ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਏਮਜ਼, ਨਵੀਂ ਦਿੱਲੀ ਅਤੇ ਆਰਐਮਐਲ ਹਸਪਤਾਲ ਵਿੱਚ ਪੀਐੱਮ ਕੇਅਰਜ਼ ਤਹਿਤ ਫੰਡਿਡ ਦੋ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਇਆ
ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਭਾਰਤ, ਸਭ ਤੋਂ ਤੇਜ਼ ਰਫਤਾਰ ਨਾਲ ਕੋਵਿਡ-19 ਟੀਕੇ ਦੀਆਂ 16 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣ ਗਿਆ ਹੈ
ਟੀਕਾਕਰਨ ਮੁਹਿੰਮ ਦੇ ਫੇਜ਼ -3 ਤਹਿਤ 18-44 ਸਾਲ ਦੇ ਉਮਰ ਸਮੂਹ ਦੇ 6.7 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ
ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.38 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ
Posted On:
05 MAY 2021 12:04PM by PIB Chandigarh
ਇੱਕ ਮਹੱਤਵਪੂਰਨ ਪ੍ਰਾਪਤੀ ਤਹਿਤ, ਇੱਕ ਹਫ਼ਤੇ ਅੰਦਰ, ਏਮਜ਼, ਨਵੀਂ ਦਿੱਲੀ ਅਤੇ ਆਰਐਮਐਲ ਹਸਪਤਾਲ ਵਿੱਚ ਪੀਐੱਮ ਕੇਅਰਜ਼ ਤਹਿਤ ਫੰਡਿਡ ਦੋ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜੰਗੀ ਪੱਧਰ 'ਤੇ ਕੀਤੇ ਗਏ ਯਤਨਾਂ ਤਹਿਤ, ਦੋਵੇਂ ਪਲਾਂਟ ਹੰਗਾਮੀ ਹਾਲਤ ਵਿੱਚ ਤਿਆਰ ਕਰਨ ਦੀ ਸੋਚ ਨਾਲ ਕੋਇੰਬਟੂਰ ਤੋਂ ਏਅਰ-ਲਿਫਟ ਕੀਤੇ ਗਏ ਸਨ ਅਤੇ ਕੱਲ੍ਹ ਦੇਰ ਹਾਤ ਲਗਾਏ ਗਏ ਸਨ। ਦੋਵੇਂ ਪਲਾਂਟ ਅੱਜ ਸ਼ਾਮ ਤੱਕ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦੇਣਗੇ।
ਦੇਸ਼ ਵਿੱਚ ਕੋਵਿਡ -19 ਮਾਮਲਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ, ਪੀਐੱਮ ਕੇਅਰਜ਼ ਨੇ ਦੇਸ਼ ਭਰ ਵਿੱਚ 500 ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ ਫੰਡਾਂ ਦੀ ਵੰਡ ਕੀਤੀ ਹੈ। ਇਹ ਪਲਾਂਟ 3 ਮਹੀਨਿਆਂ ਦੇ ਅੰਦਰ ਸਥਾਪਤ ਕਰਨ ਦੀ ਯੋਜਨਾ ਹੈ। ਕੁੱਲ ਮਿਲਾ ਕੇ, ਪੰਜ ਹਾਈ ਫਲੋ ਮੈਡੀਕਲ ਆਕਸੀਜਨ ਪਲਾਂਟ ਏਮਜ਼ ਟਰਾਮਾ ਸੈਂਟਰ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐਮਐਲ), ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਅਤੇ ਏਮਜ਼, ਝੱਜਰ, ਹਰਿਆਣਾ ਵਿੱਚ ਸਥਾਪਤ ਕੀਤੇ ਜਾਣਗੇ।
ਹੇਠਾਂ ਏਮਜ਼, ਨਵੀਂ ਦਿੱਲੀ ਦੇ ਮੈਡੀਕਲ ਆਕਸੀਜਨ ਪਲਾਂਟ ਦੀਆਂ ਤਸਵੀਰਾਂ ਦੇਖਿਆ ਜਾ ਸਕਦੀਆਂ ਹਨ -
ਹੇਠਾਂ ਡਾ. ਆਰਐਮਐਲ ਹਸਪਤਾਲ ਵਿੱਚ ਸਥਾਪਤ ਮੈਡੀਕਲ ਆਕਸੀਜਨ ਪਲਾਂਟ ਦੀਆਂ ਕੁਝ ਤਸਵੀਰਾਂ ਹਨ -
ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 16 ਕਰੋੜ ਨੂੰ ਪਾਰ ਕਰ ਗਈ ਹੈ; ਕਿਉਂਜੋ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਦੇ ਫੇਜ਼ -3 ਤੋਂ ਬਾਅਦ ਇਸ ਮੁੰਹਿਮ ਵਿੱਚ ਹੋਰ ਵਾਧਾ ਦਰਜ ਹੋ ਰਿਹਾ ਹੈ।
ਭਾਰਤ ਨੇ ਸਿਰਫ 109 ਦਿਨਾਂ ਵਿੱਚ ਇਸ ਮੀਲ ਪੱਥਰ ਨੂੰ ਹਾਸਲ ਕਰ ਲਿਆ ਹੈ ।
ਇਸ ਦੇ ਮੁਕਾਬਲੇ ਅਮਰੀਕਾ ਨੇ ਇਹ ਅੰਕੜਾ ਹਾਸਲ ਕਰਨ ਲਈ 111 ਦਿਨ ਲਏ ਸਨ, ਜਦੋਂ ਕਿ ਚੀਨ ਨੂੰ, ਇਸ ਤਰ੍ਹਾਂ ਦੇ ਅੰਕੜੇ ਹਾਸਲ ਕਰਨ ਲਈ 116 ਦਿਨਾਂ ਦੀ ਲੋੜ ਪਈ ਸੀ।
18ਤੋਂ 44 ਸਾਲ ਦੀ ਉਮਰ ਵਰਗ ਦੇ 6,71,285 ਲਾਭਪਾਤਰੀਆਂ ਨੇ 12 ਰਾਜਾਂ / ਕੇਂਦਰ ਸ਼ਾਸਤ ਰਾਜਾਂ ਵਿੱਚ ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਿਲ ਕੀਤੀ ਹੈ । ਇਹ ਰਾਜ ਹਨ- ਛੱਤੀਸਗੜ੍ਹ (1,026), ਦਿੱਲੀ (82,000), ਗੁਜਰਾਤ (1,61,625), ਜੰਮੂ ਅਤੇ ਕਸ਼ਮੀਰ (10,885), ਹਰਿਆਣਾ (99,680), ਕਰਨਾਟਕ (3,840), ਮਹਾਰਾਸ਼ਟਰ (1,11,621), ਓਡੀਸ਼ਾ (13,768), ਪੰਜਾਬ (908), ਰਾਜਸਥਾਨ (1,30,071), ਤਾਮਿਲਨਾਡੂ (4,577) ਅਤੇ ਉੱਤਰ ਪ੍ਰਦੇਸ਼ (51,284) ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 23,66,349 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 16,04,94,188 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 94,62,505 ਸਿਹਤਸੰਭਾਲ ਵਰਕਰ (ਪਹਿਲੀ ਖੁਰਾਕ), 63,22,055 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,35,65,728 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 73,32,999 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 6,71,285 ਲਾਭਪਾਤਰੀ ਸ਼ਾਮਲ ਹਨ (ਪਹਿਲੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 5,29,50,584 (ਪਹਿਲੀ ਖੁਰਾਕ ) ਅਤੇ 1,23,85,466 (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 5,33,94,353 (ਪਹਿਲੀ ਖੁਰਾਕ) ਅਤੇ 44,09,213 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
18 ਤੋਂ 44 ਸਾਲ
|
45 ਤੋਂ 60 ਸਾਲ
|
60 ਸਾਲ ਤੋਂ ਵੱਧ
|
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ
|
94,62,505
|
63,22,055
|
1,35,65,728
|
73,32,999
|
6,71,285
|
5,33,94,353
|
44,09,213
|
5,29,50,584
|
1,23,85,466
|
16,04,94,188
|
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.86 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।
ਪਿਛਲੇ 24 ਘੰਟਿਆਂ ਦੌਰਾਨ 14 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।
ਟੀਕਾਰਕਨ ਮੁਹਿੰਮ ਦੇ 109 ਵੇਂ ਦਿਨ (4 ਮਈ 2021) ਨੂੰ, 14,84,989 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ
7,80,066 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 14,011 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 7,04,923 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।
|
ਤਾਰੀਖ: 04 ਮਈ 2021 (109 ਵੇਂ ਦਿਨ)
|
ਸਿਹਤ ਸੰਭਾਲ
ਵਰਕਰ
|
ਫਰੰਟ ਲਾਈਨ ਵਰਕਰ
|
18 ਤੋਂ 44 ਸਾਲ
|
45 ਤੋਂ <60 ਸਾਲ
|
60 ਸਾਲਾਂ ਤੋਂ ਵੱਧ
|
ਕੁੱਲ ਪ੍ਰਾਪਤੀ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
13,591
|
22,964
|
56,415
|
63,855
|
2,63,651
|
3,21,811
|
2,50,637
|
1,24,598
|
3,67,467
|
7,80,066
|
7,04,923
|
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,69,51,731 ਤੇ ਪੁੱਜ ਗਈ ਹੈ ।
ਕੌਮੀ ਰਿਕਵਰੀ ਦੀ ਦਰ 82.03 ਫੀਸਦ ਦਰਜ ਕੀਤੀ ਜਾ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 3,38,439 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।
ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 73.4 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।
17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਕੌਮੀ ਅੋਸਤ (21.46 ਫ਼ੀਸਦ) ਤੋਂ ਘੱਟ ਹੈ।
19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਕੌਮੀ ਅੋਸਤ ਨਾਲੋਂ ਵਧੇਰੇ ਹੈ ।
ਪਿਛਲੇ 24 ਘੰਟਿਆਂ ਦੌਰਾਨ 3,82,315 ਨਵੇਂ ਕੇਸ ਸਾਹਮਣੇ ਆਏ ਹਨ।
ਦਸ ਰਾਜਾਂ - ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਹਰਿਆਣਾ, ਪੱਛਮੀ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚੋਂ 70.91 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 51,880 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 44,631 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 37,190 ਨਵੇਂ ਮਾਮਲੇ ਦਰਜ ਹੋਏ ਹਨ ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 34,87,229 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 16.87 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 40,096 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।
12 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 81.25 ਫੀਸਦ ਦਾ ਯੋਗਦਾਨ ਪਾ ਰਹੇ ਹਨ ।
ਕੌਮੀ ਪੱਧਰ 'ਤੇ ਕੁੱਲ ਮੌਤ ਦਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.09 ਫ਼ੀਸਦ 'ਤੇ ਖੜੀ ਹੈ ਅਤੇ ਨਿਰੰਤਰ ਘਟ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 3,780 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 74.97 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (891) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਰੋਜ਼ਾਨਾ 351 ਮੌਤਾਂ ਦਰਜ ਕੀਤੀਆਂ ਗਈਆਂ ਹਨ ।
7 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ।
ਇਹ ਹਨ - ਮੇਘਾਲਿਆ, ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼, ਮਿਜੋਰਮ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ।
****************
ਐਮ ਵੀ
(Release ID: 1716257)
Visitor Counter : 271