ਆਯੂਸ਼

ਦੇਸ਼-ਵਿਆਪੀ “ਆਯੁਸ਼ ਕੋਵਿਡ-19 ਕਾਊਂਸਲਿੰਗ ਹੈਲਪ ਲਾਇਨ” ਦੀ ਸ਼ੁਰੁਆਤ

Posted On: 21 MAY 2021 11:18AM by PIB Chandigarh

ਆਯੁਸ਼ ਮੰਤਰਾਲਾ ਨੇ ਇਕ ਸਮਰਪਿਤ ਸਮੂਹਿਕ ਹੈਲਪਲਾਈਨ ਸ਼ੁਰੂ ਕੀਤੀ ਹੈ। ਇਸ ਰਾਹੀਂ ਕੋਵਿਡ-19 ਦੀਆਂ ਚੁਣੌਤੀਆਂ ਦੇ ਹੱਲ ਲਈ ਆਯੁਸ਼ ਆਧਾਰਿਤ ਸੁਝਾਅ ਦੱਸੇ ਜਾਣਗੇ ਇਸਦਾ ਟੋਲ - ਫ੍ਰੀ ਨੰਬਰ 14443 ਹੈ ਇਹ ਹੈਲਪਲਾਈਨ ਪੂਰੇ ਦੇਸ਼ ਸ਼ੁਰੂ ਹੋ ਗਈ ਹੈ ਅਤੇ ਹਫ਼ਤੇ ਦੇ ਸੱਤਾਂ ਦਿਨ ਸਵੇਰੇ ਛੇ ਵਜੇ ਤੋਂ ਅੱਧੀ ਰਾਤ ਬਾਰਾਂ ਵਜੇ ਤੱਕ ਖੁੱਲ੍ਹੀ ਰਹੇਗੀ

 

ਹੈਲਪਲਾਈਨ 14443 ਰਾਹੀਂ ਆਯੁਸ਼ ਦੀ ਵੱਖ ਵੱਖ ਪੜਾਅ ਜਿਵੇਂ ਆਯੂਰਵੈਦ, ਹੋਮਿਓਪੈਥੀ , ਯੋਗ , ਕੁਦਰਤੀ ਚਿਕਿਤਸਾ, ਯੂਨਾਨੀ ਅਤੇ ਸਿੱਧ ਦੇ ਮਾਹਿਰ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਪਲੱਬਧ ਰਹਿਣਗੇ ਇਹ ਮਾਹਿਰ ਸਿਰਫ ਬਿਮਾਰੀ ਦੀ ਕਾਊਂਸਲਿੰਗ ਅਤੇ ਲਾਭਦਾਇਕ ਇਲਾਜ਼ ਹੀ ਨਹੀਂ ਦੱਸਣਗੇ , ਸਗੋਂ ਉਹ ਨਜ਼ਦੀਕੀ ਆਯੁਸ਼ ਕੇਂਦਰਾਂ ਦੀ ਜਾਣਕਾਰੀ ਵੀ ਦੇਣਗੇ

 

ਮਾਹਿਰ ਕੋਵਿਡ-19 ਤੋਂ ਉਭਰਣ ਵਾਲੇ ਰੋਗੀਆਂ ਨੂੰ ਦੁਬਾਰਾ ਰੋਜ਼ ਦੇ ਕੰਮ ਸ਼ੁਰੂ ਕਰਨ ਅਤੇ ਆਪਣੀ ਦੇਖਭਾਲ ਦੇ ਬਾਰੇ ਸਲਾਹ ਦੇਣਗੇ ਇਹ ਹੈਲਪਲਾਈਨ ਇੰਟਰਐਕਟਿਵ ਵਾਇਸ ਰਿਸਪਾਂਸ ( ਆਈਵੀਆਰ ) ਆਧਾਰਿਤ ਹੈ ਅਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਉਪਲੱਬਧ ਹੈ। ਜਲਦੀ ਹੀ ਹੋਰ ਭਾਸ਼ਾਵਾਂ ਵੀ ਇਸ ਜੋੜ ਦਿੱਤੀਆਂ ਜਾਣਗੀਆਂ ਹੈਲਪਲਾਈਨ ਇਕ ਵਾਰ 100 ਕਾਲਸ ਲੈ ਸਕਦੀ ਹੈ ਜ਼ਰੂਰਤ ਨੂੰ ਵੇਖਦੇ ਹੋਏ ਇਸਦੀ ਸਮਰੱਥਾ ਵਧਾ ਦਿੱਤੀ ਜਾਵੇਗੀ ਹੈਲਪਲਾਈਨ ਰਾਹੀਂ ਆਯੁਸ਼ ਮੰਤਰਾਲਾ ਦੀ ਕੋਸ਼ਿਸ਼ ਹੈ ਕਿ ਦੇਸ਼ ਭਰ ਕੋਵਿਡ-19 ਦੇ ਫੈਲਾਅ ਨੂੰ ਸੀਮਿਤ ਕੀਤਾ ਜਾਵੇ ਉਸ ਦੇ ਇਸ ਯਤਨ ਨੂੰ ਗੈਰ-ਸਰਕਾਰੀ ਸੰਸਥਾ ਪ੍ਰੋਜੈਕਟ ਸਟੇਪ-ਵਨ ਸਹਿਯੋਗ ਕਰ ਰਹੀ ਹੈ

 

ਜ਼ਿਕਰਯੋਗ ਹੈ ਕਿ ਆਯੁਸ਼ ਪ੍ਰਣਾਲੀ ਪ੍ਰਾਚੀਨਤਮ ਚਿਕਿਤਸਾ ਪ੍ਰਣਾਲੀ ਹੈ ਅਤੇ ਅੱਜ ਵੀ ਲੋਕ ਇਸਦੀ ਵਰਤੋ ਕਰਦੇ ਹਨ। ਇਸ ਨੂੰ ਸਿਹਤ ਅਤੇ ਤੰਦਰੁਸਤੀ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਹੁਣ ਦੇਸ਼ ਰਸਮੀ ਤੌਰਤੇ ਮਾਨਤਾ ਪ੍ਰਦਾਨ ਕਰ ਦਿੱਤੀ ਗਈ ਹੈ। ਮੌਜੂਦਾ ਮਹਾਮਾਰੀ ਦੌਰਾਨ ਇਨ੍ਹਾਂ ਪ੍ਰਣਾਲੀਆਂ ਦੀ ਵਰਤੋ ਵੱਧ ਗਈ ਹੈ, ਕਿਉਂਕਿ ਇਨ੍ਹਾਂ ਤੋਂ ਸਰੀਰ ਦੀ ਪ੍ਰਤੀਰਕਸ਼ਾ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਆਯੁਸ਼ ਪ੍ਰਣਾਲੀ ਅਸਰਦਾਰ, ਸੁਰੱਖਿਅਤ, ਆਸਾਨੀ ਨਾਲ ਉਪਲੱਬਧ ਅਤੇ ਸਸਤੀ ਹੈ ਇਸਨੂੰ ਕੋਵਿਡ - 19 ਦਾ ਇਲਾਜ ਕਰਨ ਕਾਰਗਰ ਪਾਇਆ ਗਿਆ ਹੈ ਇਸਦੇ ਇਲਾਵਾ ਇਸਦੀ ਡਾਕਟਰੀ ਸਮਰੱਥਾ ਦੀ ਵੀ ਪੜਤਾਲ ਕੀਤੀ ਗਈ , ਜਿਸ ਦੇ ਆਧਾਰਤੇ ਕਈ ਜੜੀ - ਬੂਟੀਆਂ ਤੋਂ ਬਣੇ ਦੋ ਅਸਰਦਾਰ ਨੁਸਖੇ ਸਾਹਮਣੇ ਆਏ ਪਹਿਲਾ ਨੁਸਖਾ ਆਯੁਸ਼ - 64 ਨੂੰ ਕੇਂਦਰੀ ਆਯੂਰਵੈਦਿਕ ਵਿਗਿਆਨ ਅਨੁਸੰਧਾਨ ਪ੍ਰੀਸ਼ਦ ਅਤੇ ਦੂਸਰਾ ਸਿੱਧ ਪ੍ਰਣਾਲੀ ਵਾਲਾ ਕਬਸੁਰ ਕੁਡੀਨੀਰ ਨੁਸਖਾ ਵਿਕਸਿਤ ਕੀਤਾ ਗਿਆ ਹੈ ਇਨ੍ਹਾਂ ਦੋਵਾਂ ਨੁਸਖਿਆਂ ਨੂੰ ਕੋਵਿਡ-19 ਦੇ ਹਲਕੇ ਅਤੇ ਘੱਟ ਗੰਭੀਰ ਮਾਮਲਿਆਂ ਕਾਰਗਰ ਪਾਇਆ ਗਿਆ ਹੈ ਆਯੁਸ਼ ਮੰਤਰਾਲਾ ਇਨ੍ਹਾਂ ਦਵਾਈਆਂ ਨੂੰ ਪ੍ਰੋਤਸਾਹਨ ਦੇ ਰਿਹਾ ਹੈ ਤਾਂ ਕਿ ਆਮ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ

 

*********

 

ਐਮਵੀ/ਐਸਕੇ


(Release ID: 1720621) Visitor Counter : 270