ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ‘ਟੀਕਾ ਉਤਸਵ’ ਦੌਰਾਨ ਕੋਵਿਡ ਟੀਕਾਕਰਨ ਕੇਂਦਰਾਂ ਅਤੇ ਰੋਜ਼ਾਨਾ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ


ਟੀਕਾ ਉਤਸਵ ਦੌਰਾਨ 1.28 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

Posted On: 15 APR 2021 11:18AM by PIB Chandigarh

ਕੋਵਿਡ -19 ਵਾਇਰਸ ਵਿਰੁੱਧ ਆਪਣੀ ਆਬਾਦੀ ਦੇ ਕਮਜ਼ੋਰ ਵਰਗਾਂ ਦੀਆਂ ਟੀਕਾਕਰਨ ਸੰਬੰਧੀ ਕੋਸ਼ਿਸ਼ਾਂ ਤਹਿਤ ਭਾਰਤ ਲਗਾਤਾਰ ਕਈ ਨਵੀਆਂ  ਉੱਚਾਈਆਂ ਨੂੰ ਛੂਹ ਰਿਹਾ ਹੈ। 11 ਤੋਂ 14 ਅਪ੍ਰੈਲ ਦਰਮਿਆਨ ਦੇ ਦਿਨਾਂ ਨੂੰ 'ਟੀਕਾ ਉਤਸਵ' ਵਜੋਂ ਮਨਾਉਣ ਦੀ ਪ੍ਰਧਾਨ ਮੰਤਰੀ ਦੀ ਅਪੀਲ ਦੌਰਾਨ, ਕਈ ਕੋਵਿਡ ਟੀਕਾਕਰਨ ਕੇਂਦਰ (ਸੀਵੀਸੀ) ਨਿੱਜੀ ਅਤੇ ਜਨਤਕ ਦੋਵਾਂ ਥਾਵਾਂ 'ਤੇ ਚੱਲਾਏ ਗਏ ਸਨ। ਅੋਸਤਨ, ਹਰ ਰੋਜ਼ 45,000 ਸੀਵੀਸੀ ਕਾਰਜਸ਼ੀਲ ਰਹੇ। ਚਾਰ ਦਿਨਾਂ 'ਟੀਕਾ ਉਤਸਵ' ਦੇ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਅਤੇ ਚੌਥੇ ਦਿਨ ਲੜੀਵਾਰ 63,800, 71,000, 67,893 ਅਤੇ 69,974 ਸੀਵੀਸੀ ਸਰਗਰਮ ਰਹੇ  ਸਨ। ਇਸ ਤੋਂ ਇਲਾਵਾ, ਐਤਵਾਰ ਨੂੰ ਟੀਕਾਕਰਨ ਦੀ ਗਿਣਤੀ (ਲਗਭਗ 1.6 ਮਿਲੀਅਨ) ਦੀ ਕਮੀ ਦੇਖੀ ਜਾਂਦੀ ਰਹੀ ਸੀ, ਪਰ 'ਟੀਕਾ ਉਤਸਵ' ਦੇ ਪਹਿਲੇ ਦਿਨ, ਜਿਹੜਾ ਐਤਵਾਰ ਨੂੰ  ਹੀ ਪੈਂਦਾ ਸੀ, ਨੂੰ ਰਾਤ 8 ਵਜੇ ਤੱਕ 27 ਲੱਖ ਤੋਂ ਵੱਧ ਟੀਕੇ ਲਗਾਏ ਗਏ ਸਨ।

 

 

 

 

ਚਾਰ ਦਿਨਾਂ ‘ਟੀਕਾ ਉਤਸਵ’ ਦੌਰਾਨ ਟੀਕਾਕਰਨ ਦੀ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ। 11 ਅਪ੍ਰੈਲ ਨੂੰ 29,33,418 ਟੀਕੇ ਲਗਾਏ ਗਏ ਸਨ, ਜਦੋਂਕਿ ਅਗਲੇ ਦਿਨ 40,04,521 ਟੀਕੇ ਲਗਾਏ ਗਏ ਸਨ। ਇਹ ਗਿਣਤੀ 13 ਅਤੇ 14 ਅਪ੍ਰੈਲ ਨੂੰ ਕ੍ਰਮਵਾਰ 26,46,528 ਅਤੇ 33,13,848 ਦਰਜ ਕੀਤੀ ਗਈ ।

 

 ‘ਟੀਕਾ ਉਤਸਵ’ਦੌਰਾਨ ਟੀਕਾਕਰਨ ਦੀ ਕੁੱਲ ਗਿਣਤੀ ਵਿੱਚ 1,28,98,314 ਖੁਰਾਕਾਂ ਦਾ ਤੇਜ਼ੀ ਨਾਲ ਵਾਧਾ ਦੇਖਿਆ ਗਿਆ, ਜਿਸ ਦੌਰਾਨ ਦੇਸ਼ ਭਰ ਦੇ ਯੋਗ ਸਮੂਹਾਂ ਨਾਲ ਸੰਬੰਧਿਤ ਲੋਕਾਂ ਨੂੰ ਟੀਕੇ ਲਗਾਏ ਗਏ।

 

ਤਿੰਨ ਰਾਜਾਂ ਵਿੱਚ 1 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਹਨ। ਇਹ ਰਾਜ  ਮਹਾਰਾਸ਼ਟਰ ( 1,11,19,018), ਰਾਜਸਥਾਨ (1,02,15,471) ਅਤੇ ਉੱਤਰ ਪ੍ਰਦੇਸ਼ (1,00,17,650) ਹਨ।

 

**************

 

ਐਮ.ਵੀ.



(Release ID: 1712130) Visitor Counter : 229