ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਕੋਵਿਡ ਮਹਾਮਾਰੀ ਵਿਰੁੱਧ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਆਲਮੀ ਸਹਾਇਤਾ ਤੇਜ਼ੀ ਨਾਲ ਅਤੇ ਸਮੇਂ ਸਿਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀ ਜਾ ਰਹੀ ਹੈ

ਹੁਣ ਤੱਕ 11,000 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ; ਲਗਭਗ 13,500 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 7,500 ਤੋਂ ਵੱਧ ਵੈਂਟੀਲੇਟਰ / ਬੀਏ ਪੀਏਪੀ; ~5.3 ਲੱਖ ਰੇਮਡੇਸੀਵਿਰ ਟੀਕੇ ਭੇਜੇ ਗਏ ਹਨ

Posted On: 16 MAY 2021 4:34PM by PIB Chandigarh

ਭਾਰਤ ਨਾਲ ਸਦਭਾਵਨਾ ਅਤੇ ਏਕਤਾ ਦਿਖਾਉਂਦਿਆਂ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਸਰਕਾਰ ਦੁਆਰਾ ਕੋਵਿਡ -19 ਦੇ ਮੁਕਾਬਲੇ ਲਈ ਯਤਨਾਂ ਦਾ ਸਮਰਥਨ ਕਰ ਰਿਹਾ ਹੈ। ਭਾਰਤ ਆਪਣੇ ਯਤਨਾਂ ਨੂੰ ਅੱਗੇ ਵਧਾਉਣ ਲਈ 27 ਅਪ੍ਰੈਲ 2021 ਤੋਂ ਕੋਵਿਡ -19 ਰਾਹਤ ਸਪਲਾਈ ਅਤੇ ਉਪਕਰਣਾਂ ਦੀ ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਤੋਂ ਅੰਤਰਰਾਸ਼ਟਰੀ ਸਹਾਇਤਾ ਪ੍ਰਾਪਤ ਕਰ ਰਿਹਾ ਹੈ। ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਸਰੋਤਾਂ ਅਤੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਆਲਮੀ ਸਹਾਇਤਾ ਨੂੰ ਤੇਜ਼ੀ ਨਾਲ ਉਪਲੱਬਧ ਕਰਵਾ ਰਹੀ ਹੈ। 

ਹੁਣ ਤੱਕ 11,058 ਆਕਸੀਜਨ ਕੰਸਨਟ੍ਰੇਟਰ; 13,496 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 7365 ਵੈਂਟੀਲੇਟਰ / ਬੀਆਈ ਪੀਏਪੀ; ~5.3 ਲੱਖ ਰੇਮਡੇਸੀਵਿਰ ਟੀਕੇ 27 ਅਪ੍ਰੈਲ 2021 ਤੋਂ 15 ਮਈ 2021 ਤੱਕ, ਸੜਕ ਅਤੇ ਹਵਾ ਦੇ ਰਸਤੇ ਭੇਜੇ ਗਏ ਹਨ।

ਕਜ਼ਾਕਿਸਤਾਨ, ਜਾਪਾਨ, ਸਵਿਟਜ਼ਰਲੈਂਡ, ਓਨਟਾਰੀਓ (ਕਨੇਡਾ), ਯੂਐਸਏ, ਮਿਸਰ ਅਤੇ ਬ੍ਰਿਟਿਸ਼ ਆਕਸੀਜਨ ਕੰਪਨੀ (ਯੂਕੇ) ਤੋਂ  14/15  ਮਈ 2021 ਨੂੰ ਪ੍ਰਾਪਤ ਹੋਈਆਂ ਵੱਡੀਆਂ ਖੇਪਾਂ ਵਿੱਚ ਸ਼ਾਮਲ ਹਨ:

∙         ਆਕਸੀਜਨ ਕੰਸਨਟ੍ਰੇਟਰ: 100

∙         ਵੈਟਿਲੇਟਰ / ਬੀਆਈਪੀਏਪੀ / ਸੀਪੀਏਪੀ: 500

∙         ਆਕਸੀਜਨ ਸਿਲੰਡਰ: 300

∙         ਰੇਮਡੇਸੀਵਿਰ: 40,000

∙         ਮਾਸਕ ਅਤੇ ਪ੍ਰੋਟੈਕਟਿਵ ਸੂਟ

ਰਾਹਤ ਸਮੱਗਰੀ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪਹੁੰਚ ਗਈ ਹੈ।

ਹਿਮਾਚਲ ਪ੍ਰਦੇਸ਼ ਦੇ ਰਾਜ ਨਿਗਰਾਨ ਅਫਸਰ ਡਾ. ਰਮੇਸ਼ ਚੰਦ ਨੇ ਰਾਜ ਵਿੱਚ ਮਰੀਜ਼ਾਂ ਦੀ ਸਹਾਇਤਾ ਲਈ ਵਿਦੇਸ਼ੀ ਸਹਾਇਤਾ ਦੇ ਹਿੱਸੇ ਵਜੋਂ ਪ੍ਰਾਪਤ ਕੀਤੀ ਗਈ ਕੋਵਿਡ-19 ਉਪਕਰਨਾਂ ਬਾਰੇ ਜਾਣਕਾਰੀ ਦਿੱਤੀ।

[ਡੀਡੀ ਨਿਊਜ਼ ਟਵਿੱਟਰ ਲਿੰਕ: https://twitter.com/DDNewslive/status/1393859966159572993?s=08]

 

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਲਾਟਮੈਂਟ ਅਤੇ ਸੁਚਾਰੂ ਸਪੁਰਦਗੀ ਇੱਕ ਨਿਰੰਤਰ ਅਭਿਆਸ ਹੈ। ਕੇਂਦਰੀ ਸਿਹਤ ਮੰਤਰਾਲਾ ਇਸ ਦੀ ਨਿਯਮਤ ਅਧਾਰ 'ਤੇ ਵਿਆਪਕ ਨਿਗਰਾਨੀ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਕੋਆਰਡੀਨੇਸ਼ਨ ਸੈੱਲ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ ਲਈ ਤਾਲਮੇਲ ਕਾਇਮ ਕੀਤਾ ਜਾ ਸਕੇ। ਇਹ ਸੈੱਲ 26 ਅਪ੍ਰੈਲ 2021 ਤੋਂ ਕੰਮ ਕਰ ਰਿਹਾ ਹੈ। ਸਿਹਤ ਮੰਤਰਾਲੇ ਵਲੋਂ 2 ਮਈ, 2021 ਤੋਂ ਇੱਕ ਮਾਨਕ ਸੰਚਾਲਨ ਪ੍ਰਕਿਰਿਆ ਬਣਾਈ ਗਈ ਅਤੇ ਲਾਗੂ ਕੀਤੀ ਗਈ ਹੈ।

*****

ਐਮਵੀ


(Release ID: 1719230) Visitor Counter : 247