ਕਿਰਤ ਤੇ ਰੋਜ਼ਗਾਰ ਮੰਤਰਾਲਾ

ਕ.ਰਾ.ਬੀ. ਨਿਗਮ ਹਸਪਤਾਲਾਂ ਲਈ ਕੋਵਿਡ- 19 ਸਹੂਲਤ ਡੈਸ਼ਬੋਰਡ

Posted On: 29 APR 2021 5:24PM by PIB Chandigarh

ਆਪਣੀ ਸਮਾਜਕ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਕ.ਰਾ.ਬੀ. ਨਿਗਮ ਨੇ ਵਰਤਮਾਨ ਮਹਾਮਾਰੀ ਦੇ ਦੌਰਾਨ ਨਾਗਰਿਕ ਕੇਂਦਰਿਤ ਸੇਵਾਵਾਂ ’ਚ ਵਾਧਾ ਕਰਨ ਅਤੇ ਸੂਚਨਾ ਦਾ ਪ੍ਰਸਾਰ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। ਕੋਵਿਡ ਮਰੀਜਾਂ ਦੀ ਦੇਖਭਾਲ ਲਈ ਬਿਸਤਰਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸਮੇਂ ਦੀ ਮੰਗ ਹੈ। ਲਾਭਾਰਥੀਆਂ ਨੂੰ ਸਮਰਪਤ ਅਨੇਕ ਕ.ਰਾ.ਬੀ. ਸਿਹਤ ਸੁਵਿਧਾਵਾਂ ਕੋਵਿਡ-19 ਸੰਬੰਧੀ ਦੇਖਭਾਲ ਲਈ ਸਾਡੇ ਦੇਸ਼ ਦੇ ਨਾਗਰਿਕਾਂ ਲਈ ਖੋਲੀਆਂ ਗਈਆਂ ਹਨ। ਕ.ਰਾ.ਬੀ. ਨਿਗਮ ਸੰਸਥਾਨਾਂ ਵਿੱਚੋਂ ਕੁੱਝ ਕੋਵਿਡ ਰੋਗੀਆਂ ਨੂੰ ਸਮਰਪਤ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹਨ । ਸਾਡੇ ਬਹਾਦੁਰ ਚਿਕਿਤਸਾ ਵਪਾਰੀ ਅਤੇ ਹੋਰ ਫਰੰਟਲਾਇਨ ਕਰਮਚਾਰੀ ਇਨ੍ਹਾਂ ਕ.ਰਾ.ਬੀ.  ਕੋਵਿਡ ਸੰਸਥਾਨਾਂ ਵਿੱਚ ਨ ਕੇਵਲ ਜ਼ਿੰਮੇਦਾਰ ਨਾਗਰਿਕਾਂ ਦੇ ਰੂਪ ਵਿੱਚ ਸਗੋਂ ਇਸ ਆਦਰਸ਼ ਦੇ ਨਾਲ ਵੀ 24x7 ਜੀਵਨ ਰੱਖਿਅਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਕਿ ਮਨੁੱਖ ਜਾਤੀ ਦੀ ਸੇਵਾ ਹੀ ਰੱਬ ਦੀ ਸੇਵਾ ਹੈ । 

ਮੰਗ ਅਤੇ ਆਪੂਰਤੀ ’ਚ ਫਰਕ ਦੇ ਕਾਰਨ ਕੋਵਿਡ ਦੇਖਭਾਲ ਲਈ ਬਿਸਤਰ ਉਪਲੱਬਧ ਨਹੀਂ ਹਨ। ਜੇਕਰ ਬੈਡ ਉਪਲੱਬਧ ਹਨ ਤਾਂ ਵੀ ਜ਼ਰੂਰਤਮੰਦਾਂ ਅਤੇ ਐਮਰਜੈਂਸੀ ਹਾਲਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਮੇਂ ਤੇ ਰਿਅਲ ਟਾਇਮ ਜਾਣਕਾਰੀ ਆਸਾਨੀ ਨਾਲ ਨਹੀਂ ਮਿਲ ਰਹੀ ਹੈ । ਕ.ਰਾ.ਬੀ. ਨਿਗਮ ਦੀ ਆਈ.ਸੀ.ਟੀ. ਟੀਮ ਨੇ ਬਲੂ ਪਿ੍ਰੰਟ ਤਿਆਰ ਕਰਨ, ਵਿਕਸਿਤ ਕਰਨ ਅਤੇ ਡੈਸ਼ਬੋਰਡ ਨੂੰ ਰਿਕਾਰਡ ਸਮੇਂ ਵਿੱਚ ਤਿਆਰ ਕਰਨ ਲਈ ਅਥਕ ਕੋਸ਼ਿਸ਼ ਕੀਤੀ ਹੈ ਈ.ਐਸ.ਆਈ.ਸੀ. ਸਿਹਤ ਸੰਸਥਾਨਾਂ ਦੀ ਸਮਰਪਤ ਸਹੂਲਤ ਵਿੱਚ ਜ਼ਰੂਰਤਮੰਦ ਨਾਗਰਿਕਾਂ ਨੂੰ ਬਿਸਤਰ ਲੱਭਣ ’ਚ ਮਦਦ ਕੀਤੀ ਜਾ ਸਕੇ। ਪ੍ਰਤੀਭਾਗੀ ਕ.ਰਾ.ਬੀ. ਨਿਗਮ ਸਿਹਤ ਸੰਸਥਾਨ ਨਿਯਮਿਤ ਆਧਾਰ ’ਤੇ ਡੇਟਾ ਅਪਡੇਟ ਕਰ ਰਹੇ ਹਨ। ਇਸ ਡੈਸ਼ਬੋਰਡ ਦੇ ਮਾਧਿਅਮ ਰਾਹੀ ਨਾਗਰਿਕ ਪ੍ਰਦਰਸ਼ਿਤ ਕ.ਰਾ.ਬੀ. ਨਿਗਮ ਸਿਹਤ ਸੰਸਥਾਨ ਦੇ ਬਾਰੇ ਵਿੱਚ  ਬੈਡਾਂ ਦੀ ਉਪਲੱਬਧਤਾ ਅਤੇ ਉੱਥੇ ਉਪਲੱਬਧ ਸੇਵਾਵਾਂ ਦੇ ਸੰਬੰਧ ਵਿੱਚ ਸੁਚੇਤ ਹੋ ਕੇ ਫ਼ੈਸਲਾ ਲੈ ਸਕਣਗੇ । ਕੋਵਿਡ ਸਹੂਲਤ ਡੈਸ਼ਬੋਰਡ ਦਾ ਲਿੰਕ https://www.esic.in/4ashboard/3ovid4ash2oard.aspx  ’ਤੇ  ਉਪਲੱਬਧ ਕਰਾਇਆ ਗਿਆ ਹੈ ।

 

*****************************

ਐਮਐਸ/ਜੇਕੇ


(Release ID: 1714967) Visitor Counter : 205