ਵਿੱਤ ਮੰਤਰਾਲਾ

ਕੈਬਨਿਟ ਨੇ ਵਿੱਤ ਬਿਲ, 2021 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ

Posted On: 20 APR 2021 3:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਵਿੱਤ ਬਿਲ,  2021 ਵਿੱਚ ਸਰਕਾਰ ਦੀਆਂ ਸੋਧਾਂ ਦੇ ਲਈ ਪੂਰਵਵਿਆਪੀ-ਪ੍ਰਵਾਨਗੀ  ਦੇ ਦਿੱਤੀ ਹੈ  (ਇਸ ਨੂੰ 28 ਮਾਰਚ ,  2021 ਨੂੰ ਵਿੱਤ ਐਕਟ,  2021  ਦੇ ਰੂਪ ਵਿੱਚ ਪਾਸ (ਲਾਗੂ) ਕੀਤਾ ਗਿਆ ਸੀ)।  

ਇਨ੍ਹਾਂ ਪ੍ਰਸਤਾਵਾਂ ਨੂੰ ਸਪਸ਼ਟ ਅਤੇ ਤਰਕਸੰਗਤ ਬਣਾਉਣ ਦੇ ਨਾਲ-ਨਾਲ ਵਿੱਤ ਬਿਲ ਵਿੱਚ ਪ੍ਰਸਤਾਵਿਤ ਸੋਧਾਂ  ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਹ ਸੋਧਾਂ ਜ਼ਰੂਰੀ ਸਨ। 

ਉਦੇਸ਼: 

ਵਿੱਤ ਬਿਲ,  2021 ਵਿੱਚ ਸਰਕਾਰ ਦੀਆਂ ਸੋਧਾਂ ਨਾਲ ਬਿਲ ਵਿੱਚ ਪ੍ਰਸਤਾਵਿਤ ਸੋਧਾਂ ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਕੇ ਸਾਰੇ ਕਰਦਾਤਿਆਂ ਨੂੰ ਸਮਾਨ ਅਤੇ ਸਮਾਵੇਸ਼ੀ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ। 

ਵਿੱਤ ਬਿਲ,  2021 ਵਿੱਚ ਸਰਕਾਰ ਦੀਆਂ ਸੋਧਾਂ ਟੈਕਸ ਪ੍ਰਸਤਾਵ ਹਨ ਜੋ ਸਰਕਾਰ ਲਈ ਸਮੇਂ ‘ਤੇ ਰੈਵੇਨਿਊ ਉਤਪੰਨ ਕਰਨਗੇ ਅਤੇ ਕਰਦਾਤਾਵਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਕੇ ਮੌਜੂਦਾ ਪ੍ਰਾਵਧਾਨਾਂ ਨੂੰ ਕਾਰਗਰ ਬਣਾਉਣਗੇ।

 

*****

ਡੀਐੱਸ



(Release ID: 1713102) Visitor Counter : 122