ਜਹਾਜ਼ਰਾਨੀ ਮੰਤਰਾਲਾ

ਮਨਸੁਖ ਮਾਂਡਵੀਯਾ ਨੇ ਕੋਵਿਡ ਦੇਖਭਾਲ ਪ੍ਰਬੰਧਨ ਲਈ ਪ੍ਰਮੁੱਖ ਬੰਦਰਗਾਹਾਂ ਦੇ ਹਸਪਤਾਲਾਂ ਦੀ ਤਿਆਰੀਆਂ ਦੀ ਸਮੀਖਿਆ ਕੀਤੀ


ਬੰਦਰਗਾਹਾਂ ਦੇ ਹਸਪਤਾਲਾਂ ਵਿੱਚ 422 ਆਈਸੋਲੇਸ਼ਨ ਬੈੱਡ ਅਤੇ 305 ਆਕਸੀਜਨ ਦੀ ਸੁਵਿਧਾ ਵਾਲੇ ਬੈੱਡ ਉਪਲੱਬਧ ਹਨ

Posted On: 29 APR 2021 4:35PM by PIB Chandigarh

ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕੋਵਿਡ-19 ਦੀ ਦੂਜੀ ਲਹਿਰ  ਦੇ ਮੱਦੇਨਜਰ ਪ੍ਰਮੁੱਖ ਬੰਦਰਗਾਹਾਂ ਦੇ ਹਸਪਤਾਲਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੇ ਚੇਅਰਮੈਨ ਨੇ ਬੈਠਕ ਵਿੱਚ ਕੋਵਿਡ ਦੇਖਭਾਲ ਸਮਰਪਿਤ ਪ੍ਰਬੰਧਨ ਲਈ ਹਸਪਤਾਲਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ।

ਵਰਤਮਾਨ ਵਿੱਚ, ਦੇਸ਼ ਭਰ ਵਿੱਚ 12 ਪ੍ਰਮੁੱਖ ਬੰਦਰਗਾਹ ਕੋਵਿਡ ਦੇਖਭਾਲ ਲਈ ਸਮਰਪਿਤ 9 ਹਸਪਤਾਲ ਸੰਚਾਲਿਤ ਕਰ ਰਹੇ ਹਨ। ਵਿਸ਼ਾਖਾਪਟਨਮ ਪੋਰਟ ਟਰੱਸਟ, ਕੋਲਕਾਤਾ ਪੋਰਟ ਟਰੱਸਟ, ਮੁੰਬਈ ਪੋਰਟ ਟਰੱਸਟ, ਮੋਰਮੁਗਾਓ ਪੋਰਟ ਟਰੱਸਟ, ਚੇਨਈ ਪੋਰਟ ਟਰੱਸਟ, ਮੁੰਬਈ ਪੋਰਟ ਟਰੱਸਟ, ਜੇਐੱਨ ਪੋਟਰ ਟਰੱਸਟ, ਦੀਨਦਿਆਲ ਪੋਟਰ ਟਰੱਸਟ (ਇਸ ਤੋਂ ਪਹਿਲੇ ਕਾਂਡਲਾ ਪੋਰਟ) ਇਨ੍ਹਾਂ ਹਸਪਤਾਲਾਂ ਦਾ ਸੰਚਾਲਨ ਕਰ ਰਹੇ ਹਨ। ਇਹ ਹਸਪਤਾਲ ਕੁੱਲ 422 ਆਈਸੋਲੇਸ਼ਨ ਬੈੱਡ, 305 ਆਕਸੀਜਨ ਸੁਵਿਧਾ ਵਾਲੇ ਬੈੱਡ, 28 ਆਈਸੀਯੂ ਬੈੱਡ ਅਤੇ ਵੈਂਟੀਲੈਟਰ ਦੀ ਕੁੱਲ ਸਮਰੱਥਾ ਦੇ ਨਾਲ ਕੋਵਿਡ-19 ਰੋਗੀਆਂ ਨੂੰ ਦੇਖਭਾਲ ਦੀ ਸੁਵਿਧਾ ਪ੍ਰਦਾਨ ਕਰਦੇ ਹਨ।  

ਕੇਂਦਰੀ ਮੰਤਰੀ ਨੇ ਪ੍ਰਮੁੱਖ ਬੰਦਰਗਾਹਾਂ ਦੇ ਸਾਰੇ ਚੇਅਰਪਰਸਨਜ਼ ਨੂੰ ਨਿਰਦੇਸ਼ ਦਿੱਤਾ ਕਿ ਉਹ ਸੀਐੱਸਆਰ ਕੋਸ਼ ਦਾ ਉਪਯੋਗ ਕਰਕੇ ਆਪਣੀ ਸਮਰੱਥਾ ਅਤੇ ਸੁਵਿਧਾਵਾਂ ਵਿੱਚ ਵਾਧਾ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਹਰ ਸੰਭਵ ਯਤਨ ਦੇ ਨਾਲ ਜਲਦੀ ਕਿਰਿਆਸ਼ੀਲ ਬਣਾਉਣ ਦਾ ਕੰਮ ਤੇਜ਼ੀ ਨਾਲ ਕਰਨ। ਸ਼੍ਰੀ ਮਾਂਡਵੀਯਾ ਨੇ ਸਾਰੇ ਚੇਅਰਪਰਸਨਜ਼ ਨੂੰ ਸਾਰੀਆਂ ਪ੍ਰਮੁੱਖ ਬੰਦਰਗਾਹਾਂ ‘ਤੇ ਵਿਅਕਤੀਗਤ ਰੂਪ ਤੋਂ ਮੈਡੀਕਲ ਆਕਸੀਜਨ ਨਾਲ ਸੰਬੰਧਿਤ ਮਾਲਵਾਹਕ ਵਾਹਨਾਂ ਦੀ ਨਿਗਰਾਨੀ ਅਤੇ ਕੁਸ਼ਲ ਸੰਚਾਲਨ ਕਰਨ ਦੇ ਨਿਰਦੇਸ਼ ਦਿੱਤੇ। 

ਸ਼੍ਰੀ ਮਾਂਡਵੀਯਾ ਨੇ ਆਪਣੇ ਸਮਾਪਨ ਭਾਸ਼ਣ ਵਿੱਚ ਕਿਹਾ, “ ਭਾਰਤ ਇਸ ਸਮੇਂ ਅਪੂਰਵ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਰ ਸੰਭਵ ਯਤਨ ਦੇ ਨਾਲ ਆਪਣੇ ਬੰਦਰਗਾਹਾਂ ਦੇ ਹਸਪਤਾਲਾਂ ਦੀ ਸਮਰੱਥਾ  ਦਾ ਉਪਯੋਗ ਕਰਕੇ ਸੰਕਟ ਦੇ ਇਸ ਸਮੇਂ ਵਿੱਚ ਦੇਸ਼ ਲਈ ਯੋਗਦਾਨ ਦੇਣਾ ਚਾਹੀਦਾ ਹੈ। ਅਸੀਂ ਸਾਰੇ ਪ੍ਰਮੁੱਖ ਬੰਦਰਗਾਹਾਂ ਦੇ ਨਿਰੰਤਰ ਅਤੇ ਇਕਜੁਟ ਯਤਨਾਂ ਦੇ ਨਾਲ ਇਸ ਮਹਾਮਾਰੀ ਨਾਲ ਲੜਨ ਲਈ ਕੋਈ ਕਸਰ ਨਹੀਂ ਛੱਡਾਂਗੇ।”  

*********************

ਬੀਐੱਨ/ਓਪੀ



(Release ID: 1715067) Visitor Counter : 210