ਜਹਾਜ਼ਰਾਨੀ ਮੰਤਰਾਲਾ

ਪ੍ਰਮੁੱਖ ਬੰਦਰਗਾਹਾਂ ਨੇ ਆਕਸੀਜਨ ਅਤੇ ਆਕਸੀਜਨ ਸੰਬੰਧਿਤ ਉਪਕਰਣ ਮਾਲ ਲੈ ਜਾਣ ਵਾਲੇ ਜਹਾਜ਼ਾਂ ਲਈ ਸਾਰੀਆਂ ਫੀਸਾਂ ਹਟਾਈਆਂ


ਆਕਸੀਜਨ ਨਾਲ ਸੰਬੰਧਿਤ ਕੰਸਾਇੰਨਮੈਂਟ ਨੂੰ ਬਰਥ ਵਿੱਚ ਸਰਵਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ

Posted On: 25 APR 2021 12:53PM by PIB Chandigarh

ਦੇਸ਼ ਵਿੱਚ ਆਕਸੀਜਨ ਅਤੇ ਸਬੰਧਤ ਉਪਕਰਣਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਕਾਮਰਾਜਾਰ ਪੋਰਟ ਲਿਮਟਿਡ ਸਹਿਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਮੇਜਰ ਪੋਰਟਸ ਟਰੱਸਟ ਦੁਆਰਾ ਲਈਆਂ ਜਾਣ ਵਾਲੇ ਸਾਰੀਆਂ ਫੀਸਾਂ (ਪੋਤ ਸਬੰਧੀ ਫੀਸਾਂ,  ਭੰਡਾਰਣ ਫੀਸਾਂ ਆਦਿ)  ਹਟਾਉਣ ਅਤੇ ਨਿਮਨਲਿਖਤ ਚੀਜ਼ਾਂ ਨੂੰ ਲੈ ਜਾਣ ਵਾਲੇ ਜਹਾਜ਼ਾਂ ਨੂੰ ਬਰਥ ਅਨੁਕ੍ਰਮ ਵਿੱਚ ਸਰਵਉੱਚ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ ਹਨ:

  • ਮੈਡੀਕਲ ਗ੍ਰੇਡ ਅਕਸੀਜਨ,

  • ਆਕਸੀਜਨ ਟੈਂਕ,

  • ਆਕਸੀਜਨ ਦੀਆਂ ਬੋਤਲਾਂ,

  • ਪੋਰਟੇਬਲ ਆਕਸੀਜਨ ਜੈਨਰੇਟਰ,

  • ਆਕਸੀਜਨ ਕੰਸਨਟ੍ਰੇਟਰ

  • ਆਕਸੀਜਨ ਸਿਲੰਡਰ ਅਤੇ ਸੰਬੰਧਿਤ ਉਪਕਰਣਾਂ ਦੇ ਨਿਰਮਾਣ ਲਈ ਸਟੀਲ ਪਾਈਪ ਅਗਲੇ ਤਿੰਨ ਮਹੀਨਿਆਂ ਲਈ ਜਾਂ ਅਗਲੇ ਆਦੇਸ਼ ਤੱਕ

ਬੰਦਰਗਾਹਾਂ ਦੇ ਚੇਅਰਮੈਨ ਨੂੰ ਵਿਅਕਤੀਗਤ ਰੂਪ ਤੋਂ ਲੌਜੀਸਿਟਿਕ ਓਪਰੇਸ਼ਨਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਤਾਂਕਿ ਬੰਦਰਗਾਹ ਵਿੱਚ ਸਰਵਉੱਚ ਪ੍ਰਾਥਮਿਕਤਾ  ਦੇ ਅਧਾਰ ‘ਤੇ ਇਸ ਤਰ੍ਹਾਂ  ਦੇ ਜਹਾਜਾਂ ਦੀ ਬਰਥ ਲਈ ਬੇਰੋਕਟੋਕ ਆਵਾਜਾਈ,  ਆਕਸੀਜਨ ਨਾਲ ਸਬੰਧਿਤ ਮਾਲ ਨੂੰ ਤੇਜ਼ੀ ਨਾਲ ਮਨਜ਼ੂਰੀ/ ਦਸਤਾਵੇਜ਼ ਤਿਆਰ ਕਰਨ ਅਤੇ ਜਲਦੀ ਨਿਕਾਸੀ ਲਈ ਸੀਮਾ ਫੀਸਾਂ ਅਤੇ ਹੋਰ ਅਧਿਕਾਰੀਆਂ  ਦੇ ਨਾਲ ਤਾਲਮੇਲ ਸੁਨਿਸ਼ਚਿਤ ਕੀਤਾ ਜਾ ਸਕੇ।

ਜੇਕਰ ਪੋਤ ‘ਤੇ ਉੱਪਰ ਦੱਸੇ ਗਏ ਆਕਸੀਜਨ  ਦੇ ਮਾਲ  ਦੇ ਇਲਾਵਾ ਹੋਰ ਮਾਲ / ਕੰਟੇਨਰ ਵੀ ਰੱਖੇ ਹੋਣ ਤਾਂ ਅਜਿਹੇ ਪੋਤ ਨੂੰ ਬੰਦਰਗਾਹ ‘ਤੇ ਸੰਭਾਲੇ ਗਏ ਪੂਰੇ ਮਾਲ ਜਾਂ ਕੰਟੇਨਰ ਨੂੰ ਧਿਆਨ ਵਿੱਚ ਰੱਖਦੇ ਹੋਏ,  ਆਕਸੀਜਨ ਨਾਲ ਸਬੰਧਿਤ ਮਾਲ ਲਈ ਸਮਾਨ ਅਨੁਪਾਤ ਅਧਾਰ ‘ਤੇ ਫੀਸਾਂ ਦੀ ਛੋਟ ਪ੍ਰਦਾਨ ਕੀਤੀ ਜਾਣੀ ਚਾਹੀਦੀ।

ਪੋਰਟਸ, ਸ਼ਿਪਿੰਗ, ਅਤੇ ਜਲਮਾਰਗ ਮੰਤਰਾਲਾ ਅਜਿਹੇ ਸਮੁੰਦਰੀ ਜਹਾਜ਼,  ਮਾਲ ਅਤੇ ਬੰਦਰਗਾਹਾਂ ਦੀ ਸੀਮਾ ਵਿੱਚ ਪੋਤ  ਦੇ ਪ੍ਰਵੇਸ਼  ਕਰਨ ਤੋਂ ਲੈ ਕੇ ਬੰਦਰਗਾਹ  ਦੇ ਦੁਆਰ ਤੋਂ ਉਸ ਦੇ ਬਾਹਰ ਜਾਣ ਤੱਕ  ਦੇ ਸਮੇਂ  ਦੇ ਵੇਰਵਿਆਂ ਦੀ ਨਿਗਰਾਨੀ ਕਰੇਗਾ।

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ-19 ਦੀ ਦੂਜੀ ਲਹਿਰ ਨਾਲ ਜੁੜੇ ਸੰਕਟ ਨਾਲ ਨਿਪਟਨ ਵਿੱਚ ਮਜ਼ਬੂਤੀ ਨਾਲ ਲਗੀ ਹੋਈ ਹੈ ਅਤੇ ਉੱਚਿਤ ਅਤੇ ਨਵੀਨਤਾ ਉਪਾਆਂ ਦੇ ਰਾਹੀਂ ਸਥਿਤੀ ਦਾ ਸਾਹਮਣਾ ਕਰਨ ਲਈ ਸਾਰੇ ਕਦਮ ਉਠਾ ਰਹੀ ਹੈ।

************


ਬੀਐੱਨ/ਏਪੀ


(Release ID: 1714380) Visitor Counter : 223