ਪ੍ਰਧਾਨ ਮੰਤਰੀ ਦਫਤਰ

"ਪਰੀਕਸ਼ਾ ਪੇ ਚਰਚਾ 2021" ਸਮੇਂ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਦਾ ਮੂਲ-ਪਾਠ

Posted On: 07 APR 2021 10:45PM by PIB Chandigarh


ਨਮਸਕਾਰ,  ਨਮਸਕਾਰ ਦੋਸਤੋ,  ਕਿਵੇਂ ਹੋ ਤੁਸੀਂ ਸਭ?  ਉਮੀਦ ਹੈ ਪਰੀਖਿਆ ਦੀ ਤਿਆਰੀ ਅੱਛੀ  ਚਲ ਰਹੀ ਹੋਵੋਗੀ?  ਇਹ ‘ਪਰੀਕਸ਼ਾ ਪੇ ਚਰਚਾ’ ਦਾ ਪਹਿਲਾ virtual edition ਹੈ।  ਤੁਸੀਂ ਜਾਣਦੇ ਹੋ,  ਅਸੀਂ ਪਿਛਲੇ ਇੱਕ ਸਾਲ ਤੋਂ ਕੋਰੋਨਾ  ਦੇ ਦਰਮਿਆਨ ਜੀ  ਰਹੇ ਹਾਂ,  ਅਤੇ ਉਸ ਦੇ ਕਾਰਨ ਹਰ ਕਿਸੇ ਨੂੰ ਨਵਾਂ ਨਵਾਂ ਇਨੋਵੇਸ਼ਨ ਕਰਨਾ ਪੈ ਰਿਹਾ ਹੈ।  ਮੈਨੂੰ ਵੀ ਆਪ ਲੋਕਾਂ ਨਾਲ ਮਿਲਣ ਦਾ ਮੋਹ ਇਸ ਵਾਰ ਛੱਡਣਾ ਪੈ ਰਿਹਾ ਹੈ,  ਅਤੇ ਮੈਨੂੰ ਵੀ ਇੱਕ ਨਵੇਂ ਫਾਰਮੈਟ ਵਿੱਚ ਤੁਹਾਡੇ ਦਰਮਿਆਨ ਆਉਣਾ ਪੈ ਰਿਹਾ ਹੈ। 

ਅਤੇ ਤੁਹਾਡੇ ਨਾਲ ਰੂਬਰੂ ਨਾ ਮਿਲਣਾ,  ਤੁਹਾਡੇ ਚਿਹਰੇ ਦੀ ਖੁਸ਼ੀ ਨਾ ਦੇਖਣਾ,  ਤੁਹਾਡੀ ਉਮੰਗ ਅਤੇ ਉਤਸ਼ਾਹ ਨਾ ਅਨੁਭਵ ਕਰਨਾ, ਇਹ ਆਪਣੇ ਆਪ ਵਿੱਚ ਮੇਰੇ ਲਈ ਇੱਕ ਬਹੁਤ ਵੱਡਾ loss ਹੈ।  ਲੇਕਿਨ ਫਿਰ ਵੀ ਪਰੀਖਿਆ ਤਾਂ ਹੈ ਹੀ ਹੈ,  ਤੁਸੀਂ ਹੋ,  ਮੈ ਹਾਂ,  ਪਰੀਖਿਆ ਹੈ,  ਤਾਂ ਫਿਰ ਅੱਛਾ ਹੀ ਹੈ ਕਿ ਅਸੀਂ ਪਰੀਕਸ਼ਾ ਪੇ ਚਰਚਾ continue ਕਰਾਂਗੇ।  ਅਤੇ ਇਸ ਸਾਲ ਵੀ break ਨਹੀਂ ਲਵਾਂਗੇ। 

ਹੁਣੇ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ।  ਇੱਕ ਗੱਲ ਮੈਂ ਸ਼ੁਰੂ ਵਿੱਚ ਜ਼ਰੂਰ ਦੇਸ਼ਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ ਹਾਂ।  ਅਤੇ guardians ਨੂੰ ਦੱਸਣਾ ਚਾਹੁੰਦਾ ਹਾਂ,  teachers ਨੂੰ ਦੱਸਣਾ ਚਾਹੁੰਦਾ ਹਾਂ, ਇਹ ‘ਪਰੀਕਸ਼ਾ ਪੇ ਚਰਚਾ’ ਹੈ। ਲੇਕਿਨ ਸਿਰਫ ਪਰੀਖਿਆ ਦੀ ਹੀ ਚਰਚਾ ਨਹੀਂ ਹੈ।  ਬਹੁਤ ਕੁਝ ਗੱਲਾਂ ਹੋ ਸਕਦੀਆਂ ਹਨ।  ਇੱਕ ਹਲਕਾ-ਫੁਲਕਾ ਮਾਹੌਲ ਬਣਾਉਣਾ ਹੈ।  ਇੱਕ ਨਵਾਂ ‍ਆਤਮਵਿਸ਼ਵਾਸ ਪੈਦਾ ਕਰਨਾ ਹੈ।  ਅਤੇ ਜਿਵੇਂ ਆਪਣੇ ਘਰ ਵਿੱਚ ਬੈਠ ਕੇ ਗੱਲਾਂ ਕਰਦੇ ਹਾਂ,  ਆਪਣਿਆਂ  ਦੇ ਦਰਮਿਆਨ ਗੱਲ ਕਰਦੇ ਹਾਂ,  ਯਾਰ ਦੋਸਤਾਂ  ਦੇ ਨਾਲ ਗੱਲ ਕਰਦੇ ਹਾਂ,  ਆਓ ਅਸੀਂ ਵੀ ਇਸੇ ਤਰ੍ਹਾਂ ਹੀ ਗੱਲ ਕਰਾਂਗੇ ਅੱਜ। 

 

Question- 1-A. 

M Pallavi,  Govt।  High School,  Podili,  Prakasam,  Andhra Pradesh

ਨਮਸਕਾਰ honourable ਪੀਐੱਮ  ਸਰ,   ( ਮੋਦੀ ਜੀ:  ਨਮਸਕਾਰ ਨਮਸਕਾਰ ) ਮੇਰਾ ਨਾਮ ਐੱਮ   ਪੱਲਵੀ ਹੈ,  ਮੈਂ 9ਵੀਂ ਜਮਾਤ ਵਿੱਚ ਪੜ੍ਹ ਰਹੀ ਹਾਂ।  ਸਰ,  ਅਸੀਂ ਅਕਸਰ ਅਜਿਹਾ ਮਹਿਸੂਸ ਕਰਦੇ ਹਾਂ ਕਿ ਪੜ੍ਹਾਈ ਠੀਕ ਚਲ ਰਹੀ ਹੁੰਦੀ ਹੈ ਲੇਕਿਨ ਜਿਉਂ ਹੀ ਪਰੀਖਿਆਵਾਂ ਨਜ਼ਦੀਕ ਆਉਂਦੀਆਂ ਹਨ,  ਬਹੁਤ ਹੀ ਤਣਾਅਪੂਰਨ ਸਥਿਤੀ ਹੋ ਜਾਂਦੀ ਹੈ।  ਕਿਰਪਾ ਕਰਕੇ ਇਸ ਦੇ ਲਈ ਕੋਈ ਉਪਾਅ ਦੱਸੋ ਸਰ। ਬਹੁਤ ਧੰਨਵਾਦ ਸਰ। 

ਧੰਨਵਾਦ ਪੱਲਵੀ,  ਮੈਨੂੰ ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਦਾ ਹੋਰ ਵੀ ਇੱਕ ਸਵਾਲ ਹੈ। 

Question-1-B.

Arpan Pandey-Global India International School,  Malaysia

ਸਾਦਰ ਅਭਿਨੰਦਨ ਆਦਰਯੋਗ ਪ੍ਰਧਾਨ ਮੰਤਰੀ ਜੀ,  ਮੇਰਾ ਨਾਮ ਅਰਪਨ ਪਾਂਡੇ  ਹੈ, ਮੈਂ ਗਲੋਬਲ ਇੰਡੀਅਨ ਇੰਟਰਨੈਸ਼ਨਲ ਸਕੂਲ ਮਲੇਸ਼ੀਆ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹਾਂ।  ਮੈਂ ਤੁਹਾਨੂੰ ਆਪਣੇ ਭਾਵੀ ਭਵਿੱਖ ਦੀ ਸਫਲਤਾ ਲਈ ਇੱਕ ਪ੍ਰਸ਼ਨ ਦੇ ਉੱਤਰ ਦੀ ਆਕਾਂਖਿਆ ਕਰਦਾ ਹਾਂ।  ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵਿੱਚ ਮੇਰਾ ਮਾਰਗਦਰਸ਼ਨ ਕਰੋਂਗੇ।  ਮੇਰਾ ਪ੍ਰਸ਼ਨ ਹੈ,  ਪਰੀਖਿਆ ਦੀ ਤਿਆਰੀ  ਦੇ ਦੌਰਾਨ ਸਾਡੇ ਮਨ ਵਿੱਚ ਆਉਣ ਵਾਲੇ ਡਰ ਅਤੇ ਤਣਾਅ ਤੋਂ ਅਸੀਂ ਕਿਵੇਂ ਉੱਭਰੀਏ?  ਕਿ ਕੀ ਹੋਵੇਗਾ ਅਗਰ  ਅੱਛੇ   ਅੰਕ,  ਅਤੇ ਅੱਛਾ ਕਾਲਜ ਮਿਲੇਗਾ ਜਾਂ ਨਹੀਂ ?  ਧੰਨਵਾਦ। 

Answer-

ਪੱਲਵੀ,  ਅਰਪਣ,  ਦੋਖੋ,  ਤੁਸੀਂ ਜਦੋਂ,  ਇਹ fear ਦੀ,  ਡਰ ਦੀ ਗੱਲ ਕਰਦੇ ਹੋ ਤਾਂ ਮੈਨੂੰ ਵੀ ਡਰ ਲਗ ਜਾਂਦਾ ਹੈ।  ਅਰੇ ਅਜਿਹੀ ਕਿਹੜੀ ਗੱਲ ਹੈ ਜਿਸ ਦੇ ਲਈ ਡਰਨਾ ਚਾਹੀਦਾ ਹੈ?  ਕੀ ਪਹਿਲੀ ਵਾਰ ਇਗਜ਼ਾਮ ਦੇਣ ਜਾ ਰਹੇ ਹੋ ਕੀ ?  ਕੀ ਪਹਿਲਾਂ ਕਦੇ ਇਗਜ਼ਾਮ ਦਿੱਤਾ ਨਹੀਂ ?  ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮਾਰਚ ਮਹੀਨੇ,  ਅਪ੍ਰੈਲ ਮਹੀਨੇ ਵਿੱਚ ਇਗਜ਼ਾਮ ਆਉਂਦੇ ਹਨ। 

 

ਸਭ ਪਤਾ ਹੈ!  ਪਹਿਲਾਂ ਤੋਂ ਪਤਾ ਹੈ।  ਸਾਲ ਭਰ ਪਹਿਲਾਂ ਤੋਂ ਪਤਾ ਹੈ।  ਅਚਾਨਕ ਤਾਂ ਨਹੀਂ ਆਇਆ ਹੈ।  ਅਤੇ ਜੋ ਅਚਾਨਕ ਨਹੀਂ ਆਇਆ ਹੈ,  ਕੋਈ ਅਸਮਾਨ ਨਹੀਂ ਟੁੱਟ ਪਿਆ ਹੈ। 

ਇਸ ਦਾ ਮਤਲਬ ਹੋਇਆ ਕਿ ਤੁਹਾਨੂੰ ਡਰ ਇਗਜ਼ਾਮ ਦਾ ਨਹੀਂ ਹੈ।  ਤੁਹਾਨੂੰ ਡਰ ਕਿਸੇ ਹੋਰ ਦਾ ਹੈ,  ਅਤੇ ਉਹ ਕੀ ਹੈ?  ਤੁਹਾਡੇ ਆਸਪਾਸ ਇੱਕ ਮਾਹੌਲ ਬਣਾ ਦਿੱਤਾ ਗਿਆ ਹੈ,  ਕਿ ਇਹੀ ਇਗਜ਼ਾਮ ਸਭ ਕੁਝ ਹੈ,  ਇਹੀ ਜ਼ਿੰਦਗੀ ਹੈ ਅਤੇ ਇਸ ਦੇ ਲਈ ਪੂਰਾ ਸਮਾਜਿਕ ਵਾਤਾਵਰਣ ਕਦੇ-ਕਦੇ ਸਕੂਲ ਦਾ ਵਾਤਾਵਰਣ ਵੀ,  ਕਦੇ-ਕਦੇ ਮਾਂ-ਬਾਪ ਵੀ,  ਕਦੇ ਆਪਣੇ ਰਿਸ਼ਤੇਦਾਰ ਵੀ,  ਇੱਕ ਅਜਿਹਾ ਮਾਹੌਲ ਬਣਾ ਦਿੰਦੇ ਹਨ,  ਅਜਿਹੀ ਚਰਚਾ ਕਰਦੇ ਹਨ ਕਿ ਜਿਵੇਂ ਕੋਈ ਬਹੁਤ ਵੱਡੀ ਘਟਨਾ ਤੋਂ ਤੁਹਾਨੂੰ ਗੁਜਰਨਾ ਹੈ।  ਬਹੁਤ ਵੱਡੇ ਸੰਕਟ ਤੋਂ ਗੁਜਰਨਾ ਹੈ,  ਮੈਂ ਉਨ੍ਹਾਂ ਸਭ ਨੂੰ ਕਹਿਣਾ ਚਾਹਾਂਗਾ,  ਖਾਸ ਕਰਕੇ  ਮੈਂ parents ਨੂੰ ਕਹਿਣਾ ਚਾਹੁੰਦਾ ਹਾਂ,  ਤੁਸੀਂ ਕੀ ਕਰਕੇ ਰੱਖ ਦਿੱਤਾ ਹੈ? 

ਮੈਂ ਸਮਝਦਾ ਹਾਂ ਕਿ ਇਹ ਸਭ ਤੋਂ ਵੱਡੀ ਗਲਤੀ ਹੈ।  ਅਸੀਂ ਜ਼ਰੂਰਤ ਤੋਂ ਅਧਿਕ over conscious ਹੋ ਜਾਂਦੇ ਹਾਂ।  ਅਸੀਂ ਥੋੜ੍ਹਾ ਜ਼ਿਆਦਾ ਹੀ ਸੋਚਣ ਲਗ ਜਾਂਦੇ ਹਾਂ।  ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਜ਼ਿੰਦਗੀ ਵਿੱਚ ਇਹ ਕੋਈ ਆਖਰੀ ਮੁਕਾਮ ਨਹੀਂ ਹੈ।  ਇਹ ਜ਼ਿੰਦਗੀ ਬਹੁਤ ਲੰਬੀ ਹੈ,  ਬਹੁਤ ਪੜਾਅ ਆਉਂਦੇ ਹਨ,  ਇੱਕ ਛੋਟਾ ਜਿਹਾ ਪੜਾਅ ਹੈ।  ਸਾਨੂੰ ਦਬਾਅ ਨਹੀਂ ਬਣਾਉਣਾ ਚਾਹੀਦਾ ਹੈ,  ਚਾਹੇ ਟੀਚਰ ਹੋਵੇ,  student ਹੋਵੇ,  ਪਰਿਵਾਰਜਨ ਹੋਵੇ,  ਯਾਰ ਦੋਸਤ ਹੋਵੇ ।  ਅਗਰ ਬਾਹਰ ਦਾ ਦਬਾਅ ਘੱਟ ਹੋ ਗਿਆ,  ਖਤਮ ਹੋ ਗਿਆ,  ਤਾਂ ਇਗਜ਼ਾਮ ਦਾ ਦਬਾਅ ਕਦੇ ਮਹਿਸੂਸ ਨਹੀਂ ਹੋਵੇਗਾ confidence ਫਲੇਗਾ-ਫੁੱਲੇਗਾ,  pressure release ਹੋ ਜਾਵੇਗਾ decrease ਹੋ ਜਾਵੇਗਾ ਅਤੇ ਬੱਚਿਆਂ ਨੂੰ ਘਰ ਵਿੱਚ ਸਹਿਜ ਤਣਾਅ ਮੁਕਤ ਜੀਉਣਾ ਚਾਹੀਦਾ ਹੈ।  ਛੋਟੀਆਂ-ਮੋਟੀਆਂ,  ਹਲਕੀਆਂ-ਫੁਲਕੀਆਂ ਗੱਲਾਂ ਜੋ ਰੋਜ਼ ਕਰਦੇ ਸਨ ਕਰਨੀਆਂ ਚਾਹੀਦੀਆਂ ਹਨ। 

ਦੇਖੋ ਦੋਸਤੋ, ਪਹਿਲਾਂ ਕੀ ਹੁੰਦਾ ਸੀ,  ਪਹਿਲਾਂ ਮਾਂ-ਬਾਪ ਬੱਚਿਆਂ ਦੇ ਨਾਲ ਜ਼ਿਆਦਾ involve ਰਹਿੰਦੇ ਅਤੇ ਸਹਿਜ ਵੀ ਰਹਿੰਦੇ ਸਨ।  ਅਤੇ ਕਈ ਵਿਸ਼ਿਆਂ ‘ਤੇ involve ਰਹਿੰਦੇ ਸਨ।  ਅੱਜ ਜੋ ਵੀ involve ਰਹਿੰਦੇ ਹਨ ਉਹ ਜ਼ਿਆਦਾਤਰ ਕਰੀਅਰ,  ਇਗਜ਼ਾਮ,  ਪੜ੍ਹਾਈ ਕਿਤਾਬ,  syllabus,  ਮੈਂ ਉਸ ਨੂੰ ਸਿਰਫ involvement ਨਹੀਂ ਮੰਨਦਾ ਹਾਂ।  ਅਤੇ ਇਸ ਨਾਲ ਇਨ੍ਹਾਂ ਨੂੰ ਆਪਣੇ ਬੱਚਿਆਂ ਦੀ ਅਸਲੀ ਸਮਰੱਥਾ ਦਾ ਪਤਾ ਨਹੀਂ ਹੁੰਦਾ ਹੈ,  ਅਗਰ ਮਾਂ-ਬਾਪ ਜ਼ਿਆਦਾ involved ਹਨ ਤਾਂ ਬੱਚਿਆਂ ਦੀ ਰੁਚੀ,  ਪ੍ਰਕਿਰਤੀ,  ਪ੍ਰਵਿਰਤੀ,  ਇਸ ਸਭ ਨੂੰ ਅੱਛੀ  ਤਰ੍ਹਾਂ ਸਮਝਦੇ ਹਨ,  ਅਤੇ ਜੋ ਕਮੀਆਂ ਹਨ ਉਨ੍ਹਾਂ ਕਮੀਆਂ ਨੂੰ ਸਮਝ ਕੇ ਉਨ੍ਹਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ। 

ਅਤੇ ਉਸ ਦੇ ਕਾਰਨ ਬਾਲਕ ਦਾ confidence level ਵਧਦਾ ਹੈ।  ਉਸ ਦੀ strength ਮਾਂ-ਬਾਪ ਨੂੰ ਪਤਾ ਹੈ,  ਉਸ ਦੀ weaknesses ਮਾਂ-ਬਾਪ ਨੂੰ ਪਤਾ ਹੈ।  ਅਤੇ ਉਸ ਦੇ ਕਾਰਨ ਮਾਂ-ਬਾਪ ਸਮਝਦੇ ਹਨ ਕਿ ਅਜਿਹੇ ਸਮੇਂ weakness ਨੂੰ ਬਾਜੂ ਵਿੱਚ ਕਰੋ strength ਨੂੰ ਜਿਤਨਾ ਬਲ ਦੇ ਸਕਦੇ ਹੋ ਦਿਓ। 

ਲੇਕਿਨ ਅੱਜ ਕੁਝ ਮਾਂ-ਬਾਪ ਇਤਨੇ ਵਿਅਸਤ ਹਨ,  ਇਤਨੇ ਵਿਅਸਤ ਹਨ,  ਕਿ ਉਨ੍ਹਾਂ ਨੂੰ ਬੱਚਿਆਂ  ਦੇ ਨਾਲ real sense ਵਿੱਚ involve ਹੋਣ ਦਾ ਸਮਾਂ ਹੀ ਨਹੀਂ ਮਿਲਦਾ।  ਇਸ ਦਾ ਨਤੀਜਾ ਕੀ ਹੁੰਦਾ ਹੈ?  ਅੱਜ ਬੱਚੇ ਦੀ ਸਮਰੱਥਾ ਦਾ ਪਤਾ ਲਗਾਉਣ ਲਈ parents ਨੂੰ ਇਗਜ਼ਾਮ ਦੇ results ਦੀ sheet ਦੇਖਣੀ ਪੈਂਦੀ ਹੈ।  ਅਤੇ ਇਸ ਲਈ,  ਬੱਚਿਆਂ ਦਾ ਆਂਕਲਨ ਵੀ ਬੱਚਿਆਂ  ਦੇ results ਤੱਕ ਹੀ ਸੀਮਿਤ ਹੋ ਗਿਆ ਹੈ।  Marks  ਦੇ ਪਰੇ ਵੀ, ਬੱਚੇ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ parents mark ਹੀ ਨਹੀਂ ਕਰ ਪਾਉਂਦੇ ਹਨ। 

ਸਾਥੀਓ, ਸਾਡੇ ਇੱਥੇ exam ਲਈ ਇੱਕ ਸ਼ਬਦ ਹੈ ‘ਕਸੌਟੀ’। ਮਤਲਬ,  ਖੁਦ ਨੂੰ ਕਸਣਾ ਹੈ। ਅਜਿਹਾ ਨਹੀਂ ਹੈ Exam ਆਖ਼ਿਰੀ ਮੌਕਾ ਹੈ। ਬਲਕਿ Exam ਤਾਂ ਇੱਕ ਪ੍ਰਕਾਰ ਨਾਲ ਇੱਕ ਲੰਬੀ ਜ਼ਿੰਦਗੀ ਜੀਉਣ ਦੇ ਲਈ ਆਪਣੇ ਆਪ ਨੂੰ ਕਸਣ ਦਾ ਉੱਤਮ ਅਵਸਰ ਹੈ।  ਇੱਕ opportunity ਹੈ।  ਸਮੱਸਿਆ ਤਦ ਹੁੰਦੀ ਹੈ,  ਜਦੋਂ ਅਸੀਂ ਇਗਜ਼ਾਮ ਨੂੰ ਹੀ ਜਿਵੇਂ ਜੀਵਨ ਦੇ ਸੁਪਨਿਆਂ ਦਾ ਅੰਤ ਮੰਨ ਲੈਂਦੇ ਹਾਂ।  ਜੀਵਨ ਮਰਨ ਦਾ ਪ੍ਰਸ਼ਨ ਬਣਾ ਦਿੰਦੇ ਹਾਂ।  ਦਰਅਸਲ ਇਗਜ਼ਾਮ ਜੀਵਨ ਨੂੰ ਘੜਨ ਦਾ ਇੱਕ ਅਵਸਰ ਹੈ।  ਇੱਕ opportunity ਹੈ,  ਇੱਕ ਮੌਕਾ ਹੈ।  ਉਸ ਨੂੰ ਉਸੇ ਰੂਪ ਵਿੱਚ ਲੈਣਾ ਚਾਹੀਦਾ ਹੈ।  Actually,  ਸਾਨੂੰ ਆਪਣੇ ਆਪ ਨੂੰ ਕਸੌਟੀ ‘ਤੇ ਕਸਣ  ਦੇ ਮੌਕੇ ਖੋਜਦੇ ਹੀ ਰਹਿਣੇ ਚਾਹੀਦੇ ਹਨ।  ਤਾਕਿ ਅਸੀਂ,  ਹੋਰ ਬਿਹਤਰ ਕਰ ਸਕੀਏ ਸਾਨੂੰ ਭੱਜਣਾ ਨਹੀਂ ਚਾਹੀਦਾ ਹੈ। 

ਆਓ ਦੋਸਤੋ,  ਅਗਲੇ ਸਵਾਲ ਦੀ ਤਰਫ ਵਧਦੇ ਹਾਂ। 

Question-2-A.        

Ms. Punyo Sunya- Vivekananda Kendra Vidyalaya,  Papumpare,  Arunachal Pradesh 

ਮਾਣਯੋਗ ਪ੍ਰਧਾਨ ਮੰਤਰੀ ਜੀ,  ਨਮਸਕਾਰ ( ਮੋਦੀ ਜੀ  :  ਨਮਸਕਾਰ ) ਮੇਰਾ ਨਾਮ Punyo Sunya ਹੈ, ਮੈਂ ਜਮਾਤ ਗਿਆਰ੍ਹਵੀਂ ਦੀ ਵਿਦਿਆਰਥੀ ਹਾਂ,  ਮੇਰੇ ਸਕੂਲ ਦਾ ਨਾਮ ਵਿਵੇਕਾਨੰਦ ਕੇਂਦਰ ਵਿਦਿਆਲਾ ਹੈ,  District Papumpare,  State- Arunachal Pradesh ਹੈ। 

 

ਮਾਣਯੋਗ ਪ੍ਰਧਾਨ ਮੰਤਰੀ ਜੀ,  ਕੁਝ Subjects ਅਤੇ ਕੁਝ Chapters ਹਨ,  ਜਿਨ੍ਹਾਂ ਨੂੰ ਲੈ ਕੇ ਮੈਂ ਸਹਿਜ ਨਹੀਂ ਹਾਂ,  ਅਤੇ ਉਨ੍ਹਾਂ ਤੋਂ ਪਿੱਛਾ ਛੁਡਾਉਣ ਵਿੱਚ ਲਗੀ ਰਹਿੰਦੀ ਹਾਂ।  ਮੈਂ ਚਾਹੇ ਕਿਤਨੀ ਵੀ ਕੋਸ਼ਿਸ਼ ਕਿਉਂ ਨਾ ਕਰਾਂ,  ਮੈਂ ਉਨ੍ਹਾਂ ਨੂੰ ਨਹੀਂ ਪੜ੍ਹ ਪਾਉਂਦੀ।  ਸ਼ਾਇਦ ਇਹ ਇਸ ਲਈ ਹੈ,  ਕਿਉਂਕਿ ਮੈਨੂੰ ਉਨ੍ਹਾਂ ਤੋਂ ਡਰ ਲਗਦਾ ਹੈ।  ਸਰ ਇਸ ਸਥਿਤੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?  ਧੰਨਵਾਦ ਸਰ। 

ਚਲੋ, ਆਂਧਰ ਤੋਂ ਅਸੀਂ ਮਲੇਸ਼ੀਆ,  ਮਲੇਸ਼ੀਆ ਤੋਂ ਹੁਣ ਅਰੁਣਾਚਲ ਪਹੁੰਚ ਗਏ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਸੇ ਪ੍ਰਕਾਰ ਦਾ ਕੋਈ ਹੋਰ ਇੱਕ ਸਵਾਲ ਵੀ ਹੈ। 

Question- 2-B.

Ms.  Vineeta Garg,  SRDAV Public school,  Dayanad Vihar,  Delhi

( ਮੋਦੀ ਜੀ:  ਨਮਸਕਾਰ ) ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਮਸਕਾਰ,  ਮੇਰਾ ਨਾਮ ਵਿਨੀਤਾ ਗਰਗ  ਹੈ,  ਅਤੇ ਮੈਂ SRDAV Public school ਵਿੱਚ 25 ਵਰ੍ਹੇ  ਤੋਂ ਕਾਰਜਰਤ ਹਾਂ।  ਮੇਰਾ ਪ੍ਰਸ਼ਨ ਹੈ,  ਕੁਝ subjects ਅਜਿਹੇ ਹਨ,  ਜਿਨ੍ਹਾਂ ਵਿੱਚ ਕਈ Students ਨੂੰ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ,  ਇਸ ਵਜ੍ਹਾ ਤੋਂ ਉਹ ਇਨ੍ਹਾਂ ਤੋਂ ਬਚਦੇ ਹਨ।  ਇਸ  ਬਾਰੇ ਇਤਿਹਾਸ ਜਾਂ ਗਣਿਤ  ਜਿਹੇ ਵਿਸ਼ਿਆਂ  ਦੇ ਅਧਿਆਪਕ ਅੱਛੀ  ਤਰ੍ਹਾਂ ਸਮਝ ਸਕਦੇ ਹਨ।  ਟੀਚਰ  ਦੇ ਤੌਰ ‘ਤੇ ਇਸ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ ? 

Answer-

ਇਹ ਕੁਝ ਅਲੱਗ ਪ੍ਰਕਾਰ ਦਾ ਹੀ ਵਿਸ਼ਾ ਮੇਰੇ ਸਾਹਮਣੇ ਆਇਆ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ students  ਦੇ ਮਨ ਨੂੰ ਛੂ ਸਕਾਂ ਅਤੇ ਟੀਚਰਸ ਦੀ ਗੱਲ ‘ਤੇ ਗੌਰ ਦੇ ਨਾਲ ਕੁਝ ਸਮਾਧਾਨ ਦੱਸ ਸਕਾਂ।  ਤੁਸੀਂ ਦੋਹਾਂ ਨੇ ਕਿਸੇ ਖਾਸ subjects ਜਾਂ chapter ਤੋਂ ਡਰ ਦੀ ਗੱਲ ਕਹੀ ਹੈ।  ਤੁਸੀਂ ਲੋਕ ਇਕੱਲੇ ਨਹੀਂ ਹੋ ਜਿਨ੍ਹਾਂ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ।  ਹਕੀਕਤ ਤਾਂ ਇਹ ਹੈ ਕਿ ਦੁਨੀਆ ਵਿੱਚ ਇੱਕ ਵੀ ਇਨਸਾਨ ਅਜਿਹਾ ਨਹੀਂ ਮਿਲੇਗਾ ਜਿਸ ਦੇ ਉੱਪਰ ਇਹ ਗੱਲ ਲਾਗੂ ਨਾ ਹੁੰਦੀ ਹੋਵੇ। 

ਮੰਨ ਲਓ ਤੁਹਾਡੇ ਪਾਸ ਬਹੁਤ ਹੀ ਵਧੀਆ 5-6 ਸ਼ਰਟ ਹਨ,  ਲੇਕਿਨ ਤੁਸੀਂ ਦੇਖਿਆ ਹੋਵੇਗਾ 1 ਜਾਂ 2 ਸ਼ਰਟ ਤੁਹਾਨੂੰ ਇਤਨੀਆਂ ਪਸੰਦ ਆਉਂਦੀਆਂ ਹੋਣਗੀਆਂ,  ਵਾਰ-ਵਾਰ ਪਾਓਂਦੇ ਹੋ ਇਸ ਦਾ ਮਤਲਬ ਇਹ ਨਹੀਂ ਬਾਕੀ ਬੇਕਾਰ ਹਨ,  ਫਿਟਿੰਗ ਠੀਕ ਨਹੀਂ ਹੈ,  ਅਜਿਹਾ ਨਹੀਂ ਹੈ,  ਉਹ ਦੋ ਇਤਨੀਆਂ ਅੱਛੀ ਆਂ ਲਗਦੀਆਂ ਹਨ ਕਿ ਤੁਸੀਂ ਉਸ ਨੂੰ ਵਾਰ-ਵਾਰ ਪਹਿਨਦੇ ਹੋ।  ਕਈ ਵਾਰ ਤਾਂ ਮਾਂ-ਬਾਪ ਵੀ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਗੁੱਸਾ ਕਰਦੇ ਹਨ ਕਿ ਕਿਤਨੀ ਵਾਰ ਇਸ ਨੂੰ ਪਹਿਨੋਗੇ ?  ਹੁਣੇ ਦੋ ਦਿਨ ਪਹਿਲਾਂ ਤਾਂ ਪਹਿਨੀ ਸੀ। 

ਪਸੰਦ-ਨਾਪਸੰਦ ਮਨੁੱਖ ਦਾ ਸੁਭਾਅ ਹੈ ਅਤੇ ਕਦੇ-ਕਦੇ ਪਸੰਦ  ਦੇ ਨਾਲ ਲਗਾਅ ਵੀ ਹੋ ਜਾਂਦਾ ਹੈ।  ਹੁਣ ਇਸ ਵਿੱਚ ਡਰ ਦੀ,  ਦੁਬਿਧਾ ਦੀ,  ਕੀ ਗੱਲ ਹੈ ਕਿ ਸਾਨੂੰ ਡਰਨਾ ਚਾਹੀਦਾ ਹੈ। 

ਦਰਅਸਲ ਹੁੰਦਾ ਕੀ ਹੈ,  ਜਦੋਂ ਤੁਹਾਨੂੰ ਕੁਝ ਚੀਜ਼ਾਂ ਜ਼ਿਆਦਾ ਅੱਛੀ ਆਂ ਲਗਣ ਲਗਦੀਆਂ ਹਨ,  ਤਾਂ ਉਨ੍ਹਾਂ ਦੇ  ਨਾਲ ਤੁਸੀਂ ਬਹੁਤ comfort ਹੋ ਜਾਂਦੇ ਹੋ,  ਬਹੁਤ comfortable ਲਗਦਾ ਹੈ ਉਹ,  ਸਹਿਜ ਹੋ ਜਾਂਦੇ ਹੋ।  ਲੇਕਿਨ ਜਿਨ੍ਹਾਂ ਚੀਜ਼ਾਂ  ਦੇ ਨਾਲ ਤੁਸੀਂ ਸਹਿਜ ਨਹੀਂ ਹੁੰਦੇ,  ਉਨ੍ਹਾਂ  ਦੇ  ਤਣਾਅ ਵਿੱਚ ਤੁਹਾਡੀ 80 ਪ੍ਰਤੀਸ਼ਤ energy,  ਤੁਸੀਂ ਉਸੇ ਵਿੱਚ ਲਗਾ ਦਿੰਦੇ ਹੋ।  ਅਤੇ ਇਸ ਲਈ students ਨੂੰ ਮੈਂ ਇਹੀ ਕਹਾਂਗਾ ਕਿ ਤੁਹਾਨੂੰ ਆਪਣੀ energy ਨੂੰ equally distribute ਕਰਨਾ ਚਾਹੀਦਾ ਹੈ।  ਸਾਰੇ ਵਿਸ਼ਿਆਂ ਵਿੱਚ ਬਰਾਬਰ-ਬਰਾਬਰ,  ਤੁਹਾਡੇ ਪਾਸ ਪੜ੍ਹਾਈ ਲਈ 2 ਘੰਟੇ ਹਨ,  ਤਾਂ ਉਨ੍ਹਾਂ ਘੰਟਿਆਂ ਵਿੱਚ ਹਰ Subject ਨੂੰ ਸਮਾਨ ਭਾਵ ਨਾਲ ਪੜ੍ਹੋ।  ਆਪਣੇ ਸਮੇਂ ਨੂੰ equal distribute ਕਰੋ। 

ਸਾਥੀਓ,  ਤੁਸੀਂ ਦੇਖਿਆ ਹੋਵੇਗਾ ਟੀਚਰਸ,  ਮਾਤਾ-ਪਿਤਾ ਸਾਨੂੰ ਸਿਖਾਉਂਦੇ ਹਨ ਕਿ ਜੋ ਸਰਲ ਹੈ ਉਹ ਪਹਿਲਾਂ ਕਰੋ।  ਇਹ ਆਮ ਤੌਰ ‘ਤੇ ਕਿਹਾ ਜਾਂਦਾ ਹੈ।  ਅਤੇ Exam ਵਿੱਚ ਤਾਂ ਖ਼ਾਸ ਤੌਰ ‘ਤੇ ਵਾਰ-ਵਾਰ ਕਿਹਾ ਜਾਂਦਾ ਹੈ ਕਿ ਜੋ ਸਰਲ ਹੈ ਉਸ ਨੂੰ ਪਹਿਲਾਂ ਕਰੋ ਭਾਈ।  ਜਦੋਂ ਟਾਈਮ ਬਚੇਗਾ ਤਦ ਉਹ ਕਠਿਨ ਹੈ ਉਸ ਨੂੰ ਹੱਥ ਲਗਾਉਣਾ।  ਲੇਕਿਨ ਪੜ੍ਹਾਈ ਨੂੰ ਲੈ ਕੇ ਮੈਂ ਸਮਝਦਾ ਹਾਂ,  ਇਹ ਸਲਾਹ ਜ਼ਰੂਰੀ ਨਹੀਂ ਹੈ।  ਅਤੇ ਉਪਯੋਗ ਵੀ ਨਹੀਂ ਹੈ।  ਮੈਂ ਜਰਾ ਇਸ ਚੀਜ਼ ਨੂੰ ਅਲੱਗ ਨਜ਼ਰੀਏ ਤੋਂ ਦੇਖਦੇ ਹਾਂ। 

ਮੈਂ ਕਹਿੰਦਾ ਹਾਂ ਕਿ ਜਦੋਂ ਪੜ੍ਹਾਈ ਦੀ ਗੱਲ ਹੋਵੇ,  ਤਾਂ ਕਠਿਨ ਜੋ ਹੈ ਉਸ ਨੂੰ ਪਹਿਲਾਂ ਲਓ,  ਤੁਹਾਡਾ mind fresh ਹੈ,  ਤੁਸੀਂ ਖ਼ੁਦ fresh ਹੋ,  ਉਸ ਨੂੰ attend ਕਰਨ ਦੀ ਪ੍ਰਯਤਨ ਕਰੋ।  ਜਦੋਂ ਕਠਿਨ ਨੂੰ attend ਕਰਾਂਗੇ ਤਾਂ ਸਰਲ ਤਾਂ ਹੋਰ ਵੀ ਅਸਾਨ ਹੋ ਜਾਵੇਗਾ। 

ਮੈਂ ਆਪਣਾ ਅਨੁਭਵ ਦੱਸਦਾ ਹਾਂ,  ਜਦੋਂ ਮੈਂ ਮੁੱਖ ਮੰਤਰੀ ਸੀ,  ਜਦੋਂ ਪ੍ਰਧਾਨ ਮੰਤਰੀ ਬਣਿਆ,  ਤਾਂ ਮੈਨੂੰ ਵੀ ਬਹੁਤ ਕੁਝ ਪੜ੍ਹਨਾ ਪੈਂਦਾ ਹੈ,  ਬਹੁਤ ਕੁਝ ਸਿੱਖਣਾ ਪੈਂਦਾ ਹੈ।  ਬਹੁਤਿਆਂ ਤੋਂ ਸਿੱਖਣਾ ਪੈਂਦਾ ਹੈ।  ਚੀਜ਼ਾਂ ਨੂੰ ਸਮਝਣਾ ਪੈਂਦਾ ਹੈ।  ਤਾਂ ਮੈਂ ਕੀ ਕਰਦਾ ਸੀ ਜੋ ਮੁਸ਼ਕਿਲ ਗੱਲਾਂ ਹੁੰਦੀਆਂ ਹਨ,  ਜਿਸ ਦੇ ਫੈਸਲੇ ਥੋੜ੍ਹੇ ਗੰਭੀਰ  ਹੁੰਦੇ ਹਨ।  ਮੈਂ ਮੇਰੇ ਸਵੇਰੇ ਜੋ ਸ਼ੁਰੂ ਕਰਦਾ ਹਾਂ ਤਾਂ ਕਠਿਨ ਚੀਜ਼ਾਂ ਨਾਲ ਸ਼ੁਰੂ ਕਰਨਾ ਪਸੰਦ ਕਰਦਾ ਹਾਂ।  ਮੁਸ਼ਕਿਲ ਤੋਂ ਮੁਸ਼ਕਿਲ ਚੀਜ਼ਾਂ ਮੇਰੇ ਅਫਸਰ ਮੇਰੇ ਸਾਹਮਣੇ ਲੈ ਕੇ ਆਉਂਦੇ ਹਨ,  ਉਨ੍ਹਾਂ ਨੂੰ ਪਤਾ ਹੈ ਕਿ ਉਹ ਮੇਰਾ ਇੱਕ ਅਲੱਗ ਮੂਡ ਹੁੰਦਾ ਹੈ,  ਮੈਂ ਚੀਜ਼ਾਂ ਨੂੰ ਬਿਲਕੁਲ ਤੇਜ਼ੀ ਨਾਲ ਸਮਝ ਲੈਂਦਾ ਹਾਂ, ਫ਼ੈਸਲਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦਾ ਹਾਂ।  ਮੈਂ ਆਪਣਾ ਇੱਕ ਨਿਯਮ ਬਣਾਇਆ ਹੈ,  ਕੋਸ਼ਿਸ਼ ਕੀਤੀ ਹੈ।  ਅਤੇ ਜੋ ਸਰਲ ਚੀਜ਼ਾਂ ਹਨ ਦਿਨ ਭਰ ਦੀ ਥਕਾਵਟ ਦੇ ਬਾਅਦ ਰਾਤ ਦੇਰ ਹੋ ਜਾਂਦੀਆਂ ਹਨ ਤਾਂ ਚਲੋ ਭਾਈ ਹੁਣ ਉਨ੍ਹਾਂ ਨੂੰ ਮੈਂ ਜ਼ਿਆਦਾ ਦਿਮਾਗ ਖਪਾਉਣ ਦੀ ਜ਼ਰੂਰਤ ਨਹੀਂ ਉਹ ਗਲਤੀ ਹੋਣ ਦਾ ਕਾਰਨ ਨਹੀਂ ਹੈ।  ਉਨ੍ਹਾਂ ਚੀਜ਼ਾਂ ਨੂੰ ਫਿਰ ਮੈਂ ਦੇਰ ਰਾਤ ਤੱਕ ਖਿੱਚ ਲੈਂਦਾ ਹਾਂ।  ਲੇਕਿਨ ਸਵੇਰੇ ਜਦੋਂ ਉੱਠਦਾ ਹਾਂ ਤਾਂ ਫਿਰ ਕਠਿਨ ਨਾਲ ਹੀ ਮੁਕਾਬਲਾ ਕਰਨ ਨਿਕਲ ਪੈਂਦਾ ਹਾਂ। 

ਦੋਸਤੋ ਇੱਕ ਹੋਰ ਗੱਲ,  ਸਾਨੂੰ ਆਪਣੇ ਆਪ ਤੋਂ ਸਿੱਖਣੀ ਚਾਹੀਦੀ ਹੈ।  ਤੁਸੀਂ ਦੇਖੋ,  ਜੋ ਲੋਕ ਜੀਵਨ ਵਿੱਚ ਬਹੁਤ ਸਫਲ ਹਨ,  ਉਹ ਹਰ ਵਿਸ਼ੇ ਵਿੱਚ ਪਾਰੰਗਤ ਨਹੀਂ ਹੁੰਦੇ।  ਲੇਕਿਨ ਕਿਸੇ ਇੱਕ ਵਿਸ਼ੇ ‘ਤੇ,  ਕਿਸੇ ਇੱਕ Subject ‘ਤੇ ਉਨ੍ਹਾਂ ਦੀ ਪਕੜ ਜ਼ਬਰਦਸਤ ਹੁੰਦੀ ਹੈ। 

ਹੁਣ ਜਿਵੇਂ ਲਤਾ ਦੀਦੀ ਹਨ,  ਲਤਾ ਮੰਗੇਸ਼ਕਰ ਜੀ ਦਾ ਪੂਰੀ ਦੁਨੀਆ ਵਿੱਚ ਨਾਮ ਹੈ,  ਹਿੰਦੁਸਤਾਨ ਦੀ ਹਰ ਜ਼ੁਬਾਨ ‘ਤੇ ਨਾਮ ਹੈ,  ਲੇਕਿਨ ਕੋਈ ਜਾ ਕੇ ਉਨ੍ਹਾਂ ਨੂੰ ਕਹਿ  ਦੇਵੇ ਕਿ ਅੱਜ ਸਾਡੀ ਕਲਾਸ ਵਿੱਚ ਆਓ ਅਤੇ geography ਪੜ੍ਹਾਓ।  ਹੋ ਸਕਦਾ ਹੈ ਉਹ ਨਾ ਵੀ ਪੜ੍ਹਾ ਸਕਣ,  ਪੜ੍ਹਾ ਵੀ ਸਕਣ,  ਮੈਂ ਨਹੀਂ ਜਾਣਦਾ ਹਾਂ ਕਿ ਉਹ ਪੜ੍ਹਾ ਸਕਣਗੇ, ਜਾਂ ਨਹੀਂ ਪੜ੍ਹਾ ਸਕਣਗੇ।  ਲੇਕਿਨ ਲਤਾਜੀ ਦੀ ਮਹਾਰਥ geography ਵਿੱਚ ਸ਼ਾਇਦ ਨਾ ਵੀ ਹੋਵੇ,  ਲੇਕਿਨ,  ਸੰਗੀਤ ਦੀ ਦੁਨੀਆ ਵਿੱਚ ਉਨ੍ਹਾਂ ਨੇ ਜੋ ਕੀਤਾ ਹੋਇਆ ਹੈ,  ਇੱਕ ਵਿਸ਼ੇ ‘ਤੇ ਜਿਸ ਤਰ੍ਹਾਂ ਆਪਣਾ ਜੀਵਨ ਖਪਾ ਦਿੱਤਾ ਹੈ,  ਅੱਜ ਉਹ ਹਰੇਕ ਦੇ ਲਈ ਪ੍ਰੇਰਣਾ ਦਾ ਕਾਰਨ ਬਣ ਗਈ ਹਨ।  ਅਤੇ ਇਸ ਲਈ,  ਤੁਹਾਨੂੰ ਭਲੇ ਕੁਝ Subjects ਮੁਸ਼ਕਿਲ ਲਗਦੇ ਹੋਣ,  ਇਹ ਕੋਈ ਤੁਹਾਡੇ ਜੀਵਨ ਵਿੱਚ ਕੋਈ ਕਮੀ ਨਹੀਂ ਹੈ।  ਤੁਸੀਂ ਬਸ ਇਹ ਧਿਆਨ ਰੱਖੋ ਕਿ ਇਸ ਮੁਸ਼ਕਿਲ ਲਗਣ ਵਾਲੇ Subject ਦੀ ਪੜ੍ਹਾਈ ਤੋਂ ਖੁਦ ਨੂੰ ਦੂਰ ਨਾ ਕਰੋ।  ਉਸ ਤੋਂ ਭੱਜੋਂ ਨਾ।

ਉੱਥੇ ਹੀ ਟੀਚਰਸ ਦੇ ਲਈ ਮੇਰੀ ਸਲਾਹ ਇਹ ਹੈ ਕਿ ਉਹ ਵਿਦਿਆਰਥੀਆਂ ਤੋਂ ਉਨ੍ਹਾਂ ਨੂੰ ਟਾਇਮ ਮੈਨੇਜਮੇਂਟ ਦੇ ਸਬੰਧ ਵਿੱਚ, ਉਸ ਦੇ ਤੌਰ-ਤਰੀਕਿਆਂ ਦੇ ਸਬੰਧ ਵਿੱਚ, syllabus ਦੇ ਬਾਹਰ ਜਾ ਕੇ ਵੀ ਕਦੇ ਉਨ੍ਹਾਂ ਨਾਲ ਗੱਲਾਂ ਕਰਨ, ਉਨ੍ਹਾਂ ਨਾਲ ਚਰਚਾ ਕਰਨ। ਉਨ੍ਹਾਂ ਨੂੰ ਗਾਇਡ ਕਰਨ।  ਵਿਦਿਆਰਥੀਆਂ ਨੂੰ ਟੋਕਣ ਦੀ ਬਜਾਏ, ਉਨ੍ਹਾਂ ਨੂੰ ਗਾਇਡ ਕਰਨ। ਟੋਕਣਾ-ਰੋਕਣਾ ਉਸ ਦਾ ਪ੍ਰਭਾਵ ਮਨ ’ਤੇ ਹੋਰ ਜ਼ਿਆਦਾ negative ਫੈਲਦਾ ਹੈ। ਪ੍ਰੋਤਸਾਹਿਤ ਕਰਨ ਨਾਲ ਉਹ concentrated ਤਾਕਤ  ਦੇ ਰੂਪ ਵਿੱਚ convert ਹੋ ਜਾਂਦਾ ਹੈ। ਕੁਝ ਗੱਲਾਂ ਕਲਾਸ ਵਿੱਚ ਜਨਤਕ ਤੌਰ ’ਤੇ ਜ਼ਰੂਰ ਕਹੋ ਤਾਕਿ ਸਭ ਦਾ ਪ੍ਰਬੋਧਨ ਹੋਵੇਗਾ, ਲੇਕਿਨ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਦੋਂ ਕਿਸੇ ਇੱਕ ਬੱਚੇ ਨੂੰ ਬੁਲਾ ਕੇ ਚਲਦੇ-ਚਲਦੇ ਥੋੜ੍ਹਾ ਸਰ ’ਤੇ ਹੱਥ ਰੱਖ ਕੇ ਬਹੁਤ ਹੀ ਪਿਆਰ ਨਾਲ ਕਹੋ ਕਿ, ਦੇਖੋ ਬੇਟੇ, ਦੇਖੋ ਭਾਈ, ਤੁਸੀਂ ਇਤਨਾ ਵਧੀਆ ਕਰਦੇ ਹੋ, ਜ਼ਰਾ ਦੇਖੋ ਇਸ ਨੂੰ ਜ਼ਰਾ ਥੋੜ੍ਹਾ ਇਹ ਕਰ ਲਓ। ਦੇਖੋ ਤੁਹਾਡੇ ਵਿੱਚ ਬਹੁਤ ਵੱਡੀ ਤਾਕਤ ਹੈ।  ਤੁਸੀਂ ਦੇਖੋ, ਇਹ ਬਹੁਤ ਕੰਮ ਆਵੇਗਾ।  ਬਹੁਤ ਕੰਮ ਆਵੇਗਾ।

ਇੱਕ ਕੰਮ ਕਰਨਾ। ਤੁਹਾਡੇ ਜੀਵਨ ਵਿੱਚ ਅਜਿਹੀਆਂ ਕਿਹੜੀਆਂ ਗੱਲਾਂ ਸਨ ਜੋ ਕਦੇ ਤੁਹਾਨੂੰ ਬਹੁਤ ਕਠਿਨ ਲਗਦੀਆਂ ਸਨ ਅਤੇ ਅੱਜ ਤੁਸੀਂ ਉਸ ਨੂੰ ਵੱਡੀ ਸਹਿਜਤਾ ਨਾਲ ਕਰ ਪਾ ਰਹੇ ਹੋ। ਅਜਿਹੇ ਕੁਝ ਕੰਮਾਂ ਦੀ ਲਿਸਟ ਬਣਾਓ, ਜਿਵੇਂ ਸਾਈਕਲ ਚਲਾਉਣਾ ਕਦੇ ਤੁਹਾਨੂੰ ਕਠਿਨ ਲਗਿਆ ਹੋਵੇਗਾ। ਲੇਕਿਨ ਹੁਣ ਉਹੀ ਕੰਮ ਤੁਸੀਂ ਬਹੁਤ ਸਰਲਤਾ ਨਾਲ ਕਰ ਲੈਂਦੇ ਹੋਵੋਗੇ।  ਕਦੇ ਤੈਰਨ ਦੀ ਗੱਲ ਆਈ ਹੋਵੋਗੀ ਬਹੁਤ ਡਰ ਲਗਿਆ ਹੋਵੇਗਾ, ਉਤਰਨ ਤੋਂ ਵੀ ਡਰ ਲਗਿਆ ਹੋਵੇਗਾ ਲੇਕਿਨ ਤੁਸੀਂ ਅੱਜ ਅੱਛੀ  ਤਰ੍ਹਾਂ ਤੈਰਨਾ ਸਿੱਖ ਗਏ ਹੋਵੋਗੇ। ਜੋ ਕਠਿਨ ਸੀ ਉਸ ਨੂੰ ਤੁਸੀਂ convert ਕਰ ਦਿੱਤਾ, ਤੁਹਾਡੇ ਜੀਵਨ ਵਿੱਚ ਅਜਿਹੀਆਂ ਸੈਂਕੜੇ ਚੀਜ਼ਾਂ ਹੋਣਗੀਆਂ, ਅਗਰ ਤੁਸੀਂ ਇਹ ਯਾਦ ਕਰਕੇ ਜ਼ਰਾ ਕਿਸੇ ਕਾਗਜ਼ ’ਤੇ ਲਿਖ ਲਵੋਗੇ, ਤਾਂ ਕਦੇ ਤੁਹਾਨੂੰ ਕਿਸੇ ਨੂੰ ਵੀ, ਮੇਰੇ ਤੋਂ ਵੀ ਕਠਿਨ ਵਾਲਾ ਸਵਾਲ ਪੁੱਛਣਾ ਹੀ ਨਹੀਂ ਪਵੇਗਾ।  ਕਿਉਂਕਿ ਕਦੇ ਕੋਈ ਚੀਜ਼ ਤੁਹਾਨੂੰ ਕਠਿਨ ਲਗੇਗੀ ਹੀ ਨਹੀਂ। ਮੇਰੇ ’ਤੇ ਭਰੋਸਾ ਕਰੋ ਦੋਸਤੋ ਇੱਕ ਵਾਰ ਕਰਕੇ ਦੇਖੋ।

Question-3. Neel Ananth, K.M.-Shri Abraham Lingdom, Vivekananda Kendra Vidyalaya Matric. Kanyakumari, Tamilnadu.

Honourable Prime Minister Ji, ਵਣੱਕਮ (ਮੋਦੀ ਜੀ: ਵਣੱਕਮ ਵਣੱਕਮ) I am studying 12th standard, in Shri Abraham Kingdom, Vivekananda, Matric. Kanyakumari.

Dear Sir, during this pandemic situation, have to the online situation, we all get more free time than usual. I would like to how, how can we do best use of our free time. My thanks to prime minister for giving me this opportunity.

Answer-

ਵਣੱਕਮ! ਮੰਮੀ-ਪਾਪਾ ਨੂੰ ਪਤਾ ਚਲੇਗਾ ਨਾ ਕਿ ਤੁਸੀਂ ਪਰੀਖਿਆ ਦੇ ਸਮੇਂ ਵਿੱਚ ਖਾਲੀ ਸਮੇਂ ਦੀ ਗੱਲ ਕਰ ਰਹੇ ਹੋ, ਤਾਂ ਫਿਰ ਦੇਖਿਓ ਕੀ ਹੁੰਦਾ ਹੈ। ਖੈਰ, ਮੈਨੂੰ ਇਹ ਸਵਾਲ ਬਹੁਤ ਵਧੀਆ ਲਗਿਆ ਕਿ ਤੁਸੀਂ exam ਦੇ ਸਮੇਂ ਵੀ ਖਾਲੀ ਸਮੇਂ ’ਤੇ ਧਿਆਨ ਦੇ ਰਹੇ ਹੋ। ਖਾਲੀ ਸਮੇਂ ’ਤੇ ਚਰਚਾ ਕਰ ਰਹੇ ਹੋ। ਦੇਖੋ ਦੋਸਤੋ, ਖਾਲੀ ਸਮਾਂ, ਇਸ ਨੂੰ ਖਾਲੀ ਨਾ ਸਮਝੋ ਇਹ ਖਜ਼ਾਨਾ ਹੈ, ਖਜ਼ਾਨਾ। ਖਾਲੀ ਸਮਾਂ ਇੱਕ ਸੁਭਾਗ ਹੈ, ਖਾਲੀ ਸਮਾਂ ਇੱਕ ਅਵਸਰ ਹੈ। ਤੁਹਾਡੀ ਰੋਜ਼ਾਨਾ ਰੁਟੀਨ ਵਿੱਚ ਖਾਲੀ ਸਮੇਂ ਦੇ ਪਲ ਹੋਣੇ ਹੀ ਚਾਹੀਦੇ ਹਨ, ਵਰਨਾ ਤਾਂ ਜ਼ਿੰਦਗੀ ਇੱਕ robot ਜਿਹੀ ਹੋ ਜਾਂਦੀ ਹੈ।

ਦਰਅਸਲ ਖਾਲੀ ਸਮੇਂ ਦੋ ਤਰ੍ਹਾਂ ਦੇ ਹੋ ਸਕਦੇ ਹਨ-

ਇੱਕ ਜੋ ਤੁਹਾਨੂੰ ਸਵੇਰੇ ਤੋਂ ਹੀ ਪਤਾ ਹੈ ਕਿ ਅੱਜ ਤੁਸੀਂ 3 ਤੋਂ 4 ਵਜੇ ਤੱਕ ਫਰੀ ਹੋ, ਜਾਂ ਆਉਣ ਵਾਲੇ ਐਤਵਾਰ ਨੂੰ ਤੁਸੀਂ ਅੱਧਾ ਦਿਨ ਫਰੀ ਹੋ ਜਾਂ ਚਾਰ ਤਾਰੀਖ ਨੂੰ ਛੁੱਟੀ ਹੈ, ਆਪ ਦੁਪਹਿਰ ਤੱਕ ਤੁਹਾਡੇ ਪਾਸ ਕੋਈ ਕੰਮ ਨਹੀਂ, ਤੁਹਾਨੂੰ ਪਤਾ ਹੈ। ਲੇਕਿਨ ਦੂਜਾ ਉਹ ਜਿਸ ਦਾ ਪਤਾ ਤੁਹਾਨੂੰ Last Moment ਵਿੱਚ ਚਲਦਾ ਹੈ। ਅਗਰ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਮੇਰੇ ਪਾਸ ਖਾਲੀ ਸਮਾਂ ਹੈ, ਤਾਂ ਤੁਸੀਂ ਆਪਣੇ parents ਜਾਂ ਆਪਣੇ ਭੈਣ-ਭਰਾ ਨੂੰ ਕਹਿ ਸਕਦੇ ਹੋ ਕਿ, ਮੈਂ ਤੁਹਾਡੀ ਹੈਲਪ ਕਰਾਂਗਾ।  ਤੁਹਾਨੂੰ ਕੀ ਕੰਮ ਕਰਨਾ ਹੈ, ਤੁਸੀਂ ਕੀ ਕਰ ਰਹੇ ਹੋ, ਮੈਂ ਕੀ Help ਕਰ ਸਕਦਾ ਹਾਂ?

ਦੂਸਰਾ ਤੁਸੀਂ ਸੋਚੋ ਕਿ ਅਜਿਹੀਆਂ ਕਿਹੜੀਆਂ ਚੀਜ਼ਾਂ ਹਨ, ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ। 

ਥੋੜ੍ਹਾ ਭਾਰੀ ਭਰਕਮ ਸ਼ਬਦ ਹੈ-ਸਵਾਂਤ ਸੁਖਾਯ, ਜਿਸ ਵਿੱਚੋਂ ਤੁਹਾਨੂੰ ਸੁਖ ਮਿਲਦਾ ਹੈ ਤੁਹਾਨੂੰ ਆਨੰਦ  ਮਿਲਦਾ ਹੈ, ਤੁਹਾਡੇ ਮਨ ਦਾ ਬਹਿਲਾਉਂਦੀਆਂ ਹਨ, ਤੁਸੀਂ ਅਜਿਹਾ ਵੀ ਕੁਝ ਕਰ ਸਕਦੇ ਹੋ। ਹੁਣ ਤੁਸੀਂ ਮੈਨੂੰ ਪੁੱਛਿਆ ਹੈ ਤਾਂ ਮੈਂ ਵੀ ਸੋਚਦਾ ਹਾਂ ਕਿ ਮੈਂ ਕੀ ਕਰਨਾ ਪਸੰਦ ਕਰਦਾ ਹਾਂ। ਮੈਂ ਆਪਣੀ ਰੋਜ਼ਾਨਾ ਰੁਟੀਨ ਵਿੱਚ Observe ਕੀਤਾ ਹੈ ਕਿ ਅਗਰ ਮੈਨੂੰ ਥੋੜ੍ਹਾ ਜਿਹਾ ਵੀ ਖਾਲੀ ਸਮਾਂ ਮਿਲ ਜਾਵੇ ਅਤੇ ਅਗਰ ਝੂਲਾ ਹੈ, ਤਾਂ ਮੇਰਾ ਮਨ ਕਰਦਾ ਹੈ ਕੁਝ ਪਲ ਮੈਂ ਝੂਲੇ ’ਤੇ ਜ਼ਰੂਰ ਬੈਠਾਂ। ਬਹੁਤ ਥਕਾਣ ਹੈ ਅਤੇ ਪੰਜ ਮਿੰਟ ਦਾ ਵੀ ਸਮਾਂ ਮਿਲ ਗਿਆ, ਜਾਂ ਫਿਰ ਮੈਂ ਕੋਈ ਕੰਮ ਵੀ ਕਰ ਰਿਹਾ ਹਾਂ,  ਤਾਂ ਆਪਣੇ ਖਾਲੀ ਸਮੇਂ ਵਿੱਚ ਝੂਲੇ ’ਤੇ ਬੈਠ ਕੇ, ਪਤਾ ਨਹੀਂ ਕੀ ਕਾਰਨ ਹੈ ਲੇਕਿਨ ਮੇਰਾ ਮਨ ਪ੍ਰਫੁੱਲਿਤ ਹੋ ਜਾਂਦਾ ਹੈ।

ਜਦੋਂ ਤੁਸੀਂ ਖਾਲੀ ਸਮਾਂ Earn ਕਰਦੇ ਹੋ, ਤਾਂ ਤੁਹਾਨੂੰ ਉਸ ਦੀ ਸਭ ਤੋਂ ਜ਼ਿਆਦਾ Value ਪਤਾ ਚਲਦੀ ਹੈ। ਇਸ ਲਈ ਤੁਹਾਡੀ Life ਅਜਿਹੀ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਖਾਲੀ ਸਮਾਂ Earn ਕਰੋ ਤਾਂ ਉਹ ਤੁਹਾਨੂੰ ਅਸੀਮ ਆਨੰਦ ਦੇਵੇ।

ਇੱਥੇ ਇਹ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਖਾਲੀ ਸਮੇਂ ਵਿੱਚ ਕਿਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਉਹ ਹੀ ਚੀਜ਼ ਸਾਰਾ ਸਮਾਂ ਖਾ ਜਾਵੇਗੀ, ਪਤਾ ਵੀ ਨਹੀਂ ਚਲੇਗਾ ਅਤੇ ਅੰਤ ਵਿੱਚ refresh-relax ਹੋਣ ਦੇ ਬਜਾਏ ਤੁਸੀਂ ਤੰਗ ਆ ਜਾਵੋਗੇ, ਥਕਾਨ ਮਹਿਸੂਸ ਕਰਨ ਲੱਗੋਗੇ।

ਇੱਕ ਤਰਫ਼ ਮੈਨੂੰ ਲਗਦਾ ਹੈ ਕਿ ਖਾਲੀ ਸਮੇਂ ਵਿੱਚ ਸਾਨੂੰ ਆਪਣੀ Curiosity ਜਿਗਿਆਸਾ, ਜਿਗਿਆਸਾ ਵਧਾਉਣ ਅਤੇ ਅਜਿਹੀਆਂ ਕਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ ਜੋ ਸ਼ਾਇਦ ਬਹੁਤ productive ਹੋ ਜਾਣਗੀਆਂ। ਤੁਹਾਡੀ ਮਾਂ ਜਾਂ ਪਿਤਾ ਅਗਰ ਖਾਣਾ ਬਣਾ ਰਹੇ ਹਨ, ਉਸ ਨੂੰ Observe ਕਰੋ। ਨਵੀਆਂ-ਨਵੀਆਂ ਚੀਜ਼ਾਂ ਵਿੱਚ ਅੰਦਰ ਜਾਣ ਦਾ, ਕੁਝ ਨਵਾਂ ਜਾਣਨ ਦਾ ਇਸ ਦਾ impact ਸਿੱਧਾ-ਸਿੱਧਾ ਦਿਖਾਈ ਨਹੀਂ ਦਿੰਦਾ ਹੈ ਪਰ ਜੀਵਨ ਵਿੱਚ ਇਸ ਦਾ ਬਹੁਤ ਵੱਡਾ ਗਹਿਰਾ ਪ੍ਰਭਾਵ ਹੁੰਦਾ ਹੈ।

Free Time ਦਾ ਇੱਕ ਹੋਰ ਬੈਸਟ ਯੂਜ਼ ਹੋ ਸਕਦਾ ਹੈ ਕਿ ਤੁਸੀਂ ਕੁਝ ਅਜਿਹੀਆਂ ਗਤੀਵਿਧੀਆਂ ਨਾਲ ਆਪਣੇ ਆਪ ਨੂੰ ਜੋੜੋ, ਜੋ ਤੁਹਾਨੂੰ express ਕਰ ਸਕਣ, ਤੁਹਾਡੀ uniqueness ਨੂੰ ਬਾਹਰ ਲੈ ਕੇ ਆ ਸਕਣ।

ਜਿਸ ਵਿੱਚ ਤੁਸੀਂ ਆਪਣੀ individuality ਨਾਲ ਜੁੜ ਸਕੋ। ਅਜਿਹਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਅਤੇ ਤੁਸੀਂ ਵੀ ਅਜਿਹੇ ਬਹੁਤ ਸਾਰੇ ਤਰੀਕੇ ਜਾਣਦੇ ਹੋ। Sports ਹੈ, music ਹੈ, writing ਹੈ,  painting ਹੈ, story writing ਹੈ, ਤੁਸੀਂ ਬਹੁਤ ਕੁਝ ਕਰ ਸਕਦੇ ਹੋ।

ਆਪਣੇ thoughts ਨੂੰ, emotions ਨੂੰ express ਕਰਨ ਦਾ ਇੱਕ creative ਤਰੀਕਾ ਦਿਓ। ਮੌਕਾ ਦਿਓ। Knowledge ਦਾ ਦਾਇਰਾ ਕਈ ਵਾਰ ਉੱਥੇ ਤੱਕ ਹੀ ਸੀਮਿਤ ਹੁੰਦਾ ਹੈ, ਜੋ ਤੁਹਾਨੂੰ ਉਪਲਬਧ ਹੈ, ਜੋ ਤੁਹਾਡੇ ਆਸ-ਪਾਸ ਹੈ। ਲੇਕਿਨ creativity ਦਾ ਦਾਇਰਾ knowledge ਤੋਂ ਵੀ ਬਹੁਤ ਦੂਰ ਤੱਕ ਤੁਹਾਨੂੰ ਲੈ ਜਾਂਦਾ ਹੈ। ਬਹੁਤ ਵਿਸਤਾਰ ਦੇ ਫਲਕ ’ਤੇ ਲੈ ਜਾਂਦਾ ਹੈ। creativity ਤੁਹਾਨੂੰ ਉਸ ਖੇਤਰ ਵਿੱਚ ਲੈ ਜਾ ਸਕਦੀ ਹੈ, ਜਿੱਥੇ ਪਹਿਲਾਂ ਕਦੇ ਕੋਈ ਨਾ ਪਹੁੰਚਿਆ ਹੋਵੇ, ਜੋ ਨਵਾਂ ਹੋਵੇ। ਸਾਡੇ ਇੱਥੇ, ਕਿਹਾ ਜਾਂਦਾ ਹੈ ਜਿੱਥੇ ਨਾ ਪਹੁੰਚੇ ਰਵੀ ਵਹੀ ਪਹੁੰਚੇ ਕਵੀ। ਇਹ creativity ਦੀ ਹੀ ਤਾਂ ਗੱਲ ਹੈ।

Question-4-A.  Aashay Kekatpure-Bangaluru,  Karnataka            

ਨਮਸਤੇ hounarable PM Sir, ਮੈਂ Aashay Kekatpure ਬੰਗਲੁਰੂ ਤੋਂ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਬੱਚਿਆਂ ਨੂੰ  Good Values ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?  ਧੰਨਵਾਦ।

ਮੈਨੂੰ ਇੱਕ ਸਵਾਲ ਜੋ ਆਇਆ ਹੈ, ਉਹ ਨਮੋ ਐਪ ’ਤੇ ਆਇਆ ਹੈ, ਉਸ ਦਾ ਵਿਜੁਅਲ ਮੇਰੇ ਪਾਸ ਨਹੀਂ, ਲੇਕਿਨ ਮੈਨੂੰ ਉਹ ਸਵਾਲ ਵਧੀਆ ਲਗਿਆ ਇਸ ਲਈ ਮੈਨੂੰ ਲਗਦਾ ਹੈ ਕਿ ਮੈਂ ਜ਼ਰੂਰ ਤੁਹਾਨੂੰ share ਕਰਾਂ। ਪਟਨਾ ਤੋਂ ਸਵਾਲ ਹੈ, ਪ੍ਰਵੀਣ ਕੁਮਾਰ ਨੇ ਪੁੱਛਿਆ ਹੈ

Question-4-B- Praveen Kumar,  Patna,  Bihar

ਸਰ, ਅੱਜ ਮਾਂ-ਬਾਪ ਦੇ ਲਈ ਬੱਚੇ ਵੱਡੇ ਕਰਨਾ, ਥੋੜ੍ਹਾ ਮੁਸ਼ਕਿਲ ਹੋ ਗਿਆ ਹੈ। ਕਾਰਨ ਹੈ ਅੱਜ ਦਾ ਜ਼ਮਾਨਾ ਅਤੇ ਅੱਜ ਦੇ ਬੱਚੇ। ਅਜਿਹੇ ਵਿੱਚ ਅਸੀਂ ਕਿਵੇਂ ਇਹ ਸੁਨਿਸ਼ਚਿਤ ਕਰੀਏ ਕਿ ਸਾਡੇ ਬੱਚਿਆਂ ਦਾ ਸੁਭਾਅ, ਆਦਤਾਂ ਅਤੇ ਚਰਿੱਤਰ ਵਧੀਆ ਹੋਵੇ?

Answer-

ਪ੍ਰਵੀਣ ਕੁਮਾਰ, ਇੱਕ ਜਾਗ੍ਰਤ ਪਿਤਾ ਦੇ ਰੂਪ ਵਿੱਚ ਸ਼ਾਇਦ ਮੈਨੂੰ ਇਹ ਪੁੱਛ ਰਹੇ ਹਨ, ਬਹੁਤ ਕਠਿਨ ਸਵਾਲ ਹੈ ਮੇਰੇ ਲਈ, ਮੈਂ ਕਹਾਂਗਾ ਕਿ ਪਹਿਲਾਂ ਤੋਂ ਤੁਸੀਂ ਖ਼ੁਦ ਚਿੰਤਨ ਕਰੋ,  ਆਤਮਚਿੰਤਨ ਕਰੋ। ਕੀ ਅਜਿਹਾ ਤਾਂ ਨਹੀਂ ਹੈ ਕਿ ਜੀਵਨ ਜੀਣ ਦਾ ਜੋ ਤਰੀਕਾ ਤੁਸੀਂ ਚੁਣਿਆ ਹੈ, ਤੁਸੀਂ ਚਾਹੁੰਦੇ ਹੋ, ਉਵੇਂ ਹੀ ਜ਼ਿੰਦਗੀ ਤੁਹਾਡੇ ਬੱਚੇ ਵੀ ਜੀਣ। ਅਤੇ ਥੋੜ੍ਹਾ ਜਿਹਾ ਵੀ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ, ਤਾਂ ਤੁਹਾਨੂੰ ਲਗਦਾ ਹੈ ਕਿ ਪਤਨ ਹੋ ਰਿਹਾ ਹੈ, Values ਦਾ ਹਰਾਸ ਹੋ ਰਿਹਾ ਹੈ. ਮੈਨੂੰ ਬਰਾਬਰ ਯਾਦ ਹੈ ਇੱਕ ਵਾਰ ਮੈਂ ਸਟਾਰਟਅੱਪ ਨਾਲ ਜੁੜੇ ਹੋਏ ਨੌਜਵਾਨਾਂ ਤੋਂ, ਮੈਂ ਇੱਕ ਸਮਾਰੋਹ ਕੀਤਾ. ਤਾਂ ਬੰਗਾਲ ਦੀ ਇੱਕ ਬੇਟੀ ਜਿਸ ਨੇ ਸਟਾਰਟਅੱਪ ਸ਼ੁਰੂ ਕੀਤਾ ਹੈ, ਆਪਣੀ ਪੂਰਾ career ਛੱਡ ਕੇ, ਤਾਂ ਉਸ ਨੇ ਆਪਣਾ ਅਨੁਭਵ ਦੱਸਿਆ। ਉਹ ਮੈਨੂੰ ਹਮੇਸ਼ਾ ਯਾਦ ਰਹਿੰਦਾ ਹੈ। ਉਸ ਬੇਟੀ ਨੇ ਕਿਹਾ ਕਿ ਮੈਂ ਆਪਣੀ ਨੌਕਰੀ ਛੱਡ ਦਿੱਤੀ, career ਛੱਡ ਦਿੱਤਾ ਅਤੇ ਸਟਾਰਟਅੱਪ ਸ਼ੁਰੂ ਕੀਤਾ ਅਤੇ ਮੇਰੀ ਮਾਂ ਨੂੰ ਜਦੋਂ ਪਤਾ ਚੱਲਿਆ ਤਾਂ ਮੇਰੀ ਮਾਂ ਨੇ ਤੁਰੰਤ ਕਿਹਾ ‘ਸਰਵਨਾਸ਼! ਯਾਨੀ ਇਨਤਾ ਮਾਂ ਨੂੰ ਝੱਟਕਾ ਲਗਿਆ, ਲੇਕਿਨ ਬਾਅਦ ਵਿੱਚ ਉਹ ਬੇਟੀ ਸਟਾਰਟ-ਅੱਪ ਵਿੱਚ ਬਹੁਤ ਸਫਲ ਰਹੀ ਸੀ।

ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਭਾਵ ਵਿਸ਼ਵ ਵਿੱਚ, ਆਪਣੇ ਬੱਚੇ ਨੂੰ ਜਕੜਣ ਦਾ ਪ੍ਰਯਤਨ ਤਾਂ ਨਹੀਂ ਕਰ ਰਹੇ ਹੋ? ਅਤੇ ਇਸ ਲਈ, ਤੁਹਾਡਾ ਪਰਿਵਾਰ, ਤੁਹਾਡੀਆਂ ਪਰੰਪਰਾਵਾਂ,  ਉਸ ਵਿੱਚ ਬੁਨਿਆਦੀ ਕਦਰਾਂ-ਕੀਮਤਾਂ ਨੂੰ ਕਿਵੇਂ ਜ਼ੋਰ ਦੇਈਏ, ਸਾਨੂੰ Identify ਕਰਨਾ ਚਾਹੀਦਾ ਹੈ।

ਜਿਵੇਂ ਸਾਡੇ ਇੱਥੇ ਕਿਹਾ ਜਾਂਦਾ ਹੈ, ਜਨ ਸੇਵਾ ਹੀ ਪ੍ਰਭੂ ਸੇਵਾ ਹੈ। ਇਹ ਸਾਡੇ ਸ਼ਾਸਤਰਾਂ ਵਿੱਚ ਕਦਰਾਂ-ਕੀਮਤਾਂ ਦੇ ਰੂਪ ਵਿੱਚ ਹੈ। ਲੇਕਿਨ ਤੁਹਾਡੇ ਘਰ ਵਿੱਚ ਪੂਜਾ-ਪਾਠ ਤਾਂ ਬਹੁਤ ਹੁੰਦੀ ਹੈ, ਦੁਨੀਆ ਨੂੰ ਦਿਖਦਾ ਹੈ ਕਿ ਤੁਸੀਂ ਬਹੁਤ ਧਾਰਮਿਕ ਹੋ, rituals ਨਾਲ ਭਰਿਆ ਜੀਵਨ ਹੈ, ਲੇਕਿਨ ਤੁਸੀਂ ਜਨ ਸੇਵਾ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਹੋ। ਹੁਣ ਜਦੋਂ ਤੁਹਾਡੀ ਸੰਤਾਨ ਇਹ ਵਿਰੋਧਾਭਾਸ ਦੇਖਦੀ ਹੈ ਤਾਂ ਉਸ ਦੇ ਮਨ ਵਿੱਚ conflict ਸ਼ੁਰੂ ਹੋ ਜਾਂਦਾ ਹੈ। ਸਵਾਲ ਖੜ੍ਹੇ ਹੋ ਜਾਂਦੇ ਹਨ, ਅਤੇ ਸਵਾਲ ਉੱਠਣਾ ਸੁਭਾਵਿਕ ਵੀ ਹੈ।

ਉਸੇ ਤਰ੍ਹਾਂ ਨਾਲ ਵੀ, ਸਾਡੀਆਂ ਕਦਰਾਂ-ਕੀਮਤਾਂ ਹਨ ਕਿ ਜੀਵ ਮਾਤ੍ਰ ਤੋਂ ਪ੍ਰਮਾਤਮਾ ਦਾ ਵਾਸ ਹੈ। ਉਸੇ ਤਰ੍ਹਾਂ ਨਾਲ ਸਾਡੇ ਸਭ ਦੀ ਮਾਨਤਾ ਹੈ ਅਤੇ ਸਾਨੂੰ ਇਹ ਸਿਖਾਇਆ ਗਿਆ ਹੈ ਸਾਡਾ ਜੀਵਨ ਕਦਰਾਂ-ਕੀਮਤਾਂ ਦੇ ਰੂਪ ਵਿੱਚ ਪ੍ਰਸਥਾਪਿਤ ਹੋ ਚੁੱਕਿਆ ਹੈ, ਅਤੇ ਸਾਡੀ ਸੋਚ ਹੈ ਕਿ ਜੀਵ ਮਾਤ੍ਰ ਵਿੱਚ ਪ੍ਰਮਾਤਮਾ ਦਾ ਵਾਸ ਹੈ। ਲੇਕਿਨ ਤੁਸੀਂ ਆਪਣੇ ਘਰ ਵਿੱਚ ਜੋ ਕੰਮ ਕਰਨ ਆਉਂਦੇ ਹਨ, ਝਾੜੂ-ਪੋਚਾ ਲਗਾਉਣ ਆਉਂਦੇ ਹੋ, ਲਿਫਟ ਚਲਾਉਣ ਵਾਲਾ ਹੁੰਦਾ ਹੈ, ਤੁਹਾਨੂੰ ਸਕੂਲ ਵਿੱਚ ਛੱਡਣ ਵਾਲਾ ਆਟੋ ਰਿਕਸ਼ਾ ਡ੍ਰਾਈਵਰ ਹੈ, ਕੀ ਕਦੇ ਤੁਸੀਂ ਉਨ੍ਹਾਂ ਤੋਂ ਉਨ੍ਹਾਂ ਦੇ ਸੁਖ-ਦੁਖ ਦੀ ਚਿੰਤਾ ਅਤੇ ਚਰਚਾ ਕੀ ਹੈ? ਕੀ ਕਦੇ ਤੁਸੀਂ ਪੁੱਛਿਆ ਹੈ ਕਿ ਤੁਹਾਡੇ ਪਰਿਵਾਰ ਵਿੱਚ ਤਾਂ ਕਿਸੇ ਨੂੰ ਕੋਰੋਨਾ ਨਹੀਂ ਹੋਇਆ ਹੈ ਨਾ? ਤੁਹਾਡੇ ਪਰਿਵਾਰ ਦੇ ਤਾਂ ਸਭ ਸੁਖੀ ਹਨ ਨਾ? ਤੁਸੀਂ ਜਿਸ ਪਿੰਡ ਤੋਂ ਆਏ ਹੋ, ਉਸ ਪਿੰਡ ਵਿੱਚ ਤਾਂ ਸਭ ਠੀਕ ਹੈ ਨਾ? ਕੀ ਤੁਸੀਂ ਕਦੇ ਪੁੱਛਿਆ ਹੈ? ਅਗਰ ਤੁਸੀਂ ਅਜਿਹਾ ਕਰਦੇ, ਤਾਂ ਤੁਹਾਨੂੰ ਆਪਣੇ ਬੱਚੇ ਨੂੰ ਕਦਰਾਂ-ਕੀਮਤਾਂ ਨਹੀਂ ਸਿਖਾਉਣੀਆਂ ਪੈਂਦੀਆਂ।

ਮੈਂ ਆਪ ’ਤੇ ਸਵਾਲ ਨਹੀਂ ਖੜ੍ਹੇ ਕਰ ਰਿਹਾ, ਇੱਕ ਆਮ ਵਿਵਹਾਰ ਦੀ ਗੱਲ ਕਰ ਰਿਹਾ ਹਾਂ। ਕੁਝ ਲੋਕ ਸਹੀ ਵਿੱਚ ਅਜਿਹਾ ਨਹੀਂ ਕਰਦੇ। ਬੱਚੇ ਦਾ ਬਰਥ-ਡੇ ਹੁੰਦਾ ਹੈ, ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਹਨ। ਕਿਤਨੇ ਲੋਕ ਆਪਣੇ ਘਰ ਵਿੱਚ ਕੰਮ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਜੋ ਵੀ ਕੰਮ ਕਰਨਾ ਹੈ ਪੰਜ ਵਜੇ ਤੱਕ ਪੂਰਾ ਕਰ ਦਿਓ 6 ਵਜੇ ਤੋਂ ਜਦੋਂ ਮਹਿਮਾਨ ਆਉਣਾ ਸ਼ੁਰੂ ਹੋ ਜਾਣਗੇ ਤੱਦ ਤੁਸੀਂ ਵੀ ਸਾਡੇ ਪਰਿਵਾਰ ਦੇ ਮਹਿਮਾਨ ਦੇ ਰੂਪ ਵਿੱਚ ਕੱਪੜੇ ਪਹਿਨ ਕੇ,  ਅੱਛੇ  ਕੱਪੜੇ ਪਹਿਨ ਕੇ ਪਰਿਵਾਰ ਦੇ ਸਾਰਿਆਂ ਨੂੰ ਲੈ ਕੇ ਆ ਜਾਣਾ। ਤੁਸੀਂ ਦੇਖੋ, ਤੁਸੀਂ ਉਨ੍ਹਾਂ ਨੂੰ ਕੀ ਕਹਿੰਦੇ ਹੋ?

ਅੱਜ ਘਰ ਵਿੱਚ ਬਹੁਤ ਸਾਰੇ ਮਹਿਮਾਨ ਆਉਣ ਵਾਲੇ ਹਨ, ਦੇਰ ਤੱਕ ਰੁਕਣਾ ਪਵੇਗਾ। ਤੁਸੀਂ ਅਜਿਹਾ ਕਹਿਣ ਦੀ ਬਜਾਏ ਕੀ ਕਹਿੰਦੇ ਹੋ? ਦੇਖੋ ਕੱਲ੍ਹ ਬਹੁਤ ਮਹਿਮਾਨ ਆਉਣ ਵਾਲੇ ਹਨ,  ਬਹੁਤ ਕੰਮ ਹੈ, ਤੂੰ ਘਰ ਦੱਸ ਦੇ ਆ ਜਾਣਾ, ਦੇਰ ਨਾਲ ਆਵਾਂਗਾਂ, ਦੇਰ ਨਾਲ ਆਵਾਂਗੀ, ਯਾਨੀ ਤੁਹਾਡਾ ਬੱਚਾ ਇਹ ਦੇਖ ਰਿਹਾ ਹੈ, ਕੀ ਇਤਨਾ ਵੱਡਾ ਉਤਸਵ ਹੈ ਘਰ ਵਿੱਚ ਲੇਕਿਨ ਉਹ ਜੋ ਮੇਰੇ ਲਈ ਮਿਹਨਤ ਕਰਦੇ ਹਨ ਦਿਨ-ਰਾਤ ਉਹ ਤਾਂ ਇਸ ਵਿੱਚ ਹਿੱਸੇਦਾਰ ਹੀ ਨਹੀਂ ਹਨ। ਅਤੇ ਉਦੋਂ ਉਸ ਬੱਚੇ ਦੇ ਮਨ ਵਿੱਚ ਟਕਰਾਅ ਸ਼ੁਰੂ ਹੁੰਦਾ ਹੈ।

ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। ਅਸੀਂ ਕਹਿੰਦੇ ਹਾਂ ਬੇਟਾ-ਬੇਟੀ ਇੱਕ ਸਮਾਨ। ਇਹ ਕਦਰਾਂ-ਕੀਮਤਾਂ ਹਨ ਸਾਡੀਆਂ, ਸਾਡੇ ਇੱਥੇ ਦੇਵ ਰੂਪ ਦੀ ਜੋ ਕਲਪਨਾ ਕੀਤੀ ਗਈ ਹੈ ਉਸ ਵਿੱਚ ਇਸਤਰੀ ਭਗਵਾਨ ਦਾ ਉਤਨਾ ਹੀ ਮਹੱਤਵ ਹੈ। ਲੇਕਿਨ ਸਾਡੇ ਘਰ ਦੇ ਵਾਤਾਵਰਣ ਵਿੱਚ, ਬੇਟੇ ਅਤੇ ਬੇਟੀ ਦੇ ਦਰਮਿਆਨ ਜਾਣੇ-ਅਣਜਾਣੇ ਵਿੱਚ ਜੋ treatment ਕੀਤਾ ਜਾਂਦਾ ਹੈ, ਉਸ ਵਿੱਚ ਅਸਮਾਨਤਾ ਹੁੰਦੀ ਹੈ। ਉਸ ਦੇ ਬਾਅਦ ਜਦੋਂ ਉਹੀ ਪੁੱਤਰ ਸਮਾਜ ਜੀਵਨ ਵਿੱਚ ਜਾਂਦਾ ਹੈ, ਤਾਂ ਉਸ ਦੇ ਦੁਆਰਾ ਨਾਰੀ ਸਮਾਨਤਾ ਵਿੱਚ ਕੁਝ ਨਾ ਕੁਝ ਕਮੀ ਦੀ ਸੰਭਾਵਨਾ ਬਣ ਹੀ ਜਾਂਦੀ ਹੈ.

ਇਹ ਸਹੀ ਹੈ ਕਿ ਪਰਿਵਾਰ ਦੇ ਸੰਸਕਾਰ  ਅੱਛੇ  ਹੁੰਦੇ ਹਨ ਤਾਂ ਬੁਰਾਈਆਂ ਹਾਵੀ ਨਹੀਂ ਹੁੰਦੀਆਂ ਹਨ,  ਲੇਕਿਨ 19-20 ਦਾ ਹੀ ਫਰਕ ਹੁੰਦਾ ਹੈ, ਬੇਟਾ, ਬੇਟੇ ਦੇ ਵਿਵਹਾਰ ਵਿੱਚ ਕੁਝ ਨਾ ਕੁਝ ਕਮੀ ਰਹਿ ਜਾਂਦੀ ਹੈ। ਇਸ ਲਈ, ਅਸੀਂ ਜੋ ਆਪਣਾ ਭਾਵ-ਵਿਸ਼ਵ ਬਣਾਇਆ ਹੋਇਆ ਹੈ, ਉਹ ਜਦੋਂ ਵਿਵਹਾਰ ਦੀ ਕਸੌਟੀ ’ਤੇ ਖਰਾ ਨਹੀਂ ਉਤਰਦਾ ਹੈ ਤੱਦ ਬੱਚਿਆਂ ਦੇ ਮਨ ਵਿੱਚ ਅੰਤਰਦਵੰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਦਰਾਂ-ਕੀਮਤਾਂ ਨੂੰ ਕਦੇ ਵੀ ਥੋਪਣ ਦਾ ਪ੍ਰਯਤਨ ਨਾ ਕਰੋ। ਕਦਰਾਂ-ਕੀਮਤਾਂ ਨੂੰ ਜੀ ਕੇ ਪ੍ਰੇਰਿਤ ਕਰਨ ਦਾ ਪ੍ਰਯਤਨ ਕਰੋ।

ਆਖਿਰਕਰ, ਬੱਚੇ ਬੜੇ ਸਮਾਰਟ ਹੁੰਦੇ ਹਨ। ਜੋ ਤੁਸੀਂ ਕਹੋਗੇ, ਉਸ ਨੂੰ ਉਹ ਕਰਨਗੇ ਜਾਂ ਨਹੀਂ ਕਰਨਗੇ, ਇਹ ਕਹਿਣਾ ਮੁਸ਼ਕਿਲ ਹੈ, ਲੇਕਿਨ ਇਸ ਗੱਲ ਦੀ ਪੂਰੀ ਸੰਭਾਵਨਾ ਹੁੰਦੀ ਹੈ ਕਿ ਜੋ ਤੁਸੀਂ ਕਰ ਰਹੇ ਹੋ, ਉਹ ਉਸ ਨੂੰ ਬਹੁਤ ਬਾਰੀਕੀ ਨਾਲ ਦੇਖਦੇ ਹਨ ਅਤੇ ਦੁਹਰਾਉਣ ਦੇ ਲਈ ਲਾਲਾਯੀਤ ਹੋ ਜਾਂਦੇ ਹਨ। ਅਤੇ ਜਦੋਂ ਤੁਸੀਂ ਇਨ੍ਹਾਂ ਕਦਰਾਂ-ਕੀਮਤਾਂ ਦੇ ਨਾਲ, ਸਾਡੇ ਇਤਿਹਾਸ, ਸਾਡੇ ਪੁਰਾਣ,  ਸਾਡੇ ਪੁਰਖਾਂ ਦੀ ਛੋਟੀਆਂ-ਛੋਟੀਆਂ ਗੱਲਾਂ ਨੂੰ ਸਹਿਜਤਾ ਨਾਲ ਜੋੜਾਂਗੇ, ਤਾਂ ਬੱਚੇ ਵੀ ਪ੍ਰੇਰਿਤ ਹੋਣਗੇ। ਆਚਾਰ ਵਿਵਹਾਰ ਵਿੱਚ ਉਤਾਰਨਾ ਅਸਾਨ ਹੋ ਜਾਵੇਗਾ।

Question-5.   Pratibha Gupta,  Ludhiana,  Punjab

ਨਮਸਕਾਰ ਸਰ, ਮੈਂ ਪ੍ਰਤਿਭਾ ਗੁਪਤਾ, ਕੁੰਦਨ ਵਿੱਦਿਆ ਮੰਦਿਰ Ludhiana ਤੋਂ, ਸਰ ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਸਾਨੂੰ ਹਮੇਸ਼ਾ ਕੰਮ ਕਰਵਾਉਣ ਦੇ ਲਈ ਬੱਚਿਆਂ ਦੇ ਪਿੱਛੇ ਭੱਜਣਾ ਪੈਂਦਾ ਹੈ। ਅਸੀਂ ਕਿਵੇਂ ਉਨ੍ਹਾਂ ਨੂੰ Self-Motivated ਬਣਾ ਸਕਦੇ ਹਾਂ, ਤਾਕਿ ਉਹ ਆਪਣੀਆਂ ਚੀਜ਼ਾਂ ਖੁਦ ਕਰਨ?  ਧੰਨਵਾਦ।

Answer -

ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਜ਼ਰਾ ਇਸ ਵਿਸ਼ੇ ਵਿੱਚ ਤੁਹਾਡੇ ਤੋਂ ਅਲੱਗ ਰਾਏ ਰੱਖਦਾ ਹਾਂ। ਮੈਨੂੰ ਲਗਦਾ ਹੈ ਕਿ ਬੱਚਿਆਂ ਦੇ ਪਿੱਛੇ ਇਸ ਲਈ ਭੱਜਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੀ ਰਫਤਾਰ ਸਾਡੇ ਤੋਂ ਜ਼ਿਆਦਾ ਹੈ।

ਇਹ ਗੱਲ ਠੀਕ ਹੈ ਕਿ ਬੱਚਿਆਂ ਨੂੰ ਸਿੱਖਾਉਣ ਦੀ, ਦੱਸਣ ਦੀ,  ਸੰਸਕਾਰ ਦੇਣ ਦੀ ਜ਼ਿੰਮੇਦਾਰੀ ਪਰਿਵਾਰ ਵਿੱਚ ਸਭ ਦੀ ਹੈ। ਲੇਕਿਨ ਕਈ ਵਾਰ ਵੱਡੇ ਹੋਣ  ਦੇ ਬਾਵਜੂਦ ਸਾਨੂੰ ਵੀ ਤਾਂ ਜ਼ਰਾ ਮੁੱਲਾਂਕਨ ਕਰਨਾ ਚਾਹੀਦਾ ਹੈ। ਅਸੀਂ ਇੱਕ ਸਾਂਚਾ ਤਿਆਰ ਕਰ ਲੈਂਦੇ ਹਾਂ ਅਤੇ ਬੱਚੇ ਨੂੰ ਉਸ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਸਮੱਸਿਆ ਇੱਥੇ ਤੋਂ ਸ਼ੁਰੂ ਹੁੰਦੀ ਹੈ। ਅਸੀਂ ਇਸ ਨੂੰ social status ਦਾ symbol ਬਣਾ ਦਿੰਦੇ ਹਨ। ਅਕਸਰ ਮਾਤਾ-ਪਿਤਾ ਆਪਣੇ ਮਨ ਵਿੱਚ ਕੁਝ ਟੀਚੇ ਤਿਆਰ ਕਰ ਲੈਂਦੇ ਹਨ, ਕੁਝ parameter ਬਣਾ ਲੈਂਦੇ ਹਨ, ਅਤੇ ਕੁਝ ਸੁਪਨੇ ਵੀ ਪਾਲ ਲੈਂਦੇ ਹਨ। ਫਿਰ ਆਪਣੇ ਉਨ੍ਹਾਂ ਸੁਪਨਿਆਂ ਅਤੇ ਟੀਚਿਆਂ ਨੂੰ ਪੂਰਾ ਕਰਨ ਦਾ ਬੋਝ ਬੱਚਿਆਂ ‘ਤੇ ਪਾ ਦਿੰਦੇ ਹਨ। ਅਸੀਂ ਆਪਣੇ ਟੀਚੇ ਲਈ ਬੱਚਿਆਂ ਨੂੰ ਜਾਣੇ-ਅਣਜਾਨੇ ਵਿੱਚ, ਮਾਫ ਕਰਨਾ ਮੈਨੂੰ ਮੇਰਾ ਸ਼ਬਦ ਕਿਤੇ ਕਠੋਰ ਲੱਗੇਗਾ ਜਾਣੇ-ਅਨਜਾਨੇ ਵਿੱਚ ਅਸੀਂ ਬੱਚਿਆਂ ਨੂੰ instrument ਮੰਨਣ ਲਗਦੇ ਹਾਂ। ਅਤੇ ਜਦੋਂ, ਬੱਚਿਆਂ ਨੂੰ ਉਸ ਦਿਸ਼ਾ ਵਿੱਚ ਖਿੱਚਣ ਵਿੱਚ ਅਸਫਲ ਹੋ ਜਾਂਦੇ ਹਨ ਤਾਂ ਇਹ ਕਹਿਣ ਲਗਦੇ ਹਾਂ ਬੱਚਿਆਂ ਵਿੱਚ motivation ਅਤੇ inspiration ਦੀ ਕਮੀ ਹੈ।

ਕਿਸੇ ਨੂੰ ਵੀ motivate ਕਰਨ ਦਾ ਪਹਿਲਾ ਪਾਰਟ ਹੈ-Training.  Proper training,  ਇੱਕ ਵਾਰ ਬੱਚੇ ਦਾ ਮਨ train ਹੋ ਜਾਵੇਗਾ ਤਦ ਉਸ ਦੇ ਬਾਅਦ motivation ਦਾ ਸਮਾਂ ਸ਼ੁਰੂ ਹੋਵੇਗਾ।  Training  ਦੇ ਕਈ ਮਾਧਿਅਮ,  ਕਈ ਤਰੀਕੇ ਹੋ ਸਕਦੇ ਹਨ।

ਅੱਛੀ  ਕਿਤਾਬ, ਅੱਛੀ  movies,  ਅੱਛੀ ਆਂ ਕਹਾਣੀਆਂ,  ਅੱਛੀ ਆਂ ਕਵਿਤਾਵਾਂ,   ਅੱਛੇ  ਮੁਹਾਵਰੇ,  ਜਾਂ  ਅੱਛੇ  ਅਨੁਭਵ!  ਇਹ ਸਭ ਇੱਕ ਤਰ੍ਹਾਂ ਨਾਲ training  ਦੇ ਹੀ tools ਹਨ। ਜਿਵੇਂ ਕਿ,  ਤੁਸੀਂ ਚਾਹੁੰਦੇ ਹਨ,  ਤੁਹਾਡਾ ਬੱਚਾ ਸਵੇਰੇ ਉੱਠਕੇ  ਪੜ੍ਹੇ। ਤੁਸੀਂ ਉਸ ਨੂੰ ਕਹਿੰਦੇ ਹੋ,  ਬੋਲਦੇ ਵੀ ਹੋ,  ਡਾਂਟਦੇ ਵੀ ਹੋ।  ਲੇਕਿਨ ਤੁਹਾਨੂੰ ਸਫਲਤਾ ਨਹੀਂ ਮਿਲਦੀ। ਲੇਕਿਨ ਕੀ ਤੁਹਾਡੇ ਘਰ ਵਿੱਚ ਕਦੇ ਅਜਿਹੀਆਂ ਕਿਤਾਬਾਂ ਦੀ ਚਰਚਾ ਹੁੰਦੀ ਹੈ,  ਜਿਸ ਵਿੱਚ indirectly ਸਵੇਰੇ ਉੱਠਣ ਦੇ ਫਾਇਦੇ ਦੀ ਚਰਚਾ ਹੋਵੇ?  ਸਾਡੇ ਇੱਥੇ ਆਤਮਿਕ ਜੀਵਨ  ਦੇ ਲੋਕ ਬ੍ਰਹਮਾ ਮਹੂਰਤ ਨੂੰ ਹੀ ਉਨ੍ਹਾਂ ਦਾ ਦਿਵਸ ਆਰੰਭ ਹੋ ਜਾਂਦਾ ਹੈ। ਅਤੇ ਉਸ ਦੇ norms ਪਾਲਨ ਕਰਦੇ ਹਨ।

ਤਾਂ ਦੂਸਰੀ ਅਤੇ ਅੱਜਕੱਲ੍ਹ 5AM Club ਦੀ ਵੀ ਚਰਚਾ ਹੁੰਦੀ ਹੈ।  ਕੀ ਤੁਸੀਂ ਅਜਿਹੀ ਕਿਸੇ ਕਿਤਾਬ ਦੀ ਘਰ ਵਿੱਚ ਚਰਚਾ ਕੀਤੀ ਹੈ,  ਜਾਂ ਕੋਈ ਅਜਿਹੀ ਮੂਵੀ ਜਾਂ documentary ਦੇਖੀ ਹੈ ਜਿਸ ਵਿੱਚ ਇਸ ਬਾਰੇ ਵਿਗਿਆਨਕ ਤਰੀਕੇ ਨਾਲ ਤਰਕ-ਬੱਧ ਤਰੀਕੇ ਨਾਲ emotions  ਦੇ ਨਾਲ ਗੱਲਾਂ ਦੱਸੀਆਂ ਗਈਆਂ ਹੋਣ?  ਇਹ ਇੱਕ ਵਾਰ ਕਰਕੇ ਦੇਖੋ,  ਸਵੇਰੇ ਉੱਠਣ ਲਈ ਬੱਚੇ ਦੀ ਟ੍ਰੇਨਿੰਗ ਖੁਦ ਹੀ ਹੋ ਜਾਵੇਗੀ।  ਇੱਕ ਵਾਰ ਮਨ train ਹੋ ਗਿਆ, ਮਨ ਵਿੱਚ ਬੱਚਾ ਸਮਝ ਗਿਆ ਕਿ ਸਵੇਰੇ ਉੱਠਣ ਦਾ ਕੀ ਫਾਇਦਾ ਹੈ, ਤਾਂ ਫਿਰ ਉਹ ਖੁਦ motivate ਹੋਣ ਲਗੇਗਾ। ਇਹੀ ਤਾਂ Environment Creation ਹੁੰਦਾ ਹੈ,  ਜਿਸ ਦੀ ਘਰ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ।

ਤੁਸੀਂ ਬੱਚੇ ਦੇ ਬਚਪਨ ਦਾ ਉਹ ਸਮਾਂ ਯਾਦ ਕਰੋ,  ਜਦੋਂ ਤੁਸੀਂ ਉਸ ਨੂੰ ਗੋਦ ਵਿੱਚ ਲੈਂਦੇ ਸੀ।  ਮੰਨ ਲਓ ਤੁਹਾਡੀ ਜੇਬ ਵਿੱਚ ਪੈਨ ਹੈ ਜਾਂ ਤੁਸੀਂ ਚਸ਼ਮਾ ਪਾਇਆ ਹੈ,  ਬੱਚਾ ਉਸ ਨੂੰ ਖਿੱਚਦਾ ਹੈ,  ਚਸ਼ਮਾ ਉਤਾਰਦਾ ਹੈ।  ਤਾਂ ਤੁਸੀਂ ਕੀ ਕਰਦੇ ਸੀ?  ਤੁਸੀਂ ਬੱਚੇ ਤੋਂ ਅਗਰ ਚਸ਼ਮਾ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਂਦਾ ਹੈ,  ਪੈਨ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਂਦਾ ਹੈ,  ਤਾਂ ਸਮਝਦਾਰ ਮਾਂ-ਬਾਪ ਕੀ ਕਰਦੇ ਹਨ?  ਉਸ ਨੂੰ ਇੱਕ ਵੱਡਾ ਬਾਲ ਉਸ ਦੇ ਸਾਹਮਣੇ ਖੜ੍ਹਾ ਕਰ ਦਿੰਦੇ ਹਨ,  ਲੈ ਕੇ  ਖੜ੍ਹੇ ਹੋ ਜਾਂਦੇ ਹਨ।  ਬੱਚਾ ਕੀ ਕਰਦਾ ਹੈ? ਚਸ਼ਮਾ ਛੱਡ ਦਿੰਦਾ ਹੈ,  ਪੈਨ ਛੱਡ ਦਿੰਦਾ ਹੈ,  ਵੱਡਾ ਬਾਲ ਖੇਡਣ ਲਈ ਲੈ ਲੈਂਦਾ ਹੈ। ਨਾ ਰੋਂਦਾ ਹੈ ਅਤੇ ਅਸਾਨੀ ਨਾਲ ਤੁਸੀਂ solution ਕੱਢ ਲੈਂਦੇ ਹੋ।  ਤੁਸੀਂ ਉਸ ਦਾ mind divert ਕਰਕੇ, ਉਸ ਜ਼ਿਆਦਾ ਪਸੰਦ ਦੀ ਦੂਸਰੀ positive ਚੀਜ਼ਾਂ ਦੇ ਕੇ ਉਸ ਨੂੰ motivate ਕਰਦੇ ਸੀ। ਇਹ ਜੋ ਕੰਮ ਤੁਸੀਂ ਪਹਿਲਾਂ ਕੀਤਾ ਹੈ,  ਜਦੋਂ ਬੱਚਾ ਬਿਲਕੁੱਲ ਛੋਟਾ ਸੀ,  ਉਹੀ ਕੰਮ ਤੁਸੀਂ ਹੁਣ ਵੀ ਕਰ ਸਕਦੇ ਹੋ।

ਤੁਸੀਂ ਸੁਣਿਆ ਹੋਵੇਗਾ- “ਏਕ ਦੀਪ ਸੇ ਜਲੇ ਦੂਸਰਾ”।  ਤੁਹਾਡੇ ਬੱਚੇ ‘ਤੇ ਪ੍ਰਕਾਸ਼ਿਤ ਨਹੀਂ ਹੋਣਾ ਚਾਹੀਦਾ,  ਤੁਹਾਡਾ ਬੱਚਾ ਸਵੈ ਪ੍ਰਕਾਸ਼ਿਤ ਹੋਣਾ ਚਾਹੀਦਾ ਹੈ। ਬੱਚਿਆਂ  ਦੇ ਅੰਦਰ ਜੋ ਪ੍ਰਕਾਸ਼ ਤੁਸੀਂ ਦੇਖਣਾ ਚਾਹੁੰਦੇ ਹੋ,  ਉਹ ਪ੍ਰਕਾਸ਼ ਉਨ੍ਹਾਂ  ਦੇ  ਅੰਦਰ ਤੋਂ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ। ਅਤੇ ਉਹ ਤੁਹਾਡੇ ਜਾਗ੍ਰਤ ਸਰਗਰਮ ਪ੍ਰਯਤਨਾਂ ਤੋਂ ਸੰਭਵ ਹੈ,  ਤੁਸੀਂ ਆਪਣੇ action ਵਿੱਚ ਜੋ ਬਦਲਾਅ ਦਿਖਾਓਗੇ ਉਹ ਬੱਚੇ ਬਹੁਤ ਬਾਰੀਕ਼ੀ ਨਾਲ observe ਕਰੋਗੇ।

ਇੱਥੇ ਇੱਕ ਹੋਰ ਗੱਲ ਦੇ ਵੱਲ ਮੈਂ ਤੁਹਾਡਾ ਧਿਆਨ ਦਿਵਾਵਾਂਗਾ,  ਬੱਚਿਆਂ ਨੂੰ ਕਦੇ ਵੀ ਡਰ ਪੈਦਾ ਕਰਕੇ,  ਇਹ ਹੋਵੇਗਾ,  ਤਾਂ ਇਹ ਹੋਵੇਗਾ ਅਜਿਹਾ ਹੋਵੇਗਾ,  ਤਾਂ ਅਜਿਹਾ ਹੋਵੇਗਾ। ਕਿਰਪਾ ਕਰਕੇ ਅਜਿਹੀ ਕੋਸ਼ਿਸ਼ ਨਾ ਕਰੋ। ਇੱਕ ਤਰ੍ਹਾਂ ਨਾਲ ਉਹ ਤਰੀਕਾ ਲਗਦਾ ਤਾਂ ਬਹੁਤ ਅਸਾਨ ਹੈ। ਲੇਕਿਨ ਇਸ ਤੋਂ ਇੱਕ ਤਰ੍ਹਾਂ ਨਾਲ negative motivation ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਜਿਵੇਂ ਹੀ ਤੁਸੀਂ ਜੋ ਹਊਆ ਖੜ੍ਹਾ ਕੀਤਾ ਹੈ ਉਹ ਖਤਮ ਹੋ ਜਾਂਦਾ ਹੈ,  ਬੱਚੇ ਦਾ motivation ਵੀ ਖਤਮ ਹੋ ਜਾਂਦਾ ਹੈ. ਅਤੇ ਇਸ ਲਈ positive motivation ਨਾਲ-ਨਾਲ, ਵਾਰ-ਵਾਰ positive re-inforcement ‘ਤੇ ਬਲ ਦਿੰਦੇ ਰਹਿਣਾ ਚਾਹੀਦਾ ਹੈ।

Motivation ਦਾ ਜੋ ਮੰਤਰ ਬੱਚਿਆਂ ਦੇ ਲਈ ਹੈ, ਇੱਕ ਪ੍ਰਕਾਰ ਨਾਲ ਉਹ ਸਾਡੇ ਸਾਰੀਆਂ ਦੇ ਲਈ ਵੀ ਹੈ। ਮਨੁੱਖ ਮਾਤਰ ਦੇ ਲਈ ਹੈ।

Question-6-A.  Tanay, Foreign Student, Samia Indian Model School Kuwait     

ਨਮਸਤੇ Prime Minister Sir,  (ਮੋਦੀ ਜੀ: ਨਮਸਤੇ) My Name is Tanay, and I am the student of, Samia Indian Model school Kuwait, Sir I have a question to ask How to prepare ourselves for the battle of life? Thank You Sir

Question-6-B  Ashraf Khan-Mussorie, Uttarakhand                

ਨਮੋ ਐਪ ‘ਤੇ, ਮਸੂਰੀ ਉੱਤਰਾਖੰਡ ਸ਼੍ਰੀਮਾਨ ਅਸਰਫ ਖਾਨ ਨੇ ਲਿਖਿਆ ਹੈ।

ਸਰ, ਅਸੀਂ ਜਦੋਂ ਆਪਣੇ ਵੱਡੇ cousins ਜਾਂ ਦੋਸਤਾਂ ਨਾਲ ਗੱਲ ਕਰਦੇ ਹਨ,  ਤਾਂ ਉਹ ਕਹਿੰਦੇ ਹਨ ਕਿ ਹੁਣ ਸਕੂਲ ਵਿੱਚ ਤਾਂ ਤੂੰ ਜੀਵਨ ਦੇਖਿਆ ਹੀ ਕੀ ਹੈ। ਜੀਵਨ ਦੀ ਅਸਲੀ ਕਸੌਟੀ ਤਾਂ ਸਕੂਲ ਤੋਂ ਬਾਹਰ ਨਿਕਲ ਕੇ ਹੋਵੇਗੀ। ਮੇਰਾ ਸਵਾਲ ਇਹ ਹੈ ਕੀ ਅੱਜ ਅਸੀਂ ਆਪਣੇ ਆਪ ਨੂੰ ਕੱਲ੍ਹ ਦੀਆਂ ਚੁਣੌਤੀਆਂ ਲਈ ਕਿਵੇਂ ਤਿਆਰ ਕਰੀਏ?

Answer-

ਤਨਯ,  ਤੁਸੀਂ ਤਾਂ ਕੁਵੈਤ ਤੋਂ ਮੇਰੇ ਨਾਲ ਗੱਲ ਕਰ ਰਹੇ ਹੋ,  ਲੇਕਿਨ ਤਨਯ ਕਦੇ ਕਿਸੇ ਨੇ ਇਸ ਗੱਲ ਨੂੰ mark ਕੀਤਾ ਹੈ?  ਕਿ ਤੁਹਾਡੀ ਜੋ ਆਵਾਜ਼ ਹੈ ਉਹ god gifted ਹੈ।  ਕੀ ਕਦੇ ਤੁਹਾਡੇ ਮਾਣ ਬਾਪ ਨੇ,  ਕਦੇ ਤੁਹਾਡੇ ਦੋਸਤਾਂ ਨੇ ਕਦੇ ਤੁਹਾਡੇ ਟੀਚਰਸ ਨੇ ਕਿਹਾ ਹੈ?  ਕੀ ਤੁਹਾਡਾ ਧਿਆਨ ਗਿਆ ਹੈ?  ਅੱਜ ਤੁਹਾਡਾ ਸਵਾਲ ਸੁਣਨ  ਦੇ ਬਾਅਦ,  ਖੈਰ recorded ਹੈ ਲੇਕਿਨ ਮੈਂ ਪੱਕਾ ਮੰਨਦਾ ਹਾਂ ਕੀ ਤੁਹਾਨੂੰ ਇੱਕ ਬਹੁਤ ਹੀ ਖਾਸ ਪ੍ਰਕਾਰ ਦੀ ਆਵਾਜ਼ ਪ੍ਰਮਾਤਮਾ ਨੇ ਦਿੱਤੀ ਹੈ। ਕਦੇ ਉਸ ‘ਤੇ ਧਿਆਨ ਦਿਓ।  ਇਹ ਤੁਹਾਡੀ ਬਹੁਤ ਵੱਡੀ ਵਿਰਾਸਤ ਬਣ ਸਕਦੀ ਹੈ। ਖੈਰ ਮੈਂ ਤਨਯ ਦੀਆਂ ਗੱਲਾਂ  ਦੇ ਵੱਲ ਚਲਾ ਗਿਆ,  ਲੇਕਿਨ ਜੋ ਸਵਾਲ ਤੁਸੀਂ ਪੁੱਛੇ ਹਨ।

ਪਹਿਲੀ ਗੱਲ ਤਾਂ ਇਹ,  ਕਿ ਜੋ ਲੋਕ ਤੁਹਾਨੂੰ ਇਹ ਕਹਿੰਦੇ ਹਨ,  ਉਨ੍ਹਾਂ  ਦੇ  ਕਹਿਣ ਦਾ ਤਰੀਕਾ ਭਲੇ ਅਜਿਹਾ ਹੁੰਦਾ ਹੈ,  ਕਿ ਉਹ ਤੁਹਾਨੂੰ ਸਲਾਹ ਦੇ ਰਹੇ ਹਨ,  ਲੇਕਿਨ ਮਨ  ਦੇ ਅੰਦਰ ਦੀ ਸੱਚਾਈ ਨੂੰ ਦੇਖੋ ਤਾਂ ਉਹ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।  ਜਾਂ ਫਿਰ ਉਹ ਆਪਣੀ ਅਸਫਲਤਾਵਾਂ ਨੂੰ ਇਸ ਲਈ ਵੱਡਾ ਬਣਾ ਕੇ ਦਿਖਾਉਂਦਾ ਹੈ ਤਾਕਿ ਉਸ ਨੂੰ ਇੱਕ Escape Route ਮਿਲ ਸਕੇ। ਅਤੇ ਇਸ ਲਈ ਉਹ ਦਿਖਾਉਂਦਾ ਹੈ ਕਿ ਉਸ ਦੇ ਸਾਹਮਣੇ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਹਨ।

ਇਸ ਵਿਸ਼ੇ ਵਿੱਚ ਮੇਰਾ ਸਿੱਧਾ-ਸਿੱਧਾ ਮੰਤਰ ਹੈ- ਇੱਕ ਕੰਨ ਤੋਂ ਸੁਨੋ ਅਤੇ ਦੂਸਰੇ ਕੰਨ ਤੋਂ ਕੱਢ ਦਿਓ।

ਹਾਂ,  ਇਹ ਸਵਾਲ ਬਹੁਤ ਸੁਭਾਵਿਕ ਹੈ ਕਿ 10ਵੀਂ ਜਾਂ 12ਵੀਂ ਦੇ ਬਾਅਦ ਕੀ?  ਇਹ ਹਰ ਬੱਚੇ  ਦੇ ਮਨ ਵਿੱਚ ਹੁੰਦਾ ਹੈ ਅਤੇ ਨਾ ਮੈਂ ਇਸ ਤੋਂ ਇਨਕਾਰ ਕਰ ਸਕਦਾ ਹਾਂ ਅਤੇ ਨਾ ਕੋਈ ਹੋਰ ਇਸ ਤੋਂ ਇਨਕਾਰ ਕਰ ਸਕਦਾ ਹੈ।  ਬਹੁਤਿਆਂ ਲਈ ਇਹ ਸਵਾਲ ਚਿੰਤਾ ਅਤੇ ਨਿਰਾਸ਼ਾ ਫੈਲਾਉਣ ਵਾਲਾ ਹੋ ਸਕਦਾ ਹੈ। ਬਦਕਿਸਮਤੀ ਤੋਂ ਅੱਜ ਦੇ ਚਕਾਚੌਂਧ ਭਰੇ ਯੁਗ ਵਿੱਚ,  celebrity ਦੇ culture  ਦੇ ਕਾਰਨ,  ਅਤੇ ਉਸ ਦਾ ਪ੍ਰਭਾਵ ਹੋਣ  ਦੇ ਕਾਰਨ,  Student Life ਵਿੱਚ ਇੱਕ ਧਾਰਾ ਬਣ ਗਈ ਹੈ ਕਿ ਜੋ ਟੀਵੀ ‘ਤੇ ਆਉਂਦਾ ਹੈ, ਜਿਸ ਦੀ ਅਖ਼ਬਾਰਾਂ ਵਿੱਚ ਚਰਚਾ ਹੁੰਦੀ ਹੋਵੇ,  ਉਹੋ ਜਿਹਾ ਕੁਝ ਬਣਨਾ ਹੈ,  ਉਹੋ ਜਿਹਾ ਕੁਝ ਕਰਨਾ ਹੈ। ਇਹ ਬੁਰੀ ਗੱਲ ਨਹੀਂ ਹੈ ਲੇਕਿਨ ਜੀਵਨ ਦੀ ਸੱਚਾਈ ਤੋਂ ਇਹ ਬਹੁਤ ਦੂਰ ਹੈ।

ਇਹ ਜੋ ਪ੍ਰਚਾਰ ਮਾਧਿਅਮਾਂ ਵਿੱਚ ਹਜ਼ਾਰ ਦੋ ਹਜ਼ਾਰ ਲੋਕ ਸਾਡੇ ਸਾਹਮਣੇ ਆਉਂਦੇ ਹਨ,  ਦੁਨੀਆ ਇਤਨੀ ਛੋਟੀ ਨਹੀਂ ਹੈ.  ਇਤਨੀ ਵੱਡੀ ਵਿਸ਼ਵ ਵਿਵਸਥਾ,  ਇਤਨਾ ਲੰਬਾ ਮਾਨਵ ਇਤਿਹਾਸ,  ਇਤਨੀ ਤੇਜ਼ੀ ਨਾਲ ਹੋ ਰਹੇ ਪਰਿਵਰਤਨ,  ਬਹੁਤ ਸਾਰੇ ਅਵਸਰ ਲੈ ਕੇ  ਆਉਂਦੇ ਹਨ।  ਜੀਵਨ ਦੀ ਸੱਚਾਈ ਇਹ ਹੈ ਕਿ ਜਿਤਨੇ ਲੋਕ ਹਨ, ਉਤਨੀਆਂ ਹੀ ਵਿਭਿੰਨਤਾਵਾਂ ਹਨ। ਜਿਤਨੇ ਲੋਕ ਹਨ,  ਉਤਨੇ ਅਵਸਰ ਵੀ ਹਨ। ਸਾਨੂੰ ਆਪਣੀ ਜਿਗਿਆਸਾ ਦਾ ਦਾਇਰਾ ਬਹੁਤ ਵੱਡਾ ਕਰਨ ਦੀ ਜ਼ਰੂਰਤ ਹੈ,  ਉਸ ਨੂੰ ਵਿਸਤਾਰ ਦੇਣ ਦੀ ਜ਼ਰੂਰਤ ਹੈ।

ਅਤੇ ਇਸ ਲਈ, ਜ਼ਰੂਰੀ ਹੈ ਕਿ ਦਸਵੀਂ ਕਲਾਸ ਵਿੱਚ,  ਬਾਰ੍ਹਵੀਂ ਕਲਾਸ ਵਿੱਚ ਵੀ ਤੁਸੀਂ ਆਪਣੇ ਆਸਪਾਸ  ਦੇ ਜੀਵਨ ਨੂੰ Observe ਕਰਨਾ ਸਿੱਖੋ।  ਤੁਹਾਡੇ ਆਸਪਾਸ ਇਤਨੇ ਸਾਰੇ ਪ੍ਰੋਫੈਸ਼ਨ ਹਨ,  Nature of Jobs ਹਨ,  ਅਤੇ ਬਦਲਦੇ ਹੋਏ  Nature of Jobs ਹਨ,  ਆਪਣੇ ਆਪ ਨੂੰ train ਕਰੋ,  ਆਪਣੀ skill ਵਧਾਓ,  ਅਤੇ ਉਸ ਦਾ ਲਾਭ ਉਠਾਓ .  ਕਰੀਅਰ  ਦੇ ਚੋਣ ਵਿੱਚ ਇੱਕ ਪੱਖ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਜੀਵਨ ਵਿੱਚ Easy Route ਦੀ ਤਲਾਸ਼ ਵਿੱਚ ਰਹਿੰਦੇ ਹਨ.  ਬਹੁਤ ਜਲਦੀ ਵਾਹਵਾਹੀ ਮਿਲ ਜਾਏ,  ਆਰਥਿਕ ਰੂਪ ਤੋਂ ਵੱਡਾ status ਬਣ ਜਾਏ,  ਇਹ ਇੱਛਾ ਹੀ ਜੀਵਨ ਵਿੱਚ ਕਦੇ-ਕਦੇ,  ਹਰ ਵਾਰ ਨਹੀਂ ‘ਤੇ ਕਦੇ-ਕਦੇ ਅੰਧਕਾਰ ਦੀ ਸ਼ੁਰੂਆਤ ਵੀ ਕਰਨ ਦਾ ਕਾਰਨ ਬਣ ਜਾਂਦੀ ਹੈ.  ਫਿਰ ਇਹ ਅਵਸਥਾ ਅਜਿਹੀ ਹੁੰਦੀ ਹੈ ਜਿਸ ਵਿੱਚ ਸੁਪਨੇ ਪਾਲਣਾ ਅਤੇ ਦੇਖਣਾ ਜਰਾ ਅੱਛਾ ਲਗਦਾ ਹੈ.  ਸੁਪਨਿਆਂ ਵਿੱਚ ਖੋਏ ਰਹਿਣਾ ਅੱਛਾ ਲਗਦਾ ਹੈ .

ਸੁਪਨੇ ਦੇਖਣਾ ਅੱਛੀ  ਗੱਲ ਹੈ,  ਲੇਕਿਨ ਸੁਪਨੇ ਨੂੰ ਲੈ ਕੇ  ਬੈਠੇ ਰਹਿਣਾ,  ਅਤੇ ਸੁਪਨਿਆਂ ਲਈ ਸੌਂਦੇ ਰਹਿਣਾ ਇਹ ਤਾਂ ਸਹੀ ਨਹੀਂ ਹੈ.  ਸੁਪਨਿਆਂ ਨੂੰ ਅੱਗੇ ਵਧਕੇ,  ਆਪਣੇ ਸੁਪਨਿਆਂ ਨੂੰ ਪਾਉਣ ਦਾ ਸੰਕਲਪ ਇਹ ਬਹੁਤ ਮਹੱਤਵਪੂਰਨ ਹੈ.  ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਡਾ ਉਹ ਕਿਹੜਾ ਇੱਕ ਸੁਪਨਾ ਹੈ ਜਿਸ ਨੂੰ ਤੁਸੀਂ ਆਪਣੇ ਜੀਵਨ ਦਾ ਸੰਕਲਪ ਬਣਾਉਣਾ ਚਾਹੋਗੇ?  ਜਿਵੇਂ ਹੀ ਤੁਸੀਂ ਇਹ ਸੰਕਲਪ ਲੈ ਲੈਵੋਗੇ,  ਤੁਹਾਨੂੰ ਅੱਗੇ ਦਾ ਰਸਤਾ ਵੀ ਓਨਾ ਹੀ ਸਾਫ ਦਿਖਾਈ ਦੇਣ ਲਗੇਗਾ .

Question-7-A   Amrita Jain, Moradabad, Uttar Pradesh                

ਮਾਣਯੋਗ ਪ੍ਰਧਾਨ ਮੰਤਰੀ ਜੀ,  ਪ੍ਰਣਾਮ,  ਮਾਫ ਕਰਿਓ ਮੇਰਾ ਸਵਾਲ ਪਰੀਖਿਆ ‘ਤੇ ਅਧਾਰਿਤ ਨਹੀਂ ਹੈ.  ਤਾਂ ਕਿਰਪਾ ਕਰਕੇ ਤੁਸੀਂ ਇਸ ‘ਤੇ ਹਸਿਓ ਨਾ,  ਅੱਜਕੱਲ੍ਹ  ਦੇ ਬੱਚੇ Proper ਤਰੀਕੇ ਨਾਲ ਖਾਣਾ ਨਹੀਂ ਖਾਣਾ ਚਾਹੁੰਦੇ.  ਸਾਰਾ ਟਾਈਮ ਚਿਪਸ,  ਚੌਕਲੇਟ ਅਤੇ ਜੰਕ ਵਿੱਚ ਉਨ੍ਹਾਂ ਦਾ ਧਿਆਨ ਰਹਿੰਦਾ ਹੈ .  ਤੁਸੀਂ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਸਾਨੂੰ ਇਸ  ਬਾਰੇ  ਕੀ ਕਰਨਾ ਚਾਹੀਦਾ ਹੈ?

Question-7-B. Sunita Paul-Raipur, Chattisgarh

ਇਸੇ ਪ੍ਰਕਾਰ ਦੇ ਕੁਝ ਹੋਰ ਸਵਾਲ ਵੀ ਮੇਰੇ ਨਾਲ ਹਨ, ਅਤੇ ਇਹ ਨਰੇਂਦਰ ਮੋਦੀ ਐਪ ‘ਤੇ Chattisgarh Raipur ਤੋਂ Sunita Paul ਜੀ ਨੇ ਲਿਖਿਆ ਹੈ,  ਸਰ,  ਸਾਡੇ ਬੱਚਿਆਂ ਨੂੰ ਅਸੀਂ ਜੋ ਟਿਫ਼ਿਨ ਵਿੱਚ ਦਿੰਦੇ ਹਾਂ,  ਉਹ ਉਸ ਚੀਜ਼ ਨੂੰ ਖਾਂਦੇ ਨਹੀਂ ਅਤੇ ਹਮੇਸ਼ਾ ਫ਼ਾਸਟ ਫ਼ੂਡ ਖਾਣ  ਦੀ ਜ਼ਿੱਦ  ਕਰਦੇ ਹਨ.  ਕਿਰਪਾ ਕਰਕੇ ਇਸ ਮੁੱਦੇ ‘ਤੇ ਸਾਡਾ ਮਾਰਗਦਰਸ਼ਨ ਕਰੋ.

Answer-

ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਮੈਂ ਇਹ ਸਾਰੇ ਸਵਾਲ ਸੁਣਕੇ  ਮੁਸਕੁਰਾਵਾਂ ਜਾਂ ਜ਼ੋਰ ਨਾਲ ਹੱਸ ਪਵਾਂ,  ਅਗਰ ਇਸ ਮੁੱਦੇ ‘ਤੇ ਅਸੀਂ ਮਨੋ-ਵਿਗਿਆਨਕ ਤਰੀਕੇ ਨਾਲ ਅੱਗੇ ਵਧੀਏ,  ਤਾਂ ਸ਼ਾਇਦ ਇਸ ਦਾ ਸਮਾਧਾਨ ਅਸਾਨ ਹੋ ਜਾਵੇਗਾ.

ਸਾਡੀ ਜੋ traditional ਖਾਣ  ਦੀਆਂ ਚੀਜ਼ਾਂ ਹਨ,  ਮਨੋਵਿਗਿਆਨਕ ਰੂਪ ਤੋਂ ਉਨ੍ਹਾਂ  ਦੇ  ਪ੍ਰਤੀ ਅਸੀਂ ਸਹਿਜ ਰੂਪ ਨਾਲ ਗੌਰਵ ਦਾ ਭਾਵ ਪੈਦਾ ਕਰੀਏ.  ਉਸ ਦੀ ਜੋ ਵਿਸ਼ੇਸ਼ਤਾ ਹੈ,  ਉਸ ਦੀ ਗੱਲ ਕਰੀਏ.  ਖਾਣਾ ਪਕਾਉਣ ਦੀ ਸਾਡੀ ਜੋ ਪ੍ਰਕਿਰਿਆ ਹੈ,  ਕਿਚਨ ਦੀਆਂ ਜੋ Activities ਹਨ,  ਉਹ ਘਰ  ਦੇ ਬਾਕੀ ਮੈਬਰਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਕਿ ਕਿਤਨੀ ਮਿਹਨਤ ਕਰਨ ਦੇ ਬਾਅਦ ਖਾਣਾ ਪੱਕਦਾ ਹੈ.  ਬੱਚਿਆਂ  ਦੇ ਸਾਹਮਣੇ ਵੀ ਇਹ ਸਾਰੀਆਂ ਗੱਲਾਂ ਚਰਚਾ ਵਿੱਚ ਲਿਆਉਣੀਆਂ ਚਾਹੀਦੀਆਂ ਹਨ. ਕਿਵੇਂ ਖਾਣਾ ਪੱਕਦਾ ਹੈ,  ਕਿਤਨੀ ਦੇਰ ਲਗਦੀ ਹੈ,  ਕਿਤਨੇ ingredients ਹੁੰਦੇ ਹਨ .  ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਆਖਿਰ ਕਿਤਨੀ ਮਿਹਨਤ ਦਾ ਕੰਮ ਹੁੰਦਾ ਹੈ ਅਤੇ ਤਦ ਜਾਕੇ  ਮੇਰੀ ਥਾਲ਼ੀ ਭਰਦੀ ਹੈ.

ਦੂਸਰਾ,  ਅੱਜ ਦੇ ਜ਼ਮਾਨੇ ਵਿੱਚ ਖਾਣ-ਪੀਣ ਦੀਆਂ ਬਹੁਤ ਸਾਰੀਆਂ websites ਹਨ.  ਹੈਲਦੀ ਫੂਡ ਦੀ ਵੀ ਕੋਈ ਕਮੀ ਨਹੀਂ ਹੈ.  ਕੀ ਅਸੀਂ ਇਨ੍ਹਾਂ ਤੋਂ ਵੀ ਜਾਣਕਾਰੀ ਜੁਟਾਕੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਕੋਈ game develop ਕਰ ਸਕਦੇ ਹਨ,  ਜੋ ਅਸੀਂ ਹਫਤੇ ਵਿੱਚ ਇੱਕ ਵਾਰ ਖੇਡ ਸਕੀਏ.  ਜਿਵੇਂ ਗਾਜਰ ਹੈ,  Carrot ਉਸ ਦੀ Importance ‘ਤੇ ਅਸੀਂ ਬੋਲੀਏ.  ਉਸ ਦੇ ਕੀ ਫਾਇਦੇ ਹੁੰਦੇ ਹਨ,  ਕੀ ਲਾਭ ਹੁੰਦੇ ਹਨ,  ਕੀ Nutrients ਹੁੰਦੇ ਹਨ?  ਅਜਿਹਾ ਕਰਕੇ ਦੇਖੋ .

ਦੂਸਰਾ ਅਸੀਂ ਸਭ  ਦੇ ਘਰ ਵਿੱਚ ਜੋ family ਡਾਕਟਰ ਹੈ,  ਉਹ ਡਾਕਟਰ ਇੱਕ ਤਰ੍ਹਾਂ ਨਾਲ ਮਿੱਤਰ ਹੁੰਦੇ ਹਨ.  ਜਦੋਂ ਕਦੇ ਉਨ੍ਹਾਂ ਦਾ ਘਰ ਆਉਣਾ ਹੋਵੇ ਤਾਂ ਉਨ੍ਹਾਂ ਦੀਆਂ ਗੱਲਾਂ ਪੂਰਾ ਪਰਿਵਾਰ ਸੁਣੇ ਕਿ ਕਿਸ ਪ੍ਰਕਾਰ  ਦੇ ਖਾਣੇ  ਦਾ ਕੀ ਮਹੱਤਵ ਹੈ.  Nutrients ਕਿੱਥੋਂ ਮਿਲਦੇ ਹਨ,  ਕੀ ਖਾਣਾ ਚਾਹੀਦਾ ਹੈ. ਉਹ ਦੱਸ ਸਕਦੇ ਹਨ ਕਿ ਤੁਹਾਡੇ ਘਰ ਵਿੱਚ ਕੀ problems hereditary ਹਨ,  ਅਤੇ ਉਨ੍ਹਾਂ ਤੋਂ ਬਚਣ ਲਈ ਕੀ ਖਾਣਾ ਜ਼ਰੂਰੀ ਹੈ.  ਇਸ ਨਾਲ ਵੀ ਬੱਚਿਆਂ ਨੂੰ ਫਾਇਦਾ ਹੋਵੇਗਾ.

ਤੀਸਰਾ ਤੁਸੀਂ ਟੀਚਰ ਨੂੰ Request ਕਰ ਸਕਦੇ ਹੋ ਕਿ ਤੁਸੀਂ ਬੱਚਿਆਂ ਵਿੱਚ ਇਹ ਕੀ ਤੁਹਾਨੂੰ ਤਕਲੀਫ ਹੋ ਰਹੀ ਹੈ,  ਖਾਸ ਕਰਕੇ  ਖਾਣ  ਦੇ ਵਿਸ਼ੇ ਵਿੱਚ,  ਟੀਚਰ ਨੂੰ ਸਮਝਾਓ,  ਟੀਚਰ ਨੂੰ ਵਿਸ਼ਵਾਸ ਵਿੱਚ ਲਓ.  ਤੁਸੀਂ ਦੇਖੋ ਟੀਚਰ ਬੜੀ ਕੁਸ਼ਲਤਾ ਨਾਲ ਕਥਾ ਕਹਿੰਦੇ-ਕਹਿੰਦੇ ਗੱਲ ਕਰਦੇ-ਕਰਦੇ ਹਾਸੇ ਮਜ਼ਾਕ ਵਿੱਚ ਉਸ ਦੇ ਦਿਮਾਗ਼ ਵਿੱਚ ਭਰ ਦੇਵੇਗਾ ਕੀ ਇਹ ਕਿਉਂ ਕਰਨਾ ਚਾਹੀਦਾ ਹੈ.  ਅਤੇ ਟੀਚਰ  ਦੇ ਕਹਿਣ ਦਾ ਬੱਚਿਆਂ ‘ਤੇ ਅਲੱਗ ਹੀ ਅਸਰ ਹੁੰਦਾ ਹੈ.  ਸਾਨੂੰ ਵੀ ਕੁਝ-ਕੁਝ ਨਵੇਂ experiment ਕਰਦੇ ਰਹਿਣਾ ਚਾਹੀਦਾ ਹੈ.  ਮੈਂ ਬਹੁਤ ਅਜਿਹੇ ਉਦਾਹਰਣ ਦੇਖੇ ਹਨ,  ਜਿੱਥੇ ਪਰਿਵਾਰ ਵਿੱਚ Traditional ਖਾਣਾ ਹੀ ਬੱਚਿਆਂ ਨੂੰ Modern ਰੰਗ ਰੂਪ ਵਿੱਚ ਬਣਾਕੇ ਦਿੱਤਾ ਜਾਂਦਾ ਹੈ.  ਤਾਂ ਉਸ ਨਾਲ ਬੱਚਿਆਂ ਵਿੱਚ ਵੀ ਉਸ ਨੂੰ  ਲੈ ਕੇ ਇੱਕ ਸੁਭਾਵਕ ਖਿੱਚ ਪੈਦਾ ਹੁੰਦੀ ਹੈ.  ਖੈਰ,  ਇਹ ਮੇਰੇ syllabus  ਦੇ ਬਾਹਰ ਦਾ ਵਿਸ਼ਾ ਹੈ ਲੇਕਿਨ ਹੋ ਸਕਦਾ ਹੈ ਸ਼ਾਇਦ ਮੇਰੀਆਂ ਕੁਝ ਗੱਲਾਂ ਕੰਮ ਆ ਜਾਣ ਤੁਹਾਡੇ.

Question- ਦਿੱਵਯਾਂਕਾ ਨਮਸਕਾਰ, ਦਿੱਵਯਾਂਕਾ ਕੀ ਪੜ੍ਹਦੀ ਏਂ

ਜੀ ਸਰ ਮੈਂ ਕਮਰਸ ਦੀ ਵਿਦਿਆਰਥਣ ਹਾਂ

ਅਤੇ ਪੁਸ਼ਕਰ ਦੀ ਹੀ ਰਹਿਣ ਵਾਲੀ ਹੋ

ਜੀ ਸਰ

ਤਾਂ ਪੁਸ਼ਕਰ ਦੀ ਕੋਈ ਪਵਿੱਤਰ ਚੀਜ਼ ਦਾ ਮੈਨੂੰ ਵਰਣਨ ਕਰੋਗੀ,  ਜੋ ਮੈਨੂੰ ਸੁਣਨ ਦੇ ਲਈ ਦੱਸੋਗੇ ਕੁਝ .  ਕੀ ਹੈ ਪੁਸ਼ਕਰ ਦੀ ਵਿਸ਼ੇਸ਼ਤਾ.

ਜੀ, ਪੁਸ਼ਕਰ ਵਿੱਚ ਇੱਕ ਮਾਤਰ ਬ੍ਰਹਮਾ ਮੰਦਿਰ ਹੈ

ਹਾਂ….

ਅਤੇ ਜੋ ਪੁਸ਼ਕਰ ਰਾਜ ਹੈ ਉਹ 68 ਤੀਰਥਾਂ ਦਾ ਗੁਰੂ ਹੈ

ਅੱਛਾ ਬ੍ਰਹਮਾ ਦਾ ਕੀ ਰੋਲ ਰਿਹਾ ਹੈ

ਜੀ ਉਨ੍ਹਾਂ ਨੇ ਪ੍ਰਿਥਵੀ ਨੂੰ ਕ੍ਰਿਏਟ ਕੀਤਾ ਹੈ

ਅੱਛਾ, ਅੱਛਾ, ਅੱਛਾ ਦੱਸੋ, ਦਿੱਵਯਾਂਕਾ ਕੀ ਸਵਾਲ ਸੀ, ਤੁਹਾਡੇ ਮਨ ਵਿੱਚ.

 ਦੱਸੋ, ਦਿੱਵਯਾਂਕਾ ਕੀ ਸਵਾਲ ਸੀ, ਤੁਹਾਡੇ ਮਨ ਵਿੱਚ।

Question- 8 ਦਿੱਵਯਾਂਕਾ ਪਰਾਸ਼ਰ, ਮੁਖੀਆ ਕਾਲੋਨੀ, ਪਰਿਕਰਮਾ ਮਾਰਗ, ਬੜੀ ਬਸਤੀ, ਪੁਸ਼ਕਰ।

ਸਰ, ਮੇਰੇ ਕੁਝ ਮਿੱਤਰ ਅਜਿਹੇ ਹਨ ਜਿਨ੍ਹਾਂ ਦੀ memory average ਹੈ, ਉਹ ਕਿਸੇ ਵੀ ਵਿਸ਼ੇ ਨੂੰ ਕਿਤਨਾ ਵੀ ਪੜ੍ਹ ਲੈਣ, ਉਹ ਪਰੀਖਿਆ ਵਿੱਚ ਉਸ ਨੂੰ ਯਾਦ ਨਹੀਂ ਰੱਖ ਪਾਉਂਦੇ ਹਨ। ਸਰ ਉਹ ਅਜਿਹਾ ਕੀ ਕਰਨ ਕਿ ਉਹ ਉਸ ਵਿਸ਼ੇ ਨੂੰ ਯਾਦ ਰੱਖ ਸਕਣ।

Answer- 8-

ਅੱਛਾ ਤਾਂ ਤੁਹਾਨੂੰ ਮੈਮੋਰੀ ਦੀਆਂ ਜੜੀਆਂ-ਬੂਟੀਆਂ ਚਾਹੀਦੀਆਂ ਹਨ।

ਜੀ ਸਰ…

ਦੇਖੋ ਦਿੱਵਯਾਂਕਾ, (ਜੀ ਸਰ) ਸਚਮੁੱਚ ਅਗਰ ਤੁਹਾਨੂੰ ਭੁੱਲ ਜਾਣ ਦੀ ਆਦਤ ਹੈ ਤਾਂ ਮੈਂ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਪੁੱਛਦੇ ਹੀ ਨਹੀਂ. ਕਿਉਂਕਿ ਤੁਸੀਂ ਸਵਾਲ ਵੀ ਭੁੱਲ ਜਾਂਦੇ। ਤੁਸੀਂ ਸਭ ਤੋਂ ਪਹਿਲਾਂ ਆਪਣੀ ਡਿਕਸ਼ਨਰੀ ਤੋਂ ਇਸ ਸ਼ਬਦ ਨੂੰ Delete ਕਰ ਦਿਓ. ਤੁਸੀਂ ਸੋਚੋ ਹੀ ਨਾ ਕਿ ਤੁਹਾਡੇ ਪਾਸ ਯਾਦ ਕਰਨ ਦੀ ਸ਼ਕਤੀ ਨਹੀਂ ਹੈ. ਅਗਰ ਤੁਸੀਂ ਖੁਦ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਦੇਖੋ, ਤਾਂ ਤੁਹਾਨੂੰ ਪਤਾ ਚਲੇਗਾ ਕਿ ਅਸਲ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਰਹਿੰਦੀਆਂ ਹਨ।

ਜਿਵੇਂ ਤੁਹਾਡੀ Mother Tongue. ਕੀ Mother Tongue ਕੀ ਤੁਹਾਨੂੰ ਕਿਸੇ ਨੇ ਬਹੁਤ ਗ੍ਰਾਮਰ ਨਾਲ ਪੜ੍ਹਾਈ ਸੀ? ਕੀ ਸਿਖਾਈ ਸੀ?

ਨਹੀਂ ਨਹੀਂ…ਨਹੀਂ ਸਰ

 

ਕੀ ਸਕੂਲ ਵਿੱਚ ਤੁਸੀਂ ਸਿੱਖੀ ਜਾਂ ਕਿਤਾਬ ਵਿੱਚ-ਕਿਤੇ, ਜੀ ਨਹੀਂ, ਹਾਂ ਇਹ ਸਭ ਸੁਣ ਕੇ ਸਿੱਖ ਲਈ। ਤਾਂ ਇਹੀ ਉਹ ਚੀਜ਼ਾਂ ਹਨ। ਜ਼ਰਾ ਸੋਚੋ ਕਿ ਤੁਹਾਨੂੰ ਜੋ ਪਸੰਦ ਹੈ, ਕੀ ਇਨ੍ਹਾਂ ਚੀਜ਼ਾਂ ਨੂੰ ਯਾਦ ਰੱਖਣ ਲਈ ਤੁਸੀਂ ਕਦੇ ਕੋਸ਼ਿਸ਼ ਕੀਤੀ ਸੀ? ਉਹ ਗੱਲਾਂ ਜਿਨ੍ਹਾਂ ਨਾਲ ਤੁਸੀਂ ਪੂਰੀ ਤਰ੍ਹਾਂ ਜੁੜ ਗਏ ਹੋ, ਮਗਨ ਹੋ ਗਏ ਹੋ, ਉਹ ਗੱਲਾਂ ਜੋ ਤੁਹਾਡਾ ਹਿੱਸਾ ਬਣ ਗਈਆਂ ਹਨ,ਤੁਹਾਡੇ ਵਿਚਾਰ ਪ੍ਰਵਾਹ ਦਾ ਹਿੱਸਾ ਬਣ ਗਈਆਂ ਹਨ. ਉਨ੍ਹਾਂ ਨੂੰ ਤੁਸੀਂ ਕਦੇ ਨਹੀਂ ਭੁੱਲਦੇ ਹੋ.

ਦੂਸਰੇ ਸ਼ਬਦਾਂ ਵਿੱਚ ਕਹਾਂ ਤਾਂ ਇਹ  memorized ਨਹੀਂ ਹੈ, actually  ਇਹ Internalised ਹੈ। 

ਅਤੇ Internalised ਕਰਨਾ, ਇਹੀ ਇਸ ਦਾ ਇੱਕ ਅੱਛਾ ਰਸਤਾ ਹੈ ਅਤੇ ਇਸ ਲਈ ਤੁਹਾਨੂੰ ਯਾਦ ਕਰਨ ’ਤੇ ਜ਼ੋਰ ਦੇਣ ਦੀ ਬਜਾਏ, ਤੁਹਾਨੂੰ ਉਸ ਨੂੰ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਹਿਜਤਾ, ਸਰਲਤਾ, ਸਮੁੱਚਤਾ ਨਾਲ. ਤੁਹਾਡੇ ਪਾਸ ਵੀ ਉਹੀ ਸਾਰੀਆਂ ਸ਼ਕਤੀਆਂ ਹਨ ,ਜੋ ਕਿਸੇ ਬਹੁਤ Talented ਵਿਅਕਤੀ ਦੇ ਪਾਸ ਹੁੰਦੀਆਂ ਹਨ। ਸੋਚੋ ਤੁਹਾਡੇ ਭਰਾ ਜਾਂ ਭੈਣ ਨਾਲ ਅਗਰ ਤੁਹਾਡਾ ਝਗੜਾ ਹੋਇਆ ਹੋਵੇ, ਤਾਂ ਉਹ ਤੁਹਾਨੂੰ ਇਕਦਮ ਯਾਦ ਰਹਿੰਦਾ ਹੈ.ਤੁਸੀਂ ਉਸ ਨੂੰ ਭੁੱਲਦੇ ਨਹੀਂ ਹੋ। ਇੱਥੋਂ ਤੱਕ ਕਿ ਤੁਹਾਨੂੰ ਇਹ ਵੀ ਯਾਦ ਰਹਿੰਦਾ ਹੋਵੇਗਾ ਕਿ ਉਸ ਸਮੇਂ ਤੁਸੀਂ, ਤੁਹਾਡੇ ਭਾਈ-ਭੈਣ ਨੇ ਕਿਹੜੇ ਕੱਪੜੇ ਪਹਿਨੇ ਹੋਏ ਸਨ। ਆਪ ਖੜ੍ਹੇ-ਖੜ੍ਹੇ ਲੜ ਰਹੇ ਸੀ ਕਿ ਦੌੜਦੇ ਹੋਏ ਲੜ ਰਹੇ ਸੀ. ਸਭ ਯਾਦ ਹੋਵੇਗਾ, ਇੱਕ ਇੱਕ ਵਾਕ ਯਾਦ ਹੋਵੇਗਾ.

ਜੀ ਸਰ…

ਯਾਨੀ ਇਸ ਦਾ ਇੱਕ ਮਤਲਬ ਇਹ ਹੈ ਕਿ ਤੁਸੀਂ ਉਸ ਵਿੱਚ Fully Involved ਸੀ। ਤੁਸੀਂ ਉਸ ਪਲ ਨੂੰ ਪੂਰੀ ਤਰ੍ਹਾਂ ਜੀ ਰਹੇ ਸੀ। ਸਾਫ਼ ਹੈ ਕਿ ਚੀਜ਼ਾਂ ਯਾਦ ਰਹਿਣ, properly recall ਕਰ ਸਕੀਏ, ਉਸ ਲਈ ਤੁਸੀਂ ਜਿਸ ਪਲ ਵਿੱਚ ਹੋ, ਉਸ ਪਲ ਵਿੱਚ ਹੀ ਰਹਿਣਾ ਅਤੇ ਉਸ ਵਿੱਚ ਪੂਰੀ ਤਰ੍ਹਾਂ ਨਾਲ Involved ਰਹਿਣਾ ਬਹੁਤ ਜ਼ਰੂਰੀ ਹੈ। ਯਾਨੀ ਅਸੀਂ ਪੜ੍ਹਾਈ ਕਰ ਰਹੇ ਹਾਂ, ਕਿਤਾਬ ਹੱਥ ਵਿੱਚ ਹੈ ਅਤੇ ਮਨ ਹੈ ਖੇਡ ਦੇ ਮੈਦਾਨ ਵਿੱਚ, ਸਹੇਲੀਆਂ ਦੇ ਨਾਲ, ਦੋਸਤਾਂ ਦੇ ਨਾਲ, ਫਿਰ ਤਾਂ ਮਾਮਲਾ ਗੜਬੜ ਹੋ ਜਾਂਦਾ ਹੈ।

ਅੱਗੇ ਜਾ ਕੇ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਅਗਰ psychology ਪੜ੍ਹੇਗਾ ਤਾਂ ਉਸ ਵਿੱਚ Memory By Association ਦਾ concept ਵਿਸਤਾਰ ਨਾਲ ਸਮਝਾਇਆ ਜਾਵੇਗਾ। ਤੁਸੀਂ ਯਾਦ ਕਰੋ ਕਿ ਸਕੂਲਾਂ ਵਿੱਚ ਸਵੇਰੇ assembly ਵਿੱਚ ਰਾਸ਼ਟਰਗਾਨ ਹੁੰਦਾ ਹੈ। ਹੁਣ ਜਨ-ਗਣ-ਮਨ ਹਰ ਕੋਈ ਗਾਉਂਦਾ ਹੈ, ਲੇਕਿਨ ਕੀ ਕਦੇ ਤੁਸੀਂ ਜਨ-ਗਣ-ਮਨ ਗਾਉਂਦੇ ਸਮੇਂ, ਆਪਣੇ ਉਸ ਰਾਸ਼ਟਰਗਾਨ ਦੇ ਨਾਲ ਦੇਸ਼ ਵਿੱਚ travel ਕੀਤਾ ਹੈ? ਤੁਸੀਂ ਉਸ ਨਾਲ ਜੋ ਸ਼ਬਦ ਆਉਂਦੇ ਹਨ ਉਨ੍ਹਾਂ ਸ਼ਬਦਾਂ ਨਾਲ ਆਪਣੇ ਆਪ ਨੂੰ visualize ਕਰ ਸਕੇ ਕਿ ਨਹੀਂ ਕਰ ਸਕੇ। ਕੀ ਪੰਜਾਬ ਨੂੰ, ਗੁਜਰਾਤ ਨੂੰ, ਮਹਾਰਾਸ਼ਟਰ ਨੂੰ, ਬੰਗਾਲ ਨੂੰ ਮਨ ਹੀ ਮਨ ਰਾਸ਼ਟਰਗਾਨ ਗਾਉਂਦੇ ਸਮੇਂ travel ਕੀਤਾ ਕੀ? ਤੁਹਾਨੂੰ ਇਕਦਮ ਇਹ ਯਾਦ ਹੋਣਾ ਸ਼ੁਰੂ ਹੋ ਜਾਵੇਗਾ।

ਮਨ ਹੀ ਮਨ visualise ਕਰਾਂਗੇ ਤਾਂ ਤੁਹਾਨੂੰ ਅੱਛੀ ਤਰ੍ਹਾਂ ਯਾਦ ਰਹਿ ਜਾਵੇਗਾ। ਇਸ ਦਾ ਤਾਂ ਇੱਕ ਫਾਇਦਾ ਹੋਰ ਹੋਵੇਗਾ, ਤੁਸੀਂ ਇਸ ਦੇਸ਼ ਦੇ ਨਾਲ ਵੀ ਏਕਾਕਾਰ ਹੁੰਦੇ ਚਲੇ ਜਾਓਗੇ। ਯਾਨੀ Involve, internalize, associate ਅਤੇ visualize. Memory ਨੂੰ sharp ਕਰਨ ਲਈ ਇਸ formula ’ਤੇ ਤੁਸੀਂ ਚਲ ਸਕਦੇ ਹੋ।

ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। ਤੁਹਾਡੇ ਪਾਸ ਨੋਟ ਬੁਕਸ ਹੁੰਦੀਆਂ ਹਨ। ਅਲੱਗ-ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਹੁੰਦੀਆਂ ਹਨ। ਤੁਸੀਂ ਜਦੋਂ ਵੀ ਘਰ ਤੋਂ ਨਿਕਲੋ, ਇਹ ਤੈਅ ਕਰਕੇ ਨਿਕਲੋ ਕਿ ਬੈਗ ਵਿੱਚ ਇਤਨੇ ਨੰਬਰ ’ਤੇ ਇਸ ਵਿਸ਼ੇ ਦੀ ਨੋਟਬੁੱਕ ਹੋਵੇਗੀ ਅਤੇ ਇਤਨੇ ਨੰਬਰ ’ਤੇ ਇਸ ਵਿਸ਼ੇ ਦੀ ਕਿਤਾਬ ਹੋਵੇਗੀ। ਚੌਥੇ ਨੰਬਰ ’ਤੇ ਹੋ ਸਕਦੀ ਹੈ, ਤੀਸਰੇ ਨੰਬਰ ’ਤੇ ਹੋ ਸਕਦੀ ਹੈ ਅਤੇ ਤੁਸੀਂ ਅਗਰ ਤਿੰਨ ਨੰਬਰ ’ਤੇ ਹਿਸਟਰੀ ਦੀ ਕਿਤਾਬ ਰੱਖੀ ਹੈ, ਪੰਜ ਨੰਬਰ ’ਤੇ ਭੂਗੋਲ ਦੀ ਕਿਤਾਬ ਰੱਖੀ ਹੈ, ਤਾਂ ਜਦੋਂ ਵੀ ਤੁਸੀਂ ਹਿਸਟਰੀ ਦੀ ਕਿਤਾਬ ਕੱਢਣ ਜਾਓ, ਤਾਂ ਬਿਲਕੁਲ ਅੱਖ ਬੰਦ ਕਰਕੇ ਤਿੰਨ ਨੰਬਰ ਦੀ ਕਿਤਾਬ ਕੱਢਦੇ ਹੋ।

ਦੇਖਿਓ, ਤੁਹਾਡਾ confidence level ਕਿਤਨਾ ਵਧ ਜਾਵੇਗਾ।

ਚਲੋ ਮੈਨੂੰ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਰਾਜਸਥਾਨ ਦੇ ਲੋਕਾਂ ਨੂੰ ਵੀ ਅਤੇ ਪੁਸ਼ਕਰ ਦੀ ਪਵਿੱਤਰ ਧਰਤੀ ਨੂੰ ਵੀ ਅੱਜ ਇੱਥੋਂ ਨਮਨ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

ਧੰਨਵਾਦ।

Question- 9. Suhaan Sehgal, Ahlcon International, Mayur Vihar, Delhi

ਨਮਸਤੇ ਜੀ,

ਨਮਸਕਾਰ ਸਰ,

ਹਾਂ, ਦੱਸੋ।

ਮੇਰਾ ਪ੍ਰਸ਼ਨ ਇਹ ਹੈ ਕਿ ਜਦੋਂ ਅਸੀਂ ਕਿਸੇ ਪ੍ਰਸ਼ਨ ਦਾ ਉੱਤਰ ਯਾਦ ਕਰਦੇ ਹਾਂ, ਤਾਂ ਉਹ ਸਾਨੂੰ ਅੱਛੀ  ਤਰ੍ਹਾਂ ਨਾਲ ਯਾਦ ਹੋ ਜਾਂਦਾ ਹੈ, ਲੇਕਿਨ ਜਦੋਂ ਅਸੀਂ ਸਕੂਲ ਵਿੱਚ ਲਿਖਣਾ ਸ਼ੁਰੂ ਕਰਦੇ ਹਾਂ ਤਾਂ question paper ਨੂੰ ਦੇਖ ਕੇ ਹੀ ਅਸੀਂ ਅਚਾਨਕ ਸਭ ਕੁਝ ਭੁੱਲ ਜਾਂਦੇ ਹਾਂ, ਸਰ ਕਿਰਪਾ ਕਰਕੇ ਇਹ ਦੱਸੋ ਕਿ ਅਜਿਹਾ ਕਿਉਂ ਹੁੰਦਾ ਹੈ?

ਤੁਹਾਡਾ ਸ਼ੁਭ ਨਾਮ ਕੀ ਹੈ?

Suhaan Sehgal

ਅੱਛਾ ਸਹਿਗਲ ਜੀ, ਤੁਸੀਂ ਪੜ੍ਹਦੇ ਕਿੱਥੇ ਹੋ?

Ahlcon International School

ਅੱਛਾ, ਇਹ ਸਵਾਲ ਪਹਿਲਾਂ ਕਿਸੇ ਨੂੰ ਪੁੱਛਿਆ ਹੈ?

ਨਹੀਂ ਸਰ…

ਨਹੀਂ ਪੁੱਛਿਆ?

ਮੰਮੀ-ਪਾਪਾ ਨੂੰ ਪੁੱਛਿਆ?

ਨਹੀਂ ਸਰ…

ਟੀਚਰ ਨੂੰ ਪੁੱਛਿਆ?

ਨਹੀਂ ਸਰ…

ਲਓ ਬੜੇ ਕਮਾਲ ਦੇ ਹੋ ਯਾਰ, ਮੈਂ ਹੀ ਮਿਲਿਆ ਕੀ ਤੁਹਾਨੂੰ?

Answer-

ਲੇਕਿਨ ਤੁਹਾਡਾ ਸਵਾਲ ਮੈਂ ਸਮਝਦਾ ਹਾਂ। ਜ਼ਿਆਦਾਤਰ ਵਿਦਿਆਰਥੀਆਂ ਦੇ ਮਨ ਵਿੱਚ ਰਹਿੰਦਾ ਹੈ, ਜਦੋਂ ਮੈਂ ਵੀ ਤੁਹਾਡੀ ਤਰ੍ਹਾਂ ਪੜ੍ਹਦਾ ਸੀ ਨਾ ਤਾਂ ਇਹ ਗੱਲ ਤਾਂ ਮਨ ਵਿੱਚ ਰਹਿੰਦੀ ਸੀ ਕਿ ਯਾਰ ਪਤਾ ਨਹੀਂ ਕਿਉਂ ਯਾਦ ਨਹੀਂ ਆ ਰਿਹਾ ਹੈ?

ਦੇਖੋ ਪਰੀਖਿਆ ਹਾਲ ਵਿੱਚ ਜਾਂਦੇ ਸਮੇਂ ਤੁਹਾਨੂੰ ਆਪਣੇ ਮਨ ਨੂੰ ਬਿਲਕੁਲ ਸ਼ਾਂਤ ਕਰਕੇ ਜਾਣਾ ਚਾਹੀਦਾ ਹੈ।

ਮੈਂ ਹੁਣੇ ਟੀਵੀ ਸਕ੍ਰੀਨ ’ਤੇ ਤੁਹਾਨੂੰ ਦੇਖ ਰਿਹਾ ਹਾਂ। ਇਤਨਾ ਸ਼ਾਂਤ ਤੁਹਾਡਾ ਚਿਹਰਾ ਹੈ। ਇਤਨੇ ਵਿਸ਼ਵਾਸ ਨਾਲ ਤੁਸੀਂ ਬੈਠੇ ਹੋ, ਮੁਸਕਰਾਉਂਦੇ ਵੀ ਹੋ, ਇਹ ਜੋ ਅਵਸਥਾ ਹੈ ਨਾ examination ਵਿੱਚ ਜਾਓ, ਤਦ ਵੀ ਅਜਿਹਾ ਹੀ ਰਹੋ। ਤੁਹਾਨੂੰ ਕਦੇ ਨਹੀਂ ਭੁੱਲੇਗਾ। ਤੁਹਾਡਾ ਮਨ ਅਸ਼ਾਂਤ ਰਹੇਗਾ, ਚਿੰਤਾ ਵਿੱਚ ਰਹੇਗਾ, ਤੁਸੀਂ ਘਬਰਾਏ ਹੋਏ ਰਹੋਗੇ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ ਕਿ ਜਿਵੇਂ ਹੀ ਤੁਸੀਂ Question Paper ਦੇਖੋਗੇ, ਕੁਝ ਦੇਰ ਲਈ ਸਭ ਕੁਝ ਭੁੱਲ ਜਾਓਗੇ। ਇਸ ਦਾ ਸਭ ਤੋਂ ਅੱਛਾ ਉਪਾਅ ਇਹੀ ਹੈ ਕਿ ਤੁਹਾਨੂੰ ਆਪਣੀ ਸਾਰੀ ਟੈਂਸ਼ਨ ਪਰੀਖਿਆ ਹਾਲ ਦੇ ਬਾਹਰ ਛੱਡ ਕੇ ਜਾਣੀ ਚਾਹੀਦੀ ਹੈ ਅਤੇ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿਤਨੀ ਤਿਆਰੀ ਤੁਹਾਨੂੰ ਕਰਨੀ ਸੀ, ਤੁਸੀਂ ਕਰ ਲਈ ਹੈ। ਹੁਣ ਤੁਹਾਡਾ ਫੋਕਸ ਪ੍ਰਸ਼ਨਾਂ ਦੇ ਅੱਛੀ ਤਰ੍ਹਾਂ ਉੱਤਰ ਦੇਣ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਇਸ ਗੱਲ ਤੋਂ ਵੀ ਨਹੀਂ ਘਬਰਾਉਣਾ ਕਿ ਕੁਝ ਨਵਾਂ ਆ ਗਿਆ ਤਾਂ ਕੀ ਹੋਵੇਗਾ। ਕੁਝ ਅਜਿਹਾ ਆ ਗਿਆ ਜੋ ਤੁਸੀਂ ਪੜ੍ਹਿਆ ਹੀ ਨਹੀਂ ਤਾਂ ਕੀ ਹੋਵੇਗਾ?

ਅਤੇ ਮੈਂ ਸਾਰਿਆਂ ਨੂੰ ਕਹਾਂਗਾ, ਪਰੀਖਿਆ ਦੇ ਤਣਾਅ ਨੂੰ ਘੱਟ ਕਰਨ ਲਈ, ਬਿਨਾ ਟੈਂਸ਼ਨ ਲਏ, ਪਰੀਖਿਆ ਦੇਣ ਲਈ, ਬਹੁਤ ਸਾਰੀਆਂ  activities, ਬਹੁਤ ਸਾਰੇ ਉਪਾਅ ਤੁਹਾਨੂੰ exam warrior book ਵਿੱਚ ਦਿੱਤੇ ਗਏ ਹਨ ਅਤੇ ਹਾਲ ਹੀ ਵਿੱਚ exam warrior book ਦਾ ਇੱਕ ਨਵਾਂ ਐਡੀਸ਼ਨ, ਮੈਨੂੰ ਕੋਰੋਨਾ ਵਿੱਚ ਥੋੜ੍ਹਾ ਸਮਾਂ ਮਿਲ ਗਿਆ ਤਾਂ ਮੈਂ ਇਸ ਨੂੰ ਥੋੜ੍ਹਾ improvement  ਵੀ ਕੀਤਾ ਹੈ, ਕੁਝ ਐਡੀਸ਼ਨ ਵੀ ਕੀਤਾ ਹੈ। ਇਸ ਵਾਰ ਇਸ ਵਿੱਚ ਬੱਚਿਆਂ ਲਈ ਹੀ ਮੰਤਰ ਨਹੀਂ ਹਨ, ਬਲਕਿ ਮੈਂ  parents  ਲਈ ਵੀ ਕਾਫ਼ੀ ਕੁਝ ਲਿਖਿਆ ਹੈ। ਕਈ ਸਾਰੀਆਂ activities ਨਮੋ ਐਪ ’ਤੇ ਵੀ ਦਿੱਤੀਆਂ ਹੋਈਆਂ ਹਨ। ਤੁਸੀਂ ਇਸ ਵਿੱਚ participate ਕਰਕੇ ਆਪਣੇ ਮਿੱਤਰਾਂ ਨਾਲ share ਵੀ ਕਰ ਸਕਦੇ ਹੋ। ਅਤੇ ਮੈਨੂੰ ਵਿਸ਼ਵਾਸ ਹੈ, ਥੋੜ੍ਹਾ ਜਿਹਾ ਯਤਨ ਕਰੋ। ਮਨ ਵਿੱਚੋਂ ਇਹ ਨਿਕਲ ਜਾਵੇਗਾ ਅਤੇ ਤੁਹਾਨੂੰ ਪੱਕਾ ਫਾਇਦਾ ਹੋਵੇਗਾ, ਤੁਹਾਡੇ ਸਾਥੀਆਂ ਨੂੰ ਵੀ। ਅਤੇ ਮੈਂ ਇਹ ਤੁਹਾਡੇ ਤੋਂ ਚਾਹਾਂਗਾ ਕਿ ਤੁਹਾਨੂੰ ਸਭ ਨੂੰ ਵੀ ਫਾਇਦਾ ਹੋਵੇ ਤਾਂ ਮੈਨੂੰ ਲਿਖ ਕੇ ਦਿਓ। exam warrior ਪੜ੍ਹਕੇ ਮੈਨੂੰ ਚਿੱਠੀ ਲਿਖੋ, ਲਿਖੋਗੇ ਨਾ?

ਜੀ ਸਰ

ਵਾਹ…ਸਾਬਾਸ਼…

Thank You Sir, ਧੰਨਵਾਦ। 

 Question- 10. Dharvi Bopat-Global Mission International School, Ahmedabad       

ਨਮਸਤੇ ਜੀ,

ਮੇਰਾ ਨਾਮ Dharvi Bopat ਹੈ, ਮੈਂ ਗੁਜਰਾਤ ਅਹਿਮਦਾਬਾਦ ਦੇ Global Mission International School  ਦੇ ਸੰਸਕਾਰ ਧਾਮ ਦੀ 11ਵੀਂ commerce ਦੀ ਵਿਦਿਆਰਥਣ ਹਾਂ। ਸ਼੍ਰੀਮਾਨ, ਇਸ ਕੋਰੋਨਾ ਕਾਲ ਵਿੱਚ ਉਦਯੋਗ, ਵਪਾਰ, ਸਰਕਾਰ ਨੂੰ ਵੀ ਤਕਲੀਫ਼ ਆਈ ਹੋਵੇਗੀ, ਲੇਕਿਨ ਕੀ ਤੁਸੀਂ ਸੋਚਿਆ ਹੈ ਕਿ ਵਿਦਿਆਰਥੀਆਂ ਨੂੰ ਕੀ ਤਕਲੀਫ਼ ਆਈ? ਇਸ ਸੰਕਟ ਨੂੰ ਮੈਂ ਆਪਣੇ ਜੀਵਨ ਵਿੱਚ ਕਿਸ ਰੂਪ ਵਿੱਚ ਯਾਦ ਰੱਖਾਂ? ਅਜਿਹਾ ਲਗਦਾ ਹੈ ਕਿ ਸਾਡਾ ਵਿਦਿਆਰਥੀਆਂ ਦਾ ਇੱਕ ਸਾਲ ਵਿਅਰਥ ਹੋ ਗਿਆ ਹੋਵੇ, ਮੇਰੀ ਜਗ੍ਹਾ ਤੁਸੀਂ ਹੁੰਦੇ ਤਾਂ ਕੀ ਕਰਦੇ? ਤੁਹਾਡਾ ਮਾਰਗਦਰਸ਼ਨ ਸਾਨੂੰ ਦਿਸ਼ਾ ਦੇਵੇਗਾ। ਧੰਨਵਾਦ। 

ਉੱਤਰ- Dharvi ਤੁਹਾਡਾ ਛੋਟਾ ਭਾਈ ਹੈ, ਵੱਡਾ ਭਾਈ-ਛੋਟਾ ਭਾਈ ਕੋਈ ਹੈ?

ਸਰ ਛੋਟੀ ਭੈਣ ਹੈ।

ਅੱਛਾ, ਛੋਟੀ ਭੈਣ ਹੈ…ਅੱਛਾ ਛੋਟੀ ਭੈਣ ਨੂੰ ਇਸ ਤਰ੍ਹਾਂ ਹੀ ਡਾਂਟਦੇ ਹੋ ਜਿਵੇਂ ਹੁਣੇ ਕਹਿ ਰਹੇ ਸੀ।

ਛੋਟੀ ਭੈਣ ਹੈ ਸਰ, ਨਹੀਂ ਸਰ।

ਇਸ ਤਰ੍ਹਾਂ ਅੱਖਾਂ ਖੋਲ੍ਹ ਕੇ ਬੋਲ ਰਹੀ ਸੀ। ਅੱਛਾ ਸਾਬਰਮਤੀ ਆਸ਼ਰਮ ਪਹਿਲਾਂ ਆਈ ਸੀ, ਜਾਂ ਅੱਜ ਪਹਿਲੀ ਵਾਰ ਆਏ ਹੋ।

ਸਰ first time ਆਈ ਹਾਂ ਅੱਜ,

first time  ਆਏ ਹੋ, ਕਿਤਨੇ ਸਾਲ ਤੋਂ ਅਹਿਮਦਾਬਾਦ ਵਿੱਚ ਰਹਿ ਰਹੇ ਹੋ?

6 Years Sir

ਅੱਛਾ, ਤਾਂ ਛੇ ਸਾਲ ਤੋਂ ਰਹਿ ਰਹੇ ਹੋ ਅਤੇ ਤੁਹਾਡਾ ਕਦੇ ਮਨ ਨਹੀਂ ਕਰਿਆ ਕਿ ਭਾਰਤ ਦੀ ਆਜ਼ਾਦੀ ਦਾ ਇਤਨਾ ਮਹੱਤਵਪੂਰਨ ਸਥਾਨ ਉੱਥੇ ਕਦੇ ਜਾਣਾ ਚਾਹੀਦਾ ਹੈ। ਅੱਜ ਤਾਂ ਸਵੇਰ ਤੋਂ ਹੀ ਆ ਗਏ ਹੋਵੋਗੇ ਤੁਸੀਂ ਲੋਕ।

ਜੀ ਸਰ, ਬਿਲਕੁਲ

ਤਾਂ ਤੁਸੀਂ ਦੇਖਿਆ ਕੀ ਅੱਜ, ਕੀ ਸਭ ਚੀਜ਼ਾਂ ਦੇਖੀਆਂ?

ਹਾਂ ਸਰ ਦੇਖੀਆਂ

ਮਨ ਨੂੰ ਸ਼ਾਂਤੀ ਦਾ ਅਨੁਭਵ ਹੋਇਆ?

ਹਾਂ ਸਰ ਬਹੁਤ ਸ਼ਾਂਤੀ ਦਾ ਅਨੁਭਵ ਹੋਇਆ।

ਦੇਖੋ ਜਾ ਕੇ ਆਪਣੇ ਸੰਸਕਾਰ ਧਾਮ ਦੇ ਦੋਸਤਾਂ ਨੂੰ ਵੀ ਕਹੋ ਕਿ ਸਾਬਰਮਤੀ ਆਸ਼ਰਮ ਜਾਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਅਤੇ ਮਿੱਤਰਾਂ ਨੂੰ ਵੀ ਕਹੋ ਕਿ ਸਾਬਰਮਤੀ ਆਸ਼ਰਮ ਜਾਣਾ ਚਾਹੀਦਾ ਹੈ, ਅਤੇ ਉੱਥੇ ਸ਼ਾਂਤੀ ਦਾ ਅਨੁਭਵ ਕਰਨਾ ਚਾਹੀਦਾ ਹੈ।

ਕੁਝ ਪਲ ਮੌਨ, ਕੁਝ ਪਲ ਮੌਨ ਉੱਥੇ ਬੈਠਣਾ ਚਾਹੀਦਾ ਹੈ, ਕਰੋਗੇ?

ਜੀ ਸਰ, ਬਿਲਕੁਲ ਸਰ, ਹਾਂ ਸਰ

ਅੱਛਾ, ਚਲੋ ਹੁਣ ਤੁਹਾਡੇ ਸਵਾਲ ’ਤੇ ਆਉਂਦਾ ਹਾਂ। ਮੈਂ ਤਾਂ ਇਕਦਮ Dharvi ਨੂੰ ਉਪਦੇਸ਼ ਹੀ ਦੇਣ ਲਗ ਗਿਆ ਸੀ।

ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ।

ਜਿੱਥੋਂ ਤੱਕ ਕੋਰੋਨਾ ਦਾ ਪ੍ਰਸ਼ਨ ਹੈ, ਮੈਂ ਤਾਂ ਇਸ ਨੂੰ ਇਸ ਰੂਪ ਵਿੱਚ ਦੇਖਦਾ ਹਾਂ ਕਿ ਜੋ ਗਲਤੀ ਤੁਸੀਂ ਨਹੀਂ ਕੀਤੀ, ਉਸ ਦਾ ਖਮਿਆਜ਼ਾ ਤੁਹਾਨੂੰ ਉਠਾਉਣਾ ਪਿਆ। ਇਹ ਤੁਹਾਡੇ ਲਈ ਜੀਵਨ ਦੀ ਇੱਕ ਸਿੱਖਿਆ ਹੈ ਕਿ ਕਈ ਵਾਰ ਜੀਵਨ ਵਿੱਚ ਬਹੁਤ ਕੁਝ ਅਚਾਨਕ ਘਟਦਾ ਹੈ, ਅਕਲਪਨਾਸ਼ੀਲ ਘਟਦਾ ਹੈ. ਅਤੇ ਇਨ੍ਹਾਂ ਘਟਨਾਵਾਂ ’ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਕੋਰੋਨਾ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਦਾ, ਨੌਜਵਾਨਾਂ ਦਾ ਜੋ ਨੁਕਸਾਨ ਹੋਇਆ ਹੈ, ਉਹ ਬਹੁਤ ਵੱਡਾ ਹੈ। ਬਚਪਨ ਲਈ ਤਾਂ ਇੱਕ ਸਾਲ ਦਾ ਨੁਕਸਾਨ ਵੱਡੀ ਇਮਾਰਤ ਦੀ ਨੀਂਹ ਵਿੱਚ ਇੱਕ ਖਾਲੀਪਣ ਜਿਹਾ ਹੈ, ਇਸ ਕਮੀ ਨੂੰ ਭਰਨਾ ਅਸਾਨ ਨਹੀਂ ਹੈ।

School Age ਮਤਲਬ?

ਹੱਸਣਾ, ਖੇਡਣਾ, ਮਿੱਟੀ ਵਿੱਚ ਖੇਡਣਾ, ਮਿੱਟੀ ਉਛਾਲਣਾ, ਗਰਮੀ, ਸਰਦੀ, ਬਰਸਾਤ ਹਰ ਚੀਜ਼ ਦਾ ਆਨੰਦ, ਦੋਸਤਾਂ ਨਾਲ, ਕਲਾਸ ਰੂਮ ਵਿੱਚ ਟੀਚਰਸ ਨਾਲ, ਗੱਪਾਂ ਮਾਰਨਾ, ਗੱਲਾਂ ਕਰਨਾ, ਘਰ ਦੀ ਛੋਟੀ ਜਿਹੀ ਵੀ ਘਟਨਾ ਸਭ ਪਾਸੇ ਦੱਸ ਦੇਣੀ। ਉਨ੍ਹਾਂ ਦੇ ਦਰਮਿਆਨ ਰਹਿਣਾ, ਇਹ ਸਭ ਜੀਵਨ ਦੀ ਵਿਕਾਸ ਯਾਤਰਾ ਲਈ ਬਹੁਤ ਲਾਜ਼ਮੀ ਹੁੰਦਾ ਹੈ, ਇਨ੍ਹਾਂ ਸਭ ਚੀਜ਼ਾਂ ਤੋਂ ਤੁਸੀਂ ਸਹਿਜੇ ਹੀ ਕਿਤਨਾ ਕੁਝ ਸਿੱਖ ਸਕਦੇ ਹੋ।

ਤੁਹਾਨੂੰ ਵੀ ਲਗਦਾ ਹੀ ਹੋਵੇਗਾ, ਕੋਰੋਨਾ ਕਾਲ ਦੇ ਪਹਿਲਾਂ ਦਾ ਸਮਾਂ ਤੁਸੀਂ ਯਾਦ ਕਰਦੇ ਹੋਵੋਗੇ ਤਾਂ ਸੋਚਦੇ ਹੋਵੋਗੇ ਕਿ ਕਿਤਨਾ ਕੁਝ  miss  ਕੀਤਾ ਹੈ। ਲੇਕਿਨ ਕੋਰੋਨਾ ਕਾਲ ਵਿੱਚ ਅਗਰ ਕਾਫ਼ੀ ਕੁਝ ਖੋਇਆ ਹੈ ਤਾਂ ਬਹੁਤ ਕੁਝ ਪਾਇਆ ਵੀ ਹੈ। ਕੋਰੋਨਾ ਦੀ ਸਭ ਤੋਂ ਪਹਿਲੀ ਸਿੱਖਿਆ ਤਾਂ ਇਹੀ ਹੈ ਕਿ ਤੁਸੀਂ ਜਿਸ ਚੀਜ਼ ਨੂੰ, ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਮਿਸ ਕੀਤਾ, ਉਨ੍ਹਾਂ ਦੀ ਤੁਹਾਡੇ ਜੀਵਨ ਵਿੱਚ ਕਿਤਨੀ ਵੱਡੀ ਭੂਮਿਕਾ ਹੈ। ਇਹ ਇਸ ਕੋਰੋਨਾ ਕਾਲ ਵਿੱਚ ਜ਼ਿਆਦਾ ਪਤਾ ਚਲਿਆ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਸੇ ਨੂੰ ਵੀ for granted ਨਹੀਂ ਲੈਣਾ ਚਾਹੀਦਾ। ਖੇਡਕੁੱਦ ਹੋਵੇ, ਸਕੂਲ ਵਿੱਚ Physical Classes  ਹੋਣ, ਜਾਂ ਫਿਰ ਤੁਹਾਡੇ ਘਰ ਕੋਲ ਸਬਜ਼ੀ ਵੇਚਣ ਵਾਲੇ, ਕੱਪੜੇ ਪ੍ਰੈੱਸ ਕਰਨ ਵਾਲੇ, ਨਜ਼ਦੀਕ ਦੇ ਬਜ਼ਾਰ ਦੇ ਦੁਕਾਨਦਾਰ, ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਗੱਲਾਂ ਨੂੰ ਤੁਸੀਂ routine ਸਮਝ ਲਿਆ ਸੀ, ਉਨ੍ਹਾਂ ਨੂੰ ਜਦੋਂ  miss  ਕਰਦੇ ਹੋ ਤਦ ਉਨ੍ਹਾਂ ਦਾ ਸਭ ਦਾ ਮਹੱਤਵ ਸਾਨੂੰ ਸਭ ਨੂੰ ਅਨੁਭਵ ਹੁੰਦਾ ਹੈ, ਤੁਹਾਨੂੰ ਵੀ ਪਤਾ ਚਲਿਆ ਹੈ। ਇਸ ਲਈ ਇਸ ਦਿਸ਼ਾ ਵਿੱਚ ਤੁਹਾਨੂੰ ਲਗਾਤਾਰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ Lifelong ਇਸ Lesson ਨੂੰ ਯਾਦ ਰੱਖਣਾ ਚਾਹੀਦਾ ਹੈ। 

ਕੋਰੋਨਾ ਦੇ ਬਾਅਦ ਵੀ ਇਨ੍ਹਾਂ ਚੀਜ਼ਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਨਾਲ ਹੀ ਤੁਹਾਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਹੈ ਕਿ ਜੀਵਨ ਨੂੰ ਸੱਚੇ ਅਰਥ ਵਿੱਚ ਜਿਉਣ ਲਈ ਕਿੰਨੀਆਂ ਘੱਟ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਦੂਸਰਾ, ਇਸ ਇੱਕ ਸਾਲ ਵਿੱਚ ਤੁਹਾਨੂੰ ਕਿਧਰੇ ਨਾ ਕਿਧਰੇ ਜਾਣੇ-ਅਣਜਾਣੇ ਵਿੱਚ ਤੁਹਾਨੂੰ ਖ਼ੁਦ ਦੇ ਅੰਦਰ ਝਾਕਣ ਦਾ, ਖ਼ੁਦ ਨੂੰ ਜਾਣਨ ਦਾ ਇੱਕ ਅਵਸਰ ਵੀ ਮਿਲਿਆ ਹੋਵੇਗਾ। 

ਕੋਰੋਨਾ ਕਾਲ ਵਿੱਚ ਇੱਕ ਹੋਰ ਗੱਲ ਇਹ ਵੀ ਹੋਈ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਇੱਕ ਦੂਸਰੇ ਨੂੰ ਜ਼ਿਆਦਾ ਨਜ਼ਦੀਕ ਤੋਂ ਸਮਝਿਆ ਹੈ। ਕੋਰੋਨਾ ਨੇ social distancing  ਲਈ ਮਜਬੂਰ ਕੀਤਾ, ਲੇਕਿਨ ਪਰਿਵਾਰਾਂ ਵਿੱਚ emotional bonding  ਨੂੰ ਵੀ ਇਸ ਨੇ ਮਜ਼ਬੂਤ ਕੀਤਾ ਹੈ। ਕੋਰੋਨਾ ਕਾਲ ਨੇ ਇਹ ਵੀ ਦਿਖਾਇਆ ਹੈ ਕਿ ਇੱਕ ਸੰਯੁਕਤ ਪਰਿਵਾਰ ਦੀ ਤਾਕਤ ਕੀ ਹੁੰਦੀ ਹੈ, ਘਰ ਦੇ ਬੱਚਿਆਂ ਦੇ ਜੀਵਨ ਨਿਰਮਾਣ ਵਿੱਚ ਉਨ੍ਹਾਂ ਦਾ ਕਿਤਨਾ ਰੋਲ ਹੁੰਦਾ ਹੈ, ਮੈ ਚਾਹਾਂਗਾ ਕਿ social science  ਦੇ ਲੋਕ, ਸਾਡੀਆਂ universities ਇਸ ’ਤੇ research  ਕਰਨ, ਕੋਰੋਨਾ ਕਾਲ ਦੀ family life ’ਤੇ study ਕਰਨ। ਕਿਵੇਂ ਇਸ ਸੰਕਟ ਨਾਲ ਮੁਕਾਬਲਾ ਕਰਨ ਵਿੱਚ ਸੰਯੁਕਤ ਪਰਿਵਾਰ ਨੇ ਸਮਾਜ ਨੂੰ ਤਾਕਤ ਦਿੱਤੀ, ਇਸ ਪਹਿਲੂ ਨੂੰ ਖੰਗਾਲੋ।

ਕੋਰੋਨਾ ਆਉਣ ਦੇ ਬਾਅਦ ਇਹ ਜੋ ਆਯੁਰਵੇਦਿਕ ਕਾੜ੍ਹਾ, ਪੌਸ਼ਟਿਕ ਭੋਜਨ, ਸਾਫ-ਸਫਾਈ, immunity ਅਜਿਹੇ ਅਨੇਕ ਮਹੱਤਵਪੂਰਨ ਵਿਸ਼ਿਆਂ ‘ਤੇ ਸਾਡੇ ਸਭ ਦਾ ਧਿਆਨ ਗਿਆ ਹੈ। ਇਨ੍ਹਾਂ ਸਭ ਦੇ ਲਈ ਲੋਕਾਂ ਨੇ ਜੋ-ਜੋ ਕੀਤਾ, ਉਹ ਅਗਰ ਪਹਿਲਾਂ ਤੋਂ ਕਰਦੇ ਆ ਰਹੇ ਹੁੰਦੇ ਤਾਂ ਸ਼ਾਇਦ ਪਰੇਸ਼ਾਨੀ ਇਸ ਤੋਂ ਵੀ ਘੱਟ ਹੁੰਦੀ, ਲੇਕਿਨ ਅੱਛਾ ਹੈ, ਹੁਣ ਇਹ ਬਦਲਾਅ ਲੋਕਾਂ ਨੇ ਆਪਣੇ ਜੀਵਨ ਵਿੱਚ ਸ਼ਾਮਲ ਕਰ ਲਿਆ ਹੈ।

ਅਤੇ ਇਸੇ ਲਈ, ਮੈਂ ਇਹੀ ਕਹਾਂਗਾ ਇਹ ਬਹੁਤ ਵੱਡੀ  ਗੱਲ ਹੈ ਕਿ ਪਰਿਵਾਰ ਦੇ ਬੱਚੇ ਅਜਿਹੇ ਗੰਭੀਰ ਪਹਿਲੂਆਂ ‘ਤੇ ਸੋਚ ਰਹੇ ਹਨ, ਗੱਲ ਕਰ ਰਹੇ ਹਨ। 

ਧੰਨਵਾਦ ਬੇਟਾ, ਧੰਨਵਾਦ,

Question- 11. Krishty Saikia-Kendriya Vidyalaya IIT Guwahati,

ਮਾਣਯੋਗ  ਪ੍ਰਧਾਨ ਮੰਤਰੀ ਜੀ, ਮੈਂ Krishty Saikia, Kendriya Vidyalaya IIT Guwahati, ਦਸਵੀਂ ਜਮਾਤ ਦੀ ਵਿਦਿਆਰਥਣ ਹਾਂ, ਅਤੇ ਅਸਾਮਵਾਸੀਆਂ ਵੱਲੋਂ ਤੁਹਾਨੂੰ ਪ੍ਰਣਾਮ। ਸਰ, ਨਵੀਂ ਪੀੜ੍ਹੀ ਦੇ ਇੱਕ ਬੱਚੇ ਦੇ ਤੌਰ ‘ਤੇ ਅਸੀਂ ਆਪਣੇ parents ਅਤੇ ਆਪਣੇ ਦਰਮਿਆਨ generation gap  ਨੂੰ ਹਮੇਸ਼ਾ ਘੱਟ ਕਰਨਾ ਚਾਹੁੰਦੇ ਹਾਂ।  Prime Minister Sir, ਅਸੀਂ ਇਹ ਕਿਸ ਪ੍ਰਕਾਰ ਕਰ ਸਕਦੇ ਹਾਂ? ਕਿਰਪਾ ਕਰਕੇ ਆਪਣਾ ਮਾਰਗਦਰਸ਼ਨ ਦੇਵੋ।

ਕੀ ਨਾਮ ਦੱਸਿਆ ਬੇਟਾ?

ਸਰ,Krishty Saikia

ਇਤਨੀ ਵਧੀਆ ਹਿੰਦੀ ਕਿਵੇਂ ਬੋਲ ਲੈਂਦੇ ਹੋ?

ਧੰਨਵਾਦ ਸਰ

Answer-

ਚਲੋ ਤੁਹਾਡਾ ਸਵਾਲ ਤਾਂ ਬਹੁਤ ਅੱਛਾ ਹੈ। ਇੱਕ ਵਿਦਿਆਰਥੀ ਦੇ ਰੂਪ ਵਿੱਚ ਤੁਸੀਂ ਜੋ ਸਵਾਲ ਪੁੱਛਿਆ ਹੈ, ਉਸ ਦੇ ਲਈ ਮੈਂ ਤੁਹਾਡੀ ਬਹੁਤ ਸਰਾਹਨਾ ਕਰਦਾ ਹਾਂ। ਇਹ ਦੱਸਦਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਲੈ ਕੇ ਕਿਤਨੇ ਸੰਵੇਦਨਸ਼ੀਲ ਹੋ। ਤੁਸੀਂ ਨਾ ਕੇਵਲ ਇਸ ਵਿਸ਼ੇ ਨੂੰ ਸਮਝ ਰਹੇ ਹੋ, ਬਲਕਿ ਦੋ ਪੀੜ੍ਹੀਆਂ ਦੇ ਦਰਮਿਆਨ generation gap ਘੱਟ ਹੋਵੇ, ਇਸ ਦਾ ਵੀ ਯਤਨ ਕਰ ਰਹੇ ਹੋ।

ਲੇਕਿਨ ਮੈਨੂੰ parents ਨਾਲ ਇਸ ਵਿਸ਼ੇ ‘ਤੇ ਗੱਲ ਕਰਨੀ ਹੈ। ਇੱਕ ਗੱਲ ਜੋ Parents ਨੂੰ decide ਕਰਨੀ ਹੈ ਕੀ ਉਹ ਬੁਢਾਪੇ ਵੱਲ ਜਾਣਾ ਚਾਹੁੰਦੇ ਹਨ, ਜਾਂ ਫਿਰ ਆਪਣੀ ਉਮਰ ਘੱਟ ਕਰਨਾ ਚਾਹੁੰਦੇ ਹਨ। ਅਤੇ ਤੁਸੀਂ ਵੀ ਬੇਟਾ, ਆਪਣੇ ਮੰਮੀ-ਪਾਪਾ ਨੂੰ ਜ਼ਰੂਰ ਇਹ ਸਵਾਲ ਪੁੱਛਣਾ। ਅਗਰ Parents ਬੁਢਾਪੇ ਵੱਲ ਜਾਣਾ ਚਾਹੁੰਦੇ ਹਨ ਤਾਂ ਬੇਸ਼ਕ ਆਪਣੇ ਬੱਚਿਆਂ ਦੇ ਨਾਲ distance ਬਣਾ ਲਉ, gap ਵਧਾਉਂਦੇ ਰਹੋ। ਅਗਰ ਤੁਹਾਨੂੰ ਨਵਜੀਵਨ ਵੱਲ ਅੱਗੇ ਵਧਣਾ ਹੈ, ਆਪਣੀ ਉਮਰ ਘਟਾਉਣੀ ਹੈ, ਯੁਵਾ ਬਣੇ ਰਹਿਣਾ ਹੈ ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ gap ਘੱਟ ਕਰੋ। 

Closeness ਵਧਾਓ, ਇਹ ਤੁਹਾਡੇ ਫਾਇਦੇ ਵਾਲਾ ਹੈ। ਤੁਸੀਂ ਯਾਦ ਕਰੋ, ਜਦੋਂ ਤੁਹਾਡਾ ਬੱਚਾ ਇੱਕ ਸਾਲ ਦੀ ਉਮਰ ਦਾ ਸੀ ਤਾਂ ਤੁਸੀਂ ਉਸ ਦੇ ਨਾਲ ਕਿਵੇਂ ਗੱਲਾਂ ਕਰਦੇ ਸੀ? ਤਦ ਤੁਸੀਂ ਉਸ ਨੂੰ ਹਸਾਉਣ ਦੇ ਲਈ ਕਿਵੇਂ-ਕਿਵੇਂ ਦੀਆਂ ਆਵਾਜ਼ਾਂ ਕੱਢਦੇ  ਸੀ? ਤੁਸੀਂ ਆਪਣੇ ਚਿਹਰੇ ਦੇ ਭਾਂਤ-ਭਾਂਤ ਦੇ expressions ਬਣਾ ਕੇ ਕਿਵੇਂ ਉਸ ਨਾਲ ਗੱਲ ਕਰਦੇ ਸੀ। ਅਜਿਹਾ ਕਰਦੇ ਹੋਏ ਕੀ ਕਦੇ ਤੁਸੀਂ ਸੋਚਿਆ ਕਿ ਕੋਈ ਦੇਖੇਗਾ ਤਾਂ ਕੀ ਕਹੇਗਾ?

ਕਦੇ ਤੁਸੀਂ ਸੋਚਿਆ ਕਿ ਲੋਕ ਤੁਹਾਨੂੰ ਅਜਿਹਾ ਕਰਦੇ ਹੋਏ ਦੇਖਣਗੇ ਤਾਂ ਇਹ ਕਹਿਣਗੇ ਕਿ ਇਹ ਕਿਵੇਂ ਚਿਹਰੇ ਬਣਾ ਰਿਹਾ ਹੈ, ਕਿਵੇਂ ਦੀ ਆਵਾਜ਼ ਕੱਢ ਰਿਹਾ ਹੈ? ਕੀ ਕਦੇ ਉਸ ਸਮੇਂ ਤੁਸੀਂ ਇਹ ਸੋਚਿਆ ਕਿ ਤੁਹਾਡੇ ਬੱਚੇ ਦੇ ਮਨ ਵਿੱਚ ਕੀ ਚਲ ਰਿਹਾ ਹੋਵੇਗਾ? ਤੁਹਾਨੂੰ ਉਸ ਸਮੇਂ ਆਨੰਦ ਆਇਆ, ਇਸ ਲਈ ਤੁਸੀਂ ਇਹ ਕੀਤਾ। ਤੁਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਯਾਨੀ ਤੁਸੀਂ ਸਭ ਕੁਝ ਛੱਡ ਕੇ ਖੁਦ ਇੱਕ ਬੱਚੇ ਬਣ ਗਏ। 

ਬੱਚੇ ਨਾਲ ਖੇਡਣ ਦੇ ਲਈ ਆਪ ਖੁਦ ਖਿਡੌਣਾ ਬਣ ਗਏ ਅਤੇ ਬੱਚੇ ਦੇ ਖਿਡੌਣਿਆਂ ਨਾਲ ਵੀ ਉਤਨਾ ਹੀ ਚਾਅ ਨਾਲ ਖੇਡੇ, ਤੁਸੀਂ ਯਾਦ ਕਰੋ, ਕਦੇ ਤੁਸੀਂ ਘੋੜਾ ਬਣੇ ਹੋਵੇਗੇ, ਕਦੇ ਬੱਚੇ ਨੂੰ ਪਿੱਠ ‘ਤੇ ਬਿਠਾ ਕੇ ਚਲੇ ਹੋਵੇਗੇ, ਕਦੇ ਮੋਢੇ ‘ਤੇ ਬਿਠਾ ਕੇ ਘਰ ਭਰ ਘੁੰਮੇ ਹੋਵੋਗੇ, ਕਦੇ ਚਾਰ ਪੈਰ ਕਰਕੇ ਚਲੇ ਹੋਵੋਗੇ, ਬੱਚਾ ਰੋਇਆ ਹੋਵੇਗਾ ਤਾਂ ਉਸ ਨੂੰ ਚੁੱਪ ਕਰਵਾਉਣ ਲਈ ਤੁਸੀਂ ਵੀ ਝੂਠ-ਮੂਠ ਦਾ ਰੋਏ ਹੋਵੋਗੇ। ਤਦ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਦੇਖਣ ਵਾਲਾ ਕੀ ਕਹੇਗਾ, ਘਰ ਦੇ ਬਾਕੀ ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ, ਦੋਸਤ ਕੀ ਕਹਿਣਗੇ ਕੁਝ ਨਹੀਂ ਸੋਚਿਆ। ਕੀ ਕਦੇ ਸੋਚਿਆ ਸੀ? ਤੁਸੀਂ ਉਸ ਦਾ ਆਨੰਦ ਲੈਂਦੇ ਹੋ, ਅਤੇ ਅਜਿਹੇ ਬੱਚੇ ਦੇ 5-6 ਸਾਲ ਦੀ ਉਮਰ ਤੱਕ ਚਲਦਾ ਰਹਿੰਦਾ ਹੈ। ਜਿਵੇਂ ਹੀ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਇੱਕ ਲੈਵਲ ‘ਤੇ mentality ਅਜਿਹੀ ਹੋ ਜਾਂਦੀ ਹੈ ਕਿ ਮਾਂ-ਬਾਪ ਬੱਚੇ ਨੂੰ dominate ਕਰਨਾ ਚਾਹੁੰਦੇ ਹਨ। ਬੱਚੇ ਨੂੰ ਹਰ ਚੀਜ਼ ਸਿਖਾਉਣਾ ਚਾਹੁੰਦੇ ਹਨ। ਅਚਾਨਕ ਜੋ ਦੋਸਤ ਸਨ, ਉਹ ਦੋਸਤ ਨਾ ਰਹਿ ਕੇ ਬੱਚੇ ਦੇ instructor ਬਣ ਜਾਂਦੇ ਹਨ। ਅਤੇ ਕਦੇ-ਕਦੇ ਤਾਂ  inspector ਵੀ ਬਣ ਜਾਂਦੇ ਹਨ। 

ਸਾਥੀਓ, ਬੱਚਾ ਜਦੋਂ ਬਾਹਰ ਦੀ ਦੁਨੀਆ ਵਿੱਚ ਪੈਰ ਰੱਖਦਾ ਹੈ ਤਾਂ ਬਹੁਤ ਸਾਰੀਆਂ ਗੱਲਾਂ observe ਕਰਦਾ ਹੈ। ਘਰ ਵਿੱਚ ਜੋ ਦੇਖਿਆ ਸੀ, ਉਸ ਤੋਂ ਕੁਝ ਜ਼ਿਆਦਾ ਕੁਝ ਅਲੱਗ ਕੁਝ ਨਵਾਂ ਉਹ ਦੇਖਣ ਲਗਦਾ ਹੈ। ਉਸ ਸਮੇਂ ਤੁਹਾਡੀ ਇਹ ਜਾਗਰੂਕ ਜ਼ਿੰਮੇਦਾਰੀ ਹੈ ਕਿ ਉਸ ਨਵੇਂ ਵਾਤਾਵਰਣ ਵਿੱਚ ਤੁਹਾਡਾ ਬੱਚਾ ਹੋਰ ਅਧਿਕ ਫਲੇ-ਫੁੱਲੇ। ਅਤੇ ਇਸ ਦਾ ਉੱਤਮ ਤਰੀਕਾ ਹੈ ਕਿ ਤੁਸੀਂ ਉਸ ਦੇ ਮਨ ਨਾਲ ਜੁੜੋ, ਉਸ ਦੇ ਮਨ ਤੋਂ ਹੀ ਕਰੋ ਅਤੇ ਉਸ ਦੀ ਹਰ ਗੱਲ ਨੂੰ emotionally attach ਹੋ ਕੇ ਸੁਣੋ। ਅਜਿਹਾ ਨਹੀਂ ਕਿ ਫੋਨ ਕਰ ਰਹੇ ਹੋ ਅਤੇ ਉਹ ਬੋਲ ਰਿਹਾ ਹੈ, ਬਿਲਕੁੱਲ ਉਸ ਦੇ ਨਾਲ ਜੁੜੋ। ਤੁਹਾਨੂੰ ਜੋ ਪਸੰਦ ਨਹੀਂ, ਅਗਰ ਉਹ ਕੰਮ ਤੁਹਾਡਾ ਬੱਚਾ ਕਰਕੇ ਆਇਆ ਹੈ, ਤਾਂ ਉਸ ਨੂੰ ਝਿੜਕੋ ਨਾ, ਟੋਕੋ ਨਾ, ਬਸ ਸੁਣਦੇ ਰਹੋ, ਸੁਣਦੇ ਸਮੇਂ ਉਸ ਨੂੰ ਲਗਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਕਿਤਨਾ ਪਿਆਰ ਕਰਦੇ ਹੋ, ਹਾਂ ਲੇਕਿਨ ਜੋ ਚੀਜ਼ ਅੱਛੀ  ਨਹੀਂ ਹੈ, ਉਸ ਨੂੰ ਮਨ ਵਿੱਚ register ਕਰ ਕੇ ਰੱਖੋ ਅਤੇ ਇਹ Growing Age ਦੇ ਬੱਚਿਆਂ ਲਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।  

ਤੁਸੀਂ ਜਿਤਨਾ ਹੋ ਸਕੇ ਉਸ ਦੀ ਗੱਲ ਸੁਣੋ, ਉਸ ਦੀ ਗੱਲ ਸਮਝੋ। ਆਪ Instructor ਬਣ ਕੇ ਉਸ ਨੂੰ ਸਵੇਰੇ  ਤੋਂ ਸ਼ਾਮ ਤੱਕ ਕੀ ਕਰਨਾ ਹੈ, ਇਹ ਨਾ ਸਮਝਾਉ, ਵਾਰ-ਵਾਰ ਇਹ ਨਾ ਪੁੱਛੋ ਕਿ ਮੈਂ ਇਹ ਕਿਹਾ ਸੀ, ਕੀ-ਕੀ ਕੀਤਾ। ਬਸ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ, ਕੰਨ ਖੁੱਲ੍ਹੇ ਰੱਖੋ, ਉਸ ‘ਤੇ ਧਿਆਨ ਰੱਖੋ, ਉਸ ਵਿੱਚ ਸੁਧਾਰ ਨਾਲ ਜੁੜੀਆਂ ਜੋ ਗੱਲਾਂ ਤੁਸੀਂ ਰਜਿਸਟਰ ਕੀਤੀਆਂ ਹਨ, ਜੋ ਤੁਹਾਨੂੰ ਠੀਕ ਨਹੀਂ ਲਗਿਆ, ਉਸ ਨੂੰ ਠੀਕ ਕਰਨ ਲਈ ਬਹੁਤ ਵਿਚਾਰ ਕਰਕੇ ਇੱਕ environment create ਕਰੋ ਤਾਕਿ ਉਸ ਨੂੰ ਖੁਦ ਹੀ ਲਗੇ ਕਿ ਉਹ ਕਿੱਥੇ ਗਲਤ ਕਰ ਰਿਹਾ ਹੈ। 

ਜਦੋਂ ਮਾਂ-ਬਾਪ ਬੱਚਿਆਂ ਦੇ ਨਾਲ ਹਮ-ਉਮਰ ਬਣ ਕੇ ਹੀ ਜੁੜਦੇ ਹਨ, ਤਾਂ ਕੋਈ Issue ਨਹੀਂ ਹੁੰਦਾ ਹੈ। 

ਜਿਵੇਂ ਬੱਚਾ ਕੋਈ ਨਵਾਂ ਗਾਣਾ ਸੁਣ ਰਿਹਾ ਹੈ, ਕੋਈ ਨਵਾਂ ਮਿਊਜ਼ਿਕ ਸੁਣ ਕੇ ਆਨੰਦ ਲੈ ਰਿਹਾ ਹੈ ਤਾਂ ਤੁਸੀਂ ਵੀ ਉਸ ਦੇ ਨਾਲ ਉਸ ਆਨੰਦ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੋ। ਤੁਸੀਂ ਉਸ ਨੂੰ ਨਾ ਕਹੋ ਕਿ ਤੀਹ ਸਾਲ ਪਹਿਲਾਂ ਸਾਡੇ ਜ਼ਮਾਨੇ ਵਿੱਚ ਤਾਂ ਉਹ ਗਾਣਾ ਸੀ, ਅਸੀਂ ਉਹ ਵਜਾਵਾਂਗੇ, ਨਹੀਂ ਅਜਿਹਾ ਨਾ ਕਰੋ। ਉਹ ਜੋ ਗਾਣਾ ਉਸ ਨੂੰ ਪਸੰਦ ਹੈ ਤੁਸੀਂ ਉਸ ਨਾਲ ਜੁੜੋ, ਆਨੰਦ ਲਉ ਨਾ। 

ਇਹ ਸਮਝਣ ਦੀ ਕੋਸ਼ਿਸ਼ ਤਾਂ ਕਰੋ ਕਿ ਆਖਿਰ ਅਜਿਹਾ ਕੀ ਹੈ ਉਸ ਗਾਣੇ ਵਿੱਚ ਕਿ ਤੁਹਾਡਾ ਬੱਚਾ ਉਸ ਨੂੰ ਪਸੰਦ ਕਰ ਰਿਹਾ ਹੈ। ਲੇਕਿਨ ਹੁੰਦਾ ਕੀ ਹੈ ਕਿ ਅਸੀਂ ਦੇਖਦੇ ਹਾਂ ਠੀਕ ਇਸੇ ਸਮੇਂ ਕੁਝ ਮਾਤਾ-ਪਿਤਾ ਇਹ ਕਹਿਣ ਲਗਦੇ ਹਨ ਕਿ -ਇਹ ਕੀ ਬੇਕਾਰ ਦਾ ਗਾਣਾ ਸੁਣ ਰਹੇ ਹੋ, ਅਸੀਂ ਮਿਊਜ਼ਿਕ ਤਾਂ ਸਾਡੇ ਸਮੇਂ ਵਿੱਚ ਹੁੰਦਾ ਸੀ, ਹੁਣ ਤਾਂ ਜੋ ਬਣਦਾ ਹੈ, ਉਹ ਸਿਰਫ ਸ਼ੋਰ-ਸ਼ਰਾਬਾ ਹੁੰਦਾ ਹੈ। ਹੁੰਦਾ ਕੀ ਹੈ ਕਿ ਬੱਚਾ ਆ ਕੇ ਤੁਹਾਨੂੰ ਕੋਈ ਗੱਲ ਦੱਸਦਾ ਹੈ, ਉਹ ਦੱਸਦਾ ਹੈ ਕਿ ਅੱਜ ਸਕੂਲ ਵਿੱਚ ਅਸੀਂ ਇਹ ਕੀਤਾ ਤਾਂ ਕਿਤੇ ਤੁਸੀਂ ਆਪਣੀ ਹੀ ਕਹਾਣੀ ਲੈ ਕੇ ਤਾਂ ਨਹੀਂ ਬੈਠ ਜਾਂਦੇ ਹੋ। ਕਿ ਓਏ ਇਹ ਤਾਂ ਅਜਿਹਾ ਹੀ, ਕੀ ਹੈ, ਕੀ ਨਵੀਂ ਚੀਜ਼ ਹੈ? ਇਹ ਤਾਂ ਵੈਸਾ ਹੀ ਹੈ। 

ਆਪਣੇ ਬੱਚੇ ਦੇ ਨਾਲ ਉਸ ਦੀ generation ਦੀਆਂ ਗੱਲਾਂ ਵਿੱਚ, ਉਤਨੀ ਹੀ ਦਿਲਚਸਪੀ ਦਿਖਾਓ, ਤੁਸੀਂ ਉਸ ਦੇ ਆਨੰਦ ਵਿੱਚ ਸ਼ਾਮਲ ਹੋਵੋਂਗੇ, ਤਾਂ ਤੁਸੀਂ ਦੇਖੋਗੇ generation gap ਕਿਵੇਂ ਖਤਮ ਹੋ ਜਾਂਦਾ ਹੈ। ਅਤੇ ਸ਼ਾਇਦ ਜੋ ਗੱਲ ਤੁਸੀਂ ਕਹਿਣਾ ਚਾਹ ਰਹੇ ਹੋ ਉਹ ਉਸ ਦੇ ਸਮਝ ਵਿੱਚ ਵੀ ਆ ਜਾਵੇ ਅਤੇ ਇਸ ਲਈ generation gap ਨੂੰ ਘੱਟ ਕਰਨ ਲਈ ਬੱਚਿਆਂ ਅਤੇ ਵੱਡਿਆਂ ਨੂੰ ਇੱਕ ਦੂਸਰੇ ਨੂੰ ਸਮਝਣਾ ਹੋਵੇਗਾ। ਖੁੱਲ੍ਹੇ ਮਨ ਨਾਲ ਗੱਪਸ਼ੱਪ ਕਰਨੀ ਹੋਵੇਗੀ, ਖੁੱਲ੍ਹ ਕੇ ਗੱਲਾਂ ਕਰਨੀਆਂ ਹੋਣਗੀਆਂ। ਸਮਝਣਾ ਹੋਵੇਗਾ, ਸੁਣਨਾ ਹੋਵੇਗਾ ਅਤੇ ਫਿਰ ਆਪਣੇ ਆਪ ਨੂੰ ਬਦਲਣ ਦੀ ਤਿਆਰੀ ਵੀ ਰੱਖਣੀ ਹੋਵੇਗੀ, ਚਲੋ ਅਸਾਮ ਤੋਂ ਇਤਨਾ ਵਧੀਆ ਸਵਾਲ ਮੈਨੂੰ ਮਿਲਿਆ, ਜਰਾ ਮੈਂ ਜ਼ਿਆਦਾ ਲੰਬਾ ਹੀ ਜਵਾਬ ਦੇ ਗਿਆ, ਲੇਕਿਨ ਮੈਨੂੰ ਅੱਛਾ ਲਗਿਆ, ਬਹੁਤ-ਬਹੁਤ ਧੰਨਵਾਦ ਬੇਟਾ। 

ਧੰਨਵਾਦ ਸਰ

Question- 12. Shreyaan Roy, Central Model School,

ਨਮਸਤੇ ਸਰ

ਨਮਸਤੇ

I amShreyaan Roy of class ten, I study in Central Model School, Barakpur, Kolkata.

Sir, in the exam season, more than exams what scares us is what happens after exams. What will happen if our result doesn't come so good. Is failure in examination is actually a fail for us in our life?

ਉੱਤਰ

ਅਰੇ ਯਾਰ ਅਜਿਹਾ ਕਿਵੇਂ ਸੋਚਦੇ ਹੋ? ਅਗਰ ਤੁਸੀਂ ਇਗਜ਼ਾਮ ਵਾਰੀਅਰ ਕਿਤਾਬ ਪੜ੍ਹਦੇ, ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਖੁਦ ਹੀ ਲੋਕਾਂ ਨੂੰ ਦੇ ਦਿੰਦੇ, ਲੇਕਿਨ ਤੁਹਾਡਾ ਸਵਾਲ ਮਹੱਤਵਪੂਰਨ ਹੈ। ਅਤੇ ਸ਼ਾਇਦ ਅਜਿਹੇ ਸਵਾਲ ਵਾਰ-ਵਾਰ ਉੱਠਦੇ ਵੀ ਹਨ। ਅਤੇ ਵਾਰ-ਵਾਰ ਜਵਾਬ ਦੇਣੇ ਵੀ ਹੁੰਦੇ ਹਨ। ਇੱਕ ਵਾਰ ਕਹਿਣ ਨਾਲ ਗੱਲ ਬਣਨ ਵਾਲੀ ਨਹੀਂ ਹੈ। 

ਅਤੇ ਮੈਂ ਇਹ ਗੱਲ ਪੂਰੇ ਖੁੱਲ੍ਹੇ ਮਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਦੁਰਭਾਗ ਨਾਲ ਸਿੱਖਿਆ ਦੇ ਖੇਤਰ ਵਿੱਚ ਅਤੇ ਪਰਿਵਾਰਕ ਜੀਵਨ ਵਿੱਚ ਸੋਚਣ ਦਾ ਦਾਇਰਾ ਇੰਨਾ ਸਿਮਟ ਗਿਆ ਹੈ, ਪਰੀਖਿਆ ਵਿੱਚ ਤੁਹਾਡੇ ਜੋ ਨੰਬਰ ਆਏ, ਉਹ ਤੁਹਾਡੀ ਯੋਗਤਾ ਦਾ ਪੈਮਾਨਾ ਨਹੀਂ ਹੋ ਸਕਦੇ। ਭਾਰਤ ਹੀ ਨਹੀਂ, ਦੁਨੀਆ ਵਿੱਚ ਤੁਸੀਂ ਅਜਿਹੇ ਬਹੁਤ ਸਾਰੇ ਸਫਲ ਲੋਕਾਂ ਨੂੰ ਦੇਖੋਗੇ ਜੋ ਕਲਾਸ ਵਿੱਚ ਨੰਬਰਾਂ ਵਿੱਚ ਭਲੇ  ਅੱਛੇ   ਨਹੀਂ ਸਨ, ਲੇਕਿਨ ਅੱਜ ਉਹ ਆਪਣੇ ਫੀਲਡ ਵਿੱਚ ਸਰਬਸ੍ਰੇਸ਼ਠ ਹਨ। ਇਹ ਪਰੀਖਿਆ ਸਿਰਫ ਇੱਕ ਪੜਾਅ ਹੈ। ਇਸ ਪਰੀਖਿਆ ਵਿੱਚ ਨੰਬਰ ਘੱਟ ਆਉਣ ਦਾ ਮਤਲਬ, ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ। 

ਹਾਂ, ਭਵਿੱਖ ਵਿੱਚ ਤੁਹਾਨੂੰ ਜਿਸ ਇੱਕ ਚੀਜ਼ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਹੈ, ਉਸ ਬਾਰੇ, ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਇੱਕ ਇਹ ਨਵੀਂ ਤਰ੍ਹਾਂ ਦੀ ਕੁਰੀਤੀ ਆ ਰਹੀ ਹੈ ਸਮਾਜ ਵਿੱਚ, ਜਿਸ ਨੂੰ ਅਸੀਂ destination fever ਕਹਿ ਸਕਦੇ ਹਾਂ। ਮਤਲਬ, ਦੂਜੇ ਅਗਰ ਕਿਸੇ ਇੱਕ Destination ‘ਤੇ ਹੈ ਤਾਂ ਉਨ੍ਹਾਂ ਨੂੰ ਦੇਖ ਕੇ ਆਪਣਾ Direction ਤੈਅ ਕਰਨਾ। ਤੁਹਾਡਾ ਕੋਈ ਰਿਸ਼ਤੇਦਾਰ ਕਿਤੇ ਜਾ ਕੇ ਸਫਲ ਹੋਇਆ, ਤੁਹਾਨੂੰ ਲਗਦਾ ਹੈ ਉੱਥੇ ਜਾ ਕੇ ਤੁਸੀਂ ਵੀ ਸਫਲ ਹੋ ਜਾਵੋਗੇ। ਕੋਈ ਅਸਫਲ ਹੋਇਆ ਤਾਂ ਤੁਹਾਨੂੰ ਲਗਦਾ ਹੈ ਅਸੀਂ ਵੀ ਉਸੇ ਫੀਲਡ ਵਿੱਚ ਗਏ ਤਾਂ ਅਸਫਲ ਹੋ ਜਾਵਾਂਗੇ। ਸਾਨੂੰ ਲਗਦਾ ਹੈ ਉਹ ਸਟੂਡੈਂਟ ਇਸ ਦਿਸ਼ਾ ਵਿੱਚ ਗਿਆ, ਇਸ ਖੇਤਰ ਵਿੱਚ ਗਿਆ, ਇਹ ਬਣਿਆ, ਉਸ ਖੇਤਰ ਵਿੱਚ ਉਸ ਨੇ ਇਹ ਨਾਮ ਕਮਾਇਆ, ਤਾਂ ਅਸੀਂ ਵੀ ਉਹੀ ਕਰਾਂਗੇ, ਤਦ ਸਾਡਾ ਜੀਵਨ ਸਫਲ ਹੋਵੇਗਾ। ਇਹ ਸੋਚ ਸਹੀ ਨਹੀਂ ਹੈ ਦੋਸਤੋ। ਇਸੇ ਸੋਚ ਦਾ ਪਰਿਣਾਮ ਹੈ ਕਿ ਬਹੁਤ ਸਾਰੇ students ਇਤਨੇ ਤਣਾਅ ਵਿੱਚ ਜੀ ਰਹੇ ਹਨ। 

ਤੁਸੀਂ ਜੋ ਪੜ੍ਹਦੇ ਹੋ, ਉਹ ਤੁਹਾਡੇ ਜੀਵਨ ਦੀ ਸਫਲਤਾ ਅਤੇ ਵਿਫਲਤਾ ਦਾ ਪੈਮਾਨਾ ਸਿਰਫ ਇਹੀ ਇੱਕਮਾਤਰ ਨਹੀਂ ਹੋ ਸਕਦਾ। ਤੁਸੀਂ ਜੋ ਜੀਵਨ ਵਿੱਚ ਕਰੋਗੇ, ਉਹ ਤੁਹਾਡੀ ਸਫਲਤਾ ਅਤੇ ਅਸਫਲਤਾ ਨੂੰ ਤੈਅ ਕਰਨਗੇ। ਤੁਸੀਂ ਲੋਕਾਂ ਦੇ ਪ੍ਰੈਸ਼ਰ, ਸੋਸਾਇਟੀ ਦੇ ਪ੍ਰੈਸ਼ਰ, ਮਾਤਾ-ਪਿਤਾ ਦੇ ਪ੍ਰੈਸ਼ਰ, ਇੰਨ੍ਹਾਂ ਸਭ ਤੋਂ ਬਾਹਰ ਨਿਕਲੋ। 

ਕਈ ਵਾਰ ਸਾਨੂੰ potential ਨੂੰ ਜਾਣਨ ਦੇ ਲਈ ਮੈਦਾਨ ਵਿੱਚ ਕੁੱਦਣਾ ਹੀ ਪੈਂਦਾ ਹੈ। ਮੈਨੂੰ ਲਗਦਾ ਹੈ ਕਿ ਤੁਹਾਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ। 

ਸਾਥੀਓ, ਮੈਨੂੰ ਬਹੁਤ ਅੱਛਾ ਲਗਿਆ, ਤੁਸੀਂ ਸਭ ਨੂੰ virtually ਮਿਲਣ ਦਾ ਮੈਨੂੰ ਮੌਕਾ ਮਿਲਿਆ। ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਕਈ ਮੈਨੂੰ ਬਹੁਤ ਆਨੰਦ ਆਇਆ। ਤੁਹਾਡੇ ਸਭ ਨਾਲ ਗੱਲ ਕਰਨਾ ਮੇਰੇ ਲਈ ਵੀ ਇੱਕ ਉਮੰਗ ਤੋਂ ਘੱਟ ਨਹੀਂ ਹੁੰਦਾ ਹੈ। ਆਨੰਦ ਤੋਂ ਘੱਟ ਨਹੀਂ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਆਪ ਸਾਰਿਆਂ ਨੂੰ ਵੀ ਜ਼ਰੂਰ ਉਸ ਵਿੱਚੋਂ ਕੁਝ ਨਾ ਕੁਝ ਗੱਲਾਂ ਕੰਮ ਆਉਣਗੀਆਂ। ਜ਼ਰੂਰੀ ਨਹੀਂ ਹੈ ਕਿ ਮੈਂ ਜੋ ਕਿਹਾ ਹੈ ਉਸੇ ‘ਤੇ ਚਲਣਾ ਚਾਹੀਦਾ ਹੈ। ਸੋਚੋ, ਆਪਣੇ ਤਰੀਕੇ ਨਾਲ ਸੋਚੋ, 

ਸਾਥੀਓ, ਅੱਜ ਮੈਂ ਤੁਹਾਨੂੰ ਇੱਕ ਵੱਡੇ ਇਗਜ਼ਾਮ ਦੇ ਲਈ ਤਿਆਰ ਕਰਨਾ ਚਾਹੁੰਦਾ ਹਾਂ। ਇਹ ਵੱਡਾ ਇਗਜ਼ਾਮ ਹੈ ਜਿਸ ਵਿੱਚ ਸਾਨੂੰ ਸ਼ਤ-ਪ੍ਰਤੀਸ਼ਤ marks ਲੈ ਕੇ ਪਾਸ ਹੋਣਾ ਹੀ ਹੈ। ਇਹ ਹੈ- ਆਪਣੇ ਭਾਰਤ ਨੂੰ ਆਤਮਨਿਰਭਰ ਬਣਾਉਣਾ। 

ਇਹ ਹੈ- Vocal for Local ਨੂੰ ਜੀਵਨ ਮੰਤਰ ਬਣਾਉਣਾ। 

ਮੇਰੀ ਇੱਕ ਤਾਕੀਦ ਹੈ, ਜਦੋਂ ਤੁਹਾਡੀਆਂ ਬੋਰਡ ਪਰੀਖਿਆਵਾਂ ਸਮਾਪਤ ਹੋ ਜਾਣ ਤਾਂ ਪਰਿਵਾਰ ਦੇ ਲੋਕਾਂ ਦੇ ਨਾਲ ਮਿਲ ਕੇ ਇੱਕ ਲਿਸਟ ਬਣਾਉ। ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਜਿਨ੍ਹਾਂ ਚੀਜ਼ਾਂ ਦਾ ਉਪਯੋਗ ਕਰ ਰਹੇ ਹੋ, ਉਨ੍ਹਾਂ ਵਿੱਚੋਂ ਕਿੰਨੀਆਂ ਚੀਜ਼ਾਂ ਵਿਦੇਸ਼ੀ ਧਰਤੀ ‘ਤੇ ਬਣੀਆਂ ਹਨ ਅਤੇ ਕਿੰਨੀਆਂ ਚੀਜ਼ਾਂ ਵਿੱਚ ਭਾਰਤ ਮਾਂ ਦੀ ਮਿੱਟੀ ਦੀ ਸੁਗੰਧ ਹੈ, ਕਿੰਨੀਆਂ ਚੀਜ਼ਾਂ ਕਿਸੇ ਦੇਸ਼ਵਾਸੀ ਦੀ ਮਿਹਨਤ ਨਾਲ ਬਣੀਆਂ ਹਨ। 

ਇਸ ਦੇ ਇਲਾਵਾ ਇਗਜ਼ਾਮ ਦੇ ਬਾਅਦ ਦੇ ਲਈ ਇੱਕ task ਤੁਹਾਨੂੰ ਦੇਣਾ ਚਾਹੁੰਦਾ ਹਾਂ। ਤੁਸੀਂ ਸਭ ਜਾਣਦੇ ਹੋ ਕਿ ਸਾਡਾ ਦੇਸ਼ ਆਜ਼ਾਦੀ ਦੇ 75 ਸਾਲ ਦੇ ਸਬੰਧ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।  ਅੰਮ੍ਰਿਤ  ਮਹੋਤਸਵ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਬਾਰੇ ਤੁਸੀਂ ਸਾਰੇ ਲੋਕ ਜਾਣੋ, ਆਜ਼ਾਦੀ ਦੀ ਲੜਾਈ ਬਾਰੇ ਜਾਣੋ, ਇਸ ਦੇ ਲਈ ਦੇਸ਼ ਨੇ ਇੱਕ ਅਭਿਯਾਨ ਸ਼ੁਰੂ ਕੀਤਾ ਹੈ। ਤੁਹਾਨੂੰ ਇਸ ਅਭਿਯਾਨ ਨਾਲ ਜੁੜਨਾ ਹੈ। ਤੁਸੀਂ ਆਪਣੇ ਰਾਜ ਦੀ ਆਜ਼ਾਦੀ ਦੀ ਲੜਾਈ ਨਾਲ ਜੁੜੀਆਂ 75 ਘਟਨਾਵਾਂ ਖੋਜ ਕੇ ਕੱਢੋ। ਇਹ ਕਿਸੇ ਵਿਅਕਤੀ ਦੇ ਸੰਘਰਸ਼ ਵਿੱਚ ਜੁੜੀਆਂ ਹੋ ਸਕਦੀਆਂ ਹਨ, ਕਿਸੇ ਕ੍ਰਾਂਤੀਵੀਰ ਨਾਲ ਜੁੜੀਆਂ ਹੋ ਸਕਦੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਤੁਸੀਂ ਮਾਂ ਬੋਲੀ ਵਿੱਚ ਵਿਸਤਾਰ ਨਾਲ ਲਿਖੋ। ਇਸ ਦੇ ਇਲਾਵਾ ਹਿੰਦੀ-ਇੰਗਲਿਸ਼ ਵਿੱਚ ਲਿਖ ਸਕੋ ਤਾਂ ਇਹ ਵੀ ਅੱਛਾ ਹੋਵੇਗਾ। 

ਤੁਸੀਂ ਇਸ ਨੂੰ ਸਾਲ ਭਰ ਦਾ project ਬਣਾਉ ਅਤੇ digital ਤਰੀਕੇ ਨਾਲ ਇਸ ਨੂੰ ਕਿਵੇਂ ਕਰੀਏ, ਇਸ ਦੇ ਲਈ ਆਪਣੇ ਟੀਚਰਸ ਤੋਂ ਵੀ guidance ਲਉ। ਤੁਸੀਂ ਆਪਣੇ ਟੀਚਰਸ ਨਾਲ ਗੱਲ ਕਰੋ, ਆਪਣੇ parents ਨਾਲ, ਦਾਦੀ-ਦਾਦਾ ਨਾਲ ਗੱਲ ਕਰੋ, ਤੁਸੀਂ ਕੀ ਕਰ ਸਕਦੇ ਹੋ, ਇਸ ‘ਤੇ ਚਰਚਾ ਕਰੋ. 

ਸਾਥੀਓ, ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਲਿਖਿਆ ਹੈ-

 “ਮੈਂਨੇ ਸਵਪਨ ਦੇਖਾ ਕਿ ਜੀਵਨ ਆਨੰਦ ਹੈ

ਮੈਂ ਜਾਗਾ ਔਰ ਪਾਯਾ ਕਿ ਜੀਵਨ ਸੇਵਾ ਹੈ

ਮੈਂਨੇ ਸੇਵਾ ਕੀ ਔਰ ਪਾਯਾ ਕਿ ਸੇਵਾ ਮੇਂ ਹੀ ਆਨੰਦ ਹੈ”

( "मैंने स्वप्न देखा कि जीवन आनंद है

मैं जागा और पाया कि जीवन सेवा है

मैंने सेवा की और पाया कि सेवा में ही आनंद है")

ਆਪ ਖੁਦ ਵੀ ਦੇਖੋ, ਜਦੋਂ ਸਾਡੀਆਂ ਇੱਛਾਵਾਂ, ਸਾਡੇ ਲਕਸ਼, ਦੇਸ਼ ਦੀ ਸੇਵਾ ਨਾਲ ਜੁੜ ਜਾਂਦੇ ਹਨ, ਤਾਂ ਅਸੀਂ ਕਰੋੜਾਂ ਜੀਵਨਾਂ ਨਾਲ ਜੁੜ ਜਾਂਦੇ ਹਾਂ। ਇਸ ਲਈ, ਵੱਡੇ ਸੁਪਨੇ ਰੱਖਣੇ ਹਨ, ਦੇਸ਼ ਲਈ ਸੋਚਣਾ ਹੈ। ਮੈਨੂੰ ਪੂਰਾ ਭਰੋਸਾ ਹੈ, ਤੁਸੀਂ ਇਹ ਇਗਜ਼ਾਮ ਬਹੁਤ  ਅੱਛੇ  marks ਨਾਲ ਪਾਸ ਕਰੋਗੇ, ਉਸ ਦੇ ਬਾਅਦ ਜੀਵਨ ਵਿੱਚ ਬਹੁਤ ਅੱਗੇ ਜਾਉਗੇ। ਇਸ ਲਈ, ਖੂਬ ਪੜ੍ਹੋ, ਖੂਬ ਖੇਡੋ, ਖੂਬ ਮਸਤੀ ਕਰੋ, ਰਿਜ਼ਲਟ ਦੇ ਬਾਅਦ ਮੈਨੂੰ ਆਪਣੇ ਸੰਦੇਸ਼ ਵੀ ਜ਼ਰੂਰ ਭੇਜਿਓ। ਮੈਨੂੰ ਇੰਤਜ਼ਾਰ ਰਹੇਗਾ। 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਸਾਰੇ ਮੇਰੇ ਯੁਵਾ ਸਾਥੀਆਂ ਦਾ ਨੰਨ੍ਹੇ-ਨੰਨ੍ਹੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ!

ਅਨੇਕ-ਅਨੇਕ ਸ਼ੁਭਕਾਮਨਾਵਾਂ।

 

****************

 

ਡੀਐੱਸ/ਵੀਜੇ/ਏਕੇ



(Release ID: 1710636) Visitor Counter : 423