ਪੁਲਾੜ ਵਿਭਾਗ

ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਵਿਭਾਗ ਨੇ ਦੇਸ਼ ਵਿੱਚ ਕੋਵਿਡ ਸਬੰਧੀ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਯੋਗਦਾਨ ਪਾਇਆ ਹੈ


ਤਾਮਿਲਨਾਡੂ ਅਤੇ ਕੇਰਲ ਨੂੰ ਤਰਲ ਆਕਸੀਜਨ ਨਿਰੰਤਰ ਅਧਾਰ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ

Posted On: 06 MAY 2021 6:02PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਦਾ ਵਿਕਾਸ (ਡੋਨਰ), ਐਮਓਐਸ ਪੀਐਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪੁਲਾੜ ਵਿਭਾਗ ਕੋਵਿਡ-19 ਦੇ ਮਰੀਜਾਂ ਲਈ ਮੁੱਖ ਤੌਰ 'ਤੇ ਤਾਮਿਲਨਾਡੂ, ਕੇਰਲ, ਆਂਧਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਰਾਜਾਂ ਨੂੰ ਤਰਲ ਆਕਸੀਜਨ ਦੀ ਸਹਾਇਤਾ ਦੇ ਰਿਹਾ ਹੈ। ਇੱਕ ਆੱਨਲਾਈਨ ਸਮੀਖਿਆ ਬੈਠਕ ਵਿੱਚ, ਇਸਰੋ ਦੇ ਚੇਅਰਮੈਨ, ਡਾ. ਕੇ ਸਿਵਾਨ ਨੇ ਕਿਹਾ ਕਿ ਤਾਮਿਲਨਾਡੂ ਅਤੇ ਕੇਰਲ ਨੂੰ ਪ੍ਰਤੀ ਦਿਨ 9.5 ਟਨ ਆਕਸੀਜਨ ਦਿੱਤੀ ਜਾ ਰਹੀ ਹੈ, ਇਸ ਤੋਂ ਇਲਾਵਾ ਆਂਧਰ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਆਕਸੀਜਨ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ਇਸਰੋ ਪ੍ਰੋਪਲਸ਼ਨ ਕੰਪਲੈਕਸ ਦੁਆਰਾ ਨਿਰਮਿਤ ਅਤੇ ਸਪਲਾਈ ਕੀਤੀ ਗਈ 87 ਟਨ ਐਲਓਐਕਸ, ਆਈਪੀਆਰਸੀ ਵਲੋਂ ਪਹਿਲਾਂ ਹੀ ਤਾਮਿਲਨਾਡੂ ਅਤੇ ਕੇਰਲ ਨੂੰ 24x7 ਕਾਰਜਕ੍ਰਮ ਨੂੰ ਯਕੀਨੀ ਬਣਾਉਣ ਲਈ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਆਂਧਰ ਪ੍ਰਦੇਸ਼ ਵਿੱਚ ਆਕਸੀਜਨ ਦੀ ਉਪਲਬਧਤਾ ਵਧਾਉਣ ਲਈ 12 ਐਮਟੀ ਐਲਐਕਸ ਭੇਜੀ ਗਈ ਹੈ। ਉਨ੍ਹਾਂ ਕਿਹਾ, ਵਿਭਾਗ ਆਂਧਰ ਪ੍ਰਦੇਸ਼ ਅਤੇ ਕੇਰਲ ਵਿੱਚ ਸਥਾਨਕ ਲੋਕਾਂ ਲਈ ਆਕਸੀਜਨ ਸਿਲੰਡਰਾਂ ਦੀ ਸਪਲਾਈ ਵੀ ਯਕੀਨੀ ਬਣਾ ਰਿਹਾ ਹੈ। ਇਸਰੋ ਵਲੋਂ ਐਡਵਾਂਸਡ ਮੈਡੀਕਲ ਉਪਕਰਣ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਵੈਂਟੀਲੇਟਰ, ਪ੍ਰਾਣ ਅਤੇ ਵਾਯੂ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਉਦਯੋਗਾਂ ਦੇ ਨਾਲ ਸਹਿਯੋਗ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਕਿ ਅਹਿਮਦਾਬਾਦ ਵਿਖੇ ਪੁਲਾੜ ਐਪਲੀਕੇਸ਼ਨ ਸੈਂਟਰ ਨੇ ਅਹਿਮਦਾਬਾਦ ਅਤੇ ਆਸ ਪਾਸ ਦੇ ਹਸਪਤਾਲਾਂ ਵਿੱਚ ਸਟੋਰੇਜ ਅਤੇ ਸਪਲਾਈ ਲਈ ਲਗਭਗ 1.65 ਲੱਖ ਲੀਟਰ ਸਮਰੱਥਾ ਵਾਲੇ ਦੋ ਤਰਲ ਨਾਈਟ੍ਰੋਜਨ ਟੈਂਕਾਂ ਨੂੰ ਸਫਲਤਾਪੂਰਵਕ ਆਕਸੀਜਨ ਟੈਂਕਾਂ ਵਿੱਚ ਤਬਦੀਲ ਕੀਤਾ ਹੈ। ਇਸ ਤੋਂ ਇਲਾਵਾ, ਅਹਿਮਦਾਬਾਦ ਦੇ ਹਸਪਤਾਲਾਂ ਵਿੱਚ ਫੇਸ ਸ਼ੀਲਡ ਅਤੇ ਪੀਪੀਈ ਕਿੱਟਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਦੀ ਵਰਤੋਂ ਲਈ ਡਿਸਪੈਂਸਰੀਆਂ ਲਈ ਆਕਸੀਜਨ ਕੰਸਨਟ੍ਰੇਟਰ ਖਰੀਦੇ ਜਾ ਰਹੇ ਅਤੇ ਨਵੇਂ ਆਕਸੀਜਨ ਕੰਸਨਟ੍ਰੇਟਰ ਲਈ ਕੀਟਾਣੂਨਾਸ਼ਕ ਚੈਂਬਰ ਦਾ ਡਿਜ਼ਾਇਨ ਪਹਿਲਾਂ ਹੀ ਤਿਆਰ ਕੀਤਾ ਜਾ ਰਿਹਾ ਹੈ।

ਪੁਲਾੜ ਵਿਭਾਗ ਦੁਆਰਾ ਮੁਹੱਈਆ ਕਰਵਾਈ ਗਈ ਹੋਰ ਤਕਨੀਕੀ ਸਹਾਇਤਾ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਾਲ ਤਾਲਮੇਲ ਬਣਾ ਕੇ ਕੋਵਿਡ ਟੀਕਾਕਰਣ ਕੇਂਦਰ ਭਾਰਤ ਭਰ ਵਿੱਚ ਮੈਪਿੰਗ ਕਰ ਰਹੇ ਕੋਵਿਨ ਐਪ ਨਾਲ ਜੁੜੇ ਹੋਏ ਨਾਗਰਿਕਾਂ ਨੂੰ ਨਜ਼ਦੀਕੀ ਟੀਕਾਕਰਨ ਕੇਂਦਰ ਤੱਕ ਪਹੁੰਚਣ ਵਿੱਚ ਸਹਾਇਤਾ ਕਰਨ ਲਈ, ਐੱਸਏਸੀ ਦੁਆਰਾ ਵਿਕਸਤ ਗੈਰ-ਸੰਪਰਕ ਥਰਮਲ ਕੈਮਰਿਆਂ ਦੀ ਤਾਇਨਾਤੀ, ਕੋਵਿਡ -19 ਡੈਸ਼ਬੋਰਡ ਦਾ ਵਿਕਾਸ ਸ਼ਾਮਲ ਹਨ ਅਤੇ ਤ੍ਰਿਪੁਰਾ ਰਾਜ ਵਿੱਚ ਕੋਵਿਡ-19 ਮਾਮਲਿਆਂ ਦੀ ਜਿਓਟੈਗਡ ਜਾਣਕਾਰੀ ਇਕੱਤਰ ਕਰਨ ਲਈ ਆਈਸੀਐਮਆਰ, ਡਿਬਰੂਗੜ, ਅਸਾਮ ਦੇ ਸਹਿਯੋਗ ਨਾਲ ਇੱਕ ਮੋਬਾਈਲ ਐਪ 'ਫਾਈਟ ਕੋਰੋਨਾ' ਵਿਕਸਤ ਕੀਤੀ ਗਈ ਹੈ।

 

ਪੁਲਾੜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਡਾ ਜਿਤੇਂਦਰ ਸਿੰਘ ਨੂੰ ਦੱਸਿਆ ਕਿ ਇਸ ਸਾਲ ਦਸੰਬਰ ਵਿੱਚ ਮਨੁੱਖ ਰਹਿਤ ਗਗਨਯਾਨ ਮਿਸ਼ਨ ਸਮੇਤ 10 ਤੈਅ ਕੀਤੇ ਸੈਟੇਲਾਈਟ ਲਾਂਚ ਪ੍ਰਾਜੈਕਟਾਂ ਲਈ ਕੰਮ ਚੱਲ ਰਿਹਾ ਹੈ। ਮੰਤਰੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਮਹਾਮਾਰੀ ਦੇ ਭਿਆਨਕ ਪ੍ਰਭਾਵਾਂ ਦੇ ਬਾਵਜੂਦ, ਪਿਛਲੇ ਛੇ ਮਹੀਨਿਆਂ ਦੌਰਾਨ ਪੀਐਸਐਲਵੀ-ਸੀ 49, ਸੀ 50 ਅਤੇ ਸੀ 51 ਲਈ ਵਰਚੁਅਲ ਲਾਂਚ ਕੰਟਰੋਲ ਉੱਤੇ ਲਾਂਚ ਮੁਹਿੰਮ ਦੀਆਂ ਗਤੀਵਿਧੀਆਂ ਜਾਰੀ ਹਨ।

ਡਾ. ਜਿਤੇਂਦਰ ਸਿੰਘ ਨੇ ਵਿਭਾਗ ਨੂੰ ਬੈਂਗਲੁਰੂ, ਸ਼ਿਲਾਂਗ ਅਤੇ ਸ੍ਰੀ ਹਰੀਕੋਟਾ ਵਿਖੇ ਸਥਾਪਿਤ ਕੀਤੇ ਗਏ ਕੇਂਦਰਾਂ ਤੋਂ ਇਲਾਵਾ ਹੋਰ ਕੋਵਿਡ ਕੇਅਰ ਸੈਂਟਰ ਬਣਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਵੀ ਕਿਹਾ।

ਮੰਤਰੀ ਨੇ ਕੋਵਿਡ ਦੀ ਰੋਕਥਾਮ ਲਈ ਪੁਲਾੜ ਵਿਭਾਗ ਨੂੰ ਚੁੱਕੇ ਵੱਖ-ਵੱਖ ਉਪਾਵਾਂ 'ਤੇ ਤਸੱਲੀ ਪ੍ਰਗਟਾਈ ਅਤੇ ਬਾਇਓ-ਬੁਲਬੁਲਾ ਟੀਮਾਂ ਦੀ ਸ਼ੁਰੂਆਤ ਅਤੇ ਹੁਣ ਤੱਕ ਲਗਭਗ 30 ਪ੍ਰਤੀਸ਼ਤ ਸਟਾਫ ਦੇ ਟੀਕਾਕਰਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।

<> <> <> <> <> <<

ਐਸ ਐਨ ਸੀ



(Release ID: 1716682) Visitor Counter : 184