ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਰਾਹਤ ਸਹਾਇਤਾ ਬਾਰੇ ਅਪਡੇਟ
"ਹਾਲ ਆਫ ਗੋਰਮਿੰਟ" ਪਹੁੰਚ ਰਾਹੀਂ ਭਾਰਤ ਸਰਕਾਰ ਨੇ ਤੇਜ਼ੀ ਨਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸ਼ਵ ਸਹਾਇਤਾ ਡਲਿਵਰ ਕੀਤੀ ਹੈ
ਹੁਣ ਤੱਕ 8,900 ਆਕਸੀਜਨ ਕੰਸਨਟ੍ਰੇਟਰਜ਼ , 5,043 ਆਕਸੀਜਨ ਸਿਲੰਡਰ , 18 ਆਕਸੀਜਨ ਜਨਰੇਸ਼ਨ ਪਲਾਂਟ , 5,698 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਤਕਰੀਬਨ 3.4 ਲੱਖ ਰੇਮਡੇਸਿਵਿਰ ਟੀਕੇ ਡਲਿਵਰ / ਡਿਸਪੈਚ ਕੀਤੇ ਗਏ ਹਨ
Posted On:
10 MAY 2021 4:36PM by PIB Chandigarh
ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਨਾਲ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ / ਵੱਖ ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਸਹਾਇਤਾ ਲਈ ਰਾਹਤ ਮੈਡੀਕਲ ਸਪਲਾਈ ਅਤੇ ਉਪਕਰਨ ਭਾਰਤ ਸਰਕਾਰ ਨੂੰ ਪ੍ਰਾਪਤ ਹੋ ਰਹੇ ਹਨ । ਇੱਕ ਸੁਚੱਜੀ ਅਤੇ ਨਿਯਮਿਤ ਢੰਗ ਤਰੀਕੇ ਰਾਹੀਂ "ਹਾਲ ਆਫ ਗੋਰਮਿੰਟ ਪਹੁੰਚ" ਤਹਿਤ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਪੁਰਦ ਕਰ ਰਹੇ ਹਨ ।
ਕੁਲ ਮਿਲਾ ਕੇ 8,900 ਆਕਸੀਜਨ ਕੰਸਨਟ੍ਰੇਟਰਜ਼, 5,043 ਆਕਸੀਜਨ ਸਿਲੰਡਰ, 18 ਆਕਸੀਜਨ ਜਨਰੇਸ਼ਨ ਪਲਾਂਟ , 5,698 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਤਕਰੀਬਨ 3.4 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 09 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਭੇਜੇ ਗਏ ਹਨ ।
ਬਰਤਾਨੀਆ , ਦੱਖਣ ਕੋਰੀਆ , ਯੂ ਐੱਸ ਆਈ ਐੱਸ ਪੀ ਐੱਫ ਤੋਂ 09 ਮਈ ਤੱਕ ਜਿਹੜੀਆਂ ਮੁੱਖ ਵਸਤਾਂ ਪ੍ਰਾਪਤ ਹੋਈਆਂ ਹਨ , ਉਹਨਾਂ ਵਿੱਚ ਹੇਠ ਲਿਖੇ ਸ਼ਾਮਲ ਹਨ ।
1. ਵੈਂਟੀਲੇਟਰਜ਼ / ਬੀ ਆਈ ਪੀ ਏ ਪੀ / ਸੀ ਪੀ ਏ ਪੀ (1,000)
2. ਆਕਸੀਜ਼ਨ ਕੰਸਨਟ੍ਰੇਟਰਜ਼ (2267)
3. ਆਕਸੀਮੀਟਰਜ਼ (10,000)
4. ਸਿਲੰਡਰ (200)
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਾਲੂ ਅਭਿਆਸ ਹੈ । ਕੇਂਦਰੀ ਸਿਹਤ ਮੰਤਰੀ ਰੋਜ਼ਾਨਾ ਅਧਾਰ ਤੇ ਇਸ ਦੀ ਸਮੁੱਚੀ ਨਿਗਰਾਨੀ ਕਰ ਰਹੇ ਹਨ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।
ਫੋਟੋ—1 : ਡੈਨਮਾਰਕ ਤੋਂ ਬੀਤੇ ਦਿਨ 40 ਵੈਂਟੀਲੇਟਰ ਪ੍ਰਾਪਤ ਹੋਏ , ਜਿਹਨਾਂ ਨੂੰ 09—05—2021 ਨੂੰ ਮਹਾਰਾਸ਼ਟਰ ਸੂਬੇ ਵਿੱਚ ਵੰਡਿਆ ਗਿਆ ।
ਫੋਟੋ—2 : ਡੈਨਮਾਰਕ ਤੋਂ 13 ਵੈਂਟੀਲੇਟਰ ਅਤੇ ਮੁੰਬਈ ਸੇਲਜ਼ ਫੋਰਸ ਤੋਂ 300 ਆਕਸੀਜਨ ਕੰਸਨਟ੍ਰੇਟਰਜ਼ ਪ੍ਰਾਪਤ ਹੋਏ , ਜੋ 09—05—2021 ਨੂੰ ਮਹਾਰਾਸ਼ਟਰ ਸੂਬੇ ਵਿੱਚ ਵੰਡੇ ਗਏ ।
ਫੋਟੋ—3 : 2 ਆਕਸੀਜਨ ਜਨਰੇਸ਼ਨ ਪਲਾਂਟ ਇਜ਼ਰਾਈਲ ਤੋਂ ਆਉਣ ਲਈ ਤਿਆਰ ਬਰ ਤਿਆਰ ਹਨ , ਕਰਨਾਟਕ ਸੂਬੇ ਵਿੱਚ ਵੰਡੇ ਜਾਣਗੇ ।
ਫੋਟੋ—4 : ਡਿਪਟੀ ਕਮਿਸ਼ਨਰ , ਦੱਖਣ ਅੰਡੇਮਾਨ ਤੇ ਨਿਕੋਬਾਰ ਦੀਪ ਨੂੰ 44 ਆਕਸੀਜਨ ਕੰਸਨਟ੍ਰੇਟਰ ਅਤੇ 102 ਅਡਾਪਟਰ ਪਲੱਗਸ ਅਤੇ ਨੇਜ਼ਲ ਕੈਨੂਲਾ ਦੇ ਬਕਸੇ ਪੋਰਟਬਲੇਅਰ ਵਿੱਚ 10—05—2021 ਨੂੰ ਸੌਂਪੇ ਗਏ ।
******************
ਐੱਮ ਵੀ
(Release ID: 1717472)
Visitor Counter : 204