ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡੀਸੀਜੀਆਈ ਨੇ 2 ਤੋਂ 18 ਸਾਲ ਦੀ ਉਮਰ ਸਮੂਹ ਵਿਚ ਕੋਵੈਕਸਿਨ ਦੇ II/III ਕਲੀਨਿਕਲ ਪਡ਼ਾਅ ਦੇ ਪਰੀਖਣ ਨੂੰ ਪ੍ਰਵਾਨਗੀ ਦਿੱਤੀ


ਮੈਸਰਜ਼ ਭਾਰਤ ਬਾਇਓਟੈੱਕ 525 ਤੰਦਰੁਸਤ ਵਾਲੰਟੀਅਰਾਂ ਵਿਚ ਪਰੀਖਣ ਕਰੇਗਾ

Posted On: 13 MAY 2021 10:35AM by PIB Chandigarh

ਦੇਸ਼ ਦੇ ਨੈਸ਼ਨਲ ਰੈਗੂਲੇਟਰ, ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ 12.05.2021 ਨੂੰ ਕੋਵੈਕਸਿਨ ਦੀ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਲਿਮਟਿਡ ਨੂੰ 2 ਤੋਂ 18 ਸਾਲ ਦੇ ਵਰਗ ਸਮੂਹ ਵਿਚ ਕੋਵੈਕਸਿਨ (ਕੋਵਿਡ ਵੈਕਸਿਨ) ਦੇ II/III ਤੀਜੇ ਪਡ਼ਾਅ ਦੇ ਕਲੀਨਿਕਲ ਪਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਮੈਸਰਜ਼ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ, ਹੈਦਰਾਬਾਦ (ਬੀਬੀਆਈਐਲ) ਨੇ 2 ਤੋਂ 18 ਸਾਲ ਦੀ ਉਮਰ ਸਮੂਹ ਦੇ ਲੋਕਾਂ ਵਿਚ ਕੋਵੈਕਸਿਨ ਦੇ II/III ਪਡਾਅ ਦੇ ਕਲੀਨਿਕਲ ਪਰੀਖਣ ਨੂੰ ਸ਼ੁਰੂ ਕਰਨ ਦੀ ਤਜਵੀਜ਼ ਕੀਤੀ ਸੀ। ਪਰੀਖਣ 525 ਤੰਦਰੁਸਤ ਵਾਲੰਟੀਅਰਾਂ ਵਿਚ ਸੰਚਾਲਤ ਕੀਤਾ ਜਾਵੇਗਾ।

 

ਪਰੀਖਣ ਦੌਰਾਨ ਵੈਕਸਿਨ ਦੀਆਂ 2 ਖੁਰਾਕਾਂ ਪਹਿਲੇ ਦਿਨ ਅਤੇ 28ਵੇਂ ਦਿਨ ਇੰਟਰਾਮਸਕੁਅਲਰ ਵਿਧੀ ਰਾਹੀਂ ਦਿੱਤੀਆਂ ਜਾਣਗੀਆਂ। 

ਰੈਗੂਲੇਟਰੀ ਦੇ ਤੇਜ਼ ਹੁਲਾਰੇ ਵਜੋਂ ਤਜਵੀਜ਼ ਤੇ ਕੋਵਿਡ-19 ਤੇ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਨੇ 11.05.2021 ਨੂੰ ਵਿਚਾਰ ਵਟਾਂਦਰਾ ਕੀਤਾ ਸੀ। ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਕਮੇਟੀ ਨੇ ਕੁਝ ਸ਼ਰਤਾਂ ਨਾਲ II/III ਪਡਾਅ ਦੇ ਤਜਵੀਜ਼ਸ਼ੁਦਾ ਕਲੀਨਿਕਲ ਪਰੀਖਣ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਸੀ। 

 

*************************

 

ਐਮਵੀ ਐਮ


 


(Release ID: 1718302) Visitor Counter : 236