ਰੱਖਿਆ ਮੰਤਰਾਲਾ

ਦੂਜੀ ਕੋਵਿਡ-19 ਲਹਿਰ ਵਿਰੁੱਧ ਲੜਾਈ ਵਿਚ ਐਮ ਐਨ ਐਸ ਅਧਿਕਾਰੀ ਸਭ ਤੋਂ ਅੱਗੇ

Posted On: 12 MAY 2021 2:45PM by PIB Chandigarh

ਮਿਲਟਰੀ ਨਰਸਿੰਗ ਸਰਵਿਸ (ਐਮਐਨਐਸ) ਦੇ ਨਰਸਿੰਗ ਅਧਿਕਾਰੀ ਉਨ੍ਹਾਂ ਸਿਹਤ ਦੇਖਭਾਲ ਪੇਸ਼ੇਵਰਾਂ ਵਿਚੋਂ ਹਨ ਜੋ ਕੋਵਿਡ-19 ਦੀ ਦੂਜੀ ਲਹਿਰ ਵਿਰੁੱਧ ਦੇਸ਼ ਦੀ ਚੱਲ ਰਹੀ ਲੜਾਈ ਵਿਚ ਸਭ ਤੋਂ ਅੱਗੇ ਹਨ। ਅਧਿਕਾਰੀ ਕੋਵਿਡ-19 ਮਰੀਜ਼ਾਂ ਨੂੰ ਡਾਕਟਰੀ ਦੇਖਭਾਲ ਮੁਹੱਈਆ ਕਰਾਉਣ ਲਈ ਆਰਮਡ ਫੋਰਸਿਜ਼ ਦੇ ਵੱਖ ਵੱਖ ਹਸਪਤਾਲਾਂ ਵਿੱਚ ਤਾਇਨਾਤ ਹਨ। ਦਿੱਲੀ, ਲਖਨਊ, ਅਹਿਮਦਾਬਾਦ, ਵਾਰਾਣਸੀ ਅਤੇ ਪਟਨਾ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਨਵੇਂ ਬਣਾਏ ਗਏ ਕੋਵਿਡ-19 ਹਸਪਤਾਲਾਂ ਲਈ 294 ਐਮਐੱਨਐੱਸ ਅਧਿਕਾਰੀ ਲਾਮਬੰਦ ਕੀਤੇ ਜਾ ਰਹੇ ਹਨ।

ਕੋਵਿਡ -19 ਮਹਾਮਾਰੀ ਦੀ ਸ਼ੁਰੂਆਤ ਤੋਂ ਹੀ, ਐਮਐਨਐਸ ਦੇ ਨਰਸਿੰਗ ਅਧਿਕਾਰੀ ਵਫ਼ਾਦਾਰੀ ਅਤੇ ਦਲੇਰੀ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। ਓਪਰੇਸ਼ਨ ਨਮਸਤੇ ਅਤੇ ਓਪਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵਜੋਂ ਉਨ੍ਹਾਂ ਨੇ ਵੱਖ-ਵੱਖ ਵਤਨ ਵਾਪਸੀ  ਮਿਸ਼ਨਾਂ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।

ਐਮਐਨਐਸ ਅਧਿਕਾਰੀ ਦੇਸ਼ ਦੇ ਯੁੱਧ ਯਤਨਾਂ, ਮਨੁੱਖਤਾਵਾਦੀ ਸਹਾਇਤਾ, ਬਚਾਅ ਕਾਰਜਾਂ, ਐਂਬੂਲੈਂਸ ਰੇਲ ਗੱਡੀਆਂ, ਹਸਪਤਾਲ ਦੇ ਸਮੁਦਰੀ ਜਹਾਜ਼ਾਂ ਅਤੇ ਪਣਡੁੱਬੀਆਂ ਦੇ ਅਟੁੱਟ ਅੰਗ ਰਹੇ ਹਨ। ਉਹ ਭਾਰਤ ਵਿੱਚ ਸੈਨਿਕਾਂ ਦੀ ਦੇਖਭਾਲ ਲਈ ਐਡਵਾਂਸਡ ਐਕੇਲੋਨਜ ਵਿੱਚ ਜਿਵੇਂ ਕਿ ਲੇਹ, ਰਾਜੌਰੀ, ਡੋਡਾ,  ਕਾਰਗਿਲ ਅਤੇ ਕਈ ਹੋਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੇਵਾ ਨਿਭਾ ਰਹੇ ਹਨ। ਉਹ ਸੰਯੁਕਤ ਰਾਸ਼ਟਰ ਦੀ ਪੀਸ ਕੀਪਿੰਗ ਫੋਰਸ ਦੇ ਰੂਪ ਵਿੱਚ ਕਾਂਗੋ, ਸੁਡਾਨ, ਲੇਬਨਾਨ, ਦੋਸਤਾਨਾ ਵਿਦੇਸ਼ੀ ਮਿਸ਼ਨ ਤਜ਼ਾਕਿਸਤਾਨ ਆਦਿ ਵਿੱਚ ਵੀ ਤਾਇਨਾਤ ਹਨ। ਜੰਮੂ-ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਦੇ ਗੜਬੜ ਵਾਲੇ ਇਲਾਕਿਆਂ ਵਿੱਚ ਮੁਕਾਬਲਾ ਕਰਨ ਵਾਲੀ ਸੈਨਾ ਦੀ ਵਿਆਪਕ ਦੇਖਭਾਲ ਨਾਲ ਅਧਿਕਾਰੀਆਂ ਦੀ ਤਿਆਰੀ ਅਤੇ ਧੀਰਜ ਵਿੱਚ ਵਾਧਾ ਹੋਇਆ ਹੈ। ਐਮਐਨਐਸ ਅਧਿਕਾਰੀ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਤੋਂ ਲੈ ਕੇ ਭਾਰਤ ਦੇ ਵਿਸ਼ਾਲ ਡੇਜਰਟਸ ਵਾਲੇ ਇੱਲਕਿਆਂ ਤਕ ਭਾਰਤੀ ਸੈਨਿਕਾਂ ਦੀ ਸੇਵਾ ਕਰਦੇ ਹਨ। 

ਐਮਐਨਐਸ ਦੇ ਨਰਸਿੰਗ ਅਧਿਕਾਰੀ ਅੰਤਰਰਾਸ਼ਟਰੀ ਨਰਸਿਜ ਦਿਵਸ 2021, ਅਰਥਾਤ 'ਨਰਸਿਜ ਏ ਵਾਇਸ ਟੂ ਲੀਡ, ਏ ਵਿਜ਼ਨ ਫਾਰ ਫਿਊਚਰ ਹੈਲਥਕੇਅਰ' ਦੇ ਥੀਮ ਨੂੰ ਕਾਇਮ ਰੱਖਦਿਆਂ ਲੋੜਵੰਦ ਲੋਕਾਂ ਤੱਕ ਆਪਣੀਆਂ ਸੇਵਾਵਾਂ ਵਧਾ ਰਹੇ ਹਨ। ਅੰਤਰਰਾਸ਼ਟਰੀ ਨਰਸਿਜ ਦਿਵਸ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ I

------------------------------------------- 

ਏ ਬੀ ਬੀ /ਨੈਮਪੀ /ਕੇ ਏ /ਡੀ ਕੇ /ਸੈਵੀ /ਏ ਡੀ ਏ  



(Release ID: 1718034) Visitor Counter : 178