ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨਾਲ ਪੂਰੇ ਦੇਸ਼ ਵਿੱਚ 8700 ਐੱਮਟੀ ਤੋਂ ਵੀ ਵੱਧ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ
ਇੱਕ ਆਕਸੀਜਨ ਐਕਸਪ੍ਰੈਸ ਟ੍ਰੇਨ ਕੇਰਲ ਵਿੱਚ ਆਕਸੀਜਨ ਦੀ ਸਪਲਾਈ ਵਧਾਉਣ ਦੇ ਲਈ 118 ਐੱਮਟੀ ਆਕਸੀਜਨ ਨੂੰ ਨਾਲ ਲੈ ਕੇ ਇਸ ਰਾਜ ਦੇ ਵੱਲ ਜਾ ਰਹੀ ਹੈ
139 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤੱਕ ਆਪਣੀਆਂ ਯਾਤਰਾਵਾਂ ਪੂਰੀਆਂ ਕਰ ਲਈਆਂ ਹਨ
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਹੁਣ ਹਰ ਦਿਨ ਲਗਭਗ 800 ਐੱਮਟੀ ਤਰਲ ਮੈਡੀਕਲ ਆਕਸੀਜਨ ਪੂਰੇ ਦੇਸ਼ ਵਿੱਚ ਪਹੁੰਚਾ ਰਹੀਆਂ ਹਨ
40ਐੱਮਟੀ ਤਰਲ ਮੈਡੀਕਲ ਆਕਸੀਜਨ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈਸ ਆਂਧਰ ਪ੍ਰਦੇਸ਼ ਪਹੁੰਚੀ
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨਾਲ ਆਕਸੀਜਨ ਰਾਹਤ 13 ਰਾਜਾਂ ਅਰਥਾਤ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਨਾ, ਪੰਜਾਬ, ਕੇਰਲ, ਦਿੱਲੀ ਅਤੇ ਯੂਪੀ ਵਿੱਚ ਪਹੁੰਚੀ
ਹੁਣ ਤੱਕ ਮਹਾਰਾਸ਼ਟਰ ਵਿੱਚ 521 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 2350 ਐੱਮਟੀ, ਮੱਧ ਪ੍ਰਦੇਸ਼ ਵਿੱਚ 430 ਐੱਮਟੀ, ਹਰਿਆਣਾ ਵਿੱਚ 1228 ਐੱਮਟੀ, ਤੇਲੰਗਨਾ ਵਿੱਚ 308 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 361 ਐੱਮਟੀ, ਉੱਤਰਾਖੰਡ ਵਿੱਚ 200 ਐੱਮਟੀ, ਤਮਿਲਨਾਡੂ ਵਿੱਚ 111 ਐੱਮਟੀ, ਆਂਧਰ ਪ੍ਰਦੇਸ਼ ਵਿੱਚ 40 ਐੱਮਟੀ ਅਤੇ ਦਿੱਲੀ ਵਿੱਚ 3084 ਐੱਮਟੀ ਤੋਂ ਵੀ ਵੱਧ ਆਕਸੀਜਨ ਉਤਾਰੀ ਜਾ ਚੁੱਕੀ ਹੈ
Posted On:
15 MAY 2021 6:05PM by PIB Chandigarh
ਭਾਰਤੀ ਰੇਲਵੇ ਦੀ ਯਾਤਰਾ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਅਤੇ ਨਵੇਂ-ਨਵੇਂ ਸਮਾਧਾਨ ਲਭ ਕੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਡਿਲੀਵਰੀ ਕਰਕੇ ਮਰੀਜਾਂ ਨੂੰ ਭਾਰੀ ਰਾਹਤ ਪਹੁੰਚਾਉਣ ਦੇ ਲਈ ਨਿਰੰਤਰ ਜਾਰੀ ਹੈ। ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 540 ਤੋਂ ਵੀ ਵੱਧ ਟੈਂਕਰਾਂ ਵਿੱਚ ਭਰ ਕੇ ਲਗਭਗ 8700 ਮੀਟ੍ਰਿਕ ਟਨ (ਐੱਮਟੀ) ਐੱਲਐੱਮਓ ਦੀ ਡਿਲੀਵਿਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ 139 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਹੁਣ ਤੱਕ ਆਪਣੀਆਂ ਯਾਤਰਾਵਾਂ ਬਕਾਇਦਾ ਪੂਰੀ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਵੱਡੀ ਰਾਹਤ ਪਹੁੰਚਾਈ ਹੈ।
ਇਸ ਰਿਲੀਜ਼ ਦੇ ਸਮੇਂ ਤੱਕ 35 ਟੈਂਕਰਾਂ ਵਿੱਚ 475 ਮੀਟ੍ਰਿਕ ਟਨ ਤੋਂ ਵੀ ਵੱਧ ਐੱਲਐੱਮਓ ਨੂੰ ਨਾਲ ਲੈ ਕੇ 6 ਲੋਡੇਡ ਆਕਸੀਜਨ ਐਕਸਪ੍ਰੈਸ ਆਪਣੀ-ਆਪਣੀ ਮੰਜ਼ਿਲ ਦੇ ਵੱਲ ਜਾ ਰਹੀਆਂ ਹਨ।
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਲਗਭਗ 800 ਮੀਟ੍ਰਿਕ ਟਨ ਐੱਲਐੱਮਓ ਪੂਰੇ ਦੇਸ਼ ਵਿੱਚ ਪਹੁੰਚਾ ਰਹੀਆਂ ਹਨ।
ਇਹ ਭਾਰਤੀ ਰੇਲਵੇ ਦਾ ਹੀ ਅਣਥਕ ਪ੍ਰਯਤਨ ਹੈ ਜਿਸ ਦੇ ਤਹਿਤ ਅਨੁਰੋਧ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਐੱਲਐੱਮਓ ਪਹੁੰਚਾਈ ਜਾ ਰਹੀ ਹੈ।
40 ਮੀਟ੍ਰਿਕ ਟਨ ਐੱਲਐੱਮਓ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈਸ ਆਂਧਰ ਪ੍ਰਦੇਸ਼ ਦੇ ਨੇੱਲੋਰ ਪਹੁੰਚ ਗਈ ਹੈ।
ਇੱਕ ਆਕਸੀਜਨ ਐਕਸਪ੍ਰੈਸ 118 ਮੀਟ੍ਰਿਕ ਟਨ ਐੱਲਐੱਮਓ ਨੂੰ ਨਾਲ ਲੈ ਕੇ ਕੇਰਲ ਦੇ ਵੱਲ ਜਾ ਰਹੀ ਹੈ, ਤਾਂਕਿ ਇਸ ਖੇਤਰ ਵਿੱਚ ਆਕਸੀਜਨ ਦੀ ਸਪਲਾਈ ਵਧਾਈ ਜਾ ਸਕੇ।
ਇਸ ਰਿਲੀਜ਼ ਦੇ ਸਮੇਂ ਤੱਕ, ਹੁਣ ਤੱਕ ਮਹਾਰਾਸ਼ਟਰ ਵਿੱਚ 521 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 2350 ਐੱਮਟੀ, ਮੱਧ ਪ੍ਰਦੇਸ਼ ਵਿੱਚ 430 ਐੱਮਟੀ, ਹਰਿਆਣਾ ਵਿੱਚ 1228 ਐੱਮਟੀ, ਤੇਲੰਗਨਾ ਵਿੱਚ 308 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 361 ਐੱਮਟੀ, ਉੱਤਰਾਖੰਡ ਵਿੱਚ 200 ਐੱਮਟੀ, ਤਮਿਲਨਾਡੂ ਵਿੱਚ 111 ਐੱਮਟੀ, ਆਂਧਰ ਪ੍ਰਦੇਸ਼ ਵਿੱਚ 40 ਐੱਮਟੀ ਅਤੇ ਦਿੱਲੀ ਵਿੱਚ 3084 ਐੱਮਟੀ ਤੋਂ ਵੀ ਵੱਧ ਆਕਸੀਜਨ ਵੱਖ-ਵੱਖ ਟੈਂਕਰਾਂ ਨਾਲ ਉਤਾਰੀ ਜਾ ਚੁੱਕੀ ਹੈ।
ਨਵੀਂ ਆਕਸੀਜਨ ਨੂੰ ਮੰਜ਼ਿਲ ਤੱਕ ਪੁਹੰਚਾਉਣ ਦਾ ਕੰਮ ਇੱਕ ਬਹੁਤ ਹੀ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਸਬੰਧਿਤ ਅੰਕੜੇ ਹਰ ਸਮੇਂ ਅਪਡੇਟ ਹੁੰਦੇ ਰਹਿੰਦੇ ਹਨ। ਕਈ ਹੋਰ ਲੋਡੇਡ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੇ ਹੁਣੇ ਕੁਝ ਸਮੇਂ ਬਾਅਦ ਰਾਤ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।
ਰੇਲਵੇ ਨੇ ਆਕਸੀਜਨ ਸਪਲਾਈ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਮਾਰਗਾਂ ਦਾ ਖਾਕਾ ਤਿਆਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਰੇਲਵੇ ਰਾਜਾਂ ਦੀ ਕਿਸੀ ਵੀ ਉਭਰਦੀ ਜ਼ਰੂਰਤ ਜਾਂ ਮੰਗ ਨੂੰ ਪੂਰਾ ਕਰਨ ਦੇ ਲਈ ਖੁਦ ਨੂੰ ਤਿਆਰ ਰੱਖਦੀ ਹੈ। ਵੱਖ-ਵੱਖ ਰਾਜ ਆਪਣੇ ਇੱਥੇ ਐੱਲਐੱਮਓ ਲਿਆਉਣ ਦੇ ਲਈ ਭਾਰਤੀ ਰੇਲਵੇ ਨੂੰ ਟੈਂਕਰ ਪ੍ਰਦਾਨ ਕਰਦੇ ਹਨ।
****
ਡੀਜੇਐੱਨ/ਐੱਮਕੇਵੀ
(Release ID: 1719219)
Visitor Counter : 212