ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਟੀਕਾਕਰਨ ਦੀ ਕਵਰੇਜ ਅਤੇ ਰਫਤਾਰ ਤੇਜ਼ ਕਰਨ ਲਈ ਸਵਦੇਸ਼ੀ ਵਰਤੋਂ ਵਾਲੇ ਟੀਕਿਆਂ ਦੀ ਗਿਣਤੀ ਵਧਾਉਣ ਲਈ ਵਿਦੇਸ਼ਾਂ ਵਿੱਚ ਈ ਯੂ ਏ ਪ੍ਰਵਾਨਗੀ ਵਾਲੇ ਵਿਦੇਸ਼ੀ ਟੀਕਿਆਂ ਲਈ ਐਮਰਜੈਂਸੀ ਪ੍ਰਵਾਨਗੀਆਂ ਦੇਣ ਦੀ ਰਫਤਾਰ ਤੇਜ਼ ਕੀਤੀ

Posted On: 13 APR 2021 1:11PM by PIB Chandigarh

ਭਾਰਤ ਅੱਗੇ ਵੱਧ ਕੇ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਵਿਆਪਕ ਪਹੁੰਚ ਅਪਣਾ ਰਿਹਾ ਹੈ । ਇਸ ਸੰਦਰਭ ਵਿੱਚ ਇਸ ਤੋਂ ਪਹਿਲਾਂ ਮਈ 2020 ਵਿੱਚ ਭਾਰਤ ਨੇ ਮੁੱਖ ਵਿਗਿਆਨਕ ਸਲਾਹਕਾਰ ਦੀ ਅਗਵਾਈ ਵਿੱਚ ਇੱਕ ਟਾਸਕ ਫੋਰਸ ਗਠਿਤ ਕੀਤੀ ਸੀ ਤਾਂ ਜੋ ਟੀਕੇ ਦੇ ਉਤਪਾਦਨ ਦੇ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਅਗਸਤ 2020 ਵਿੱਚ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਰੋਲਆਊਟ ਵਿੱਚ ਸਹਾਇਤਾ ਲਈ ਨੀਤੀ ਆਯੋਗ ਦੇ ਮੈਂਬਰ ਦੀ ਅਗਵਾਈ ਵਿੱਚ ਇੱਕ ਮਾਹਿਰ ਗਰੁੱਪ ਗਠਿਤ ਕੀਤਾ ਗਿਆ ਸੀ । ਇਹਨਾਂ ਰਣਨੀਤੀਆਂ ਕਰਕੇ ਹੀ ਭਾਰਤ ਸਵਦੇਸ਼ੀ ਟੀਕਾਕਰਨ ਮੁਹਿੰਮ ਲਈ 2 "ਮੇਡ ਇਨ ਇੰਡੀਆ" ਟੀਕੇ ਬਣਾਉਣ ਵਾਲਾ ਪਹਿਲਾ ਮੁਲਕ ਬਣ ਗਿਆ ਸੀ ।
ਕੇਂਦਰ ਦੁਆਰਾ ਕੋਵਿਡ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਅਪਣਾਈ ਗਈ ਨੀਤੀ ਵਿੱਚ ਟੀਕਾਕਰਨ ਮੁੱਖ ਥੰਮਾਂ ਵਿੱਚੋਂ ਇੱਕ ਹੈ । ਇਸ ਵੇਲੇ ਦੋ ਟੀਕੇ — ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ (ਬੀ ਬੀ ਆਈ ਐੱਲ) ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ ਆਈ ਆਈ) ਦੁਆਰਾ ਬਣਾਏ ਗਏ ਕੋਵੀਸ਼ੀਲਡ — ਨੂੰ ਕੌਮੀ ਰੈਗੂਲੇਟਰ (ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ) ਵੱਲੋਂ ਐਮਰਜੈਂਸੀ ਵਰਤੋਂ ਅਧਿਕਾਰਤਾ (ਈ ਯੂ ਏ) ਪ੍ਰਾਪਤ ਹੋਈ ਹੈ ।
ਮਹਾਮਾਰੀ ਨਾਲ ਲੜਾਈ ਲਈ ਉਪਲਬੱਧ ਟੀਕਿਆਂ ਦੀ ਗਿਣਤੀ ਵਧਾਉਣ ਦੇ ਮੁੱਦੇ ਦੇ ਨਾਲ-ਨਾਲ ਸਵਦੇਸ਼ੀ ਟੀਕਾਕਰਨ ਪ੍ਰੋਗਰਾਮ ਦੀ ਕਵਰੇਜ ਤੇ ਰਫਤਾਰ ਤੇਜ਼ ਕਰਨ ਬਾਰੇ 11 ਅਪ੍ਰੈਲ 2021 ਨੂੰ ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਰ ਗਰੁੱਪ ਦੀ 23ਵੀਂ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ , ਜਿਸ ਦੀ ਪ੍ਰਧਾਨਗੀ ਨੀਤੀ ਆਯੋਗ (ਸਿਹਤ) ਮੈਂਬਰ ਡਾਕਟਰ ਵੀ ਕੇ ਪੌਲ ਨੇ ਕੀਤੀ ।
ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਰ ਗਰੁੱਪ (ਐੱਨ ਈ ਜੀ ਵੀ ਏ ਸੀ) , ਨੇ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਕੋਵਿਡ 19 ਲਈ ਟੀਕਿਆਂ ਦੀ ਸਿਫਾਰਸ਼ ਕੀਤੀ ਹੈ , ਜੋ ਵਿਦੇਸ਼ੀ ਮੁਲਕਾਂ ਵਿੱਚ ਬਣਾਏ ਜਾ ਰਹੇ ਹਨ ਅਤੇ ਵਿਕਸਿਤ ਕੀਤੇ ਗਏ ਹਨ ਅਤੇ ਜਿਹਨਾਂ ਟੀਕਿਆਂ ਨੂੰ ਯੂ ਐੱਸ ਐੱਫ ਡੀ ਏ , ਈ ਐੱਮ ਏ , ਯੂ ਕੇ ਐੱਮ ਐੱਚ ਆਰ ਏ , ਈ ਐੱਮ ਡੀ ਏ ਜਾਪਾਨ ਜਾਂ ਜਿਹੜੇ ਟੀਕੇ ਡਬਲਯੁ ਐੱਚ ਓ ਦੀ ਸੂਚੀ ਵਿੱਚ ਹਨ (ਐਮਰਜੈਂਸੀ ਵਰਤੋਂ ਸੂਚੀ) । ਸਿਫਾਰਸ਼ ਕਰਦਿਆਂ ਐੱਨ ਈ ਜੀ ਵੀ ਏ ਸੀ ਨੇ ਭਾਰਤ ਵਿੱਚ ਇਹਨਾਂ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ । ਨਵੇਂ ਡਰਗਜ਼ ਤੇ ਕਲੀਨਿਕਲ ਟਰਾਇਲਜ਼ ਰੂਲਜ਼ 2019 ਦੇ ਦੂਜੇ ਸ਼ੈਡਿਊਲ ਤਹਿਤ ਨਿਰਧਾਰਤ ਵਿਵਸਥਾਵਾਂ ਅਨੁਸਾਰ ਸਥਾਨਕ ਕਲੀਨਿਕਲ ਟਰਾਇਲ ਕਰਾਉਣ ਦੇ ਸਮਾਂਨਾਂਤਰ ਕਲੀਨਿਕਲ ਟਰਾਇਲ ਪ੍ਰਵਾਨਗੀ ਤੋਂ ਬਾਅਦ ਕਰਵਾਉਣਾ ਲਾਜ਼ਮੀ ਹੈ ।
ਹੋਰ ਅਜਿਹੇ ਵਿਦੇਸ਼ੀ ਟੀਕਿਆਂ ਦੇ ਪਹਿਲੇ ਸੌ ਲਾਭਪਾਤਰੀ ਸੁਰੱਖਿਅਤ ਨਤੀਜਿਆਂ ਲਈ 7 ਦਿਨਾਂ ਦੇ ਮੁਲਾਂਕਣ ਅਧੀਨ ਹੋਣਗੇ । ਇਸ ਤੋਂ ਪਹਿਲਾਂ ਕਿ ਦੇਸ਼ ਵਿੱਚ ਇਹਨਾਂ ਵਿਦੇਸ਼ੀ ਟੀਕਿਆਂ ਨੂੰ ਹੋਰ ਟੀਕਾਕਰਨ ਪ੍ਰੋਗਰਾਮ ਲਈ ਰੋਲਆਊਟ ਕੀਤਾ ਜਾਵੇ ।
ਕੇਂਦਰ ਸਰਕਾਰ ਨੇ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਐੱਨ ਈ ਜੀ ਵੀ ਏ ਸੀ ਦੀਆਂ ਸਿਫਾਰਸ਼ਾਂ ਨੂੰ ਮੰਨ ਲਿਆ ਹੈ ।
ਇਹ ਫੈਸਲਾ ਭਾਰਤ ਦੁਆਰਾ ਅਜਿਹੇ ਵਿਦੇਸ਼ੀ ਟੀਕਿਆਂ ਦੀ ਜਲਦ ਪਹੁੰਚ ਲਈ ਸਹੂਲਤ ਦੇਵੇਗਾ ਅਤੇ ਦਰਾਮਦ , ਜਿਸ ਵਿੱਚ ਬਲਕ ਡਰੱਗ ਸਮੱਗਰੀ , ਸਵਦੇਸ਼ੀ ਵਰਤੋਂ ਲਈ ਪੂਰੀ ਸਮਰੱਥਾ ਅਨੁਸਾਰ ਦਰਾਮਦ ਨੂੰ ਉਤਸ਼ਾਹਿਤ ਕਰੇਗਾ । ਇਹ ਦਰਾਮਦਾਂ ਟੀਕਾ ਬਣਾਉਣ ਦੀ ਸਮਰੱਥਾ ਅਤੇ ਘਰੇਲੂ ਟੀਕੇ ਦੀ ਕੁੱਲ ਉਪਲਬੱਧਤਾ ਨੂੰ ਭਰਪੂਰ ਸਹਾਇਤਾ ਪ੍ਰਦਾਨ ਕਰੇਗੀ ।

 

***************************

ਐੱਮ ਵੀ




(Release ID: 1711486) Visitor Counter : 283