ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਕੋਵਿਡ ਖਿ਼ਲਾਫ਼ ਲੜਾਈ ਲਈ ਅੰਤਰਰਾਸ਼ਟਰੀ ਸਹਾਇਤਾ ਨੂੰ ਲਗਾਤਾਰ ਤੇਜ਼ੀ ਨਾਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡਿਆ ਅਤੇ ਭੇਜਿਆ ਜਾ ਰਿਹਾ ਹੈ

ਹੁਣ ਤੱਕ ਕਰੀਬ 11,000 ਆਕਸੀਜਨ ਕੰਸਨਟ੍ਰੇਟਰਜ਼ , ਕਰੀਬ 16,000 ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 8000 ਤੋਂ ਵੱਧ ਵੈਂਟੀਲੇਟਰਜ਼ /ਬੀ ਆਈ ਪੀ ਏ ਪੀ , ਕਰੀਬ 6.1 ਲੱਖ ਰੇਮਡੇਸਿਵਿਰ ਟੀਕੇ ਸਪੁਰਦ ਕੀਤੇ / ਭੇਜੇ ਜਾ ਚੁੱਕੇ ਹਨ

Posted On: 18 MAY 2021 5:00PM by PIB Chandigarh

ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ ।

ਕੁਲ ਮਿਲਾ ਕੇ 11,325  ਆਕਸੀਜਨ ਕੰਸਨਟ੍ਰੇਟਰਜ਼, 15,801  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 8,526 ਵੈਂਟੀਲੇਟਰਜ਼ /ਬੀ ਆਈ ਪੀ ਏ ਪੀ , ਤਕਰੀਬਨ 6.1 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 17 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ/ ਭੇਜੇ ਗਏ ਹਨ ।
16-17 ਮਈ 2021 ਨੂੰ  ਆਸਟ੍ਰੇਲੀਆ , ਗਿਲੀਡ (ਅਮਰੀਕਾ) , ਇੰਡੋ—ਸਵਿਸ ਚੈਂਬਰ ਆਫ਼ ਕਾਮਰਸ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।

Consignments

Quantity

Ventilators/BiPAP/CPAP

1056

Remdesivir

57,893


 

* ਇਨ੍ਹਾਂ ਤੋਂ ਇਲਾਵਾ ਮਾਸਕ ਵੀ ਪ੍ਰਾਪਤ ਹੋਏ ਹਨ ।

0


 

ਡਾਕਟਰ ਮਨੀਸ਼ ਰਾਮਵਟ , ਮੈਡੀਕਲ ਸੁਪਰੀਡੈਂਟ , ਜੀ ਐੱਮ ਈ ਆਰ ਐੱਸ ਹਸਪਤਾਲ ਧਾਰਪੁਰ ਪੱਤਣ , ਗੁਜਰਾਤ , ਕੋਵਿਡ 19 ਮਰੀਜ਼ਾਂ ਲਈ ਵਿਦੇਸ਼ੀ ਸਹਾਇਤਾ ਵਜੋਂ ਪ੍ਰਾਪਤ ਕੀਤੇ ਉਪਕਰਨਾਂ ਬਾਰੇ ਬੋਲ ਰਹੇ ਹਨ ।

[DD News Twitter Link: https://twitter.com/DDNewslive/status/1394297327855104010?s=08]

 



0


ਡਾਕਟਰ ਐੱਮ ਲੀਗੋ , ਡਾਇਰੈਕਟਰ ਸਿਹਤ ਸੇਵਾਵਾਂ , ਅਰੁਣਾਚਲ ਪ੍ਰਦੇਸ਼ ਵਿੱਚ ਮਰੀਜ਼ਾਂ ਦੀ ਸਹਾਇਤਾ ਲਈ ਭਾਰਤ ਸਰਕਾਰ ਰਾਹੀਂ ਵਿਦੇਸ਼ਾਂ ਤੋਂ ਪ੍ਰਾਪਤ ਕੋਵਿਡ 19 ਉਪਕਰਨਾਂ ਅਤੇ ਸਪਲਾਈ ਲਈ ਧੰਨਵਾਦ ਪ੍ਰਗਟ ਕਰਦੇ ਹੋਏ ।

[DD News Twitter Link: https://twitter.com/DDNewslive/status/1394298469393698817?s=08]

 



0

 





ਸਪੇਨ ਤੋਂ ਉਡਾਣ ਨੰਬਰ ਐੱਸ ਵੀ 760 ਤਕਰੀਬਨ 1700 ਵਜੇ ਆਕਸੀਜਨ ਕੰਸਨਟ੍ਰੇਟਰਸ , ਵੈਂਟੀਲੇਟਰਸ , ਹਿਊਮੀਡੀਫਾਇਰਸ , ਆਕਸੀਜਨ ਮਾਸਕਸ , ਆਕਸੀਜਨ ਨੇਸਲਟਿਊਬ ਆਦਿ ਲੈ ਕੇ ਪਹੁੰਚੀ ।

[DD News Twitter Link: https://twitter.com/DDNewslive/status/1394285112552951808?s=08]


ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਲਗਾਤਾਰ ਅਭਿਆਸ ਹੈ । ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

 

***********************


ਐੱਮ ਵੀ



(Release ID: 1719752) Visitor Counter : 191