ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਨ ਡਿਜੀਟਲ ਪੋਰਟਲ ਨੂੰ ਕੋਵੀਸ਼ੀਲਡ ਟੀਕੇ ਦੀ ਖੁਰਾਕ ਦੇ ਅੰਤਰਾਲ ਵਿੱਚ 12-16 ਹਫਤਿਆਂ ਦੀ ਤਬਦੀਲੀ ਨੂੰ ਦਰਸਾਉਣ ਲਈ ਮੁੜ ਤੋਂ ਸੋਧਿਆ ਗਿਆ
ਦੂਜੀ ਕੋਵੀਸ਼ੀਲਡ ਖੁਰਾਕ ਲਈ ਪਹਿਲਾਂ ਤੋਂ ਕੀਤੀ ਬੁਕਿੰਗ ਵੀ ਵੈਧ ਰਹੇਗੀ; ਕੋਵਿਨ ਦੁਆਰਾ ਰੱਦ ਨਹੀਂ ਕੀਤੀਆਂ ਜਾਣਗੀਆਂ
ਲਾਭਪਾਤਰੀਆਂ ਨੂੰ ਦੋ ਖੁਰਾਕਾਂ ਦਰਮਿਆਨ ਵਧਾਈ ਮਿਆਦ ਦੇ ਨਾਲ ਮੇਲ ਲਈ ਕੋਵੀਸ਼ੀਲਡ ਦੀ ਦੂਜੀ ਖੁਰਾਕ ਲੈਣ ਲਈ ਬੁਕਿੰਗ ਨੂੰ ਰੀ-ਸ਼ੈਡਿਊਲ ਕਰਨ ਦੀ ਸਲਾਹ ਦਿੱਤੀ
Posted On:
16 MAY 2021 6:11PM by PIB Chandigarh
ਡਾ. ਐਨ ਕੇ ਅਰੋੜਾ ਦੀ ਪ੍ਰਧਾਨਗੀ ਵਾਲੇ ਕੋਵਿਡ ਕਾਰਜਕਾਰੀ ਸਮੂਹ ਵਲੋਂ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਲਾ ਅੰਤਰ 12-16 ਹਫ਼ਤਿਆਂ ਤੱਕ ਵਧਾਏ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਭਾਰਤ ਸਰਕਾਰ ਨੇ ਇਸ ਨੂੰ 13 ਮਈ 2021 ਨੂੰ ਸਵੀਕਾਰ ਕਰ ਲਿਆ ਹੈ।
ਭਾਰਤ ਸਰਕਾਰ ਨੇ ਇਸ ਤਬਦੀਲੀ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੱਸਿਆ ਹੈ। ਕੋਵਿਨ ਡਿਜੀਟਲ ਪੋਰਟਲ ਨੂੰ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਲਈ ਅੰਤਰਾਲ ਦੇ ਇਸ ਵਿਸਥਾਰ ਨੂੰ 12-16 ਹਫਤਿਆਂ ਤੱਕ ਦਰਸਾਉਣ ਲਈ ਸੋਧਿਆ ਗਿਆ ਹੈ।
ਹਾਲਾਂਕਿ, ਮੀਡੀਆ ਦੇ ਇੱਕ ਹਿੱਸੇ ਵਿੱਚ ਇਹ ਖਬਰਾਂ ਆਈਆਂ ਹਨ ਕਿ ਜਿਨ੍ਹਾਂ ਲੋਕਾਂ ਨੇ ਕੋਵਿਨ ਉੱਤੇ 84 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਖੁਰਾਕ ਲਈ ਆਪਣੀ ਪਹਿਲਾਂ ਤੋਂ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਕੋਵੀਸ਼ੀਲਡ ਦੀ ਦੂਜੀ ਖੁਰਾਕ ਦਿੱਤੇ ਬਿਨਾਂ ਟੀਕਾਕਰਨ ਕੇਂਦਰਾਂ ਤੋਂ ਵਾਪਸ ਮੋੜਿਆ ਜਾ ਰਿਹਾ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਲੋੜੀਂਦੀਆਂ ਤਬਦੀਲੀਆਂ ਹੁਣ ਕੋਵਿਨ ਡਿਜੀਟਲ ਪੋਰਟਲ ਵਿੱਚ ਕੀਤੀਆਂ ਗਈਆਂ ਹਨ। ਨਤੀਜੇ ਵਜੋਂ, ਜੇ ਕਿਸੇ ਲਾਭਪਾਤਰੀ ਲਈ ਪਹਿਲੀ ਖੁਰਾਕ ਦੀ ਮਿਤੀ ਤੋਂ ਬਾਅਦ ਦੀ ਮਿਆਦ 84 ਦਿਨਾਂ ਤੋਂ ਘੱਟ ਹੈ ਤਾਂ ਹੋਰ ਔਨਲਾਈਨ ਜਾਂ ਔਨ ਸਾਈਟ ਬੁਕਿੰਗ ਸੰਭਵ ਨਹੀਂ ਹੋਣਗੀਆਂ।
ਇਸ ਤੋਂ ਇਲਾਵਾ, ਕੋਵੀਸ਼ੀਲਡ ਦੀ ਦੂਜੀ ਖੁਰਾਕ ਲਈ ਪਹਿਲਾਂ ਹੀ ਬੁੱਕ ਕੀਤੀ ਗਈ ਆਨਲਾਈਨ ਬੁਕਿੰਗ ਵੈਧ ਰਹੇਗੀ ਅਤੇ ਇਹ ਕੋਵਿਨ ਦੁਆਰਾ ਰੱਦ ਨਹੀਂ ਕੀਤੀ ਜਾ ਰਹੀ । ਲਾਭਪਾਤਰੀਆਂ ਨੂੰ ਦੋ ਖੁਰਾਕਾਂ ਦਰਮਿਆਨ ਵਧਾਈ ਮਿਆਦ ਦੇ ਨਾਲ ਮੇਲ ਲਈ ਕੋਵੀਸ਼ੀਲਡ ਦੀ ਦੂਜੀ ਖੁਰਾਕ ਲੈਣ ਲਈ ਬੁਕਿੰਗ ਨੂੰ ਰੀ-ਸ਼ੈਡਿਊਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੁਹਰਾਇਆ ਹੈ ਕਿ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦੇ ਵਿਚਕਾਰ ਅੰਤਰਾਲ ਦੀ ਇਸ ਤਬਦੀਲੀ ਤੋਂ ਪਹਿਲਾਂ ਦੂਜੀ ਖੁਰਾਕ ਲਈ ਔਨਲਾਈਨ ਬੁਕਿੰਗ ਦਾ ਸਨਮਾਨ ਕੀਤਾ ਜਾਣਾ ਲਾਜ਼ਮੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਫੀਲਡ ਸਟਾਫ ਨੂੰ ਹਦਾਇਤ ਕੀਤੀ ਜਾ ਸਕਦੀ ਹੈ ਕਿ, ਜੇ ਅਜਿਹੇ ਲਾਭਪਾਤਰੀ ਟੀਕਾਕਰਨ ਕਰਵਾਉਣ ਆਉਂਦੇ ਹਨ, ਤਾਂ ਦੂਜੀ ਕੋਵੀਸ਼ੀਲਡ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਹੀਂ ਮੋੜਨਾ ਚਾਹੀਦਾ। ਉਨ੍ਹਾਂ ਨੂੰ ਇਸ ਤਬਦੀਲੀ ਬਾਰੇ ਲਾਭਪਾਤਰੀਆਂ ਨੂੰ ਜਾਣਕਾਰੀ ਦੇਣ ਲਈ ਜਾਗਰੂਕਤਾ ਗਤੀਵਿਧੀਆਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
*****
ਐਮਵੀ
(Release ID: 1719229)
Visitor Counter : 217