ਰੱਖਿਆ ਮੰਤਰਾਲਾ
ਹਥਿਆਰਬੰਦ ਫੌਜਾਂ ਦੇ ਕੋਵਿਡ -19 ਦੀ ਦੂਜੀ ਲਹਿਰ ਦੇ ਵਿਰੁੱਧ ਯਤਨ ਜਾਰੀ
Posted On:
08 MAY 2021 1:42PM by PIB Chandigarh
ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਜਾਤ, ਨਸਲ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਤਬਾਹੀ ਮਚਾ ਰਹੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਜਦੋਂ ਵੀ ਕੌਮ ਸੰਕਟ ਆਇਆ ਹੈ, ਹਥਿਆਰਬੰਦ ਫੌਜਾਂ ਨੇ ਸਹਿਯੋਗ ਕਰਨ ਤੋਂ ਕਦੇ ਵੀ ਦੂਰੀ ਨਹੀਂ ਬਣਾਈ। ਪਿਛਲੇ ਕੁਝ ਹਫ਼ਤਿਆਂ ਤੋਂ, ਹਥਿਆਰਬੰਦ ਫੌਜਾਂ ਮਹਾਮਾਰੀ ਵਿਰੁੱਧ ਇਕਜੁਟ ਮੋਰਚਾ ਲਾਉਣ ਦੇ ਸੱਦੇ ਨੂੰ ਅਪਣਾ ਕੇ ਅੱਗੇ ਵੱਧ ਰਹੀਆਂ ਹਨ ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਰਾਜ ਸਰਕਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ।
ਵੱਖ-ਵੱਖ ਥਾਵਾਂ 'ਤੇ ਮੈਡੀਕਲ ਤਣਾਅ ਨੂੰ ਘੱਟ ਕਰਨ ਲਈ ਸਿਖਿਅਤ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਮੁਹੱਈਆ ਕਰਾਉਣ ਤੋਂ ਲੈ ਕੇ ਦੁਨੀਆ ਭਰ ਦੀਆਂ ਨਾਜ਼ੁਕ ਸਪਲਾਈਆਂ ਲਈ ਅਨੇਕਾਂ ਸਰੋਤਾਂ ਨੂੰ ਉਡਾਣ ਰਾਹੀਂ ਦੇਸ਼ ਲਿਆਉਣ ਅਤੇ ਪੂਰਬ ਅਤੇ ਪੱਛਮ ਦੀਆਂ ਬੰਦਰਗਾਹਾਂ ਤੋਂ ਮੈਡੀਕਲ ਸਪਲਾਈ ਪਹੁੰਚਾਉਣ ਤੋਂ ਆਕਸੀਜਨ ਵਾਲੇ ਖਰਾਬ ਪਲਾਂਟਾਂ ਦੀ ਮੁਰੰਮਤ ਤੱਕ ਹਥਿਆਰਬੰਦ ਬਲਾਂ ਨੇ ਅੱਗੇ ਵਧਕੇ ਭੂਮਿਕਾ ਨਿਭਾਈ ਹੈ। ਨਵੀਂ ਦਿੱਲੀ, ਪਟਨਾ, ਅਹਿਮਦਾਬਾਦ, ਲਖਨਊ ਅਤੇ ਕੁਝ ਹੋਰ ਥਾਵਾਂ 'ਤੇ ਹਸਪਤਾਲ ਜੋ ਡੀਆਰਡੀਓ ਦੁਆਰਾ ਸਥਾਪਤ ਕੀਤੇ ਗਏ ਹਨ, ਜਿਵੇਂ ਕਿ ਵਾਰਾਣਸੀ ਵਿੱਚ, 500 ਤੋਂ ਵੱਧ ਹਥਿਆਰਬੰਦ ਫੌਜਾਂ ਦੇ ਡਾਕਟਰਾਂ ਅਤੇ ਨਰਸਾਂ ਦੁਆਰਾ ਚਲਾਏ ਜਾ ਰਹੇ ਹਨ। ਬਾਲਗ ਡਾਇਪਰਾਂ ਨਾਲ ਪੀਪੀਈ ਕਿੱਟਾਂ ਨਾਲ, ਇਹ ਵਰਦੀ ਵਾਲੇ ਪੁਰਸ਼ ਅਤੇ ਮਹਿਲਾਵਾਂ ਇਨ੍ਹਾਂ ਅਸਥਾਈ ਕੋਵਿਡ ਦੇਖਭਾਲ ਸਹੂਲਤਾਂ ਵਿੱਚ 24 ਘੰਟੇ ਅਦੁੱਤੀ ਸੇਵਾ ਪ੍ਰਦਾਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਬੈਟਲ ਫੀਲਡ ਨਰਸਿੰਗ ਸਹਾਇਕ (ਬੀਐੱਫਐੱਨਐੱਸ), ਸਿਪਾਹੀ / ਸੇਲਰ /ਏਅਰ ਮੈਨ, ਜੋ ਮੁਢਲੀ ਡਾਕਟਰੀ ਦੇਖਭਾਲ ਦੀ ਸਿਖਲਾਈ ਪ੍ਰਾਪਤ ਹਨ, ਨੂੰ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ।
ਇਹ ਕਹਿਣ ਦੀ ਜ਼ਰੂਰਤ ਨਹੀਂ, ਕਿ ਇਹ ਸਾਰੀਆਂ ਡਾਕਟਰੀ ਕੋਸ਼ਿਸ਼ਾਂ ਸਰਹੱਦਾਂ, ਸਮੁੰਦਰੀ ਸੀਮਾਵਾਂ ਅਤੇ ਹਵਾਈ ਸਥਾਨ ਦੇ ਨਾਲ ਬਹੁਤ ਉੱਚ ਪੱਧਰੀ ਸੈਨਿਕ ਸ਼ਕਤੀ ਨੂੰ ਕਾਇਮ ਰੱਖਣ ਦੇ ਨਾਲ ਹੋਈਆਂ ਹਨ। ਜਦੋਂ ਕਿ ਸੇਵਾਵਾਂ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਰਮਚਾਰੀਆਂ ਅਤੇ ਫੌਜੀ ਸਰੋਤਾਂ 'ਤੇ ਵੱਧ ਤੋਂ ਵੱਧ ਕਰ ਰਹੀਆਂ ਹਨ, ਇਸ ਸਮੇਂ ਕੋਈ ਉਪਰਲੀ ਸੀਮਾ ਨਹੀਂ ਹੈ, ਜਿਸ ਨੂੰ ਇਨ੍ਹਾਂ ਪਰਖ ਸਮੇਂ ਵਿੱਚ ਅਪਣਾਉਣ ਦੀ ਜ਼ਰੂਰਤ ਹੈ। ਲਗਭਗ 98% ਕਰਮਚਾਰੀਆਂ ਦੇ ਟੀਕਾਕਰਨ ਤੋਂ ਬਾਅਦ, ਸੇਵਾਵਾਂ ਕੋਵਿਡ ਰਾਹਤ ਲਈ ਰਾਸ਼ਟਰੀ ਕੋਸ਼ਿਸ਼ਾਂ ਦੇ ਹਰ ਖੇਤਰ ਵਿੱਚ ਜੁਟੀਆਂ ਹੋਈਆਂ ਹਨ, ਜਦਕਿ ਡਾਕਟਰੀ ਯਤਨਾਂ ਦੇ ਅਨੁਕੂਲ ਹੋਣ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਤੰਤਰ ਨਾਲ ਸਹਿਜ ਤਾਲਮੇਲ ਬਣਾਇਆ ਹੈ। ਹਥਿਆਰਬੰਦ ਬਲਾਂ ਦੇ ਹਸਪਤਾਲਾਂ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਸਬੰਧਤ ਯਤਨ ਵੀ ਹੱਥ ਵਿੱਚ ਲਏ ਹਨ ਜੋ ਕਿ ਮੈਡੀਕਲ ਮਨੁੱਖੀ ਸ਼ਕਤੀ ਦੀ ਕਮਜ਼ੋਰੀ ਕਾਰਨ ਉਨ੍ਹਾਂ ਦੀ ਸਮਰੱਥਾ ਤੋਂ ਲਾਂਭੇ ਜਾ ਰਹੇ ਹਨ।
ਬਹੁਤ ਸਾਰੇ ਫੌਜੀ ਵਾਹਨ, ਜਲ ਸੈਨਾ ਦੇ ਜਹਾਜ਼ ਅਤੇ ਹਵਾਈ ਸੈਨਾ ਦੇ ਹਵਾਈ ਜਹਾਜ਼ ਹਰ ਰੋਜ਼ ਘਰੇਲੂ ਸਰੋਤਾਂ ਤੋਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਜੈਨਰੇਟਰਾਂ, ਮੈਡੀਕਲ ਸਪਲਾਈਜ਼, ਲੈਬ ਉਪਕਰਣਾਂ ਅਤੇ ਡਾਕਟਰੀ ਕਰਮਚਾਰੀਆਂ ਨੂੰ ਵਿਦੇਸ਼ਾਂ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕੋਵਿਡ ਹੌਟਸਪੌਟ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਆਈਏਐਫ ਦੁਆਰਾ ਜਰਮਨੀ, ਸਿੰਗਾਪੁਰ, ਯੂਏਈ, ਓਮਾਨ, ਯੂਕੇ, ਆਸਟਰੇਲੀਆ, ਇਜ਼ਰਾਈਲ, ਬੈਲਜੀਅਮ ਅਤੇ ਥਾਈਲੈਂਡ ਤੋਂ ਮੈਡੀਕਲ ਸਪਲਾਈ ਅਤੇ ਆਕਸੀਜਨ ਜਨਰੇਟਰ ਪ੍ਰਾਪਤ ਕਰਨ ਲਈ ਕਈ ਉਡਾਣਾਂ ਭਰੀਆਂ ਗਈਆਂ ਹਨ। ਭਾਰਤੀ ਨੌਸੈਨਾ ਦੇ ਜਹਾਜ਼ ਬਹਿਰੀਨ, ਕੁਵੈਤ, ਕਤਰ ਅਤੇ ਸਿੰਗਾਪੁਰ ਤੋਂ ਆਕਸੀਜਨ ਜਨਰੇਟਰਾਂ ਅਤੇ ਸਿਲੰਡਰਾਂ ਸਮੇਤ ਨਾਜ਼ੁਕ ਲੋੜ ਦੀਆਂ ਵਸਤੂਆਂ ਦੀ ਦਰਾਮਦ ਕਰ ਰਹੇ ਹਨ। ਨੌਸੈਨਾ ਸਾਡੇ ਟਾਪੂ ਦੇ ਇਲਾਕਿਆਂ ਲਈ ਜੀਵਨ ਰੇਖਾ ਸਾਬਤ ਹੋਈ ਹੈ। ਭਾਰੀ ਲੋਡ ਵਾਲੀਆਂ ਕੈਰੀਅਰ ਟੈਟਰਾ ਗੱਡੀਆਂ ਅਤੇ ਭਾਰਤੀ ਫੌਜ ਦੀਆਂ ਮਿਲਟਰੀ ਗਰੇਡ ਰੇਲਵੇ ਬੋਗੀਆਂ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਭਾਰੀ ਮਸ਼ੀਨਰੀ, ਆਕਸੀਜਨ ਜਨਰੇਟਰ ਅਤੇ ਕ੍ਰਾਇਓਜੈਨਿਕ ਟੈਂਕਰ ਅੱਗੇ ਪਹੁੰਚਾ ਰਹੀਆਂ ਹਨ। ਇਸ ਪਰਖ ਦੇ ਸਮੇਂ, ਸੇਵਾਵਾਂ ਦੁਆਰਾ ਉਪਲਬਧ ਸਰੋਤਾਂ ਨੂੰ ਵੱਧ ਤੋਂ ਵੱਧ ਕਰਨ ਲਈ ਕਈ ਸਵਦੇਸ਼ੀ ਨਵੀਨਤਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਬੈੱਡਾਂ ਦੀ ਉਪਲਬਧਤਾ ਅਤੇ ਡਾਕਟਰੀ ਸਰੋਤਾਂ ਨੂੰ ਉਪਰਲੀਆਂ ਸੀਮਾਵਾਂ ਤੱਕ ਵਧਾਉਣ ਲਈ ਢੁਕਵੇਂ ਢੰਗ ਤਰੀਕਿਆਂ ਵਿੱਚ ਸੋਧ ਕੀਤੀ ਗਈ ਹੈ।
ਕੋਵਿਡ ਵਿਰੁੱਧ ਚੱਲ ਰਹੇ ਯਤਨਾਂ ਨੂੰ ਅੱਗੇ ਵਧਾਉਣ ਲਈ ਸਿਹਤ ਓਪੀਡੀ, ਪਹਿਲਕਦਮੀਆਂ ਜਿਵੇਂ ਹਥਿਆਰਬੰਦ ਫੌਜਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਿਰਭਰ ਲੋਕਾਂ ਨੂੰ ਡਾਕਟਰੀ ਸਲਾਹ-ਮਸ਼ਵਰਾ ਮੁਹੱਈਆ ਕਰਾਉਣ ਲਈ ਈ-ਸੰਜੀਵਨੀ (https://esanjeevaniopd.in) ਇੱਕ ਅੰਦਰੂਨੀ ਔਨਲਾਈਨ ਸਲਾਹ-ਮਸ਼ਵਰਾ ਪਲੇਟਫਾਰਮ ਹੈ, ਜਿਸ ਰਾਹੀਂ ਸੇਵਾਮੁਕਤ ਡਾਕਟਰਾਂ ਦੀ ਲਈਆਂ ਜਾਂਦੀਆਂ ਹਨ ਅਤੇ ਇਸ ਸੇਵਾ ਲਈ ਸੇਵਾਮੁਕਤ ਡਾਕਟਰਾਂ ਨੂੰ ਕਾਫ਼ੀ ਲਾਭਅੰਸ਼ ਅਦਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਸੁਨਿਸ਼ਚਿਤ ਕਰਨ ਲਈ ਕਿ ਨਾਜ਼ੁਕ ਮੈਡੀਕਲ ਉਪਕਰਣਾਂ ਦੀ ਸਪਲਾਈ ਦੋਸਤਾਨਾ ਵਿਦੇਸ਼ਾਂ ਤੋਂ ਆਉਣ ਤੇ ਤੁਰੰਤ ਭੇਜੀ ਜਾਂਦੀ ਹੈ, ਸਿਹਤ ਮੰਤਰਾਲੇ ਦੀ ਸਹਾਇਤਾ ਲਈ ਇੱਕ ਅੰਤਰ-ਸੇਵਾ ਕਮੇਟੀ ਬਣਾਈ ਗਈ ਹੈ।
ਹਾਲਾਂਕਿ ਹਥਿਆਰਬੰਦ ਫੌਜਾਂ ਨੇ ਕੌਮੀ ਕੋਸ਼ਿਸ਼ਾਂ ਪ੍ਰਤੀ ਹਰ ਸੰਭਵ ਵਚਨਬੱਧਤਾ ਜਤਾਈ ਹੈ, ਪਰ ਕਾਰਜਸ਼ੀਲ ਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਜਦ ਕਿ ਸਰਕਾਰ ਇਸ ਮਹਾਮਾਰੀ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ, ਵਰਦੀ ਵਾਲੇ ਜਵਾਨ ਰਾਸ਼ਟਰ ਦੇ ਸਮਰਥਨ ਵਿੱਚ ਉੱਚੇ ਖੜੇ ਰਹਿਣਗੇ।
************
ਏਬੀਬੀ / ਨਾਮਪੀ / ਕੇਏ / ਡੀਕੇ / ਸਵੀ / ਏਡੀਏ
(Release ID: 1717123)
Visitor Counter : 338