ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
16 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀ ਐੱਮ ਜੀ ਕੇ ਏ ਵਾਈ ਤਹਿਤ ਮਈ 2021 ਲਈ 100 % ਅਨਾਜ ਚੁੱਕਿਆ
ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੀ ਐੱਮ ਜੀ ਕੇ ਏ ਵਾਈ ਤਹਿਤ 31.80 ਲੱਖ ਮੀਟਰਿਕ ਟਨ ਮੁਫ਼ਤ ਅਨਾਜ ਸਪਲਾਈ ਕੀਤਾ
ਸਾਰੇ 36 ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਪੀ ਐੱਮ ਜੀ ਕੇ ਏ ਵਾਈ ਤਹਿਤ ਅਨਾਜ ਚੁੱਕਦੇ ਹਨ
प्रविष्टि तिथि:
18 MAY 2021 4:23PM by PIB Chandigarh
ਭਾਰਤ ਸਰਕਾਰ ਵੱਲੋਂ ਗ਼ਰੀਬਪੱਖੀ ਪਹਿਲਕਦਮੀਆਂ ਦੇ ਮੱਦੇਨਜ਼ਰ ਕੋਰੋਨਾ ਵਾਈਰਸ ਦੁਆਰਾ ਕੀਤੀ ਗਈ ਆਰਥਿਕ ਉਥਲ ਪੁਥਲ ਕਰਕੇ ਗ਼ਰੀਬਾਂ ਨੂੰ ਦਰਪੇਸ਼ ਮੁਸ਼ਕਿਲਾਂ ਘੱਟ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ ਏ ਵਾਈ) ਦਾ ਐਲਾਨ ਕੀਤਾ ਗਿਆ ਹੈ ।
17 ਮਈ 2021 ਤੱਕ ਸਾਰੇ 36 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਐੱਫ ਸੀ ਆਈ ਡੀਪੂਆਂ ਤੋਂ 31.80 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ । ਲਕਸ਼ਦੀਪ ਨੇ ਮਈ—ਜੂਨ 2021 ਲਈ ਅਲਾਟ ਕੀਤਾ ਮੁਕੰਮਲ ਅਨਾਜ ਚੁੱਕ ਲਿਆ ਹੈ । 15 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਵੇਂ ਆਂਧਰਾ ਪ੍ਰਦੇਸ਼ , ਅੰਡੇਮਾਨ ਨਿੱਕੋਬਾਰ ਦੀਪ , ਅਰੁਣਾਚਲ ਪ੍ਰਦੇਸ਼ , ਗੋਆ , ਛੱਤੀਸਗੜ੍ਹ , ਹਿਮਾਚਲ ਪ੍ਰਦੇਸ਼ , ਕੇਰਲ , ਲੱਦਾਖ਼ , ਮੇਘਾਲਿਆ , ਮਿਜ਼ੋਰਮ , ਨਾਗਾਲੈਂਡ , ਪੁਡੂਚੇਰੀ , ਤਾਮਿਲਨਾਡੂ , ਤੇਲੰਗਾਨਾ ਅਤੇ ਤ੍ਰਿਪੁਰਾ ਨੇ ਮਈ 2021 ਲਈ ਅਲਾਟ ਹੋਇਆ 100 % ਅਨਾਜ ਚੁੱਕ ਲਿਆ ਹੈ ।
ਸਾਰੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਮੇਂ ਸੀਮਾ ਤਹਿਤ ਪੀ ਐੱਮ ਜੀ ਕੇ ਏ ਵਾਈ ਅਧੀਨ ਮੁਫਤ ਅਨਾਜ ਨੂੰ ਚੁੱਕਣ ਅਤੇ ਵੰਡਣ ਲਈ ਸੰਵੇਦਨਸ਼ੀਲਤਾ ਦਿਖਾਈ ਹੈ ।




ਇਸ ਸਕੀਮ ਤਹਿਤ ਐੱਨ ਐੱਫ ਐੱਸ ਏ ਅਧੀਨ ਕਵਰ ਕੀਤੇ ਗਏ ਲੱਗਭਗ 79.39 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਮੁਫਤ 5 ਕਿੱਲੋ ਵਧੀਕ ਅਨਾਜ 2 ਮਹੀਨਿਆਂ/ ਮਈ—ਜੂਨ 2021 ਲਈ ਮੁਹੱਈਆ ਕੀਤਾ ਜਾ ਰਿਹਾ ਹੈ । ਐੱਨ ਐੱਫ ਐੱਸ ਏ ਦੀ ਲਗਾਤਾਰ ਵੰਡ ਤੋਂ ਇਲਾਵਾ ਇਹ ਅਨਾਜ ਵੰਡਿਆ ਗਿਆ ਹੈ ਅਤੇ ਇਸ ਸਕੀਮ ਤਹਿਤ 79.39 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ ਜਾਣਾ ਹੈ । ਭਾਰਤ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਦੇ ਹਿੱਸੇ ਵਜੋਂ ਜਾਰੀ ਅਨਾਜ ਅਤੇ ਅੰਤਰਰਾਜੀ ਢੋਆ ਢੁਆਈ ਦਾ 26 ਹਜ਼ਾਰ ਕਰੋੜ ਤੋਂ ਵੱਧ ਮੁਕੰਮਲ ਖਰਚਾ ਸਹਿਣ ਕਰੇਗੀ ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਐੱਨ ਐੱਫ ਐੱਸ ਏ ਲਾਭਪਾਤਰੀਆਂ ਨੂੰ ਪੀ ਐੱਮ ਜੀ ਕੇ ਏ ਵਾਈ — 1 (ਅਪ੍ਰੈਲ—ਜੂਨ) 2020 ਅਤੇ ਪੀ ਐੱਮ ਜੀ ਕੇ ਏ ਵਾਈ 2 (ਜੁਲਾਈ — ਨਵੰਬਰ 2020) ਲਈ ਮੁਫ਼ਤ ਅਨਾਜ ਮੁਹੱਈਆ ਕੀਤਾ ਸੀ । ਇਸ ਸਕੀਮ ਤਹਿਤ 104 ਲੱਖ ਮੀਟ੍ਰਿਕ ਟਨ ਕਣਕ ਅਤੇ 201 ਲੱਖ ਮੀਟ੍ਰਿਕ ਟਨ ਚਾਵਲ , ਕੁੱਲ 305 ਲੱਖ ਮੀਟ੍ਰਿਕ ਟਨ ਅਨਾਜ ਸਫਲਤਾਪੂਰਵਕ ਐੱਫ ਸੀ ਆਈ ਦੁਆਰਾ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪਲਾਈ ਕੀਤਾ ਗਿਆ ਹੈ ।
***********
ਡੀ ਜੇ ਐੱਨ/ਐੱਮ ਐੱਸ
(रिलीज़ आईडी: 1719672)
आगंतुक पटल : 251