ਰਸਾਇਣ ਤੇ ਖਾਦ ਮੰਤਰਾਲਾ

ਐਂਫੋਟੇਰੀਸਿਨ-ਬੀ ਦੀ ਘਾਟ ਜਲਦੀ ਹੱਲ ਕਰ ਲਈ ਜਾਏਗੀ- ਸ਼੍ਰੀ ਮਨਸੁਖ ਮਾਂਡਵੀਯਾ


5 ਹੋਰ ਫਾਰਮਾ ਕੰਪਨੀਆਂ ਨੂੰ ਭਾਰਤ ਵਿੱਚ ਇਸਦਾ ਉਤਪਾਦਨ ਕਰਨ ਲਈ ਤਿੰਨ ਦਿਨਾਂ ਦੇ ਅੰਦਰ ਨਵੀਂ ਡਰੱਗ ਪ੍ਰਵਾਨਗੀ ਮਿਲੀ

ਭਾਰਤੀ ਕੰਪਨੀਆਂ ਨੇ ਐਂਫੋਟੇਰੀਸਿਨ- ਬੀ ਦੀਆਂ 6 ਲੱਖ ਸ਼ੀਸ਼ੀਆਂ ਦਰਾਮਦ ਕਰਨ ਦੇ ਆਦੇਸ਼ ਦਿੱਤੇ

प्रविष्टि तिथि: 20 MAY 2021 7:03PM by PIB Chandigarh

ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਐਲਾਨ ਕੀਤਾ ਕਿ ਐਂਫੋਟੇਰੀਸਿਨ -ਬੀ ਦੀ ਘਾਟ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਐਂਫੋਟੇਰੀਸਿਨ-ਬੀ ਦੀ ਵਰਤੋਂ ਮਯੂਕੋਰਮੀਕੋਸਿਸ ਦੇ ਇਲਾਜ ਲਈ ਕੀਤੀ ਜਾਂਦੀ ਹੈ I

https://twitter.com/mansukhmandviya/status/1395366089916260352?s=20

 ਮੰਤਰੀ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ 5 ਹੋਰ ਫਾਰਮਾ ਕੰਪਨੀਆਂ ਨੂੰ ਮੌਜੂਦਾ 6 ਫਾਰਮਾ ਕੰਪਨੀਆਂ ਤੋਂ ਇਲਾਵਾ ਭਾਰਤ ਵਿੱਚ ਇਸ ਦੇ ਉਤਪਾਦਨ ਲਈ ਨਵੀਂ ਡਰੱਗ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਫਾਰਮਾ ਕੰਪਨੀਆਂ ਨੇ ਪਹਿਲਾਂ ਹੀ ਉਤਪਾਦਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ।

 ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਕੰਪਨੀਆਂ ਨੇ ਐਂਫੋਟੇਰੀਸਿਨ- ਬੀ ਦੀਆਂ 6 ਲੱਖ ਸ਼ੀਸ਼ੀਆਂ ਦਰਾਮਦ ਕਰਨ ਦੇ ਆਦੇਸ਼ ਵੀ ਦਿੱਤੇ ਹਨ।

 ਸ੍ਰੀ ਮਾਂਡਵੀਯਾ ਨੇ ਕਿਹਾ ਕਿ ਸਰਕਾਰ ਸਥਿਤੀ ਨੂੰ ਸਹੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ । 

---------------------------------------------------

 ਐਮ ਸੀ/ਕੇ ਪੀ/ਏ ਕੇ 


(रिलीज़ आईडी: 1720459) आगंतुक पटल : 190
इस विज्ञप्ति को इन भाषाओं में पढ़ें: Marathi , English , Urdu , हिन्दी , Gujarati , Tamil , Telugu , Kannada