ਰੱਖਿਆ ਮੰਤਰਾਲਾ

ਵੈਸਟਰਨ ਜਲ ਸੈਨਾ ਕਮਾਂਡ ਤੋਂ ਭਾਰਤੀ ਜਲ ਸੈਨਾ ਦੀ ਮੈਡੀਕਲ ਟੀਮ ਅਹਿਮਦਾਬਾਦ ਵਿਖੇ ਪ੍ਰਧਾਨ ਮੰਤਰੀ ਕੋਵਿਡ ਕੇਅਰ ਹਸਪਤਾਲ ਲਈ ਤਾਇਨਾਤ ਕੀਤੀ ਗਈ

Posted On: 30 APR 2021 10:34AM by PIB Chandigarh

ਚਲ ਰਹੇ ਕੋਵਿਡ ਸੰਕਟ ਦਾ ਮੁਕਾਬਲਾ ਕਰਨ ਲਈ ਸਿਵਲ ਪ੍ਰਸ਼ਾਸਨ ਨੂੰ ਹਥਿਆਰਬੰਦ ਸੈਨਾ ਦੇ ਯੋਗਦਾਨ ਦੇ ਹਿੱਸੇ ਵਜੋਂ, ਇਕ 57 ਮੈਂਬਰੀ ਨੇਵੀ ਮੈਡੀਕਲ ਟੀਮ, ਜਿਸ ਵਿਚ ਚਾਰ ਡਾਕਟਰ, ਸੱਤ ਨਰਸਾਂ, 26 ਪੈਰਾ ਮੈਡੀਕਲ ਅਤੇ 20 ਸਹਿਯੋਗੀ ਕਰਮਚਾਰੀ ਸ਼ਾਮਲ ਹਨ, ਨੂੰ 29 ਅਪ੍ਰੈਲ 21 ਨੂੰ ਅਹਿਮਦਾਬਾਦ ਭੇਜਿਆ ਗਿਆ ਹੈ। ਟੀਮ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਵਿਸ਼ੇਸ਼ ਤੌਰ ਤੇ ਸਥਾਪਤ ਕੀਤੇ ਗਏ ਇੱਕ 'ਪ੍ਰਧਾਨ ਮੰਤਰੀ ਕੇਅਰਜ਼ ਕੋਵਿਡ ਹਸਪਤਾਲ' ਵਿਖੇ ਤਾਇਨਾਤ ਕੀਤੀ ਜਾਵੇਗੀ। ਟੀਮ ਨੂੰ ਸ਼ੁਰੂ ਵਿੱਚ ਦੋ ਮਹੀਨਿਆਂ ਦੀ ਮਿਆਦ ਲਈ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਮਿਆਦ ਵਧਾਈ ਜਾਏਗੀ।  

 

C:\Documents and Settings\admin\Desktop\1.jpg

 

*****************************

 

 ਏ ਬੀ ਬੀ ਬੀ /ਐਮ ਕੇ /ਵੀ ਐਮ/ ਐਮ ਐਸ 



(Release ID: 1715075) Visitor Counter : 177