ਮੰਤਰੀ ਮੰਡਲ

ਭਾਰਤ ਤੇ ਬੰਗਲਾਦੇਸ਼ ਦੇ ਦਰਮਿਆਨ ਵਪਾਰ ਦੇ ਸੁਧਾਰਾਤਮਕ ਉਪਾਵਾਂ ਦੇ ਖੇਤਰ ’ਚ ਸਹਿਯੋਗ ਦੇ ਢਾਂਚੇ ਦੀ ਸਥਾਪਨਾ ਬਾਰੇ ਸਹਿਮਤੀ–ਪੱਤਰ

Posted On: 20 APR 2021 3:53PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਗਣਰਾਜ ਦੇ ‘ਟ੍ਰੇਡ ਰੈਮੇਡੀਜ਼’ ਦੇ ਡਾਇਰੈਕਟਰ ਜਨਰਲ ਅਤੇ ਬੰਗਲਾਦੇਸ਼ ਲੋਕ ਗਣਰਾਜ ਦੇ ‘ਬੰਗਲਾਦੇਸ਼ ਟ੍ਰੇਡ ਐਂਡ ਟੈਰਿਫ਼ ਕਮਿਸ਼ਨ’ ਦੇ ਦਰਮਿਆਨ ਵਪਾਰ ਦੇ ਸੁਧਾਰਾਤਮਕ ਉਪਾਵਾਂ ਦੇ ਖੇਤਰ ਵਿੱਚ ਸਹਿਯੋਗ ਦੇ ਢਾਂਚੇ ਦੀ ਸਥਾਪਨਾ ਬਾਰੇ ਪਹਿਲਾਂ ਢਾਕਾ ’ਚ 27 ਮਾਰਚ, 2021 ਨੂੰ ਸਹਿਮਤੀ–ਪੱਤਰ (MoU) ਉੱਤੇ ਕੀਤੇ ਗਏ ਹਸਤਾਖਰਾਂ ਨੂੰ ਹੁਣ ਪ੍ਰਵਾਨਗੀ ਦਿੱਤੀ ਗਈ ਹੈ।

ਉਦੇਸ਼

ਇਸ ਸਹਿਮਤੀ ਪੱਤਰ ਦਾ ਪ੍ਰਾਇਮਰੀ ਉਦੇਸ਼ ਸੂਚਨਾ ਦੇ ਅਦਾਨ–ਪ੍ਰਦਾਨ, ਸਮਰੱਥਾ–ਨਿਰਮਾਣ ਦੀਆਂ ਗਤੀਵਿਧੀਆਂ ਕਰਨ ਅਤੇ ਐਂਟੀ–ਡੰਪਿੰਗ, ਬਰਾਬਰੀ ਤੇ ਭਾਰਤ ਤੇ ਬੰਗਲਾਦੇਸ਼ ਦੇ ਦਰਮਿਆਨ ਦੁਵੱਲੇ ਵਪਾਰ ਲਈ ਸੁਰੱਖਿਆਤਮਕ ਉਪਾਵਾਂ ਦੇ ਖੇਤਰ ਵਿੱਚ ਵਿਸ਼ਵ ਵਪਾਰ ਸੰਗਠਨ ਦੀਆਂ ਵਿਭਿੰਨ ਵਿਵਸਥਾਵਾਂ ਅਨੁਸਾਰ ਗਤੀਵਿਧੀਆਂ ਲਈ ਦੋਵੇਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਸਹਿਮਤੀ–ਪੱਤਰ ਦੋਵੇਂ ਦੇਸ਼ਾਂ ਦੀਆਂ ਸਬੰਧਿਤ ਅਥਾਰਿਟੀਜ਼ ਦੇ ਦਰਮਿਆਨ ਬਿਹਤਰ ਸਹਿਯੋਗ ਵਿਕਸਿਤ ਕਰਨ ਦਾ ਇੱਛੁਕ ਹੈ, ਤਾਂ ਜੋ ਅਣਉੱਚਿਤ ਵਪਾਰਕ ਪਿਰਤਾਂ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇ ਅਤੇ ਦੋਵੇਂ ਦੇਸ਼ਾਂ ਦੇ ਦਰਮਿਆਨ ਨਿਯਮ ਅਧਾਰਿਤ ਦੁਵੱਲੇ ਵਪਾਰ  ਨੂੰ ਹੁਲਾਰਾ ਦਿੱਤਾ ਜਾ ਸਕੇ।

*****

ਡੀਐੱਸ



(Release ID: 1712976) Visitor Counter : 192