ਰਸਾਇਣ ਤੇ ਖਾਦ ਮੰਤਰਾਲਾ

ਭਾਰਤ ਰੇਮਡੇਸਿਵਿਰ ਦੀਆਂ 4, 50, 000 ਵਾਇਲਾਂ ਦਰਾਮਦ ਕਰੇਗਾ


75000 ਵਾਇਲਾਂ ਦੀ ਪਹਿਲੀ ਖੇਪ ਅੱਜ ਪਹੁੰਚੇਗੀ

Posted On: 30 APR 2021 11:56AM by PIB Chandigarh

ਭਾਰਤ ਸਰਕਾਰ ਨੇ ਦੇਸ਼ ਵਿਚ ਰੇਮਡੇਸਿਵਿਰ ਦਵਾਈ ਦੀ ਘਾਟ ਨੂੰ ਦੂਰ ਕਰਨ ਲਈ ਦੂਜੇ ਦੇਸ਼ਾਂ ਤੋਂ ਮਹੱਤਵਪੂਰਨ ਦਵਾਈ ਰੇਮਡੇਸਿਵਿਰ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ। 75000 ਵਾਇਲਾਂ ਦੀ ਪਹਿਲੀ ਖੇਪ ਅੱਜ ਭਾਰਤ ਪਹੁੰਚੇਗੀ।

ਭਾਰਤ ਸਰਕਾਰ ਦੀ ਮਾਲਕੀ ਵਾਲੀ ਕੰਪਨੀ ਐਚਐਲਐਲ ਲਾਈਫਕੇਅਰ ਲਿਮਟਿਡ ਨੇ ਅਮਰੀਕਾ ਦੀ ਮੈਸਰਜ਼ ਗਿਲਿਅਡ ਸਾਇੰਸਿਜ਼ ਇੰਕ ਅਤੇ ਮਿਸ਼ਰ ਦੀ ਫਾਰਮਾ ਕੰਪਨੀ ਮੈਸਰਜ ਈਵਾ ਫਾਰਮਾਂ ਤੋਂ 4,50,000 ਰੇਮਡੇਸਿਵਿਰ ਦੀਆਂ ਵਾਇਲਾਂ ਮੰਗਵਾਉਣ ਦਾ ਆਰਡਰ ਦਿੱਤਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਗਿਲਿਅਡ ਸਾਇੰਸਜ਼ ਇੰਕ. ਅਮਰੀਕਾ, ਅਗਲੇ ਇਕ ਜਾਂ ਦੋ ਦਿਨਾਂ ਵਿਚ 75,000 ਤੋਂ 1,00,000 ਵਾਇਲਾਂ ਡਿਸਪੈਚ ਕਰ ਦੇਵੇਗਾ। ਇਸਤੋਂ ਇਲਾਵਾ 15 ਮਈ ਤਕ ਜਾਂ ਇਸ ਤੋਂ ਪਹਿਲਾਂ ਇਕ ਲੱਖ ਦੀ ਮਾਤਰਾ ਵੀ ਸਪਲਾਈ ਕੀਤੀ ਜਾਏਗੀ। ਈਵਾ ਫਾਰਮਾ ਸ਼ੁਰੂ ਵਿਚ ਲਗਭਗ 10,000 ਵਾਇਲਾਂ ਦੀ ਸਪਲਾਈ ਕਰੇਗੀ ਅਤੇ ਬਾਅਦ ਵਿਚ ਹਰ 15 ਦਿਨਾਂ ਵਿਚ ਜਾਂ ਜੁਲਾਈ ਤਕ 50,000 ਵਾਇਲਾਂ ਭੇਜੀਆਂ ਜਾਣਗੀਆਂ।

ਸਰਕਾਰ ਨੇ ਦੇਸ਼ ਵਿੱਚ ਰੇਮਡੇਸਿਵਿਰ ਦੀ ਉਤਪਾਦਨ ਸਮਰੱਥਾ ਨੂੰ ਵਧਾ ਦਿੱਤਾ ਹੈ। 27.04.21 ਨੂੰ, ਸੱਤ ਲਾਇਸੰਸਸ਼ੁਦਾ ਘਰੇਲੂ ਨਿਰਮਾਤਾਵਾਂ ਦੀ ਉਤਪਾਦਨ ਸਮਰੱਥਾ ਪ੍ਰਤੀ ਮਹੀਨਾ 38 ਲੱਖ ਵਾਈਲਾਂ ਤੋਂ ਵਧ ਕੇ 1.03 ਕਰੋੜ ਵਾਈਲ ਹੋ ਗਈ ਹੈ। ਪਿਛਲੇ ਸੱਤ ਦਿਨਾਂ (21-28 ਅਪ੍ਰੈਲ, 2021) ਵਿਚ ਦਵਾਈ ਕੰਪਨੀਆਂ ਵੱਲੋਂ ਦੇਸ਼ ਭਰ ਵਿਚ ਕੁੱਲ 13.73 ਲੱਖ ਵਾਈਲਾਂ ਦੀ ਸਪਲਾਈ ਕੀਤੀ ਗਈ ਹੈ। 11 ਅਪ੍ਰੈਲ ਨੂੰ ਰੋਜ਼ਾਨਾ ਸਪਲਾਈ 67,900 ਵਾਇਲਾਂ ਤੋਂ ਵਧ ਕੇ 28 ਅਪ੍ਰੈਲ2021 ਨੂੰ 2.09 ਲੱਖ ਵਾਇਲਾਂ 'ਤੇ ਪਹੁੰਚ ਗਈ ਹੈ। ਐਮਐਚਏ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੇਮਡੇਸਿਵਿਰ ਸਪਲਾਈ ਦੀ ਨਿਰਵਿਘਨ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਗਈ ਸੀ।

ਸਰਕਾਰ ਨੇ ਭਾਰਤ ਵਿਚ ਆਪਣੀ ਉਪਲਬਧਤਾ ਨੂੰ ਵਧਾਉਣ ਲਈ ਰੇਮਡੇਸਿਵਿਰ ਦੀ ਬਰਾਮਦ 'ਤੇ ਵੀ ਰੋਕ ਲਗਾਈ ਹੈ। ਜਨਤਾ ਵਿਚ ਕਿਫਾਇਤੀ ਟੀਕੇ ਨੂੰ ਯਕੀਨੀ ਬਣਾਉਣ ਲਈ, ਐਨਪੀਪੀਏ ਨੇ 17 ਅਪ੍ਰੈਲ 2021 ਨੂੰ ਸੋਧਿਆ ਹੋਇਆ ਵੱਧ ਤੋਂ ਵੱਧ ਪ੍ਰਚੂਨ ਮੁੱਲ ਜਾਰੀ ਕੀਤਾ ਜਿਸ ਨਾਲ ਸਾਰੇ ਪ੍ਰਮੁੱਖ ਬ੍ਰਾਂਡਾਂ ਦੀ ਕੀਮਤ ਪ੍ਰਤੀ ਵਾਇਲ 3500 ਰੁਪਏ ਤੋਂ ਹੇਠਾਂ ਆ ਗਈ ਹੈ।

ਵਧੇਰੇ ਉਤਪਾਦਨ ਅਤੇ ਰੇਮਡੇਸਿਵਿਰ ਦੀ ਉਪਲਬਧਤਾ ਦੀ ਸਹੂਲਤ ਲਈ, 20 ਅਪ੍ਰੈਲ ਦੇ ਨੋਟੀਫਿਕੇਸ਼ਨ 27 / 2021-ਦੇ ਅਨੁਸਾਰ ਮਾਲ ਵਿਭਾਗ ਨੇ ਰੇਮਡੇਸਿਵਿਰ ਇੰਜੈਕਸ਼ਨ 'ਤੇ ਕਸਟਮਜ਼ ਦੀ ਸਾਰੀ ਡਿਉਟੀ ਤੇ ਮਿਤੀ 20 ਅਪ੍ਰੈਲ ਤੋਂ 31 ਅਕਤੂਬਰ 2021 ਤਕ ਛੋਟ ਦਿੱਤੀ ਹੈ, ਇਸਦਾ ਏਪੀਆਈ ਅਤੇ ਬੀਟਾ ਸਾਈਕਲੋਡੈਕਸਟਰਿਨ, ਰੇਮਡੇਸਿਵਿਰ ਦੇ ਨਿਰਮਾਣ ਵਿਚ ਵਰਤਿਆ ਜਾਂਦਾ ਹੈ।

ਏਮਜ਼/ਆਈਸੀਐਮਆਰ-ਕੋਵਿਡ-19 ਨੈਸ਼ਨਲ ਟਾਸਕ ਫੋਰਸ / ਐਮਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਸੰਯੁਕਤ ਨਿਗਰਾਨੀ ਸਮੂਹ ਵੱਲੋਂ 22.04.2021 ਨੂੰ ਨੈਸ਼ਨਲ ਟ੍ਰੀਟਮੈਂਟ ਪ੍ਰੋਟੋਕੋਲ ਨੂੰ ਐਡਲਟ ਕੋਵਿਡ 19 ਮਰੀਜ਼ਾਂ ਦੇ ਪ੍ਰਬੰਧਨ ਲਈ ਕਲੀਨੀਕਲ ਮਾਰਗਦਰਸ਼ਨ ਰਾਹੀਂ ਅਪਡੇਟ ਕੀਤਾ ਗਿਆ ਸੀ। ਅਪਡੇਟ ਕੀਤਾ ਪ੍ਰੋਟੋਕੋਲ ਦਵਾਈਆਂ ਦੀ ਨਿਆਂਪੂਰਨ ਵਰਤੋਂ ਨੂੰ ਉਤਸ਼ਾਹਤ ਕਰੇਗਾ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਮੰਗ ਨੂੰ ਤਰਕਸੰਗਤ ਬਣਾਉਣ ਵਿੱਚ ਯੋਗਦਾਨ ਪਵੇਗਾ।

-------------------

ਐਮ ਸੀ /ਕੇ ਪੀ/ਏ ਕੇ(Release ID: 1715037) Visitor Counter : 142