ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੁਆਰਾ ਇੱਕ ਦਿਨ ਵਿੱਚ 1000 ਮੀਟ੍ਰਿਕ ਟਨ ਤੋਂ ਵੱਧ ਦੀ ਸਭ ਤੋਂ ਵੱਡੀ ਆਕਸੀਜਨ ਰਾਹਤ ਪਹੁੰਚਾਈ ਗਈ
13 ਰਾਜਾਂ ਨੂੰ 11030 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਪਹੁੰਚਾਈ ਗਈ
ਮਹਾਰਾਸ਼ਟਰ ਵਿੱਚ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 2858 ਐੱਮਟੀ, ਮੱਧ ਪ੍ਰਦੇਸ਼ ਵਿੱਚ 476 ਐੱਮਟੀ, ਹਰਿਆਣੇ ਵਿੱਚ 1427 ਐੱਮਟੀ, ਤੇਲੰਗਾਨਾ ਵਿੱਚ 565 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 480 ਐੱਮਟੀ, ਉਤਰਾਖੰਡ ਵਿੱਚ 200 ਐੱਮਟੀ, ਤਾਮਿਲਨਾਡੂ ਵਿੱਚ 350 ਐੱਮਟੀ, ਪੰਜਾਬ ਵਿੱਚ 81 ਐੱਮਟੀ, ਕੇਰਲ ਵਿੱਚ 118 ਐੱਮਟੀ ਅਤੇ ਦਿੱਲੀ ਵਿੱਚ ਤਕਰੀਬਨ 3794 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ
प्रविष्टि तिथि:
18 MAY 2021 3:22PM by PIB Chandigarh
ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਨਵੇਂ ਹੱਲ ਲੱਭਦਿਆਂ, ਭਾਰਤੀ ਰੇਲਵੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ 675 ਤੋਂ ਵੱਧ ਟੈਂਕਰਾਂ ਵਿੱਚ 11030 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ।
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਤਕਰੀਬਨ 800 ਮੀਟ੍ਰਿਕ ਟਨ ਐੱਲਐੱਮਓ ਰਾਸ਼ਟਰ ਨੂੰ ਪ੍ਰਦਾਨ ਕਰ ਰਹੀਆਂ ਹਨ।
ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਨੇ 23 ਦਿਨ ਪਹਿਲਾਂ 24 ਅਪ੍ਰੈਲ 2021 ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੀ ਸਪੁਰਦਗੀ ਨਾਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ।
24 ਦਿਨਾਂ ਤੋਂ ਕੁਝ ਵਧ ਸਮੇਂ ਵਿੱਚ ਹੀ, ਰੇਲਵੇ ਨੇ 13 ਰਾਜਾਂ ਵਿੱਚ 11030 ਮੀਟਰਕ ਟਨ ਤੋਂ ਵੱਧ ਮੈਡੀਕਲ ਆਕਸੀਜਨ ਪਹੁੰਚਾਉਣ ਲਈ ਆਪਣੇ ਆਕਸੀਜਨ ਐਕਸਪ੍ਰੈਸ ਸੰਚਾਲਨ ਵਿੱਚ ਵਾਧਾ ਕੀਤਾ ਹੈ।
ਦੇਸ਼ ਭਰ ਵਿੱਚ ਆਪਣੇ ਕੰਮਕਾਜ ਨੂੰ ਜਾਰੀ ਰੱਖਦਿਆਂ, ਭਾਰਤੀ ਰੇਲਵੇ ਦੁਆਰਾ ਪੱਛਮ ਵਿੱਚ ਹਾਪਾ ਅਤੇ ਮੁੰਦਰਾ ਅਤੇ ਪੂਰਬ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਵਰਗੀਆਂ ਥਾਵਾਂ ਤੋਂ ਆਕਸੀਜਨ ਹਾਸਲ ਕਰ ਕੇ ਅਤੇ ਫਿਰ ਇਸ ਨੂੰ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਗੁੰਝਲਦਾਰ ਸੰਚਾਲਨ ਰੂਟਾਂ ਦੀ ਯੋਜਨਾਬੰਦੀ ਦੇ ਦ੍ਰਿਸ਼ਾਂ ਅਨੁਸਾਰ ਸਪਲਾਈ ਕੀਤਾ ਜਾ ਰਿਹਾ ਹੈ।
ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਰਾਹਤ ਸਪਲਾਈ ਨੂੰ ਯਕੀਨੀ ਬਣਾਉਣ ਲਈ, ਰੇਲਵੇ ਆਕਸੀਜਨ ਐਕਸਪ੍ਰੈਸ ਫਰੇਟ ਟ੍ਰੇਨਾਂ ਦੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਹਾਸਲ ਕਰ ਰਹੀ ਹੈ। ਲੰਮੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਫਰੇਟ ਟ੍ਰੇਨਾਂ ਦੀ ਔਸਤ ਗਤੀ 55 ਤੋਂ ਉੱਪਰ ਹੈ।
ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕਾਰੀਡੋਰਾਂ 'ਤੇ, ਸਭ ਤੋਂ ਵੱਧ ਜ਼ਰੂਰੀ ਦੀ ਭਾਵਨਾ ਨਾਲ ਚੱਲਦਿਆਂ ਹੋਇਆਂ, ਵਿਭਿੰਨ ਜ਼ੋਨਾਂ ਦੀਆਂ ਸੰਚਾਲਨ ਟੀਮਾਂ ਬਹੁਤ ਚੁਣੌਤੀਆਂ ਵਾਲੀਆਂ ਸਥਿਤੀਆਂ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ ਤਾਂ ਕਿ ਆਕਸੀਜਨ ਨੂੰ ਤੇਜ਼ੀ ਨਾਲ ਸੰਭਵ ਸਮੇਂ ਦੇ ਅੰਦਰ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ। ਚਾਲਕ ਦਲ ਦੇ ਬਦਲਾਅ ਲਈ ਤਕਨੀਕੀ ਸਟਾਪਸ ਨੂੰ ਵਿਭਿੰਨ ਖੰਡਾਂ ਵਿੱਚ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।
ਟਰੈਕਾਂ ਨੂੰ ਆਵਾਜਾਈ ਮੁਕਤ ਰੱਖਿਆ ਜਾਂਦਾ ਹੈ ਅਤੇ ਉੱਚ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਕਸੀਜਨ ਐਕਸਪ੍ਰੈਸ ਬਿਨਾਂ ਰੁਕੇ ਨਿਰੰਤਰ ਚਲਦੀ ਰਹੇ।
ਇਹ ਸਭ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਦੂਜੇ ਫ੍ਰੇਟ ਓਪਰੇਸ਼ਨਾਂ ਦੀ ਗਤੀ ਵੀ ਘੱਟ ਨਾ ਹੋਵੇ।
ਧਿਆਨ ਯੋਗ ਹੈ ਕਿ ਹੁਣ ਤੱਕ ਤਕਰੀਬਨ 175 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ ਅਤੇ ਵਿਭਿੰਨ ਰਾਜਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ।
ਭਾਰਤੀ ਰੇਲਵੇ ਦੀ ਕੋਸ਼ਿਸ਼ ਹੈ ਕਿ ਬੇਨਤੀ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਐਲਐੱਮਓ ਪ੍ਰਦਾਨ ਕੀਤੀ ਜਾਵੇ।
ਇਸ ਮੁਹਿੰਮ ਤਹਿਤ ਹੁਣ ਤੱਕ ਮਹਾਰਾਸ਼ਟਰ ਵਿੱਚ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 2858 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 476 ਮੀਟ੍ਰਿਕ ਟਨ, ਹਰਿਆਣਾ ਵਿੱਚ 1427 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 565 ਮੀਟ੍ਰਿਕ ਟਨ, ਰਾਜਸਥਾਨ ਵਿੱਚ 40 ਮੀਟ੍ਰਿਕ ਟਨ, ਕਰਨਾਟਕ ਵਿੱਚ 480 ਮੀਟ੍ਰਿਕ ਟਨ, ਉਤਰਾਖੰਡ ਵਿੱਚ 200 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 350 ਮੀਟ੍ਰਿਕ ਟਨ, ਪੰਜਾਬ ਵਿੱਚ 81 ਮੀਟ੍ਰਿਕ ਟਨ, ਕੇਰਲ ਵਿੱਚ 118 ਮੀਟ੍ਰਿਕ ਟਨ ਅਤੇ ਦਿੱਲੀ ਵਿੱਚ ਤਕਰੀਬਨ 3794 ਮੀਟ੍ਰਿਕ ਟਨ ਆਕਸੀਜਨ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਆਕਸੀਜਨ ਸਪਲਾਈ ਲਈ ਰੇਲਵੇ ਦਾ ਕੰਮ ਇੱਕ ਬਹੁਤ ਹੀ ਗਤੀਸ਼ੀਲ ਅਭਿਆਸ ਹੈ ਅਤੇ ਇਸਦਾ ਡੇਟਾ ਹਰ ਸਮੇਂ ਅਪਡੇਟ ਹੁੰਦਾ ਰਹਿੰਦਾ ਹੈ। ਸਪੁਰਦਗੀ ਲਈ ਤਿਆਰ ਹੋਰ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੀ ਅੱਜ ਰਾਤ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।
ਰੇਲਵੇ ਨੇ ਆਕਸੀਜਨ ਸਪਲਾਈ ਵਾਲੀਆਂ ਥਾਵਾਂ ਦੇ ਨਾਲ ਵਿਭਿੰਨ ਰੂਟਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਕਿਸੇ ਵੀ ਫੌਰੀ ਜ਼ਰੂਰਤ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਹੈ। ਰਾਜਾਂ ਵਲੋਂ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਭਾਰਤੀ ਰੇਲਵੇ ਨੂੰ ਟੈਂਕਰ ਮੁਹੱਈਆ ਕੀਤੇ ਜਾਂਦੇ ਹਨ।
**********
ਡੀਜੇਐੱਨ / ਐੱਮਕੇਵੀ
(रिलीज़ आईडी: 1719803)
आगंतुक पटल : 231