ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੈਡੀਕਲ ਉਦੇਸ਼ਾਂ ਲਈ ਗੈਸੀਅਸ ਆਕਸੀਜਨ ਦੀ ਵਰਤੋਂ ਦੀ ਸਮੀਖਿਆ ਕੀਤੀ

ਗੈਸੀਅਸ ਆਕਸੀਜਨ ਮੈਡੀਕਲ ਉਦੇਸ਼ਾਂ ਦੇ ਲਈ ਵਰਤੀ ਜਾਵੇਗੀ

ਗੈਸੀਅਸ ਆਕਸੀਜਨ ਵਾਲੇ ਪਲਾਂਟ ਦੇ ਨਜ਼ਦੀਕ ਅਸਥਾਈ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ

ਇਸ ਕਦਮ ਨਾਲ 10,000 ਆਕਸੀਜਨ ਬੈੱਡ ਉਪਲਬਧ ਹੋਣਗੇ

ਰਾਜ ਸਰਕਾਰਾਂ ਨੂੰ ਵੀ ਅਜਿਹੀਆਂ ਸੁਵਿਧਾਵਾਂ ਲਗਵਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ

1500 ਪੀਐੱਸਏ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ

ਇਹ ਕਦਮ ਦੂਸਰੇ ਕਦਮਾਂ ਦੇ ਨਾਲ ਮਿਲ ਕੇ ਆਕਸੀਜਨ ਦੀ ਉਪਲਬਧਤਾ ਨੂੰ ਹੁਲਾਰਾ ਦੇਵੇਗਾ

Posted On: 02 MAY 2021 3:24PM by PIB Chandigarh

ਆਕਸੀਜਨ ਦੀ ਸਪਲਾਈ ਅਤੇ ਉਪਲਬਧਤਾ ਨੂੰ ਵਧਾਉਣ ਦੇ ਇਨੋਵੇਟਿਵ ਤਰੀਕਿਆਂ ਦੀ ਖੋਜ ਕਰਨ ਦੇ ਆਪਣੇ ਨਿਰਦੇਸ਼ਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੈਸੀਅਸ ਆਕਸੀਜਨ (Gaseous Oxygen) ਦੀ ਵਰਤੋਂ ਦੀ ਸਮੀਖਿਆ ਕਰਨ ਲਈ ਬੈਠਕ ਦੀ ਪ੍ਰਧਾਨਗੀ ਕੀਤੀ।

 

ਸਟੀਲ ਪਲਾਂਟ, ਪੈਟਰੋਕੈਮੀਕਲ ਇਕਾਈਆਂ ਦੇ ਨਾਲ ਰਿਫਾਈਨਰੀਆਂ, ਰਿੱਚ ਕੰਬਸਟਨ ਪ੍ਰੋਸੈੱਸ ਦੀ ਵਰਤੋਂ ਕਰਨ ਵਾਲੇ ਉਦਯੋਗਾਂ, ਪਾਵਰ ਪਲਾਂਟਾਂ ਜਿਹੇ ਕਈ ਉਦਯੋਗਾਂ ਦੇ ਪਾਸ ਆਕਸੀਜਨ ਪਲਾਂਟ ਹਨ ਜੋ ਗੈਸੀਅਸ ਆਕਸੀਜਨ ਪੈਦਾ ਕਰਦੇ ਹਨ ਜੋ ਪ੍ਰਕਿਰਿਆ ਵਿੱਚ ਵਰਤੀ ਜਾਂਦੀ ਹੈ। ਇਸ ਆਕਸੀਜਨ ਦੀ ਮੈਡੀਕਲ ਵਰਤੋਂ ਕੀਤੀ ਜਾ ਸਕਦੀ ਹੈ।

 

ਉਪਯੋਗ ਕੀਤੀ ਜਾ ਰਹੀ ਰਣਨੀਤੀ ਉਦਯੋਗਿਕ ਇਕਾਈਆਂ ਦੀ ਪਹਿਚਾਣ ਕਰਨਾ ਹੈ ਜੋ ਲੋੜੀਂਦੀ ਸ਼ੁੱਧਤਾ ਦੀ ਗੈਸੀਅਸ ਆਕਸੀਜਨ ਪੈਦਾ ਕਰਦੀਆਂ ਹਨ, ਉਨ੍ਹਾਂ ਸ਼ਹਿਰਾਂ ਨੂੰ ਸੂਚੀਬੱਧ ਕਰਨਾ ਜਿਹੜੇ ਸ਼ਹਿਰਾਂ/ਸੰਘਣੇ ਖੇਤਰਾਂ/ਮੰਗ ਕੇਂਦਰਾਂ ਦੇ ਨੇੜੇ ਹਨ ਅਤੇ ਉਸ ਸਰੋਤ ਦੇ ਨੇੜੇ ਆਕਸੀਜਨ ਬੈੱਡ ਨਾਲ ਅਸਥਾਈ ਕੋਵਿਡ ਕੇਅਰ ਸੈਂਟਰ ਸਥਾਪਿਤ ਕਰ ਸਕਦੇ ਹਨ। ਅਜਿਹੀਆਂ ਪੰਜ ਸੁਵਿਧਾਵਾਂ ਲਈ ਇੱਕ ਪਾਇਲਟ ਕਾਰਜ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਇਸ 'ਤੇ ਚੰਗੀ ਪ੍ਰਗਤੀ ਹੋਈ ਹੈ। ਇਹ ਪੀਐੱਸਯੂ ਜਾਂ ਨਿਜੀ ਉਦਯੋਗਾਂ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ ਜੋ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਪਲਾਂਟ ਅਤੇ ਤਾਲਮੇਲ ਦਾ ਸੰਚਾਲਨ ਕਰਦੇ ਹਨ।

 

ਇਹ ਉਮੀਦ ਕੀਤੀ ਜਾਂਦੀ ਹੈ ਕਿ ਅਜਿਹੇ ਪਲਾਂਟਾਂ ਦੇ ਨੇੜੇ ਅਸਥਾਈ ਹਸਪਤਾਲ ਬਣਾ ਕੇ ਥੋੜ੍ਹੇ ਸਮੇਂ ਵਿੱਚ ਲਗਭਗ 10,000 ਆਕਸੀਜਨ ਸੁਸੱਜਿਤ ਬੈੱਡ ਉਪਲਬਧ ਕਰਵਾਏ ਜਾ ਸਕਦੇ ਹਨ।

 

ਰਾਜ ਸਰਕਾਰਾਂ ਨੂੰ ਮਹਾਮਾਰੀ ਨਾਲ ਨਜਿੱਠਣ ਲਈ ਆਕਸੀਜਨ ਬੈੱਡ ਵਾਲੀਆਂ ਅਜਿਹੀਆਂ ਹੋਰ ਸੁਵਿਧਾਵਾਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਪੀਐੱਸਏ ਪਲਾਂਟ ਲਗਾਉਣ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਲਗਭਗ 1500 ਪੀਐੱਸਏ ਪਲਾਂਟ ਪੀਐੱਮ ਕੇਅਰਸ, ਪੀਐੱਸਯੂ ਅਤੇ ਹੋਰਾਂ ਦੇ ਯੋਗਦਾਨ ਰਾਹੀਂ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਪਲਾਂਟਾਂ ਦੇ ਜਲਦੀ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

 

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਬੈਠਕ ਵਿੱਚ ਹਿੱਸਾ ਲਿਆ।

 

****

 

ਡੀਐੱਸ/ਏਕੇ


(Release ID: 1715570) Visitor Counter : 251