ਵਿੱਤ ਮੰਤਰਾਲਾ

ਕੋਵਿਡ -19 ਮਹਾਮਾਰੀ ਕਾਰਨ ਸਰਕਾਰ ਨੇ ਜੀਐਸਟੀ ਕਾਨੂੰਨ ਦੇ ਤਹਿਤ ਟੈਕਸ ਭੁਗਤਾਨ ਕਰਨ ਵਾਲਿਆਂ ਲਈ ਕਈ ਤਰ੍ਹਾਂ ਦੇ ਰਾਹਤ ਉਪਾਵਾਂ ਦਾ ਐਲਾਨ ਕੀਤਾ

Posted On: 02 MAY 2021 3:15PM by PIB Chandigarh

ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇ ਫੈਲਣ ਕਾਰਨ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਕਾਨੂੰਨ ਅਧੀਨ ਵਿਧਾਨਕ ਅਤੇ ਰੈਗੂਲੇਟਰੀ ਪਾਲਣਾ ਨੂੰ ਪੂਰਾ ਕਰਨ ਵਿੱਚ ਕਰਦਾਤਾਵਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਹਨ, ਜੋ ਕਰਦਾਤਾਵਾਂ ਲਈ ਕਈ ਤਰ੍ਹਾਂ ਦੇ ਰਾਹਤ ਉਪਾਅ ਪ੍ਰਦਾਨ ਕਰਦੇ ਹਨ, ਇਹ 1 ਮਈ, 2021 ਨੂੰ ਜਾਰੀ ਕੀਤੇ ਗਏ ਹਨ। ਇਹ ਉਪਾਅ ਹੇਠਾਂ ਦੱਸੇ ਗਏ ਹਨ:

1. ਵਿਆਜ ਦਰ ਵਿੱਚ ਕਮੀ:

ਹੇਠ ਦਿੱਤੇ ਮਾਮਲਿਆਂ ਵਿੱਚ ਕਰ ਅਦਾਇਗੀ ਵਿੱਚ ਦੇਰੀ ਨਾਲ ਕੀਤੇ ਟੈਕਸ ਭੁਗਤਾਨ ਲਈ 18% ਪ੍ਰਤੀ ਸਾਲ ਦੀ ਆਮ ਦਰ ਦੀ ਬਜਾਏ ਵਿਆਜ ਦੀਆਂ ਰਿਆਇਤੀ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।

a. ਰਜਿਸਟਰਡ ਵਿਅਕਤੀਆਂ ਲਈ ਜਿਨ੍ਹਾਂ ਦਾ ਕੁੱਲ ਕਾਰੋਬਾਰ 5 ਕਰੋੜ ਰੁਪਏ ਹੈ: ਟੈਕਸ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਤੋਂ ਪਹਿਲੇ 15 ਦਿਨਾਂ ਲਈ 9 ਪ੍ਰਤੀਸ਼ਤ ਦੀ ਘੱਟ ਦਰ ਅਤੇ ਇਸ ਤੋਂ ਬਾਅਦ 18 ਪ੍ਰਤੀਸ਼ਤ, ਮਾਰਚ 2021 ਅਤੇ ਅਪ੍ਰੈਲ 2021 ਵਿੱਚ, ਅਦਾਇਗੀ ਕਰਨ ਵਾਲੇ ਟੈਕਸ ਲਈ, ਅਪ੍ਰੈਲ 2021 ਅਤੇ ਮਈ 2021 ਵਿੱਚ ਭੁਗਤਾਨ ਯੋਗ ਕ੍ਰਮਵਾਰ ਅਧਿਸੂਚਿਤ ਕੀਤਾ ਗਿਆ ਹੈ।

b. ਰਜਿਸਟਰਡ ਵਿਅਕਤੀ ਜਿਨਾ ਦਾ ਕੁੱਲ ਟਰਨਓਵਰ 5 ਕਰੋੜ ਰੁਪਏ ਤੱਕ ਹੈ: ਟੈਕਸ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਤੋਂ ਪਹਿਲੇ 15 ਦਿਨ ਬਿਨਾ ਵਿਆਜ ਦਰ, ਅਗਲੇ 15 ਦਿਨਾਂ ਲਈ 9 ਪ੍ਰਤੀਸ਼ਤ, ਅਤੇ ਉਸ ਤੋਂ ਬਾਅਦ 18 ਪ੍ਰਤੀਸ਼ਤ, ਆਮ ਕਰਦਾਤਾਵਾਂ ਅਤੇ ਕਿਊਆਰਐਮਪੀ ਸਕੀਮ ਅਧੀਨ ਆਉਣ ਵਾਲੇ ਦੋਵਾਂ ਲਈ, ਮਾਰਚ 2021 ਅਤੇ ਅਪ੍ਰੈਲ 2021 ਦੇ ਅਰਸੇ ਲਈ, ਕ੍ਰਮਵਾਰ ਅਪ੍ਰੈਲ 2021 ਅਤੇ ਮਈ 2021 ਵਿੱਚ ਭੁਗਤਾਨ ਕਰਨ ਬਾਰੇ ਅਧਿਸੂਚਿਤ ਕੀਤਾ ਗਿਆ ਹੈ।

c. ਰਜਿਸਟਰਡ ਵਿਅਕਤੀਆਂ ਲਈ ਜਿਨ੍ਹਾਂ ਨੇ ਨਿਪਟਾਰਾ ਯੋਜਨਾ ਦੇ ਅਧੀਨ ਟੈਕਸ ਦਾ ਭੁਗਤਾਨ ਕਰਨ ਦੀ ਚੋਣ ਕੀਤੀ ਹੈ: 31 ਮਾਰਚ, 2021 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ ਅਦਾਇਗੀ ਯੋਗ ਟੈਕਸ, ਅਪ੍ਰੈਲ 2021 ਵਿੱਚ ਭੁਗਤਾਨ ਯੋਗ ਟੈਕਸ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਤੋਂ ਪਹਿਲੇ 15 ਦਿਨਾਂ ਲਈ ਬਿਨਾ ਵਿਆਜ ਦਰ ਅਤੇ ਅਗਲੇ 15 ਦਿਨਾਂ ਲਈ 9 ਪ੍ਰਤੀਸ਼ਤ ਅਤੇ ਇਸ ਤੋਂ ਬਾਅਦ 18 ਪ੍ਰਤੀਸ਼ਤ ਲਈ ਅਧਿਸੂਚਿਤ ਕੀਤਾ ਗਿਆ ਹੈ।

 

2. ਲੇਟ ਫੀਸ ਦੀ ਛੋਟ:

 

a. ਰਜਿਸਟਰਡ ਵਿਅਕਤੀਆਂ ਲਈ ਜਿਨ੍ਹਾਂ ਦਾ ਕੁੱਲ ਕਾਰੋਬਾਰ 5 ਕਰੋੜ ਰੁਪਏ ਤੱਕ ਹੈ: ਅਪ੍ਰੈਲ 2021 ਅਤੇ ਮਈ 2021 ਵਿੱਚ, ਕ੍ਰਮਵਾਰ ਮਾਰਚ 2021 ਅਤੇ ਅਪ੍ਰੈਲ, 2021 ਵਿੱਚ ਟੈਕਸ ਦੀ ਮਿਆਦ ਲਈ ਨਿਰਧਾਰਤ ਮਿਤੀ ਤੋਂ ਫ਼ਾਰਮ ਜੀਐਸਟੀਆਰ -3 ਬੀ ਵਿੱਚ ਰਿਟਰਨ ਦੇ ਸੰਬੰਧ ਵਿੱਚ ਦੇਰ ਨਾਲ ਫੀਸ 15 ਦਿਨਾਂ ਲਈ ਮੁਆਫ ਕੀਤੀ ਗਈ;

b. 5 ਕਰੋੜ ਰੁਪਏ ਤੱਕ ਦੇ ਕੁੱਲ ਟਰਨਓਵਰ ਵਾਲੇ ਰਜਿਸਟਰਡ ਵਿਅਕਤੀਆਂ ਲਈ : ਮਾਰਚ, 2021 ਅਤੇ ਅਪ੍ਰੈਲ, 2021 (ਟੈਕਸ ਭੁਗਤਾਨ ਕਰਨ ਵਾਲਿਆਂ ਲਈ ਮਾਸਿਕ ਰਿਟਰਨ ਭਰਨ ਵਾਲੀਆਂ) ਲਈ ਅਪ੍ਰੈਲ 2021 ਅਤੇ ਮਈ 2021 ਵਿੱਚ ਆਉਣ ਵਾਲੀ ਟੈਕਸ ਮਿਆਦ ਦੇ ਲਈ ਨਿਰਧਾਰਤ ਮਿਤੀ ਤੋਂ ਬਾਅਦ ਜਾਰੀ ਕੀਤੇ ਗਏ ਫ਼ਾਰਮ ਜੀਐਸਟੀਆਰ -3 ਬੀ ਵਿੱਚ ਰਿਟਰਨ ਦੇ ਸੰਬੰਧ ਵਿੱਚ ਦੇਰ ਨਾਲ ਫੀਸ 30 ਦਿਨਾਂ ਲਈ ਮੁਆਫ ਕੀਤੀ ਗਈ / ਅਤੇ ਜਨਵਰੀ-ਮਾਰਚ, 2021 (ਟੈਕਸ ਅਦਾ ਕਰਨ ਵਾਲਿਆਂ ਲਈ ਕਿਊਆਰਐਮਪੀ ਸਕੀਮ ਅਧੀਨ ਤਿਮਾਹੀ ਰਿਟਰਨ ਦਾਇਰ ਕਰਨ ਵਾਲੇ) ਦੀ ਮਿਆਦ ਦੇ ਲਈ ਅਪ੍ਰੈਲ 2021 ਵਿੱਚ ਮੁਆਫ ਕੀਤੀ ਗਈ।

 

3. ਜੀਐਸਟੀਆਰ -1, ਆਈਐਫਐਫ, ਜੀਐਸਟੀਆਰ -4 ਅਤੇ ਆਈਟੀਸੀ -04 ਦਰਜ ਕਰਨ ਦੀ ਨਿਰਧਾਰਤ ਮਿਤੀ ਵਿੱਚ ਵਾਧਾ:

 

a. ਅਪ੍ਰੈਲ ਮਹੀਨੇ (ਮਈ ਮਹੀਨੇ ਵਿੱਚ) ਲਈ ਫਾਰਮ ਜੀਐਸਟੀਆਰ -1 ਅਤੇ ਆਈਐਫਐਫ ਦਾਖਲ ਕਰਨ ਦੀ ਨਿਰਧਾਰਤ ਮਿਤੀ ਵਿੱਚ 15 ਦਿਨਾਂ ਦਾ ਵਾਧਾ ਕੀਤਾ ਗਿਆ ਹੈ।

b. ਵਿੱਤੀ ਸਾਲ 2020-21 ਲਈ ਫਾਰਮ ਜੀਐਸਟੀਆਰ -4 ਦਾਖਲ ਕਰਨ ਦੀ ਨਿਰਧਾਰਤ ਮਿਤੀ 30 ਅਪ੍ਰੈਲ, 2021 ਤੋਂ ਵਧਾ ਕੇ 31 ਮਈ, 2021 ਕਰ ਦਿੱਤੀ ਗਈ ਹੈ।

c. ਜਨਵਰੀ-ਮਾਰਚ, 2021 ਤਿਮਾਹੀ ਲਈ ਫਾਰਮ ਆਈਟੀਸੀ -04 ਪੇਸ਼ ਕਰਨ ਦੀ ਨਿਰਧਾਰਤ ਮਿਤੀ 25 ਅਪ੍ਰੈਲ, 2021 ਤੋਂ ਵਧਾ ਕੇ 31 ਮਈ, 2021 ਕਰ ਦਿੱਤੀ ਗਈ ਹੈ।

d. ਸੀਜੀਐਸਟੀ ਨਿਯਮਾਂ ਵਿੱਚ ਕੁਝ ਸੋਧਾਂ:

e. ਆਈਟੀਸੀ ਦੀ ਸਹੂਲਤ ਵਿੱਚ ਛੋਟ : ਨਿਯਮ 36 (4) ਭਾਵ ਅਪ੍ਰੈਲ ਅਤੇ ਮਈ 2021 ਦੀ ਮਿਆਦ ਦੇ ਲਈ ਸੰਚਿਤ ਅਧਾਰ 'ਤੇ ਲਾਗੂ ਹੋਣ ਲਈ ਫਾਰਮ ਜੀਐਸਟੀਆਰ -3 ਬੀ ਵਿੱਚ ਆਈਟੀਸੀ ਦੀ ਉਪਲਬਧਤਾ 'ਤੇ 105% ਕੈਪ, ਮਈ 2021 ਦੇ ਟੈਕਸ ਰਿਟਰਨ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਨਹੀਂ ਤਾਂ , ਨਿਯਮ 36 (4) ਹਰੇਕ ਟੈਕਸ ਅਵਧੀ ਲਈ ਲਾਗੂ ਹੁੰਦਾ ਹੈ।

f. ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਦੁਆਰਾ ਜੀਆਰਟੀਆਰ-3 ਬੀ ਅਤੇ ਜੀਐੱਸਟੀਆਰ -1 / ਆਈਐੱਫਐੱਫ ਨੂੰ ਪਹਿਲਾਂ ਹੀ 27.04.2021 ਤੋਂ 31.05.2021 ਤੱਕ ਦੀ ਮਿਆਦ ਲਈ ਚਾਲੂ ਕੀਤਾ ਗਿਆ ਹੈ।

g. ਸੀਜੀਐਸਟੀ ਐਕਟ ਦੀ ਧਾਰਾ 168 ਏ ਦੇ ਅਧੀਨ ਕਾਨੂੰਨੀ ਸਮੇਂ ਦੀ ਸੀਮਾ ਵਿੱਚ ਵਾਧਾ: ਜੀਐੱਸਟੀ ਐਕਟ ਦੇ ਅਧੀਨ ਵੱਖ-ਵੱਖ ਕਾਰਵਾਈਆਂ, ਕਿਸੇ ਅਥਾਰਟੀ ਦੁਆਰਾ ਜਾਂ ਕਿਸੇ ਵੀ ਵਿਅਕਤੀ ਦੁਆਰਾ ਪੂਰਾ ਕਰਨ ਲਈ ਸਮਾਂ ਸੀਮਾ, ਜੋ 15 ਅਪ੍ਰੈਲ, 2021 ਤੋਂ 30 ਮਈ, 2021 ਤੱਕ ਦੀ ਮਿਆਦ ਦੇ ਦੌਰਾਨ ਆਉਂਦੀ ਹੈ, ਨੋਟੀਫਿਕੇਸ਼ਨ ਵਿੱਚ ਦੱਸੇ ਅਨੁਸਾਰ ਕੁਝ ਅਪਵਾਦਾਂ ਦੇ ਅਧੀਨ 31 ਮਈ, 2021 ਤੱਕ ਦਾ ਵਾਧਾ ਕੀਤਾ ਗਿਆ ਹੈ।

[ਵੇਰਵਿਆਂ ਲਈ, ਕਿਰਪਾ ਕਰਕੇ ਇਸ ਸੰਬੰਧ ਵਿੱਚ ਜਾਰੀ ਕੀਤੀਆਂ ਨੋਟੀਫਿਕੇਸ਼ਨਾਂ ਤੱਕ ਪਹੁੰਚਣ ਲਈ ਇੱਥੇ ਕਲਿੱਕ ਕਰੋ ]

****

ਆਰਐੱਮ/ਐੱਮਵੀ/ਕੇਐੱਮਐਨ(Release ID: 1715540) Visitor Counter : 135