ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 21 ਮਈ ਨੂੰ ਵਾਰਾਣਸੀ ਦੇ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਤੇ ਹੋਰ ਫ੍ਰੰਟਲਾਈਨ ਹੈਲਥ ਵਰਕਰਾਂ ਨਾਲ ਗੱਲਬਾਤ ਕਰਨਗੇ

Posted On: 20 MAY 2021 8:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਮਈ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਵਾਰਾਣਸੀ ਦੇ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਤੇ ਹੋਰ ਫ੍ਰੰਟਲਾਈਨ ਹੈਲਥ ਵਰਕਰਾਂ ਨਾਲ ਗੱਲਬਾਤ ਕਰਨਗੇ।

 

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਥਲ ਸੈਨਾ ਦੇ ਸੰਯੁਕਤ ਪ੍ਰਯਤਨਾਂ ਨਾਲ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ‘ਪੰਡਿਤ ਰਾਜਨ ਮਿਸ਼ਰਾ ਕੋਵਿਡ ਹਸਪਤਾਲ’ ਸਮੇਤ ਵਾਰਾਣਸੀ ਦੇ ਵਿਭਿੰਨ ਕੋਵਿਡ ਹਸਪਤਾਲਾਂ ਦੇ ਕੰਮਕਾਜ ਦੀ ਪ੍ਰਧਾਨ ਮੰਤਰੀ ਸਮੀਖਿਆ ਕਰਨਗੇ। ਉਹ ਇਸ ਜ਼ਿਲ੍ਹੇ ਵਿੱਚ ਗ਼ੈਰ–ਕੋਵਿਡ ਹਸਪਤਾਲਾਂ ਦੇ ਕੰਮਕਾਜ ਦੀ ਵੀ ਸਮੀਖਿਆ ਕਰਨਗੇ। 

 

ਪ੍ਰਧਾਨ ਮੰਤਰੀ ਵਾਰਾਣਸੀ ’ਚ ਕੋਵਿਡ ਦੀ ਦੂਸਰੀ ਲਹਿਰ ਨਾਲ ਨਿਪਟਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਭਵਿੱਖ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕਰਨਗੇ।

 

*********

ਡੀਐੱਸ/ਐੱਸਐੱਚ


(Release ID: 1720479) Visitor Counter : 154