ਮੰਤਰੀ ਮੰਡਲ

ਕੈਬਨਿਟ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਆਸਟ੍ਰੇਲੀਆ ਦਰਮਿਆਨ ਆਪਸੀ ਮਾਨਤਾ ਸਮਝੌਤੇ ਨੂੰ ਮਨਜ਼ੂਰੀ ਦਿੱਤੀ

Posted On: 20 APR 2021 3:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸੀਪੀਏ (ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ”) ਆਸਟ੍ਰੇਲੀਆ ਦੇ ਦਰਮਿਆਨ ਆਪਸੀ ਮਾਨਤਾ ਸਮਝੌਤੇ (ਐੱਮਆਰਏ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਸਮਝੌਤੇ ਦਾ ਵੇਰਵਾ;

 

ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸੀਪੀਏ ("ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ") ਆਸਟ੍ਰੇਲੀਆ ਦਰਮਿਆਨ ਆਪਸੀ ਮਾਨਤਾ ਸਮਝੌਤੇ ਦੇ ਤਹਿਤ ਅਕਾਊਂਟਿੰਗ ਨੋਲੇਜ, ਪੇਸ਼ੇਵਰ ਅਤੇ ਬੌਧਿਕ ਵਿਕਾਸ, ਆਪਣੇ-ਆਪਣੇ ਮੈਂਬਰਾਂ ਦੇ ਹਿਤਾਂ ਦੀ ਉੱਨਤੀ ਅਤੇ ਆਸਟ੍ਰੇਲੀਆ ਅਤੇ ਭਾਰਤ ਵਿੱਚ ਅਕਾਊਂਟਿੰਗ ਪੇਸ਼ੇ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਆਪਸੀ ਸਹਿਯੋਗ ਫ੍ਰੇਮਵਰਕ ਸਥਾਪਿਤ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇਗਾ।

 

ਅਸਰ:

 

ਐੱਮਆਰਏ ਦੁਆਰਾ:

 

ਦੋ ਲੇਖਾ ਸੰਸਥਾਵਾਂ ਦੇ ਦਰਮਿਆਨ ਕਾਰਜਸ਼ੀਲ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੇ ਸਰਬੋਤਮ ਹਿੱਤ ਵਿੱਚ ਆਪਸੀ ਲਾਭਕਾਰੀ ਸਬੰਧ ਵਿਕਸਿਤ ਕੀਤਾ ਜਾਵੇਗਾ।

ਕਿਸੇ ਵੀ ਸਿਰੇ 'ਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਵਧਾਇਆ ਜਾਵੇਗਾ ਅਤੇ ਦੋਵਾਂ ਦੇਸ਼ਾਂ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਨਵੇਂ ਪਹਿਲੂ ਦੀ ਸ਼ੁਰੂਆਤ ਕੀਤੀ ਜਾਵੇਗੀ।

ਦੋਵਾਂ ਅਕਾਊਟੈਂਸੀ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਵਾਤਾਵਰਣ ਵਿੱਚ ਪੇਸ਼ੇ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਦਾ ਹੱਲ ਕਰਨ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਦਾ ਅਵਸਰ ਮਿਲੇਗਾ।

 

ਲਾਭ:

 

ਦੋਵਾਂ ਸੰਸਥਾਵਾਂ ਦੇ ਦਰਮਿਆਨ ਸ਼ਮੂਲੀਅਤ ਦੇ ਨਤੀਜੇ ਵਜੋਂ ਭਾਰਤੀ ਚਾਰਟਰਡ ਅਕਾਉਂਟੈਂਟਾਂ ਲਈ ਰੋਜ਼ਗਾਰ ਦੇ ਵਧੇਰੇ ਅਵਸਰ ਪੈਦਾ ਹੋਣਗੇ ਅਤੇ ਇਸ ਨਾਲ ਭਾਰਤ ਵਿੱਚ ਜ਼ਿਆਦਾ ਪੈਸੇ ਆਉਣਗੇ।

 

ਲਾਗੂਕਰਨ ਦੀ ਰਣਨੀਤੀ ਅਤੇ ਟੀਚੇ:

 

ਆਪਸੀ ਮਾਨਤਾ ਸਮਝੌਤੇ ਐੱਮਆਰਏ ਦੂਸਰੀ ਸੰਸਥਾ ਦੇ ਉਨ੍ਹਾਂ ਮੈਂਬਰਾਂ ਦੀਆਂ ਯੋਗਤਾਵਾਂ ਨੂੰ ਆਪਸੀ ਮਾਨਤਾ ਪ੍ਰਦਾਨ ਕਰੇਗੀ ਜਿਨ੍ਹਾਂ ਨੇ ਦੋਹਾਂ ਸੰਸਥਾਵਾਂ ਦੀ ਪ੍ਰੀਖਿਆ, ਟ੍ਰੇਨਿੰਗ ਅਤੇ ਵਿਵਹਾਰਕ ਤਜ਼ਰਬੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਿਆਂ ਮੈਂਬਰਸ਼ਿਪ ਪ੍ਰਾਪਤ ਕੀਤੀ ਹੈ, ਤਾਂ ਜੋ ਉਹ ਆਪਣੀ ਮੌਜੂਦਾ ਅਕਾਉਂਟੈਂਸੀ ਯੋਗਤਾ ਲਈ ਕ੍ਰੈਡਿਟ ਪ੍ਰਾਪਤ ਕਰਕੇ ਦੂਜੇ ਸੰਗਠਨ ਵਿੱਚ ਸ਼ਾਮਲ ਹੋ ਸਕਣ।

 

ਆਈਸੀਏਆਈ ਅਤੇ ਸੀਪੀਏ, ਆਸਟ੍ਰੇਲੀਆ ਦੋਵੇਂ ਦੁਆਰਾ ਇੱਕ ਦੂਜੇ ਦੀ ਯੋਗਤਾ, ਟ੍ਰੇਨਿੰਗ ਨੂੰ ਮਾਨਤਾ ਦੇਣ ਅਤੇ ਇੱਕ ਬ੍ਰਿਜਿੰਗ ਵਿਧੀ ਸਥਾਪਿਤ ਕਰਕੇ ਮੈਂਬਰਾਂ ਨੂੰ ਚੰਗੀ ਸਥਿਤੀ ਵਿੱਚ ਸਵੀਕਾਰ ਕਰਨ ਲਈ ਇੱਕ ਆਪਸੀ ਮਾਨਤਾ ਸਮਝੌਤੇ 'ਤੇ ਕੰਮ ਕੀਤਾ ਜਾਵੇਗਾ।

 

 

***********

 

ਡੀਐੱਸ



(Release ID: 1713010) Visitor Counter : 181