ਸਿੱਖਿਆ ਮੰਤਰਾਲਾ

“ਕੇਂਦਰੀ ਸਿੱਖਿਆ ਮੰਤਰੀ ਨੇ ਆਈ ਆਈ ਟੀ ਹੈਦਰਾਬਾਦ ਖੋਜਕਾਰਾਂ ਵੱਲੋਂ ਵਿਕਸਿਤ ਕੀਤੀ ਵਿਸ਼ਵ ਦੀ ਪਹਿਲੀ ਕਿਫਾਇਤੀ ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਹਾਈਜਿਨ ਉਤਪਾਦ ਡੂਰੋਕੀਆ ਲੜੀ” ਲਾਂਚ ਕੀਤੀ


ਡੂਰੋਕੀਆ ਐਂਟੀਮਾਈਕ੍ਰੋਬਿਅਲ ਤਕਨਾਲੋਜੀ ਦੀ 189 ਰੁਪਏ ਤੋਂ ਸ਼ੁਰੂ ਹੋਣ ਵਾਲੀ ਅਗਲੀ ਜਨਰੇਸ਼ਨ ਜੋ ਤੁਰੰਤ 99.99 % ਕਿਟਾਣੂਆਂ ਨੂੰ ਮਾਰਦੀ ਹੈ ਅਤੇ ਅਗਲੀ ਧੁਆਈ ਤੱਕ ਲੰਮੇ ਸਮੇਂ ਲਈ ਸੁਰੱਖਿਅਤ ਨੈਨੋ ਸਕੇਲ 35 ਦਿਨਾਂ ਤੱਕ ਪਿੱਛੇ ਛੱਡਦੀ ਹੈ — ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ”

Posted On: 16 APR 2021 3:00PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਆਈ ਆਈ ਟੀ ਹੈਦਰਾਬਾਦ ਖੋਜਕਾਰਾਂ ਵੱਲੋਂ ਵਿਕਸਿਤ ਕੀਤੀ ਵਿਸ਼ਵ ਦੀ ਪਹਿਲੀ ਕਿਫਾਇਤੀ ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਹਾਈਜਿਨ ਉਤਪਾਦ “ਡੂਰੋਕੀਆ ਲੜੀ” ਵਰਚੁਅਲੀ ਲਾਂਚ ਕੀਤੀ ਹੈ । ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਹੈਦਰਾਬਾਦ ਦੇ ਖੋਜਕਾਰਾਂ ਨੇ ਡਾਕਟਰ ਜੁਆਇਸਨੇਂਦੂ ਗਿਰੀ , ਐਸੋਸ਼ੀਏਟ ਪ੍ਰੋਫੈਸਰ ਬਾਇਓ ਮੈਡੀਕਲ ਇੰਜੀਨੀਅਰਿੰਗ ਅਤੇ ਬਾਨੀ ਐੱਫ ਓ ਕੇਅਰ ਇਨੋਵੇਸ਼ਨ ਪ੍ਰਾਈਵੇਟ ਲਿਮਟਡ ਇਨਕਿਊਬੇਟਿੰਗ ਆਈ ਟੀ ਆਈ ਸੀ, ਆਈ ਆਈ ਟੀ ਹੈਦਰਾਬਾਦ ਦੀ ਅਗਵਾਈ ਵਿੱਚ ਕੋਵਿਡ 19 ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਵੀਨਤਮ ਡੂਰੋਕੀਆ ਲੰਮੇ ਸਮੇਂ ਤੱਕ ਚੱਲਣ ਵਾਲੀ ਤਕਨਾਲੋਜੀ ਵਿਕਸਿਤ ਕੀਤੀ ਹੈ । ਚੇਅਰਮੈਨ ਬੋਰਡ ਆਫ਼ ਗਵਰਨਰਸ , ਆਈ ਆਈ ਟੀ ਹੈਦਰਾਬਾਦ , ਸ਼੍ਰੀ ਬੀ ਵੀ ਆਰ ਮੋਹਨਰੈੱਡੀ , ਪ੍ਰੋਫੈਸਰ , ਫਾਊਂਡਰ ਡੀਨ , ਈ ਐੱਸ ਆਈ ਸੀ ਮੈਡੀਕਲ ਕਾਲਜ ਅਤੇ ਹਸਪਤਾਲ ਹੈਦਰਾਬਾਦ , ਐੱਮ ਸ੍ਰੀਨਿਵਾਸ , ਡਾਇਰੈਕਟਰ ਆਈ ਆਈ ਟੀ ਹੈਦਰਾਬਾਦ , ਪ੍ਰੋਫੈਸਰ ਡੀ ਐੱਸ ਮੂਰਤੀ ਅਤੇ ਆਈ ਆਈ ਟੀ ਦੇ ਹੋਰ ਅਧਿਕਾਰੀ ਇਸ ਮੌਕੇ ਹਾਜ਼ਰ ਸਨ ।

https://help.twitter.com/en/twitter-for-websites-ads-info-and-privacy


ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਡੂਰੋਕੀਆ ਉਤਪਾਦ ਸਵੈਨਿਰਭਰਤਾ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਨਾਲ ਮੇਲ ਖਾਂਦੀ ਹੈ । ਉਨ੍ਹਾਂ ਕਿਹਾ ਕਿ ਡੂਰੋਕੀਆ ਐਂਟੀਮਾਈਕ੍ਰੋਬਿਅਲ ਤਕਨਾਲੋਜੀ ਦੀ 189 ਰੁਪਏ ਤੋਂ ਸ਼ੁਰੂ ਹੋਣ ਵਾਲੀ ਅਗਲੀ ਜਨਰੇਸ਼ਨ ਜੋ ਤੁਰੰਤ 99.99 % ਕਿਟਾਣੂਆਂ ਨੂੰ ਮਾਰਦੀ ਹੈ ਅਤੇ ਅਗਲੀ ਧੁਆਈ ਤੱਕ ਲੰਮੇ ਸਮੇਂ ਲਈ ਸੁਰੱਖਿਅਤ ਨੈਨੋ ਸਕੇਲ 35 ਦਿਨਾਂ ਤੱਕ ਪਿੱਛੇ ਛੱਡਦੀ ਹੈ ।

ਮੰਤਰੀ ਨੇ ਹੋਰ ਜਾਣਕਾਰੀ ਦਿੱਤੀ ਕਿ ਡੂਰੋਕੀਆ ਰੇਂਜ ਦਾ ਇੱਕ ਹੋਰ ਵਿਲੱਖਣ ਗੁਣ ਹੈ ਕਿ ਇਹ ਤੁਰੰਤ (60 ਸੈਕਿੰਡ ਦੇ ਅੰਦਰ ਅੰਦਰ) ਕਿਟਾਣੂਆਂ ਨੂੰ ਮਾਰਦੀ ਹੈ ਤੇ ਲੰਮੇ ਸਮੇਂ ਤੱਕ ਸੁਰੱਖਿਅਤਾ ਦਿੰਦੀ ਹੈ , ਜੋ ਮੌਜੂਦਾ ਮਹਾਮਾਰੀ ਦੀ ਸਥਿਤੀ ਵਿੱਚ ਬਹੁਤ ਜ਼ਰੂਰੀ ਹੈ । ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਡੂਰੋਕੀਆ ਉਤਪਾਦਾਂ ਦੇ ਕ੍ਰਾਂਤੀਕਾਰੀ ਐਂਟੀਮਾਈਕ੍ਰੋਬੀਅਨ ਗੁਣ ਟੈਸਟ ਕੀਤੇ ਗਏ ਹਨ ਅਤੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬਾਰਟਰੀ ਵੱਲੋਂ ਪ੍ਰਮਾਣਿਤ ਕੀਤੇ ਗਏ ਹਨ ਅਤੇ ਆਈ ਆਈ ਟੀ ਹੈਦਰਾਬਾਦ ਕੈਂਪਸ ਵਿੱਚ ਵੀ ਫੀਲਡ ਟੈਸਟ ਕੀਤਾ ਗਿਆ ਹੈ ।

ਉਨ੍ਹਾਂ ਨੇ ਇਸ ਪ੍ਰਾਪਤੀ ਲਈ ਡੂਰੋਕੀਆ ਤਕਨਾਲੋਜੀ ਟੀਮ ਨੂੰ ਵਧਾਈ ਦਿੱਤੀ ਅਤੇ ਆਈ ਆਈ ਟੀ ਹੈਦਰਾਬਾਦ ਦੇ ਖੋਜਕਾਰਾਂ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਅਜਿਹੇ ਮਹਾਨ ਕੰਮ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕੀਤੀ ।

ਡੂਰੋਕੀਆ ਟੀਮ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਆਈ ਆਈ ਟੀ ਹੈਦਰਾਬਾਦ ਪ੍ਰੋਫੈਸਰ ਡੀ ਐੱਸ ਮੂਰਤੀ ਨੇ ਕਿਹਾ , “ਆਈ ਆਈ ਟੀ ਹੈਦਰਾਬਾਦ ਹਮੇਸ਼ਾ ਸਰਚ ਦੇ ਮਾਮਲੇ ਚ ਮੋਹਰੀ ਰਿਹਾ ਹੈ । ਇਸ ਨੂੰ ਸਮੇਂ ਨੇ ਵਾਰ ਵਾਰ ਸਾਬਿਤ ਕੀਤਾ , ਵਿਸ਼ੇਸ਼ ਕਰ ਇਸ ਮਹਾਮਾਰੀ ਦੇ ਸਮੇਂ ਆਈ ਆਈ ਟੀ ਹੈਦਰਾਬਾਦ ਨੇ ਬਹੁਤ ਸਾਰੇ ਹੱਲ ਪੇਸ਼ ਕੀਤੇ ਹਨ , ਜਿਸ ਵਿੱਚ ਘੱਟ ਕੀਮਤ ਵਾਲੇ ਵੈਂਟੀਲੇਟਰ , ਪ੍ਰਭਾਵਸ਼ਾਲੀ ਮਾਸਕ , ਮੋਬਾਈਲ ਐਪਸ ਅਤੇ ਫਾਸਟ ਕੋਵਿਡ 19 ਟੈਸਟ ਕਿੱਟ ਸ਼ਾਮਿਲ ਹਨ । ਡੂਰੋਕੀਆ ਇੱਕ ਅਜਿਹੀ ਵਿਲੱਖਣ ਖੋਜ ਹੈ , ਜੋ ਆਈ ਆਈ ਟੀ ਹੈਦਰਾਰਬਾਦ ਕੋਵਿਡ 19 ਖਿ਼ਲਾਫ਼ ਲੜਾਈ ਲਈ ਕੱਢੀ ਹੈ । ਮੈਂ ਆਈ ਆਈ ਟੀ ਹੈਦਰਬਾਦ ਨੂੰ ਮਨੁੱਖਤਾ ਲਈ ਤਕਨਾਲੋਜੀ ਲਈ ਨਵੀਨਤਮ ਤੇ ਖੋਜਕਾਰ ਵਜੋਂ ਪ੍ਰਭਾਸਿ਼ਤ ਕਰਦਾ ਹਾਂ ਅਤੇ ਵਿਸ਼ਵਾਸ ਹੈ ਕਿ ਆਈ ਆਈ ਟੀ ਹੈਦਰਾਬਾਦ ਲਗਾਤਾਰ ਕਈ ਹੋਰ ਅਜਿਹੇ ਨਵੇਂ ਨਵਾਚਾਰ ਪ੍ਰਦਾਨ ਕਰਦਾ ਰਹੇਗਾ ” ।

ਡੂਰੋਕੀਆ ਐੱਸ , ਡੂਰੋਕੀਆ ਐੱਮ , ਡੂਰੋਕੀਆ ਐੱਚ ਅਤੇ ਡੂਰੋਕੀਆ ਐੱਚ ਐਕੁਆ ਨਵੀਨਤਮ “ਡੂਰੋਕੀਆ ਤਕਨਾਲੋਜੀ” ਦੀ ਵਰਤੋਂ ਕਰਦੇ ਹੋਏ ਇੱਕ ਚਿਪਕਣ ਵਾਲਾ ਨੈਨੋ ਫਾਰਮੂਲਾ ਹੈ ।  ਡੂਰੋਕੀਆ ਲੜੀ ਉਤਪਾਦ ਕੋਵਿਡ 19 ਵਾਈਰਸ ਸਮੇਤ ਹੋਰ ਕਈ ਕਿਟਾਣੂਆਂ ਖਿ਼ਲਾਫ਼ ਲੰਮੇ ਸਮੇਂ ਦੀ ਸੁਰੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਤੁਰੰਤ ਮਾਰਦਾ ਹੈ । ਹਰੇਕ ਉਤਪਾਦ ਨੂੰ ਫੀਲਡ ਤਜ਼ਰਬੇ ਰਾਹੀਂ ਵੱਡੀ ਪੱਧਰ ਤੇ ਟੈਸਟ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਦੀਆਂ ਵੱਖ ਵੱਖ ਮਾਨਤਾ ਪ੍ਰਾਪਤ ਲੈਬਾਰਟਰੀਆਂ ਨੇ ਵੀ ਇਨ੍ਹਾਂ ਉਤਪਾਦਾਂ ਦੀ ਵੈਧਤਾ ਦੀ ਪੁਸ਼ਟੀ ਕੀਤੀ ਹੈ । ਹਰੇਕ ਉਤਪਾਦ ਬਾਰੇ ਐਨਰਜੀ ਦਸਤਾਵੇਜ਼ ਜਾਂ   www.keabiotech.com ਵੈਬਸਾਈਟ ਤੇ ਦੇਖ ਸਕਦੇ ਹੋ ।


ਇਹ ਬਹੁਤ ਪ੍ਰਭਾਵਸ਼ਾਲੀ ਅਤੇ ਕਿਫਾਇਤੀ ਖੋਜ ਨਵਾਚਾਰ ਆਈ ਆਈ ਟੀ ਹੈਦਰਬਾਦ ਦੇ ਡਾਕਟਰ ਜੁਆਇਸਨੇਂਦੂ ਗਿਰੀ , ਐਸੋਸ਼ੀਏਟ ਪ੍ਰੋਫੈਸਰ ਬਾਇਓ ਮੈਡੀਕਲ ਇੰਜੀਨੀਅਰਿੰਗ , ਆਈ ਆਈ ਟੀ ਹੈਦਰਬਾਦ ਦੀ ਅਗਵਾਈ ਵਾਲੀ ਟੀਮ ਨੇ ਵਿਕਸਿਤ ਕੀਤੀ ਹੈ । ਡਾਕਟਰ ਸੁਨੀਲ ਕੁਮਾਰ ਯਾਦਵ , ਡਾਕਟਰ ਕਾਸਿਮ ਐੱਮ , ਮਿਸ ਮੀਨਾਕਸ਼ੀ ਚੌਹਾਨ , ਮਿਸ ਰੂਬੀ ਸਿੰਘ , ਮਿਸ ਸੁਪਰਨਾ ਬਾਸੂ , ਮਿਸ ਉਜ਼ਮਾ ਹਸਨ , ਸ਼੍ਰੀ ਜਯਾ ਕੇ ਕੁਮਾਰ ਅਤੇ ਡਾਕਟਰ ਪੁਰਾਂਦੀ ਰੂਪਮਣੀ ਵੀ ਇਸ ਖੋਜ ਬਾਰੇ ਸਾਂਝੀ ਦ੍ਰਿਸ਼ਟੀ ਰੱਖਦੇ ਹਨ ।

 

********************

ਐੱਮ ਸੀ /ਕੇ ਪੀ / ਏ ਕੇ



(Release ID: 1712289) Visitor Counter : 172