ਰੇਲ ਮੰਤਰਾਲਾ
ਨਾਗਾਲੈਂਡ ਦੀ ਰਾਜ ਸਰਕਾਰ ਦੀ ਮੰਗ ‘ਤੇ ਰੇਲਵੇ ਨੇ ਅੱਜ ਦੀਮਾਪੁਰ ਵਿੱਚ 10 ਆਈਸੋਲੇਸ਼ਨ ਕੋਚ ਤੈਨਾਤ ਕੀਤੇ
ਅਸਾਮ ਦੀ ਸਰਕਾਰ ਨੇ ਵੱਖ-ਵੱਖ ਸਟੇਸ਼ਨਾਂ ‘ਤੇ ਕੋਵਿਡ ਕੋਚਾਂ ਨੂੰ ਤਿਆਰ ਰੱਖਣ ਲਈ ਬੇਨਤੀ ਕੀਤੀ
ਰੇਲਵੇ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਇਸਤੇਮਾਲ ਲਈ ਵਧੇਰੇ ਕੋਵਿਡ ਕੇਅਰ ਕੋਚ ਭੇਜੇ ਹਨ
ਜਬਲਪੁਰ ਲਈ ਆਈਸੋਲੇਸ਼ਨ ਕੋਚ ਤੈਨਾਤ ਕੀਤੇ ਜਾ ਰਹੇ ਹਨ
ਤੁਰੰਤ ਜ਼ਰੂਰਤ ਨੂੰ ਦੇਖਦੇ ਹੋਏ ਆਈਸੋਲੇਸ਼ਨ ਕੋਚਾਂ ਨੂੰ ਨੰਦੁਰਬਾਰ ਤੋਂ ਪਾਲਘਾਟ ਟ੍ਰਾਂਸਫਰ ਵੀ ਕੀਤਾ ਗਿਆ
ਹੁਣ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 213 ਆਈਸੋਲੇਸ਼ਨ ਕੋਚ ਉਪਯੋਗ ਵਿੱਚ ਹਨ
ਅੱਜ ਦੀ ਮਿਤੀ ਵਿੱਚ ਇਨ੍ਹਾਂ ਆਈਸੋਲੇਸ਼ਨ ਕੋਚਾਂ ਵਿੱਚ 3200 ਤੋਂ ਅਧਿਕ ਮੁਫ਼ਤ ਬੈੱਡ ਉਪਲੱਬਧ ਹਨ
Posted On:
02 MAY 2021 2:57PM by PIB Chandigarh
ਕੋਵਿਡ ਦੇ ਖਿਲਾਫ ਇਕਜੁਟ ਲੜਾਈ ਵਿੱਚ ਰਾਸ਼ਟਰ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹੋਏ ਰੇਲ ਮੰਤਰਾਲੇ ਨੇ ਆਪਣੀਆਂ ਬਹੁ-ਪੱਖੀ ਪਹਿਲਾਂ ਦਰਮਿਆਨ ਕਰੀਬ 64,000 ਬੈੱਡ ਨਾਲ ਲਗਭਗ 4,000 ਆਈਸੋਲੇਸ਼ਨ ਕੋਚਾਂ ਨੂੰ ਤੈਨਾਤ ਕੀਤਾ ਹੈ।
ਰਾਜਾਂ ਦੇ ਨਾਲ ਸਾਂਝੇ ਰੂਪ ਨਾਲ ਕੰਮ ਕਰਨ ਅਤੇ ਸੰਭਵ ਤਾਲਮੇਲ ਜਲਦੀ ਕਾਰਵਾਈ ਲਈ ਇੱਕ ਆਦੇਸ਼ ਨੂੰ ਲੈ ਕੇ ਆਪਣੇ ਸਹਿਮਤੀ ਪੱਤਰ ਨੂੰ ਪੂਰਾ ਕਰਨ ਲਈ ਰੇਲਵੇ ਨੇ ਜੋਨਾਂ ਅਤੇ ਡਿਵੀਜਨਾਂ ਨੂੰ ਸਸ਼ਕਤ ਬਣਾਉਣ ਦੀ ਇੱਕ ਵਿਕੇਂਦਰੀਕ੍ਰਿਤ ਕਾਰਜ ਯੋਜਨਾ ਤਿਆਰ ਕੀਤੀ ਹੈ। ਇਨ੍ਹਾਂ ਆਈਸੋਲੇਸ਼ਨ ਕੋਚਾਂ ਨੂੰ ਅਸਾਨੀ ਨਾਲ ਟ੍ਰਾਂਸਫਰ ਅਤੇ ਭਾਰਤੀ ਰੇਲ ਨੈੱਟਵਰਕ ‘ਤੇ ਮੰਗ ਦੇ ਸਥਾਨਾਂ ‘ਤੇ ਇਨ੍ਹਾਂ ਨੂੰ ਤੈਨਾਤ ਕੀਤਾ ਜਾ ਸਕਦਾ ਹੈ।
ਉਥੇ ਹੀ ਰਾਜਾਂ ਦੀ ਮੰਗ ਦੇ ਅਨੁਸਾਰ ਵਰਤਮਾਨ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਵੱਖ-ਵੱਖ ਰਾਜਾਂ ਨੂੰ ਲਗਭਗ 3400 ਬੈੱਡ ਦੀ ਸਮਰੱਥਾ ਦੇ ਨਾਲ 213 ਕੋਚ ਸੌਂਪੇ ਗਏ ਹਨ। ਮੌਜੂਦਾ ਸਮੇਂ ਵਿੱਚ ਆਈਸੋਲੇਸ਼ਨ ਕੋਚਾਂ ਦਾ ਇਸਤੇਮਾਲ ਦਿੱਲੀ, ਮਹਾਰਾਸ਼ਟਰ (ਅਜਨੀ ਆਈਸੀਡੀ, ਨੰਦੁਰਬਾਰ), ਮੱਧ ਪ੍ਰਦੇਸ਼ (ਇੰਦੌਰ ਦੇ ਕਰੀਬ ਤੀਹੀ) ਵਿੱਚ ਕੀਤਾ ਜਾ ਰਿਹਾ ਹੈ। ਨਵੀਂ ਮੰਗ ਨਾਗਾਲੈਂਡ ਦੀ ਰਾਜ ਸਰਕਾਰ ਵਲੋਂ ਆਈਸੋਲੇਸ਼ਨ ਕੋਚਾਂ ਲਈ ਆਈ ਹੈ । ਇਸ ਦੇ ਅਨੁਸਾਰ ਰੇਲਵੇ ਨੇ ਦੀਮਾਪੁਰ ਵਿੱਚ 10 ਆਈਸੋਲੇਸ਼ਨ ਕੋਚਾਂ ਨੂੰ ਤੈਨਾਤ ਕੀਤਾ ਹੈ।
ਇਸ ਦੇ ਇਲਾਵਾ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਜਿਵੇਂ ਫੈਜ਼ਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਵੀ 50 ਕੋਚ ਲਗਾਏ ਹਨ। ਉਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ‘ਤੇ ਆਈਸੋਲੇਸ਼ਨ ਕੋਚਾਂ ਨੂੰ ਨੰਦੁਰਬਾਰ ਤੋਂ ਪਾਲਘਰ ਟ੍ਰਾਂਸਫਰ ਕੀਤਾ ਗਿਆ ਹੈ। ਜਬਲਪੁਰ ਦੇ ਲਈ ਵੀ ਆਈਸੋਲੇਸ਼ਨ ਕੋਚ ਤੈਨਾਤ ਕੀਤੇ ਜਾ ਰਹੇ ਹਨ।
ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਤੈਨਾਤ ਇਨ੍ਹਾਂ ਕੋਚਾਂ ਦੀ ਉਪਯੋਗਿਤਾ ਦੀ ਤਾਜ਼ਾ ਸਥਿਤੀ ਨਿਮਨਲਿਖਤ ਹੈ-
ਅੱਜ ਦੀ ਮਿਤੀ ਵਿੱਚ ਮਹਾਰਾਸ਼ਟਰ ਨੇ ਨੰਦੁਰਬਾਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ 6 ਨਵੇਂ ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਹੈ, ਜਦਕਿ 3 ਮਰੀਜ਼ ਆਈਸੋਲੇਸ਼ਨ ਮਿਆਦ ਦੇ ਬਾਅਦ ਡਿਸਚਾਰਜ ਕਰ ਦਿੱਤੇ ਗਏ। ਹੁਣ ਇਸ ਸੁਵਿਧਾ ਵਿੱਚ 35 ਕੋਵਿਡ ਮਰੀਜ਼ ਆਈਸੋਲੇਸ਼ਨ ਵਿੱਚ ਹਨ। ਹੁਣ ਤੱਕ ਰਾਜ ਸਿਹਤ ਅਥਾਰਟੀ ਦੁਆਰਾ 95 ਦਾਖਲਿਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ, ਜਦਕਿ 60 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਹੁਣ ਵੀ 330 ਬੈੱਡ ਉਪਲੱਬਧ ਹਨ। ਇਸ ਦੇ ਇਲਾਵਾ ਰੇਲਵੇ ਨੇ ਅਜਨੀ ਇਨਲੈਂਡ ਕੰਟੇਨਰ ਡਿਪੋ (ਆਈਸੀਡੀ) ਵਿੱਚ 11 ਕੋਵਿਡ ਕੇਅਰ ਕੋਚਾਂ (ਚਿਕਿਸਤਾ ਕਰਮਚਾਰੀ ਅਤੇ ਸਪਲਾਈ ਲਈ ਵਿਸ਼ੇਸ਼ ਰੂਪ ਤੋਂ ਸੇਵਾ ਦੇਣ ਵਾਲੇ ਇੱਕ ਕੋਚ ਦੇ ਨਾਲ) ਨੂੰ ਲਗਾਇਆ ਹੈ।
ਮੱਧ ਪ੍ਰਦੇਸ਼ ਰਾਜ ਸਰਕਾਰ ਦੁਆਰਾ 2 ਕੋਚਾਂ ਦੀ ਮੰਗ ਦੇ ਸੰਬੰਧ ਵਿੱਚ ਪੱਛਮੀ ਰੇਲਵੇ ਦੇ ਰਤਲਾਮ ਡਿਵੀਜਨ ਨੇ ਇੰਦੌਰ ਦੇ ਕੋਲ ਤੀਹੀ ਸਟੇਸ਼ਨ ‘ਤੇ 320 ਬੈੱਡ ਦੀ ਸਮਰੱਥਾ ਵਾਲੇ 22 ਕੋਚ ਤੈਨਾਤ ਕੀਤੇ ਹਨ। ਹੁਣ ਤੱਕ ਇੱਥੇ 12 ਮਰੀਜ਼ ਭਰਤੀ ਹੋ ਚੁੱਕੇ ਹਨ। ਇਸ ਸੁਵਿਧਾ ਵਿੱਚ ਹੁਣ 308 ਬੈੱਡ ਉਪਲੱਬਧ ਹਨ। ਉਸੇ ਤਰ੍ਹਾਂ ਭੋਪਾਲ ਵਿੱਚ 20 ਕੋਚ ਤੈਨਾਤ ਕੀਤੇ ਗਏ ਹਨ। ਨਵੀਨਤਮ ਅੰਕੜਿਆਂ ਦੇ ਅਨੁਸਾਰ ਇਨ੍ਹਾਂ ਵਿੱਚ 4 ਡਿਸਚਾਰਜ ਦੇ ਨਾਲ ਹੀ 21 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਇੱਥੇ ਹੁਣ 275 ਬੈੱਡ ਉਪਲੱਬਧ ਹਨ।
ਰੇਲਵੇ ਨੇ ਦਿੱਲੀ ਵਿੱਚ 1200 ਬੈੱਡਾਂ ਦੀ ਸਮਰੱਥਾ ਦੇ ਨਾਲ 75 ਕੋਵਿਡ ਕੇਅਰ ਕੋਚਾਂ ਦੀ ਰਾਜ ਸਰਕਾਰ ਦੀ ਮੰਗ ਨੂੰ ਪੂਰਾ ਕੀਤਾ ਹੈ। ਇਨ੍ਹਾਂ ਵਿੱਚੋਂ 50 ਕੋਚ ਸ਼ਕੂਰਬਸਤੀ ਅਤੇ 25 ਕੋਚ ਆਨੰਦ ਵਿਹਾਰ ਸਟੇਸ਼ਨ ‘ਤੇ ਤੈਨਾਤ ਹਨ। ਹੁਣ ਤੱਕ ਇਨ੍ਹਾਂ ਵਿੱਚੋਂ 1 ਮਰੀਜ਼ ਨੂੰ ਡਿਸਚਾਰਜ ਕੀਤੇ ਜਾਣ ਦੇ ਨਾਲ 4 ਦਾਖਲ ਹੋਏ ਮਰੀਜ਼ ਰਜਿਸਟ੍ਰੇਸ਼ਨ ਕੀਤੇ ਗਏ ਹਨ। 1196 ਬੈੱਡ ਹੁਣ ਵੀ ਉਪਲੱਬਧ ਹਨ।
ਨਵੀਨਤਮ ਰਿਕਾਰਡ ਦੇ ਅਨੁਸਾਰ, ਉਪਰੋਕਤ ਰਾਜਾਂ ਵਿੱਚ ਕੁੱਲ ਮਿਲਾ ਕੇ 123 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਇਨ੍ਹਾਂ ਵਿੱਚੋਂ 62 ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਵਰਤਮਾਨ ਵਿੱਚ 61 ਕੋਵਿਡ ਮਰੀਜ਼ ਇਨ੍ਹਾਂ ਆਈਸੋਲੇਸ਼ਨ ਕੋਚਾਂ ਦਾ ਉਪਯੋਗ ਕਰ ਰਹੇ ਹਨ। ਇਨ੍ਹਾਂ ਸੁਵਿਧਾਵਾਂ ਵਿੱਚ ਹੁਣ ਵੀ 3200 ਬੈੱਡ ਉਪਲੱਬਧ ਹਨ। ਇਨ੍ਹਾਂ ਵਿੱਚ ਦੀਮਾਪੁਰ ਵਿੱਚ ਨਵੇਂ ਕੋਚਾਂ ਦੀ ਤੈਨਾਤੀ ਵੀ ਸ਼ਾਮਲ ਹੈ।
ਹਾਲਾਂਕਿ ਉੱਤਰ ਪ੍ਰਦੇਸ਼ ਰਾਜ ਸਰਕਾਰ ਦੁਆਰਾ ਹੁਣ ਤੱਕ ਕੋਚਾਂ ਦੀ ਮੰਗ ਨਹੀਂ ਕੀਤੀ ਗਈ ਹੈ, ਫੈਜ਼ਾਬਾਦ, ਭਦੋਹੀ, ਵਾਰਾਣਾਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਕੁੱਲ 800 ਬੈੱਡਾਂ (50 ਕੋਚ) ਦੀ ਸਮਰੱਥਾ ਦੇ ਨਾਲ ਹਰੇਕ ਸਥਾਨ ਵਿੱਚ 10 ਕੋਚ ਰੱਖ ਗਏ ਹਨ।
ਅਸਾਮ ਦੀ ਸਰਕਾਰ ਨੇ ਵੀ ਵੱਖ-ਵੱਖ ਸਟੇਸ਼ਨਾਂ ‘ਤੇ 150 ਕੋਵਿਡ ਕੋਚਾਂ ਨੂੰ ਤਿਆਰ ਰੱਖਣ ਲਈ ਬੇਨਤੀ ਕੀਤੀ ਹੈ। ਹਾਲਾਂਕਿ ਇਨ੍ਹਾਂ ਕੋਚਾਂ ਨੂੰ 6 ਸਟੇਸ਼ਨਾਂ ਕਾਮਾਖਿਆ/ ਗੁਵਾਹਾਟੀ, ਲਾਮਡਿੰਗ, ਨਿਯੂ ਬੋਂਗਾਗਾਓਂ, ਸਿਲਚਰ, ਬਦਰਪੁਰ ਅਤੇ ਡਿਬ੍ਰੂਗੜ ਲਈ ਮੰਗ ਨਹੀਂ ਕੀਤੀ ਹੈ। ਇਸ ਦੀ ਜਗ੍ਹਾ ਇਹ ਸੁਝਾਅ ਦਿੱਤਾ ਗਿਆ ਹੈ ਕਿ ਜ਼ਰੂਰਤ ਪੈਣ ‘ਤੇ ਇਨ੍ਹਾਂ ਕੋਚਾਂ ਨੂੰ ਲਗਾਇਆ ਜਾਏ।
****
ਡੀਜੇਐੱਨ/ਐੱਮਕੇਵੀ
(Release ID: 1715724)
Visitor Counter : 258