ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ), ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਇਏਐੱਸ) ਅਤੇ ਭਾਰਤੀ ਖੇਡ ਅਥਾਰਿਟੀ (ਸਾਈ) ਕੋਵਿਡ -19 ਦੌਰਾਨ ਸਾਬਕਾ ਅੰਤਰਰਾਸ਼ਟਰੀ ਅਥਲੀਟਾਂ ਅਤੇ ਕੋਚਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇਕੱਠੇ ਹੋਏ

Posted On: 09 MAY 2021 11:15AM by PIB Chandigarh

ਕੋਵਿਡ 19 ਮਹਾਮਾਰੀ ਦੌਰਾਨ ਸਾਬਕਾ ਅੰਤਰਰਾਸ਼ਟਰੀ ਅਥਲੀਟਾਂ ਅਤੇ ਕੋਚਾਂ ਨੂੰ ਡਾਕਟਰੀ, ਵਿੱਤੀ ਅਤੇ ਲੌਜਿਸਟਿਕ ਸਹਾਇਤਾ ਹਾਸਲ ਕਰਨ ਵਿੱਚ ਪਹੁੰਚ ਨੂੰ ਯਕੀਨੀ ਬਣਾਉਣ ਲਈ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਇਏਐੱਸ), ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਅਤੇ ਭਾਰਤੀ ਸਪੋਰਟਸ ਅਥਾਰਟੀ (ਸਾਈ) ਨੇ ਇੱਕ ਸਪੈਸ਼ਲ ਸਪੋਰਟ ਸੈੱਲ ਬਣਾਉਣ ਲਈ ਹੱਥ ਮਿਲਾਏ ਹਨ।

 ਸਾਬਕਾ ਅੰਤਰਰਾਸ਼ਟਰੀ ਐਥਲੀਟ ਅਤੇ ਕੋਚ ਡਾਕਟਰੀ ਸਹਾਇਤਾ, ਆਕਸੀਜਨ, ਹਸਪਤਾਲ ਵਿੱਚ ਦਾਖਲੇ ਅਤੇ ਹੋਰ ਸਹਾਇਤਾ ਸਬੰਧੀ ਆਪਣੀਆਂ ਜ਼ਰੂਰਤਾਂ, ਪਹਿਲਾਂ ਤੋਂ ਹੀ ਕਾਰਜਸ਼ੀਲ, ਇੱਕ ਔਨਲਾਈਨ ਪਲੇਟਫਾਰਮ(https://www.research.net/r/SAI-IOA-Covid-19) ‘ਤੇ ਭੇਜ ਸਕਦੇ ਹਨ। ਇੱਕ ਰਾਸ਼ਟਰੀ ਕਮੇਟੀ ਤੋਂ ਇਲਾਵਾ, ਹਰ ਰਾਜ ਦੇ ਬਿਨੈਕਾਰਾਂ ਦੀ ਸਹਾਇਤਾ ਲਈ ਆਈਓਏ, ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਸਾਈ ਦੇ ਨੁਮਾਇੰਦਿਆਂ ਵਾਲੇ, ਰਾਜ ਪੱਧਰੀ ਕਾਰਜ ਸਮੂਹਾਂ ਦਾ ਗਠਨ ਵੀ ਕੀਤਾ ਗਿਆ ਹੈ।

 ਇਸ ਉਪਰਾਲੇ ਬਾਰੇ ਬੋਲਦਿਆਂ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ ਕਿਹਾ, “ਅਸੀਂ ਉਨ੍ਹਾਂ ਨਾਲ ਖੜੇ ਹਾਂ ਜਿਨ੍ਹਾਂ ਨੇ ਸਾਰੀ ਉਮਰ ਭਾਰਤ ਵਿੱਚ ਖੇਡਾਂ ਵਿੱਚ ਯੋਗਦਾਨ ਪਾਇਆ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹ ਕਠਿਨ ਸਮਾਂ ਹੈ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਸਾਬਕਾ ਅਥਲੀਟਾਂ ਜਾਂ ਕੋਚਾਂ ਨੂੰ ਕੋਵਿਡ 19 ਮਹਾਮਾਰੀ ਦੀ ਲੜਾਈ ਲਈ ਪੂਰੀ ਸਮਰਥਨ ਪ੍ਰਣਾਲੀ ਮੁਹੱਈਆ ਹੈ। ਮੈਂ ਸਰਕਾਰ ਅਤੇ ਆਈਓਏ ਦੁਆਰਾ ਕੀਤੇ ਗਏ ਇਸ ਸਾਂਝੇ ਉਪਰਾਲੇ ਬਾਰੇ ਬਹੁਤ ਖੁਸ਼ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਸਮਰੱਥ ਹੋਵਾਂਗੇ।"

 ਸਹਿਯੋਗ ਬਾਰੇ ਬੋਲਦਿਆਂ ਆਈਓਏ ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬੱਤਰਾ ਨੇ ਕਿਹਾ, “ਭਾਰਤ ਦਾ ਖੇਡ ਭਾਈਚਾਰਾ ਇੱਕ ਵੱਡਾ ਪਰਿਵਾਰ ਹੈ ਅਤੇ ਸਾਨੂੰ ਇਸ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ। ਮੈਂ ਇਸ ਉਪਰਾਲੇ ਨੂੰ ਆਈਓਏ ਦੇ ਨਾਲ ਮਿਲ ਕੇ ਅੱਗੇ ਵਧਾਉਣ ਲਈ ਸ਼੍ਰੀ ਰਿਜਿਜੂ ਦਾ ਧੰਨਵਾਦ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਸਾਬਕਾ ਐਥਲੀਟਾਂ ਅਤੇ ਕੋਚਾਂ ਦੀ ਸਹਾਇਤਾ ਕਰਨ ਦੇ ਸਮਰੱਥ ਹੋਵਾਂਗੇ ਜਿਨ੍ਹਾਂ ਨੂੰ ਇਸ ਸਮੇਂ ਸਹਾਇਤਾ ਦੀ ਜ਼ਰੂਰਤ ਹੈ।"

 ਰਾਜ ਸਰਕਾਰਾਂ ਦੀ ਭਾਈਵਾਲੀ ਵਿੱਚ ਡਾਕਟਰੀ ਅਤੇ ਲੌਜਿਸਟਿਕਲ ਸਹਾਇਤਾ ਦੇਣ ਦੇ ਨਾਲ-ਨਾਲ, ਸਪੋਰਟਸਪਰਸਨਜ਼ ਲਈ ਪੰਡਿਤ ਦੀਨਦਿਯਾਲ ਉਪਾਧਿਯਾਏ ਰਾਸ਼ਟਰੀ ਭਲਾਈ ਫੰਡ (ਪੀਡੀਯੂਐੱਨਡਬਲਯੂਐੱਫਐੱਸ) ਦੁਆਰਾ ਵੀ ਫੰਡ ਜਾਰੀ ਕੀਤੇ ਜਾਣਗੇ, ਜਿਸ ਤਹਿਤ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਏਗੀ ਜੋ ਨਾਜ਼ੁਕ ਹਾਲਾਤਾਂ ਵਿੱਚ ਰਹਿ ਰਹੇ ਹਨ।

 

*********

 

ਐੱਨਬੀ/ਓਏ



(Release ID: 1717578) Visitor Counter : 176