ਰਸਾਇਣ ਤੇ ਖਾਦ ਮੰਤਰਾਲਾ

ਦੇਸ਼ ਭਰ ਵਿੱਚ ਰੇਮਡੇਸਿਵਿਰ ਦੀ ਕਾਫ਼ੀ ਉਪਲਬੱਧਤਾ ਯਕੀਨੀ ਬਣਾਉਣ ਲਈ 16 ਮਈ ਤੱਕ ਅਲਾਟ ਕਰ ਦਿੱਤੀ ਗਈ ਹੈ — ਸ਼੍ਰੀ ਡੀ ਵੀ ਸਦਾਨੰਦਾ ਗੌੜਾ

Posted On: 07 MAY 2021 1:48PM by PIB Chandigarh

ਹਰੇਕ ਸੂਬੇ ਵਿੱਚ ਰੇਮਡੇਸਿਵਿਰ ਦੀ ਲੋੜ ਨੂੰ ਵਿਚਾਰਦਿਆਂ ਅਤੇ ਇਸ ਦੀ ਕਾਫ਼ੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 16 ਮਈ 2021 ਤੱਕ ਰੇਮਡੇਸਿਵਿਰ ਅਲਾਟ ਕਰਨ ਦਾ ਅੱਜ ਐਲਾਨ ਕੀਤਾ ਹੈ । ਉਹਨਾਂ ਨੇ ਕਿਹਾ ਕਿ ਇਹ ਦੇਸ਼ ਭਰ ਵਿੱਚ ਰੇਮਡੇਸਿਵਿਰ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਇਗਾ ਤਾਂ ਜੋ ਕਿਸੇ ਮਰੀਜ਼ ਨੂੰ ਵੀ ਇਸ ਮਹਾਮਾਰੀ ਦੇ ਸਮੇਂ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਫਰਮਾਸਿਉਟਿਕਲ ਵਿਭਾਗ ਵੱਲੋਂ ਸੂਬਿਆਂ ਨੂੰ ਲਿਖੇ ਇੱਕ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ 20 ਅਪ੍ਰੈਲ ਤੋਂ 09 ਮਈ ਤੱਕ ਰੇਮਡੇਸਿਵਿਰ ਦਵਾਈ ਦੀ ਯੋਜਨਾ ਅਲਾਟਮੈਂਟ , ਜਿਸ ਬਾਰੇ 01 ਮਈ 2021 ਨੂੰ ਡੀ ਓ ਜਾਰੀ ਕੀਤਾ ਗਿਆ ਸੀ , ਨੂੰ ਜਾਰੀ ਰੱਖਦਿਆਂ 21 ਅਪ੍ਰੈਲ ਤੋਂ 16 ਮਈ ਤੱਕ ਦੀ ਤਾਜ਼ਾ ਵੈਧ ਯੋਜਨਾ ਸਾਂਝੇ ਤੌਰ ਤੇ ਫਰਮਾਸਿਉਟਿਕਲ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਹੈ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟਮੈਂਟ ਕਰ ਦਿੱਤੀ ਗਈ ਹੈ ਅਤੇ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚਲੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਸਹੀ ਵੰਡ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਵੰਡ ਸੁਚੱਜੇ ਅਤੇ ਸਿਆਣੀ ਵਰਤੋਂ ਅਨੁਸਾਰ ਕੀਤੀ ਜਾਵੇ ।
ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਾਰਕੀਟ ਕੰਪਨੀਆਂ ਕੋਲ ਖਰੀਦ ਦੇ ਆਰਡਰ ਤੁਰੰਤ ਦੇਣ , ਜੇ ਉਹਨਾਂ ਨੇ ਅਜਿਹਾ ਪਹਿਲਾਂ ਨਹੀਂ ਕੀਤਾ ਤਾਂ ਉਹ ਇਸ ਮਾਤਰਾ ਲਈ , ਜੋ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਲਈ ਸਪਲਾਈ ਚੇਨ ਦੇ ਅਨੁਸਾਰ ਨਿਰਧਾਰਿਤ ਤਾਲਮੇਲ ਨਾਲ ਖਰੀਦਣਾ ਚਾਹੁੰਦੇ ਹਨ ਤਾਂ ਕੰਪਨੀਆਂ ਦੇ ਸੰਪਰਕ ਅਧਿਕਾਰੀ ਜਾਂ ਸੂਬੇ ਵਿੱਚ ਨਿਜੀ ਵੰਡ ਚੈਨਲ ਨਾਲ ਤਾਲਮੇਲ ਵੀ ਬਣਾਇਆ ਜਾ ਸਕਦਾ ਹੈ ।

 

********



ਐੱਮ ਸੀ / ਕੇ ਪੀ / ਏ ਕੇ



(Release ID: 1716847) Visitor Counter : 228