ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰੂਸੀ ਸੰਘ ਦੇ ਰਾਸ਼ਟਰਪਤੀ ਪੁਤਿਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ

Posted On: 28 APR 2021 7:51PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਵਲਾਦੀਮੀਰ ਪੁਤਿਨ ਦੇ ਨਾਲ  ਟੈਲੀਫੋਨ 'ਤੇ ਗੱਲ  ਕੀਤੀ।

 

ਨੇਤਾਵਾਂ ਨੇ ਵਧ ਰਹੀ ਕੋਵਿਡ-19 ਮਹਾਮਾਰੀ ਦੀ ਸਥਿਤੀ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਭਾਰਤ ਦੇ ਲੋਕਾਂ ਅਤੇ ਸਰਕਾਰ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਰੂਸ ਇਸ ਸਬੰਧ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ  ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੂਸ ਦਾ ਭਾਰਤ ਨੂੰ ਤੁਰੰਤ ਸਮਰਥਨ ਦੇਣਾ ਸਾਡੀ ਸਥਿਰ ਸਾਂਝੇਦਾਰੀ  ਦਾ ਪ੍ਰਤੀਕ ਹੈ।

 

ਦੋਹਾਂ ਨੇਤਾਵਾਂ ਨੇ ਗਲੋਬਲ ਮਹਾਮਾਰੀ ਨਾਲ ਲੜਨ ਲਈ ਦੋਵਾਂ ਦੇਸ਼ਾਂ ਦਰਮਿਆਨ ਮੌਜੂਦਾ ਸਹਿਯੋਗ ਨੂੰ ਨੋਟ ਕੀਤਾ। ਭਾਰਤ ਵਿੱਚ ਸਪੁਤਨਿਕ-V ਟੀਕੇ ਦੇ ਐਮਰਜੈਂਸੀ ਉਪਯੋਗ ਦੀ ਪ੍ਰਵਾਨਗੀ ਲਈ ਰਾਸ਼ਟਰਪਤੀ ਪੁਤਿਨ ਵੱਲੋਂ ਸ਼ਲਾਘਾ ਕੀਤੀ ਗਈ। ਦੋਹਾਂ ਨੇਤਾਵਾਂ ਨੇ ਕਿਹਾ ਕਿ ਭਾਰਤ, ਰੂਸ ਅਤੇ ਤੀਸਰੇ ਦੇਸ਼ਾਂ ਵਿੱਚ ਉਪਯੋਗ ਕੀਤੇ ਜਾਣ ਲਈ ਰਸ਼ੀਅਨ ਵੈਕਸਿਨ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾਵੇਗਾ।

 

ਦੋਵਾਂ ਨੇਤਾਵਾਂ ਨੇ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਾਂਝੇਦਾਰੀ ਦੀ ਭਾਵਨਾ ਦੇ ਤਹਿਤ ਵੱਖ-ਵੱਖ ਸੈਕਟਰਾਂ ਦੇ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਨੂੰ ਮਹੱਤਵ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਗਗਨਯਾਨ ਪ੍ਰੋਗਰਾਮ ਅਤੇ ਚਾਰ ਗਗਨਯਾਨ ਪੁਲਾੜ ਯਾਤਰੀਆਂ ਦੀ ਸਿਖਲਾਈ ਦਾ ਰਸ਼ੀਅਨ ਫੇਜ਼ ਮੁਕੰਮਲ ਕਰਨ ਵਿੱਚ ਰੂਸ ਵੱਲੋਂ ਮਿਲੇ ਸਮਰਥਨ ਦੀ ਸ਼ਲਾਘਾ ਕੀਤੀ। 

 

ਨੇਤਾਵਾਂ ਨੇ ਹਾਈਡਰੋਜਨ ਅਰਥਵਿਵਸਥਾ ਸਮੇਤ ਅਖੁੱਟ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਸੰਭਾਵਨਾ  ਉੱਲੇਖ ਕੀਤਾ।

 

ਨੇਤਾਵਾਂ ਨੇ ਮੰਤਰੀ ਪੱਧਰ 'ਤੇ ਇੱਕ ਨਵਾਂ 2 + 2 ਸੰਵਾਦ ਸਥਾਪਿਤ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਸ਼ਾਮਲ ਹੋਣਗੇ।

 

ਦੋਹਾਂ ਨੇਤਾਵਾਂ ਨੇ ਸਤੰਬਰ 2019 ਵਿੱਚ ਵਲਾਦਿਵੋਸਟੋਕ ਵਿੱਚ ਹੋਈ ਆਪਣੀ ਪਿਛਲੀ ਸੱਮਿਟ ਮੀਟਿੰਗ ਦੌਰਾਨ ਲਏ ਗਏ ਮਹੱਤਵਪੂਰਨ ਫੈਸਲਿਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਪੁਤਿਨ ਦੇ ਇਸ ਸਾਲ ਦੇ ਅੰਤ ਵਿੱਚ ਦੁਵੱਲੇ ਸਿਖਰ ਸੰਮੇਲਨ ਲਈ ਭਾਰਤ ਆਉਣ ਦਾ ਇੰਤਜ਼ਾਰ ਹੈ ਜੋ ਕਿ ਭਰੋਸੇਯੋਗ ਗੱਲਬਾਤ ਨੂੰ ਜਾਰੀ ਰੱਖਣ ਲਈ ਇੱਕ ਮੌਕਾ ਪ੍ਰਦਾਨ ਕਰੇਗਾ।  ਰਾਸ਼ਟਰਪਤੀ ਪੁਤਿਨ ਨੇ 2021 ਦੇ ਦੌਰਾਨ ਬ੍ਰਿਕਸ ਵਿੱਚ ਭਾਰਤ ਦੀ ਪ੍ਰੈਜ਼ੀਡੈਂਸੀ ਦੀ ਸਫ਼ਲਤਾ ਲਈ ਰੂਸ ਦੇ ਪ੍ਰਧਾਨ ਮੰਤਰੀ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਦੋਵੇਂ ਨੇਤਾ ਦੁਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ।

 

***************

 

ਡੀਐੱਸ/ਵੀਜੇ/ਏਕੇ



(Release ID: 1714834) Visitor Counter : 157