ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਸਰਕਾਰ ਵੱਲੋਂ ਪ੍ਰਭਾਵੀ ਅਤੇ ਤੁਰੰਤ ਅਲਾਟਮੈਂਟ ਅਤੇ ਸਪੁਰਦਗੀ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਬੁਨਿਆਦੀ ਢਾਂਚੇ ਦੀ ਪੂਰਤੀ ਲਈ ਕੌਮਾਂਤਰੀ ਭਾਈਚਾਰੇ ਤੋਂ ਪ੍ਰਾਪਤ ਕੋਵਿਡ -19 ਸਮੱਗਰੀ ਦੀ ਵੰਡ ਦੇਖਭਾਲ ਸੰਸਥਾਵਾਂ ਨੂੰ ਨਿਰੰਤਰ ਕੀਤੀ ਜਾ ਰਹੀ ਹੈ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 16.73 ਕਰੋੜ ਤੋਂ ਪਾਰ ਹੋਈ
ਟੀਕਾਕਰਨ ਮੁਹਿੰਮ ਦੇ ਫੇਜ਼ -3 ਤਹਿਤ 18-44 ਸਾਲ ਦੇ ਉਮਰ ਸਮੂਹ ਦੇ 14.8 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ
ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.18 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ
Posted On:
08 MAY 2021 12:20PM by PIB Chandigarh
ਅੰਤਰਰਾਸ਼ਟਰੀ ਭਾਈਚਾਰਾ ਮਹਾਮਾਰੀ ਦੀ ਦੂਸਰੀ ਲਹਿਰ ਤਹਿਤ ਕੋਵਿਡ 19 ਕੇਸਾਂ ਦੀ ਗਿਣਤੀ ਵਿੱਚ ਅਚਾਨਕ ਹੋਏ ਭਾਰੀ ਵਾਧੇ ਦੀਆਂ ਚੁਣੌਤੀਆਂ ਅਤੇ ਜਰੂਰਤਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕੌਮਾਤਰੀਂ ਪੱਧਰ 'ਤੇ ਕੋਵਿਡ 19 ਸੰਬੰਧਿਤ ਸਹਾਇਤਾ ਪ੍ਰਭਾਵਸ਼ਾਲੀ ਢੰਗ ਅਤੇ ਤੇਜ਼ ਰਫਤਾਰ ਨਾਲ ਜਰੂਰਤ ਅਨੁਸਾਰ ਵੰਡਣ ਲਈ ਨਿਰਧਾਰਤ ਕਰਕੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਨੂੰ ਭੇਜੀ ਜਾਵੇ । ਇਹ ਇੱਕ ਨਿਰੰਤਰ ਜਾਰੀ ਅਭਿਆਸ ਹੈ। ਇਸ ਨਾਜ਼ੁਕ ਪੜਾਅ ਦੇ ਦੌਰਾਨ, ਕੇਂਦਰ ਸਰਕਾਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਮਜ਼ਬੂਤ ਬਣਾਉਣ ਲਈ ਵੱਖ ਵੱਖ ਤਰੀਕਿਆਂ ਅਤੇ ਪਹਿਲਕਦਮੀਆਂ ਰਾਹੀਂ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ।
ਹੁਣ ਤੱਕ 2933 ਆਕਸੀਜਨ ਕੰਸਨਟ੍ਰੇਟਰ, 2429 ਆਕਸੀਜਨ ਸਿਲੰਡਰ, 13 ਆਕਸੀਜਨ ਜਨਰੇਸ਼ਨ ਪਲਾਂਟ,
2951 ਵੈਂਟੀਲੇਟਰ / ਬੀਆਈ ਪੀਏਪੀ / ਸੀ ਪੀਏਪੀ, 3 ਲੱਖ ਤੋਂ ਜ਼ਿਆਦਾ ਰੇਮਡੇਸੀਵਿਰ ਟੀਕੇ ਸਪਲਾਈ ਕੀਤੇ ਗਏ ਹਨ ।
ਦੂਜੇ ਪਾਸੇ, ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ
ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 16.73 ਕਰੋੜ ਨੂੰ ਪਾਰ ਕਰ ਗਈ ਹੈ; ਕਿਉਂਜੋ ਦੇਸ਼ ਭਰ ਵਿੱਚ
ਟੀਕਾਕਰਨ ਮੁਹਿੰਮ ਦੇ ਫੇਜ਼ -3 ਤੋਂ ਬਾਅਦ ਇਸ ਮੁੰਹਿਮ ਵਿੱਚ ਹੋਰ ਵਾਧਾ ਦਰਜ ਹੋਇਆ ਹੈ।
18ਤੋਂ 44 ਸਾਲ ਦੀ ਉਮਰ ਵਰਗ ਦੇ 14,88,528 ਲਾਭਪਾਤਰੀਆਂ ਨੇ 30 ਰਾਜਾਂ / ਕੇਂਦਰ ਸ਼ਾਸਤ ਰਾਜਾਂ ਵਿੱਚ
ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਿਲ ਕੀਤੀ ਹੈ ।
ਇਹ ਹਨ- ਅੰਡੇਮਾਨ ਤੇ ਨਿਕੋਬਾਰ ਟਾਪੂ (663), ਆਂਧਰਾ ਪ੍ਰਦੇਸ਼ (148), ਅਸਾਮ (33,693), ਬਿਹਾਰ (291),
ਚੰਡੀਗੜ੍ਹ (2), ਛੱਤੀਸਗੜ (1,026), ਦਿੱਲੀ (2,41,870), ਗੋਆ (934), ਗੁਜਰਾਤ (2, 47,652),
ਹਰਿਆਣਾ (2,04,101), ਹਿਮਾਚਲ ਪ੍ਰਦੇਸ਼ (14), ਜੰਮੂ ਅਤੇ ਕਸ਼ਮੀਰ (26,161), ਝਾਰਖੰਡ (81),
ਕਰਨਾਟਕ (8,681), ਕੇਰਲ (112), ਲੱਦਾਖ (86), ਮੱਧ ਪ੍ਰਦੇਸ਼ (9,833), ਮਹਾਰਾਸ਼ਟਰ (3,08,171),
ਮੇਘਾਲਿਆ (2), ਨਾਗਾਲੈਂਡ (2), ਓਡੀਸ਼ਾ (35,152), ਪੁਡੂਚੇਰੀ (1), ਪੰਜਾਬ (2,785),
ਰਾਜਸਥਾਨ (2,49,315), ਤਮਿਲਨਾਡੂ (10,703), ਤੇਲੰਗਾਨਾ (498), ਤ੍ਰਿਪੁਰਾ (2),
ਉੱਤਰ ਪ੍ਰਦੇਸ਼ (1,02,407), ਉਤਰਾਖੰਡ (19) ਅਤੇ ਪੱਛਮੀ ਬੰਗਾਲ (4,123) ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 24,37,299 ਸੈਸ਼ਨਾਂ
ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 16,73,46,544 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 95,22,639 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 64,30,277 ਸਿਹਤ ਸੰਭਾਲ
ਵਰਕਰ (ਦੂਜੀ ਖੁਰਾਕ), 1,38,62,998 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 76,46,634
ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 14,88,528 ਲਾਭਪਾਤਰੀ
(ਪਹਿਲੀ ਖੁਰਾਕ) ਸ਼ਾਮਲ ਹਨ, 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 5,35,04,312
(ਪਹਿਲੀ ਖੁਰਾਕ ) ਅਤੇ 1,42,87,313 (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ
ਲਾਭਪਾਤਰੀ 5,47,33,969 (ਪਹਿਲੀ ਖੁਰਾਕ) ਅਤੇ 58,69,874 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
95,22,639
|
|
ਦੂਜੀ ਖੁਰਾਕ
|
64,30,277
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,38,62,998
|
|
ਦੂਜੀ ਖੁਰਾਕ
|
76,46,634
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
14,88,528
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
5,47,33,969
|
|
ਦੂਜੀ ਖੁਰਾਕ
|
58,69,874
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
5,35,04,312
|
|
ਦੂਜੀ ਖੁਰਾਕ
|
1,42,87,313
|
|
ਕੁੱਲ
|
16,73,46,544
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.81 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

ਪਿਛਲੇ 24 ਘੰਟਿਆਂ ਦੌਰਾਨ ਲਗਭਗ 23 ਲੱਖ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।
ਟੀਕਾਰਕਨ ਮੁਹਿੰਮ ਦੇ 112 ਵੇਂ ਦਿਨ (7 ਮਈ 2021) ਨੂੰ, 22,97,257 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ
9,87,909 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 18,692 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 13,09,348 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।
ਤਾਰੀਖ: 07 ਮਈ 2021 (112 ਵੇਂ ਦਿਨ)
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
20,111
|
|
ਦੂਜੀ ਖੁਰਾਕ
|
36,888
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
92,894
|
|
ਦੂਜੀ ਖੁਰਾਕ
|
1,04,263
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
3,05,636
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
4,01,595
|
|
ਦੂਜੀ ਖੁਰਾਕ
|
4,90,555
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
1,67,673
|
|
ਦੂਜੀ ਖੁਰਾਕ
|
6,77,642
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
9,87,909
|
|
ਦੂਜੀ ਖੁਰਾਕ
|
13,09,348
|
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,79,30,960 ਤੇ ਪੁੱਜ ਗਈ ਹੈ ।
ਕੌਮੀ ਰਿਕਵਰੀ ਦੀ ਦਰ 81.90 ਫੀਸਦ ਦਰਜ ਕੀਤੀ ਜਾ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 3,18,609 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।
ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 71.93 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

ਦੇਸ਼ ਭਰ ਵਿੱਚ ਹੁਣ ਤੱਕ ਕੁੱਲ 30 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਜਦੋਂ ਕਿ ਕੁੱਲ ਪੋਜ਼ੀਟੀਵਿਟੀ ਦਰ 7.29 ਫ਼ੀਸਦ ਤੇ ਖੜੀ ਹੈ।

21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਸ ਲੱਖ ਦੀ ਆਬਾਦੀ ਮਗਰ ਕੌਮੀ ਅੋਸਤ (15,864) ਦੇ ਮੁਕਾਬਲੇ ਘੱਟ ਮਾਮਲੇ ਦਰਜ ਹੋ ਰਹੇ ਹਨ।

15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਸ ਲੱਖ ਦੀ ਆਬਾਦੀ ਮਗਰ ਕੌਮੀ ਅੋਸਤ ਦੇ ਮੁਕਾਬਲੇ ਵੱਧ ਮਾਮਲੇ ਦਰਜ ਹੋ ਰਹੇ ਹਨ।

ਪਿਛਲੇ 24 ਘੰਟਿਆਂ ਦੌਰਾਨ 4,01,078 ਨਵੇਂ ਕੇਸ ਸਾਹਮਣੇ ਆਏ ਹਨ।
ਦਸ ਰਾਜਾਂ ਵਿੱਚੋਂ 70.77 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 54,022 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 48,781 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 38,460 ਨਵੇਂ ਮਾਮਲੇ ਦਰਜ ਹੋਏ ਹਨ ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 37,23,446 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 17.01 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 78,282 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।
12 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 80.68 ਫੀਸਦ ਦਾ ਯੋਗਦਾਨ ਪਾ ਰਹੇ ਹਨ ।

ਕੌਮੀ ਪੱਧਰ 'ਤੇ ਕੁੱਲ ਮੌਤ ਦਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.09 ਫ਼ੀਸਦ 'ਤੇ ਖੜੀ ਹੈ ਅਤੇ ਨਿਰੰਤਰ ਘਟ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 4,187 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 77.29 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (898) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚ ਰੋਜ਼ਾਨਾ 592 ਮੌਤਾਂ ਦਰਜ ਕੀਤੀਆਂ ਗਈਆਂ ਹਨ ।

3 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ।
ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਮਿਜੋਰਮ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ।
********************
ਐਮ.ਵੀ.
(Release ID: 1717143)
Visitor Counter : 238