ਸਿੱਖਿਆ ਮੰਤਰਾਲਾ
ਆਈ ਆਈ ਟੀ ਬੋਂਬੇ ਨੇ ਇਹ ਦਰਸਾਇਆ ਹੈ ਕਿ ਕਿਵੇਂ ਆਕਸੀਜਨ ਦੀ ਘਾਟ ਨੂੰ ਨਾਈਟ੍ਰੋਜਨ ਜਨਰੇਟਰ ਨੂੰ ਆਕਸੀਜਨ ਜਨਰੇਟਰ ਵਿੱਚ ਬਦਲ ਕੇ ਹੱਲ ਕੀਤਾ ਜਾ ਸਕਦਾ ਹੈ
ਆਕਸੀਜਨ ਸੰਕਟ ਦਾ ਸੌਖਾ ਤੇ ਜਲਦ ਹੱਲ
ਸੰਸਥਾ ਦੇਸ਼ ਭਰ ਵਿੱਚ ਇਸ ਹੱਲ ਨੂੰ ਅਪਨਾਉਣ ਲਈ ਮਦਦ ਕਰਨ ਲਈ ਤਿਆਰ ਹੈ
Posted On:
29 APR 2021 2:15PM by PIB Chandigarh
ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ (ਆਈ ਆਈ ਟੀ) ਬੋਂਬੇ ਨੇ ਦੇਸ਼ ਵਿੱਚ ਕੋਵਿਡ 19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਰਚਨਾਤਮਕ ਅਤੇ ਜੁਗਤੀ ਹੱਲ ਕੱਢਿਆ ਹੈ । ਪਾਇਲਟ ਪ੍ਰਾਜੈਕਟ , ਪੀ ਐੱਸ ਏ (ਪ੍ਰੈਸ਼ਰ ਸਵਿੰਗ ਐਡਸੌਰਪਸ਼ਨ) ਨਾਈਟ੍ਰੋਜਨ ਯੁਨਿਟ ਨੂੰ ਪੀ ਐੱਸ ਏ ਆਕਸੀਜਨ ਯੁਨਿਟ ਵਿੱਚ ਬਦਲਣ ਵਾਲੀ ਇੱਕ ਸਾਦੀ ਤਕਨਾਲੋਜੀ ਤੇ ਅਧਾਰਿਤ ਹੈ ।
ਆਈ ਆਈ ਟੀ ਬੋਂਬੇ ਵਿੱਚ ਕੀਤੇ ਗਏ ਸ਼ੁਰੂਆਤੀ ਟੈਸਟਾਂ ਨੇ ਕਾਫੀ ਚੰਗੇ ਨਤੀਜੇ ਦਰਸਾਏ ਹਨ । ਆਕਸੀਜਨ ਉਤਪਾਦਨ 3.5 ਏ ਟੀ ਐੱਮ ਪ੍ਰੈਸ਼ਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । ਜਿਸ ਦਾ ਸ਼ੁੱਧਤਾ ਪੱਧਰ 93% ਤੋਂ 96% ਹੈ । ਇਸ ਗੈਸ ਵਾਲੀ ਆਕਸੀਜਨ ਨੂੰ ਮੌਜੂਦਾ ਹਸਪਤਾਲਾਂ ਵਿੱਚ ਕੋਵਿਡ 19 ਨਾਲ ਸੰਬੰਧਤ ਲੋੜਾਂ ਲਈ ਵਰਤਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਕੋਵਿਡ 19 ਵਿਸ਼ੇਸ਼ ਸਹੂਲਤਾਂ ਲਈ ਵੀ ਆਕਸੀਜਨ ਦੀ ਲਗਾਤਾਰ ਸਪਲਾਈ ਮੁਹੱਈਆ ਕਰਨ ਲਈ ਵਰਤਿਆ ਜਾ ਸਕਦਾ ਹੈ ।
ਨਾਈਟ੍ਰੋਜਨ ਯੁਨਿਟ ਨੂੰ ਆਕਸੀਜਨ ਯੁਨਿਟ ਵਿੱਚ ਕਿਵੇਂ ਬਦਲਣਾ ਹੈ ? ਪ੍ਰੋਫੈਸਰ ਮਿਲਿੰਦ ਅਤਰੇ , ਡੀਨ (ਖੋਜ ਤੇ ਵਿਕਾਸ) , ਆਈ ਆਈ ਟੀ ਬੋਂਬੇ , ਜਿਨ੍ਹਾਂ ਪ੍ਰਾਜੈਕਟ ਦੀ ਅਗਵਾਈ ਕੀਤੀ , ਨੇ ਕਿਹਾ ਹੈ "ਇਸ ਨੂੰ ਮੌਜੂਦਾ ਨਾਈਟ੍ਰੋਜਨ ਪਲਾਂਟ ਸੈੱਟਅੱਪ ਦੀ ਫਾਈਨ ਟਿਊਨਿੰਗ ਨਾਲ ਕੀਤਾ ਗਿਆ ਹੈ ਅਤੇ ਮੌਲੀਕਿਊਲਰ ਸੀਵਸ ਕਾਰਬਨ ਤੋਂ ਜ਼ੀਓਲਾਈਟ ਵਿੱਚ ਬਦਲ ਕੇ ਕੀਤਾ ਗਿਆ ਹੈ"।
ਉਹਨਾਂ ਕਿਹਾ ,"ਅਜਿਹੇ ਨਾਈਟ੍ਰੋਜਨ ਪਲਾਂਟ ਜੋ ਵਾਤਾਵਰਣ ਵਿੱਚੋਂ ਹਵਾ ਨੂੰ ਕੱਚੇ ਮਾਲ ਵਜੋਂ ਲੈਂਦੇ ਹਨ । ਦੇਸ਼ ਭਰ ਦੇ ਵੱਖ ਵੱਖ ਉਦਯੋਗਿਕ ਪਲਾਂਟਾਂ ਵਿੱਚ ਉਪਲਬੱਧ ਹਨ , ਇਸ ਲਈ ਇਹਨਾਂ ਵਿੱਚੋਂ ਹਰੇਕ ਨੂੰ ਆਕਸੀਜਨ ਜਨਰੇਟਰ ਵਿੱਚ ਬਦਲਣ ਦੀ ਸੰਭਾਵਨਾ ਹੈ । ਜਿਸ ਨਾਲ ਮੌਜੂਦਾ ਜਨਤਕ ਸਿਹਤ ਐਮਰਜੈਂਸੀ ਤੇ ਕਾਬੂ ਪਾਉਣ ਲਈ ਮਦਦ ਕਰ ਸਕਦੇ ਹਾਂ"।
ਇਹ ਪਾਇਲਟ ਪ੍ਰਾਜੈਕਟ ਇੱਕ ਸਾਂਝਾ ਯਤਨ ਹੈ , ਇਸ ਯਤਨ ਵਿੱਚ ਆਈ ਆਈ ਟੀ ਬੋਂਬੇ , ਟਾਟਾ ਕੰਸਲਟਿੰਗ ਇੰਜੀਨਿਅਰਸ ਅਤੇ ਸਪੈਨਟੈੱਕ ਇੰਜੀਨੀਅਰ ਮੁੰਬਈ , ਜੋ ਪੀ ਐੱਸ ਏ ਨਾਈਟ੍ਰੋਜਨ ਅਤੇ ਆਕਸੀਜਨ ਪਲਾਂਟ ਉਤਪਾਦਨ ਦਾ ਕੰਮ ਕਰਦੇ ਹਨ , ਸ਼ਾਮਲ ਹਨ ।
ਆਈ ਆਈ ਟੀ ਦੀ ਰੈਫਰੀਜਰੇਸ਼ਨ ਅਤੇ ਕ੍ਰਾਇਓਜੈਨਿਕਸ ਲੈਬਾਰਟਰੀ ਵਿੱਚ ਇੱਕ ਪੀ ਸੀ ਏ ਨਾਈਟ੍ਰੋਜਨ ਪਲਾਂਟ ਨੂੰ ਇਸ ਧਾਰਨਾ ਦੇ ਸਬੂਤ ਲਈ ਬਦਲਣ ਨੂੰ ਪਛਾਣਿਆ ਗਿਆ ਸੀ , ਫੌਰੀ ਅਧਾਰ ਤੇ ਇਹ ਅਧਿਅਨ ਹੱਥ ਵਿੱਚ ਲੈ ਕੇ ਆਈ ਆਈ ਟੀ ਬੋਂਬੇ , ਟਾਟਾ ਕਸੰਲਟਿੰਗ ਇੰਜੀਨੀਅਰਸ ਅਤੇ ਸਪੈਂਨਟਿਕ ਇੰਜੀਨੀਅਰਸ ਵਿਚਾਲੇ ਇੱਕ ਸਮਝੌਤਾ ਕੀਤਾ ਗਿਆ ਤਾਂ ਜੋ ਇੱ ਕ ਐੱਸ ਓ ਪੀ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ । ਜਿਸ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਜਾ ਸਕੇ ।
ਸਪੈਨਟਿਕ ਇੰਜੀਨੀਅਰਸ ਨੇ ਆਈ ਆਈ ਟੀ ਬੋਂਬੇ ਵਿੱਚ ਇੱਕ ਸਕਿੱਡ ਵਜੋਂ ਲੋੜੀਂਦੇ ਪਲਾਂਟ ਕੰਪੋਨੈਂਟਸ ਆਈ ਆਈ ਟੀ ਬੋਂਬੇ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਮੁਲਾਂਕਣ ਕਰਨ ਲਈ ਸਥਾਪਿਤ ਕੀਤੇ ਸਨ । ਇਹ ਆਈ ਆਈ ਟੀ ਬੋਂਬੇ ਦੇ ਰੈਫਰੀਜਰੇਸ਼ਨ ਤੇ ਕ੍ਰਾਇਜੈਨਿਕਸ ਲੈਬਾਰਟਰੀ ਵਿੱਚ ਨਾਈਟ੍ਰੋਜਨ ਸਹੂਲਤ ਦੇਣ ਵਾਲੇ ਪਲਾਂਟ ਵਿੱਚ ਸਥਾਪਿਤ ਕੀਤੇ ਗਏ ਤਜ਼ਰਬੇ ਲਈ ਇਸ ਦੀ ਸਥਾਪਨਾ ਕਰਕੇ 3 ਦਿਨਾਂ ਦੇ ਅੰਦਰ ਅੰਦਰ ਵਿਕਸਿਤ ਕੀਤਾ ਗਿਆ ਅਤੇ ਜਿਵੇਂ ਕਿ ਦੱਸਿਆ ਗਿਆ ਹੈ , ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ ।
ਪ੍ਰੋਫੈਸਰ ਮਿਲਿੰਦ ਅਤਰੇ ਨੇ ਸ਼੍ਰੀ ਅਮਿਤ ਸ਼ਰਮਾ , ਮੈਨੇਜਿੰਗ ਡਾਇਰੈਕਟਰ ਟਾਟਾ ਕੰਸਲਟਿੰਗ ਇੰਜੀਨੀਅਰਸ ਦੇ ਨਾਲ ਸ਼੍ਰੀ ਰਜੇਂਦਰਾ ਤਾਹੀਲਿਆਨੀ , ਪ੍ਰੋਮੋਟਰ , ਸਪੈਂਨਟੈੱਕ ਇੰਜੀਨੀਅਰਸ ਅਤੇ ਆਈ ਆਈ ਟੀ ਬੋਂਬੇ (1970) ਦੇ ਪੁਰਾਣੇ ਵਿਦਿਆਰਥੀਆਂ , ਸ਼੍ਰੀ ਰਾਜ ਮੋਹਨ ਐੱਮ ਡੀ ਸਪੈਂਨਟੈੱਕ ਇੰਜੀਨੀਅਰਸ ਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਨੂੰ ਇਸ ਪ੍ਰਾਜੈਕਟ ਵਿੱਚ ਭਾਈਵਾਲੀ ਤੇ ਸਾਂਝੇਦਾਰੀ ਲਈ ਉਹਨਾਂ ਦੇ ਯੋਗਦਾਨ ਨੂੰ ਮੰਨਿਆ ਹੈ ਤੇ ਧੰਨਵਾਦ ਕੀਤਾ ਹੈ ।
ਕਈ ਰੁਕਾਵਟਾਂ ਵਿਚਾਲੇ ਟੀਮਾਂ ਵੱਲੋਂ ਸਮੇਂ ਸਿਰ ਸਫਲਤਾਪੂਰਵਕ ਪਾਇਲਟ ਲਈ ਵਧਾਈ ਦਿੰਦਿਆਂ ਸ਼੍ਰੀ ਅਮਿਤ ਸ਼ਰਮਾ ਨੇ ਕਿਹਾ ਹੈ,"ਸਾਨੂੰ ਖੁਸ਼ੀ ਹੈ ਕਿ ਅਸੀਂ ਆਈ ਆਈ ਟੀ ਬੋਂਬੇ ਸਪੈਂਨਟੈੱਕ ਇੰਜੀਨੀਅਰਸ ਦੇ ਭਾਈਵਾਲ ਹਾਂ ਅਤੇ ਮੌਜੂਦਾ ਸੰਕਟ ਤੇ ਕਾਬੂ ਪਾਉਣ ਲਈ ਦੇਸ਼ ਵਿੱਚ ਮਦਦ ਕਰਨ ਲਈ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਰਤਦਿਆਂ ਐਮਰਜੈਂਸੀ ਆਕਸੀਜਨ ਜੈਨਰੇਸ਼ਨ ਲਈ ਇੱਕ ਨਵੀਨਤਮ ਹੱਲ ਦਾ ਯੋਗਦਾਨ ਪਾ ਸਕੇ ਹਾਂ । ਅਜਿਹੀਆਂ ਉਦਯੋਗਿਕ ਤੇ ਵਿਦਵਾਨਾਂ ਦੀਆਂ ਭਾਈਵਾਲੀਆਂ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਨੂੰ ਤੇਜ਼ ਕਰ ਸਕਦੀਆਂ ਹਨ"।
ਪ੍ਰੋਫੈਸਰ ਸੁਭਾਸਿਸ ਚੌਧਰੀ ਡਾਇਰੈਕਟਰ ਆਈ ਆਈ ਟੀ ਬੋਂਬੇ ਨੇ ਪਾਇਲਟ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਅਕ ਮਾਹਰਾਂ ਅਤੇ ਉਦਯੋਗਿਕ ਇਕਾਈਆਂ ਵਿਚਾਲੇ ਭਾਈਵਾਲੀਆਂ ਬਹੁਤ ਲੋੜੀਂਦੀਆਂ ਹਨ ਅਤੇ ਸਾਡੇ ਰਾਸ਼ਟਰ ਦੀ ਸਫਲਤਾ ਤੇ ਉੱਨਤੀ ਲਈ ਜ਼ਰੂਰੀ ਹਨ ।
ਸੰਪਰਕ ਜਾਣਕਾਰੀ
ਪ੍ਰੋਫੈਸਰ ਮਿਲਿੰਦ ਅਤਰੇ , ਆਈ ਆਈ ਟੀ , ਬੋਂਬੇ
(email:matrey@iitb.ac.in)
(phone:+91-22-25767522)
Or
Tata Consulting Engineers, Mumbai.
Follow us on social media: @PIBMumbai /PIBMumbai /pibmumbai pibmumbai[at]gmail[dot]com
ਡੀ ਜੇ ਐੱਮ / ਡੀ ਐੱਲ /
(Release ID: 1714958)
Visitor Counter : 272