ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਸਿਹਤਯਾਬੀ ਦਾ ਕੁੱਲ ਅੰਕੜਾ 2 ਕਰੋੜ ਤੋਂ ਪਾਰ


ਪਿਛਲੇ ਚਾਰ ਦਿਨਾਂ ਵਿੱਚ ਤੀਜੀ ਵਾਰ 24-ਘੰਟਿਆਂ ਦੀ ਰਿਕਵਰੀ ਨੇ ਨਵੀਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛਡਿਆ

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 5,632 ਦੀ ਗਿਰਾਵਟ

ਭਾਰਤ ਵਿੱਚ ਟੀਕਾਕਰਨ ਦੀ ਕੁੱਲ ਕਵਰੇਜ ਲਗਭਗ 18 ਕਰੋੜ ਦੇ ਨੇੜੇ ਪੁੱਜੀ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 39 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ

ਭਾਰਤ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ “ਪੂਰੀ ਤਰ੍ਹਾਂ ਨਾਲ ਸਰਕਾਰ” ਪਹੁੰਚ ਦੇ ਜ਼ਰੀਏ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਅਤੇ ਨਿਰੰਤਰ ਜਾਰੀ ਰੱਖ ਰਹੀ ਹੈ

Posted On: 14 MAY 2021 11:01AM by PIB Chandigarh

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ, ਭਾਰਤ ਵਿੱਚ ਸਿਹਤਯਾਬੀ ਦਾ ਕੁੱਲ ਅੰਕੜਾ 2 ਕਰੋੜ (2,00,79,599) ਨੂੰ ਪਾਰ ਕਰ ਗਿਆ ਹੈ। ਕੌਮੀ ਰਿਕਵਰੀ ਦੀ ਦਰ 83.50 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,44,776 ਸਿਹਤਯਾਬੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ । ਪਿਛਲੇ ਚਾਰ ਦਿਨਾਂ ਵਿੱਚ ਤੀਜੀ ਵਾਰ ਰੋਜ਼ਾਨਾ ਦੀ ਰਿਕਵਰੀ ਨੇ ਨਵੀਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛਡਿਆ ਹੈ ।

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 71.16 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 https://static.pib.gov.in/WriteReadData/userfiles/image/image001EABF.jpg

 

ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਪਿਛਲੇ 14 ਦਿਨਾਂ ਦੌਰਾਨ ਦਰਜ ਰੋਜ਼ਾਨਾ ਦੀ ਰਿਕਵਰੀ ਨੂੰ ਦਰਸਾਇਆ ਗਿਆ ਹੈ।

 https://static.pib.gov.in/WriteReadData/userfiles/image/image0021H35.jpg

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਵਧ ਕੇ 37,04,893 ਹੋ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 15.41 ਫੀਸਦ ਬਣਦਾ ਹੈ ।

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,632 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

12 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 79.7 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 https://static.pib.gov.in/WriteReadData/userfiles/image/image003K6RQ.jpg

 

ਭਾਰਤ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ “ਪੂਰੀ ਤਰ੍ਹਾਂ ਨਾਲ ਸਰਕਾਰ” ਪਹੁੰਚ ਦੇ ਜ਼ਰੀਏ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਅਤੇ ਨਿਰੰਤਰ ਜਾਰੀ ਰੱਖ ਰਹੀ ਹੈ । ਹੁਣ ਤੱਕ 9,294 ਆਕਸੀਜਨ ਕੰਸਨਟ੍ਰੇਟਰ; 11,835 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 6,439 ਵੈਂਟੀਲੇਟਰ /ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 3.44 ਲੱਖ ਤੋਂ ਵੱਧ  ਰੇਮੇਡੇਸੀਵਿਰ ਟੀਕੇ  ਹਵਾਈ ਅਤੇ ਸੜਕੀ ਰਸਤੇ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭੇਜੇ ਗਏ ਹਨ।

 

ਦੂਜੇ ਪਾਸੇ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ  ਕੋਵਿਡ -19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ ਤਕਰੀਬਨ 18 ਕਰੋੜ ਦੇ ਅੰਕੜੇ ਤੱਕ ਪੁਜ ਗਈ ਹੈ ।  

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 26,02,435 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  17,92,98,584  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 96,18,127 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 66,04,549 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,43,22,390   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 81,16,153 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 39,26,334  ਲਾਭਪਾਤਰੀ (ਪਹਿਲੀ ਖੁਰਾਕ)

ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,66,09,783 (ਪਹਿਲੀ ਖੁਰਾਕ ) ਅਤੇ

85,39,763   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,42,42,792  (ਪਹਿਲੀ ਖੁਰਾਕ)

ਅਤੇ 1,73,18,693   (ਦੂਜੀ ਖੁਰਾਕ) ਸ਼ਾਮਲ ਹਨ ।

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

96,18,127

 

ਦੂਜੀ ਖੁਰਾਕ

66,04,549

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,43,22,390

 

ਦੂਜੀ ਖੁਰਾਕ

81,16,153

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

39,26,334

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,66,09,783

 

ਦੂਜੀ ਖੁਰਾਕ

85,39,763

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,42,42,792

 

ਦੂਜੀ ਖੁਰਾਕ

1,73,18,693

 

ਕੁੱਲ

17,92,98,584

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.75 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 https://static.pib.gov.in/WriteReadData/userfiles/image/image004KH0N.jpg

 

ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 4,40,706 ਲਾਭਪਾਤਰੀਆਂ ਨੇ ਆਪਣੀ ਕੋਵਿਡ ਟੀਕਾਕਰਨ ਦੀ 

ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ  ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ 

ਮਿਲਾ ਕੇ 39,26,334 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦਿਤੀਆਂ ਗਈਆਂ ਹਨ I ਹੇਠਾਂ ਦਿੱਤੀ 

ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

1,175

2

ਆਂਧਰਾ ਪ੍ਰਦੇਸ਼

2,153

3

ਅਸਾਮ

1,48,136

4

ਬਿਹਾਰ

4,04,150

5

ਚੰਡੀਗੜ੍ਹ

2

6

ਛੱਤੀਸਗੜ੍ਹ

                           1,028

7.

ਦਾਦਰਾ ਅਤੇ ਨਗਰ ਹਵੇਲੀ

729

8.

ਦਮਨ ਅਤੇ ਦਿਊ

861

9

ਦਿੱਲੀ

5,23,094

10

ਗੋਆ

1,757

11

ਗੁਜਰਾਤ

4,19,839

12

ਹਰਿਆਣਾ

3,84,240

13

ਹਿਮਾਚਲ ਪ੍ਰਦੇਸ਼

14

14

ਜੰਮੂ ਅਤੇ ਕਸ਼ਮੀਰ

30,169

15

ਝਾਰਖੰਡ

94

16

ਕਰਨਾਟਕ

1,04,242

17

ਕੇਰਲ

1,149

18

ਲੱਦਾਖ

86

19

ਮੱਧ ਪ੍ਰਦੇਸ਼

1,36,346

20

ਮਹਾਰਾਸ਼ਟਰ

6,34,570

21

ਮੇਘਾਲਿਆ

6

22

ਨਾਗਾਲੈਂਡ

4

23

ਓਡੀਸ਼ਾ

1,08,296

24

ਪੁਡੂਚੇਰੀ

2

25

ਪੰਜਾਬ

5,755

26

ਰਾਜਸਥਾਨ

5,90,276

27

ਤਾਮਿਲਨਾਡੂ

26,467

28

ਤੇਲੰਗਾਨਾ

500

29

ਤ੍ਰਿਪੁਰਾ

2

30

ਉੱਤਰ ਪ੍ਰਦੇਸ਼

3,15,928

31

ਉਤਰਾਖੰਡ

67,427

32

ਪੱਛਮੀ ਬੰਗਾਲ

17,837

ਕੁੱਲ

39,26,334

 

ਪਿਛਲੇ 24 ਘੰਟਿਆਂ ਦੌਰਾਨ 20 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

 

ਟੀਕਾਰਕਨ ਮੁਹਿੰਮ ਦੇ 118 ਵੇਂ ਦਿਨ (13 ਮਈ 2021) ਨੂੰ, 20,27,162 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ 10,34,304 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 18,624 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 9,92,858 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

ਤਾਰੀਖ: 13 ਮਈ 2021 (118 ਵੇਂ ਦਿਨ)

 

ਸਿਹਤ ਸੰਭਾਲ ਵਰਕਰ

 


ਪਹਿਲੀ ਖੁਰਾਕ

 


17,022

 

ਦੂਜੀ ਖੁਰਾਕ

 


33,409

ਫਰੰਟ ਲਾਈਨ ਵਰਕਰ

 


ਪਹਿਲੀ ਖੁਰਾਕ

 


83,628

 

ਦੂਜੀ ਖੁਰਾਕ

 


83,594

18 ਤੋਂ 44 ਉਮਰ ਵਰਗ ਦੇ ਅਧੀਨ

 


ਪਹਿਲੀ ਖੁਰਾਕ

 


4,40,706

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

 


ਪਹਿਲੀ ਖੁਰਾਕ

 


3,53,966

 

ਦੂਜੀ ਖੁਰਾਕ

 


3,68,924

60 ਸਾਲ ਤੋਂ ਵੱਧ ਉਮਰ ਵਰਗ

 


ਪਹਿਲੀ ਖੁਰਾਕ

 


1,38,982

 

ਦੂਜੀ ਖੁਰਾਕ

 


5,06,931

ਕੁੱਲ ਪ੍ਰਾਪਤੀ

 


ਪਹਿਲੀ ਖੁਰਾਕ

 


10,34,304

 

ਦੂਜੀ ਖੁਰਾਕ

 


9,92,858

 

 

ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਭਾਰਤ ਵਿੱਚ ਕਰਵਾਏ ਜਾ ਰਹੇ ਟੈਸਟਾਂ ਵਿੱਚ ਹੋ ਰਹੇ ਵਾਧੇ ਨੂੰ ਉਜਾਗਰ ਕੀਤਾ ਗਿਆ ਹੈ, ਜੋ ਅੱਜ 31 ਕਰੋੜ ਤੋਂ ਵੀ ਵੱਧ ਹੋ ਗਈ ਹੈ। ਕੁੱਲ ਪੋਜ਼ੀਟੀਵਿਟੀ ਦਰ ਵੀ ਮਾਮੂਲੀ ਜਿਹੇ ਵਾਧੇ ਨਾਲ ਵਧ ਕੇ 7.72 ਫੀਸਦ ਹੋ ਗਈ ਹੈ।

 https://static.pib.gov.in/WriteReadData/userfiles/image/image005F1Q3.jpg

 

ਹੇਠਾਂ ਇੱਕ ਗਰਾਫਿਕਲ ਪੇਸ਼ਕਾਰੀ ਰਾਹੀਂ  ਰੋਜ਼ਾਨਾ ਪੋਜ਼ੀਦੀਵਿਟੀ ਦਰ ਨੂੰ ਦਰਸਾਉਂਣ ਦਾ ਯਤਨ ਕੀਤਾ ਗਿਆ ਹੈ, ਜਿਹੜੀ ਕਿ ਥੋੜੀ ਜਿਹੀ ਗਿਰਾਵਟ ਨਾਲ 20.08 ਫ਼ੀਸਦ 'ਤੇ ਆ ਗਈ ਹੈ।

 https://static.pib.gov.in/WriteReadData/userfiles/image/image006A39N.jpg

 

ਪਿਛਲੇ 24 ਘੰਟਿਆਂ ਦੌਰਾਨ 3,43,144 ਨਵੇਂ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ ,ਦਸ  ਰਾਜਾਂ ਵਿੱਚੋਂ 72.37 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 42,582 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚੋਂ 39,955 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕਰਨਾਟਕ ਵਿੱਚ 35,297 ਨਵੇਂ ਮਾਮਲੇ ਦਰਜ ਹੋਏ ਹਨ ।

 https://static.pib.gov.in/WriteReadData/userfiles/image/image0076VAJ.jpg

 

ਕੌਮੀ ਪੱਧਰ 'ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.09 ਫ਼ੀਸਦ 'ਤੇ ਖੜੀ ਹੈ ।

 

ਪਿਛਲੇ 24 ਘੰਟਿਆਂ ਦੌਰਾਨ 4,000 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 72.70 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (850) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਕਰਨਾਟਕ ਵਿੱਚ ਰੋਜ਼ਾਨਾ 344 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 https://static.pib.gov.in/WriteReadData/userfiles/image/image0084DLF.jpg

 

****************

 

ਐਮ.ਵੀ. 


(Release ID: 1718730) Visitor Counter : 225