰ ਇੱਕਠੇ ਕਰਨਾ ਵੀ ਇੱਕ ਬਹੁਤ ਹੀ ਇਨੋਵੇਟਿਵ ਪਹਿਲ ਹੈ।

ਪ੍ਰਧਾਨ ਮੰਤਰੀ ਨੇ ਆਸ਼ਾ ਅਤੇ ਏਐੱਨਐੱਮ ਸਿਸਟਰਸ ਦੁਆਰਾ ਪਿੰਡਾਂ ਵਿੱਚ ਕੋਵਿਡ -19 ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸਿਹਤ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਇਨ੍ਹਾਂ ਦੀ ਸਮਰੱਥਾ ਅਤੇ ਅਨੁਭਵ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਦੂਸਰੀ ਲਹਿਰ ਦੌਰਾਨ, ਫ੍ਰੰਟ ਲਾਈਨ ਵਰਕਰ ਸੁਰੱਖਿਅਤ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਦੇ ਯੋਗ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਵੈਕਸੀਨੇਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਜਦੋਂ ਵੀ ਉਨ੍ਹਾਂ ਦੀ ਵਾਰੀ ਆਉਂਦੀ ਹੈ, ਉਹ ਟੀਕਾ ਜ਼ਰੂਰ ਲਗਵਾਉਣ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਸਰਕਾਰ ਦੀਆਂ ਸਰਗਰਮ ਕੋਸ਼ਿਸ਼ਾਂ ਸਦਕਾ ਪੂਰਵਾਂਚਲ ਖੇਤਰ ਵਿੱਚ ‘ਬੱਚਿਆਂ ਵਿੱਚ ਏਨਸੈਫਲਾਇਟਿਸ ਦੇ ਮਾਮਲਿਆਂ ’ਤੇ ਉਚਿਤ ਨਿਯੰਤਰਣ ਦੀ ਉਦਾਹਰਣ ਦਿੱਤੀ ਅਤੇ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਉਸੇ ਸੰਵੇਦਨਸ਼ੀਲਤਾ ਅਤੇ ਚੌਕਸੀ ਨਾਲ ਕੰਮ ਕਰਨ ਦੀ ਤਾਕੀਦ ਕੀਤੀਉਨ੍ਹਾਂ ਨੇ ਮਹਾਮਾਰੀ ਵਿਰੁੱਧ ਲੜਾਈ ਵਿੱਚ ਬਲੈਕ ਫੰਗਸ ਦੁਆਰਾ ਪੇਸ਼ ਕੀਤੀ ਗਈ ਨਵੀਂ ਚੁਣੌਤੀ ਪ੍ਰਤੀ ਸਾਵਧਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਨਿਪਟਣ ਲਈ ਲੋੜੀਂਦੀਆਂ ਸਾਵਧਾਨੀਆਂ ਅਤੇ ਵਿਵਸਥਾਵਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕੋਵਿਡ ਖ਼ਿਲਾਫ਼ ਲੜਾਈ ਵਿਚ ਵਾਰਾਣਸੀ ਦੇ ਜਨ ਪ੍ਰਤੀਨਿਧੀਆਂ ਦੁਆਰਾ ਪ੍ਰਦਾਨ ਕੀਤੀ ਗਈ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕ ਪ੍ਰਤੀਨਿਧੀਆਂ ਨੂੰ ਜਨਤਾ ਨਾਲ ਜੁੜੇ ਰਹਿਣ ਦੀ ਤਾਕੀਦ ਕੀਤੀ ਅਤੇ ਆਲੋਚਨਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਸਰੋਕਾਰਾਂ ਪ੍ਰਤੀ ਪੂਰੀ ਸੰਵੇਦਨਸ਼ੀਲਤਾ ਦਿਖਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਕਿਸੇ ਨਾਗਰਿਕ ਨੂੰ ਕੋਈ ਸ਼ਿਕਾਇਤ ਹੈ, ਤਾਂ ਉਸ ਦੀ ਚਿੰਤਾ ਕਰਨਾ ਲੋਕ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੇ ਵਾਅਦੇ ਨੂੰ ਨਿਭਾਉਣ ਲਈ ਵਾਰਾਣਸੀ ਦੇ ਲੋਕਾਂ ਦੀ ਪ੍ਰਸ਼ੰਸਾ ਵੀ ਕੀਤੀ।

***

ਡੀਐੱਸ / ਏ ਕੇ



(Release ID: 1720660) Visitor Counter : 208