ਪ੍ਰਧਾਨ ਮੰਤਰੀ ਦਫਤਰ

ਭਾਰਤ ਅਤੇ ਬ੍ਰਿਟੇਨ ਦੇ ਦਰਮਿਆਨ 04 ਮਈ 2021 ਨੂੰ ਵਰਚੁਅਲ ਸਿਖਰ ਬੈਠਕ ਦਾ ਆਯੋਜਨ

Posted On: 02 MAY 2021 11:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 04 ਮਈ 2021 ਨੂੰ ਬ੍ਰਿਟੇਨ ( ਯੂਨਾਈਟੇਡ ਕਿੰਗਡਮ ) ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜਾਨਸਨ ਦੇ ਨਾਲ ਵਰਚੁਅਲ ਸਿਖਰ ਬੈਠਕ ਕਰਨਗੇI

ਭਾਰਤ ਅਤੇ ਬ੍ਰਿਟੇਨ ਦੇ ਦਰਮਿਆਨ 2004 ਤੋਂ ਰਣਨੀਤਕ ਸਹਿਯੋਗ ਚਲ ਰਿਹਾ ਹੈ । ਇਸ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ਨਿਯਮਿਤ ਰੂਪ ਨਾਲ ਹੋਣ ਵਾਲੇ ਉੱਚ ਪੱਧਰੀ ਅਦਾਨ - ਪ੍ਰਦਾਨ ਅਤੇ ਕਈ ਖੇਤਰਾਂ ਵਿੱਚ ਵਧਦੇ ਸਹਿਯੋਗ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ । ਸਿਖਰ ਬੈਠਕ ਦੋਹਾਂ ਦੇਸ਼ਾਂ ਦੇ ਬਹੁਆਯਾਮੀ ਰਣਨੀਤਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਸਹਿਯੋਗ ਵਧਾਉਣ ਦਾ ਇੱਕ ਮਹੱਤਵਪੂਰਨ ਅਵਸਰ ਹੋਵੇਗਾ । ਦੋਵੇਂ ਨੇਤਾ ਕੋਵਿਡ 19 ਸਹਿਯੋਗ ਅਤੇ ਮਹਾਮਾਰੀ ਨਾਲ ਲੜਨ ਦੇ ਆਲਮੀ ਯਤਨਾਂ ਤੇ ਵੀ ਚਰਚਾ ਕਰਨਗੇ ।

ਸਿਖਰ ਬੈਠਕ ਦੇ ਦੌਰਾਨ ਇੱਕ ਵਿਆਪਕ ਰੋਡਮੈਪ 2030 ਲਾਂਚ ਕੀਤਾ ਜਾਵੇਗਾ , ਜੋ ਅਗਲੇ ਦਹਾਕੇ ਵਿੱਚ ਪੰਜ ਪ੍ਰਮੁੱਖ ਖੇਤਰਾਂ, ਅਰਥਾਤ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਦੇ ਦਰਮਿਆਨ ਸੰਪਰਕ , ਵਪਾਰ ਅਤੇ ਸਮ੍ਰਿੱਧੀ , ਰੱਖਿਆ ਅਤੇ ਸੁਰੱਖਿਆ , ਜਲਵਾਯੂ ਤੇ ਕਾਰਜ ਅਤੇ ਸਿਹਤ ਦੇਖਭਾਲ ਦੇ ਖੇਤਰ ਵਿੱਚ ਭਾਰਤ - ਬ੍ਰਿਟੇਨ ਸਹਿਯੋਗ ਨੂੰ ਹੋਰ ਅਧਿਕ ਵਧਾਉਣ ਅਤੇ ਮਜ਼ਬੂਤ ਕਰਨ ਦਾ ਮਾਰਗ ਖੋਲ੍ਹੇਗਾ।

***

ਡੀਐੱਸ/ਏਕੇ



(Release ID: 1715685) Visitor Counter : 167