ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵਿਸ਼ਵ ਸਿਹਤ ਸੰਗਠਨ ਨੇ ਸ਼ਬਦ “ਇੰਡੀਅਨ ਵੇਰੀਐਂਟ” ਨੂੰ ਬੀ.1.617 ਨਾਲ ਨਹੀਂ ਜੋੜਿਆ,ਜਿਸਨੂੰ ਹੁਣ ਚਿੰਤਾ ਦੇ ਵੇਰੀਐਂਟ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ

Posted On: 12 MAY 2021 12:57PM by PIB Chandigarh


ਕਈ ਮੀਡੀਆ ਰਿਪੋਰਟਾਂ ਨੇ ਵਿਸ਼ਵ ਸਿਹਤ ਸੰਗਠਨ (ਡਬਲਿਉਐਚਓ) ਦੀ ਬੀ.1.617 ਨੂੰ ਇੱਕ ਵਿਸ਼ਵਵਿਆਪੀ ਚਿੰਤਾ ਦੇ ਵੇਰੀਐਂਟ ਦੀ ਖਬਰ ਵੱਜੋਂ ਸ਼੍ਰੇਣੀਬੱਧ ਕਰਕੇ ਕਵਰ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਰਿਪੋਰਟਾਂ ਵਿੱਚ ਕੋਰੋਨਾਵਾਇਰਸ ਦੇ ਬੀ .1.617 ਵੇਰੀਐਂਟ ਨੂੰ ਇੱਕ “ਭਾਰਤੀ ਵੇਰੀਐਂਟ” ਵੱਜੋਂ ਦੱਸਿਆ ਗਿਆ ਹੈ। 

ਇਹ ਮੀਡੀਆ ਰਿਪੋਰਟਾਂ ਬਿਨਾਂ ਕਿਸੇ ਅਧਾਰ ਦੇ ਅਤੇ ਬੇਬੁਨਿਆਦ ਹਨ I

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣੇ 32 ਪੰਨਿਆਂ ਦੇ ਦਸਤਾਵੇਜ਼ ਵਿਚ "ਇੰਡੀਅਨ ਵੇਰੀਐਂਟ" ਸ਼ਬਦ ਨੂੰ ਕੋਰੋਨਾਵਾਇਰਸ ਦੇ ਬੀ .1.617 ਵੇਰੀਐਂਟ ਨਾਲ ਨਹੀਂ ਜੋੜਿਆ ਹੈ। 

ਵਾਸਤਵ ਵਿੱਚ, ਇਸ ਮਾਮਲੇ ਬਾਰੇ ਆਪਣੀ ਰਿਪੋਰਟ ਵਿਚ “ਭਾਰਤੀ” ਸ਼ਬਦ ਨਹੀਂ ਵਰਤਿਆ ਗਿਆ ਹੈ।

----------------------------------------------

ਐਮ.ਵੀ.



(Release ID: 1718032) Visitor Counter : 334