Posted On:
28 APR 2021 11:49AM by PIB Chandigarh
ਭਾਰਤ ਸਰਕਾਰ ਕੋਵਿਡ 19 ਮਹਾਮਾਰੀ ਖਿਲਾਫ ਚੱਲ ਰਹੀ ਲੜਾਈ ਵਿੱਚ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੀ ਹੈ । ਟੀਕਾਕਰਨ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਵੱਲੋਂ ਅਪਣਾਈ ਜਾ ਰਹੀ 5 ਨੁਕਾਤੀ
ਰਣਨੀਤੀ ਦਾ ਇੱਕ ਅਹਿਮ ਥੰਮ ਹੈ । ਇਸ ਰਣਨੀਤੀ ਵਿੱਚ ਟੈਸਟ , ਟਰੈਕ , ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹੈ ।
ਕੋਵਿਡ 19 ਟੀਕਾਕਰਨ ਦੀ ਇੱਕ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਪੜਾਅ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਰਹੀ ਹੈ । ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ ਅੱਜ 28ਅਪ੍ਰੈਲ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗੀ । ਸੰਭਾਵਿਤ ਲਾਭਪਾਤਰੀ ਕੋਵਿਡ ਪੋਰਟਲ (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰਸਕਦੇ ਹਨ ।
ਭਾਰਤ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ 16 ਕਰੋੜ ਟੀਕਾਕਰਨ ਖੁਰਾਕਾਂ (15,95,96,140) ਮੁਹੱਈਆ ਕਰਵਾਈਆਂ ਗਈਆਂ ਹਨ । ਕੁੱਲ ਖ਼ਪਤ ਵਿੱਚ ਖਰਾਬਹੋਈਆਂ ਖੁਰਾਕਾਂ ਵੀ ਸ਼ਾਮਲ ਹਨ । ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 14,89,76,248 ਸ਼ਾਮਲ ਹਨ ।
ਇੱਕ ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਨ ਖੁਰਾਕਾਂ (1,06,19,892) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬੱਧ ਹਨ ।
ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 57 ਲੱਖ ਤੋਂ ਵੱਧ (57,70,000) ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ ।
ਕੁੱਝ ਮੀਡੀਆ ਰਿਪੋਰਟਾਂ ਵਿੱਚ ਹਾਲ ਦੇ ਦਿਨਾਂ ਦੌਰਾਨ ਮਹਾਰਾਸ਼ਟਰ ਸੂਬੇ ਦੀ ਸਰਕਾਰ ਦੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੂਬੇ ਵਿੱਚ ਟੀਕਾਕਰਨ ਖੁਰਾਕਾਂ ਖ਼ਤਮ ਹੋ ਗਈਆਂਹਨ , ਜਿਸ ਨਾਲ ਸੂਬੇ ਦੀ ਟੀਕਾਕਰਨ ਮੁਹਿੰਮ ਤੇ ਮਾੜਾ ਅਸਰ ਪੈ ਰਿਹਾ ਹੈ ।
ਇਹ ਸਪਸ਼ਟ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਕੋਲ 28 ਅਪ੍ਰੈਲ 2021 ਨੂੰ (ਸਵੇਰੇ 8 ਵਜੇ) ਕੁੱਲ 1,58,62,470 ਕੋਵਿਡ ਟੀਕਾਕਰਨ ਦੀਆਂ ਖੁਰਾਕਾਂ ਉਪਲਬੱਧ ਹਨ । ਇਸ ਵਿੱਚੋਂ 0.22 ਫੀਸਦਦੀ ਬਰਬਾਦੀ ਸਮੇਤ ਕੁੱਲ ਵਰਤਣ ਯੋਗ ਟੀਕਾਕਰਨ ਦੀਆਂ ਖੁ਼ਰਾਕਾਂ 1,53,56,151 ਹਨ । । ਯੋਗ ਲਾਭਪਾਤਰੀਆਂ ਨੂੰ ਲਗਾਉਣ ਲਈ ਪ੍ਰਸ਼ਾਸਨ ਕੋਲ ਅਜੇ ਵੀ 5,06,319 ਵੈਕਸੀਨੇਸ਼ਨ ਖੁਰਾਕਾਂਉਪਲਬੱਧ ਹਨ ।
ਇਸ ਤੋਂ ਇਲਾਵਾ ਕੋਵਿਡ 19 ਟੀਕੇ ਦੀਆਂ 5 ਲੱਖ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਸਪੁਰਦਗੀ ਲਈ ਪਾਈਪਲਾਈਨ ਵਿੱਚ ਹਨ ।





****
ਐਮਵੀ / ਏਐਸ