ਪ੍ਰਧਾਨ ਮੰਤਰੀ ਦਫਤਰ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਬੈਠਕ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 APR 2021 3:16PM by PIB Chandigarh

ਨਮਸਕਾਰ!

 

ਕਮੇਟੀ ਦੇ ਸਾਰੇ ਸਨਮਾਨਿਤ ਮੈਂਬਰ ਸਾਹਿਬਾਨ , ਅਤੇ ਸਾਥੀਓ! ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌਵੇਂ ਪ੍ਰਕਾਸ਼ ਪੁਰਬ ਦਾ ਇਹ ਅਵਸਰ ਇੱਕ ਅਧਿਆਤਮਕ ਸੁਭਾਗ ਵੀ ਹੈ, ਅਤੇ ਇੱਕ ਰਾਸ਼ਟਰੀ ਕਰਤੱਵ ਵੀ ਹੈ। ਇਸ ਵਿੱਚ ਅਸੀਂ ਆਪਣਾ ਕੁਝ ਯੋਗਦਾਨ ਦੇ ਸਕੀਏ, ਇਹ ਗੁਰੂ ਕਿਰਪਾ ਅਸੀਂ ਸਭ ਤੇ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਨਾਲ ਲੈ ਕੇ ਆਪਣੇ ਇਨ੍ਹਾਂ ਪ੍ਰਯਤਨਾਂ ਨੂੰ ਅੱਗੇ ਵਧਾ ਰਹੇ ਹਾਂ।

 

ਹੁਣੇ ਇੱਥੇ ਗ੍ਰਹਿ ਮੰਤਰੀ ਜੀ ਨੇ ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਮੇਟੀ ਦੇ ਵਿਚਾਰਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਜੋ ਵੀ ਸੁਝਾਅ ਆਏ ਸਨ, ਉਸ ਨੂੰ ਰੱਖਿਆ ਗਿਆ ਸੀ। ਪ੍ਰੈਜੈਂਟੇਸ਼ਨ ਵਿੱਚ ਵੀ ਪੂਰੇ ਸਾਲ ਦੀ ਕਾਰਜ-ਯੋਜਨਾ ਦੇ ਸਬੰਧ ਵਿੱਚ ਇੱਕ ਲਚੀਲੀ ਰੂਪਰੇਖਾ ਸੀ, ਜਿਸ ਵਿੱਚ ਕਾਫੀ ਸੁਧਾਰ ਦੀਆਂ ਵੀ ਸੰਭਾਵਨਾਵਾਂ ਹਨ, ਨਵੇਂ-ਨਵੇਂ ਵਿਚਾਰਾਂ ਦੀਆਂ ਵੀ ਸੰਭਾਵਨਾਵਾਂ ਹਨ।

 

ਆਪ ਮੈਂਬਰਾਂ ਦੇ ਵੱਲੋਂ ਵੀ ਬਹੁਤ ਹੀ ਬਹੁਮੁੱਲੇ ਸੁਝਾਅ ਮਿਲੇ ਹਨ, ਬਹੁਤ ਹੀ ਮੌਲਿਕ ਸੁਝਾਅ ਮਿਲੇ ਹਨ ਅਤੇ ਇਹ ਗੱਲ ਸਹੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਸਾਨੂੰ ਇਸ ਅਵਸਰ ਦਾ ਲਾਭ ਲੈਂਦੇ ਹੋਏ ਸਾਡੇ ਦੇਸ਼ ਦਾ ਜੋ ਮੂਲ ਚਿੰਤਨ ਹੈ, ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਹ ਸਾਡੇ ਲਈ ਬਹੁਤ ਵੱਡਾ ਅਵਸਰ ਹੈ। ਵੈਸੇ ਇਸ ਕਮੇਟੀ ਵਿੱਚ ਅੱਜ ਇੱਥੇ ਬਹੁਤ ਵੱਡੀ ਮਾਤਰਾ ਵਿੱਚ ਸਾਰੇ ਮਾਣਯੋਗ ਮੈਂਬਰ ਹਨ, ਸਭ ਨੂੰ ਆਪਣੀ ਗੱਲ ਦੱਸਣ ਦਾ ਅਵਸਰ ਨਹੀਂ ਮਿਲਿਆ ਹੈ ਲੇਕਿਨ ਮੈਨੂੰ ਪੂਰਾ ਭਰੋਸਾ ਹੈ ਕਿ ਸਾਰੇ ਮਾਣਯੋਗ ਮੈਂਬਰ ਇਨ੍ਹਾਂ ਵਿਚਾਰਾਂ ਨੂੰ ਲਿਖਤੀ ਰੂਪ ਵਿੱਚ ਭੇਜਣਗੇ ਤਾਕਿ ਇਸ ਨੂੰ ਹੋਰ ਸਮ੍ਰਿੱਧ ਬਣਾਇਆ ਜਾ ਸਕੇ ਅਤੇ ਚੰਗੀ ਕਾਰਜ-ਯੋਜਨਾ ਕਰਕੇ ਸਾਲ ਭਰ ਲਈ ਇਸ ਕੰਮ ਨੂੰ ਅੱਗੇ ਲੈ ਜਾਈਏ।

 

ਸਾਥੀਓ,

 

ਬੀਤੀਆਂ ਚਾਰ ਸ਼ਤਾਬਦੀਆਂ ਵਿੱਚ ਭਾਰਤ ਦਾ ਕੋਈ ਵੀ ਕਾਲਖੰਡ, ਕੋਈ ਵੀ ਦੌਰ ਅਜਿਹਾ ਨਹੀਂ ਰਿਹਾ ਜਿਸ ਦੀ ਕਲਪਨਾ ਅਸੀਂ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਭਾਵ ਦੇ ਬਿਨਾ ਕਰ ਸਕਦੇ ਹੋਈਏ! ਨੌਵੇਂ ਗੁਰੂ ਦੇ ਤੌਰ ਤੇ ਅਸੀਂ ਸਾਰੇ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਾਂ। ਆਪ ਸਭ ਉਨ੍ਹਾਂ ਦੇ ਜੀਵਨ ਦੇ ਪੜਾਵਾਂ ਤੋਂ ਜਾਣੂ ਹੋ ਲੇਕਿਨ ਦੇਸ਼ ਦੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਦੇ ਬਾਰੇ ਜਾਣਨਾ, ਉਨ੍ਹਾਂ ਨੂੰ ਸਮਝਣਾ ਵੀ ਉਤਨਾ ਹੀ ਜ਼ਰੂਰੀ ਹੈ।

 

ਸਾਥੀਓ,

 

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਜੀ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਡੀ ਸਿੱਖ ਗੁਰੂ ਪਰੰਪਰਾ ਆਪਣੇ ਆਪ ਵਿੱਚ ਇੱਕ ਸੰਪੂਰਨ ਜੀਵਨ ਦਰਸ਼ਨ ਰਹੀ ਹੈ। ਇਹ ਸੁਭਾਗ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਗੁਰੂ ਤੇਗ਼ ਬਹਾਦਰ ਜੀ ਦਾ ਚਾਰ ਸੌਵਾਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਮਨਾਉਣ ਦਾ ਅਵਸਰ ਸਾਡੀ ਸਰਕਾਰ ਨੂੰ ਮਿਲਿਆ ਹੈ। ਪੂਰਾ ਵਿਸ਼ਵ ਜੇਕਰ ਜੀਵਨ ਦੀ ਸਾਰਥਕਤਾ ਨੂੰ ਸਮਝਣਾ ਚਾਹੇ ਤਾਂ ਸਾਡੇ ਗੁਰੂਆਂ ਦੇ ਜੀਵਨ ਨੂੰ ਦੇਖ ਬਹੁਤ ਅਸਾਨੀ ਨਾਲ ਸਮਝ ਸਕਦਾ ਹੈ। ਉਨ੍ਹਾਂ ਦੇ ਜੀਵਨ ਵਿੱਚ ਉੱਚਤਮ ਤਿਆਗ ਵੀ ਸੀ, ਧੀਰਜ ਵੀ ਸੀ। ਉਨ੍ਹਾਂ ਦੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਵੀ ਸੀ, ਅਧਿਆਤਮਕ ਉਚਾਈ ਵੀ ਸੀ।

 

ਸਾਥੀਓ,

 

ਗੁਰੂ ਤੇਗ਼ ਬਹਾਦਰ ਜੀ ਨੇ ਕਿਹਾ ਹੈ- ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ।। ਅਰਥਾਤ, ਸੁਖ-ਦੁਖ, ਮਾਨ-ਅਪਮਾਨ ਇਨ੍ਹਾਂ ਸਭ ਵਿੱਚ ਇੱਕੋ ਜਿਹਾ ਰਹਿੰਦੇ ਹੋਏ ਸਾਨੂੰ ਆਪਣਾ ਜੀਵਨ ਜਿਊਣਾ ਚਾਹੀਦਾ ਹੈ। ਉਨ੍ਹਾਂ ਨੇ ਜੀਵਨ ਦੇ ਉਦੇਸ਼ ਵੀ ਦੱਸੇ ਹਨ, ਉਸ ਦਾ ਮਾਰਗ ਵੀ ਦਿਖਾਇਆ ਹੈ। ਉਨ੍ਹਾਂ ਨੇ ਸਾਨੂੰ ਰਾਸ਼ਟਰ ਸੇਵਾ ਦੇ ਨਾਲ ਹੀ ਜੀਵਸੇਵਾ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਨੇ ਸਮਾਨਤਾ, ਸਮਰਸਤਾ ਅਤੇ ਤਿਆਗ ਦਾ ਮੰਤਰ ਸਾਨੂੰ ਦਿੱਤਾ ਹੈ। ਇਨ੍ਹਾਂ ਹੀ ਮੰਤਰਾਂ ਨੂੰ ਖੁਦ ਜੀਉਣਾ, ਅਤੇ ਜਨ-ਜਨ ਤੱਕ ਪਹੁੰਚਾਉਣਾ ਇਹ ਅਸੀਂ ਸਭ ਦਾ ਕਰਤੱਵ ਹੈ।

 

ਸਾਥੀਓ,

 

ਜਿਵੇਂ ਇੱਥੇ ਚਰਚਾ ਵੀ ਹੋਈ, ਚਾਰ ਸੌਵੇਂ ਪ੍ਰਕਾਸ਼ ਪੁਰਬ ਤੇ ਸਾਲ ਭਰ ਦੇਸ਼ ਵਿੱਚ ਆਯੋਜਨ ਹੋਣੇ ਚਾਹੀਦੇ ਹਨ ਅਤੇ ਵਿਸ਼ਵ ਵਿੱਚ ਵੀ ਸਾਨੂੰ ਅਧਿਕਤਮ ਲੋਕਾਂ ਤੱਕ ਪਹੁੰਚਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਸਿੱਖ ਪਰੰਪਰਾ ਨਾਲ ਜੁੜੇ ਜੋ ਵੀ ਤੀਰਥਸਥਾਨ ਹਨ, ਜੋ ਸ਼ਰਧਾ ਸਥਾਨ ਹਨ, ਉਹ ਇਨ੍ਹਾਂ ਗਤੀਵਿਧੀਆਂ ਨੂੰ ਹੋਰ ਊਰਜਾ ਦੇਣਗੇ। ਗੁਰੂ ਤੇਗ਼ ਬਹਾਦਰ ਜੀ ਦੇ ਸ਼ਬਦ, ਉਨ੍ਹਾਂ ਦੇ ਰਾਗਾਂ ਦਾ ਭਜਨ, ਉਨ੍ਹਾਂ ਨਾਲ ਜੁੜਿਆ ਸਾਹਿਤ, ਸੱਭਿਆਚਾਰਕ ਪ੍ਰੋਗਰਾਮ, ਇਹ ਜਨ-ਜਨ ਨੂੰ ਪ੍ਰੇਰਣਾ ਦੇਣਗੇ। ਇਨ੍ਹਾਂ ਵਿੱਚ ਡਿਜੀਟਲ ਟੈਕਨੋਲੋਜੀ ਦਾ ਉਪਯੋਗ ਹੋਣ ਨਾਲ ਇਹ ਸੰਦੇਸ਼ ਪੂਰੇ ਵਿਸ਼ਵ ਵਿੱਚ ਨਵੀਂ ਪੀੜ੍ਹੀ ਤੱਕ ਅਸਾਨੀ ਨਾਲ ਪਹੁੰਚ ਸਕੇਗਾ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਅਧਿਕਤਮ ਮੈਂਬਰਾਂ ਨੇ ਇਹ ਡਿਜੀਟਲ ਟੈਕਨੋਲੋਜੀ ਦਾ ਮੈਕਸੀਮਮ ਉਪਯੋਗ ਕਰਨ ਦਾ ਸੁਝਾਅ ਰੱਖਿਆ ਹੈ, ਇਹ ਆਪਣੇ ਆਪ ਵਿੱਚ ਬਦਲਦੇ ਹੋਏ ਭਾਰਤ ਦੀ ਤਸਵੀਰ ਵੀ ਹੈ। ਇਨ੍ਹਾਂ ਸਾਰੇ ਪ੍ਰਯਤਨਾਂ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੈ।

 

ਸਾਥੀਓ,

 

ਇਸ ਪੂਰੇ ਆਯੋਜਨ ਵਿੱਚ ਸਾਨੂੰ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਨਾਲ ਹੀ ਸਮੁੱਚੀ ਗੁਰੂ ਪਰੰਪਰਾ ਨੂੰ ਵੀ ਵਿਸ਼ਵ ਤੱਕ ਲੈ ਕੇ ਜਾਣਾ ਚਾਹੀਦਾ ਹੈ। ਕਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਅੱਜ ਸਿੱਖ ਸਮੁਦਾਇ ਦੇ ਲੋਕ, ਅਤੇ ਸਾਡੇ ਗੁਰੂਆਂ ਦੇ ਅਸੀਂ ਸਭ ਕਰੋੜਾਂ ਅਨੁਯਾਈ ਉਨ੍ਹਾਂ ਦੇ ਪਦਚਿੰਨ੍ਹਾਂ ਤੇ ਚਲ ਰਹੇ ਹਾਂ, ਕਿਵੇਂ ਸਿੱਖ ਸਮਾਜ ਸੇਵਾ ਦੇ ਇੰਨੇ ਵੱਡੇ-ਵੱਡੇ ਕੰਮ ਕਰ ਰਿਹਾ ਹੈ, ਕਿਵੇਂ ਸਾਡੇ ਗੁਰਦੁਆਰੇ ਮਾਨਵ-ਸੇਵਾ ਦੇ ਜਾਗ੍ਰਿਤ ਕੇਂਦਰ ਹਨ, ਇਹ ਸੰਦੇਸ਼ ਅਸੀਂ ਅਗਰ ਪੂਰੇ ਵਿਸ਼ਵ ਤੱਕ ਲੈ ਕੇ ਜਾਵਾਂਗੇ ਤਾਂ ਅਸੀਂ ਮਾਨਵਤਾ ਨੂੰ ਬਹੁਤ ਵੱਡੀ ਪ੍ਰੇਰਣਾ ਦੇ ਸਕਾਂਗੇ। ਮੈਂ ਚਾਹਾਂਗਾ ਕਿ ਇਸ ਤੇ ਖੋਜ ਕਰਕੇ ਇਸ ਨੂੰ documented ਵੀ ਕੀਤਾ ਜਾਵੇ।

 

ਸਾਡੇ ਇਹ ਪ੍ਰਯਤਨ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਪਥਪ੍ਰਦਰਸ਼ਨ ਕਰਨਗੇ। ਇਹੀ ਗੁਰੂ ਤੇਗ਼ ਬਹਾਦਰ ਜੀ ਸਮੇਤ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਸਾਡੀ ਸ਼ਰਧਾਂਜਲੀ ਵੀ ਹੋਵੇਗੀ, ਇੱਕ ਪ੍ਰਕਾਰ ਨਾਲ ਕਾਰਯਾਂਜਲੀ ਵੀ ਹੋਵੇਗੀ। ਇਹ ਵੀ ਅਹਿਮ ਹੈ ਕਿ ਇਸੇ ਮਹੱਤਵਪੂਰਨ ਸਮੇਂ ਵਿੱਚ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵੀ ਮਨਾ ਰਿਹਾ ਹੈ, ਸਾਡੀ ਆਜ਼ਾਦੀ ਨੂੰ 75 ਵਰ੍ਹੇ ਹੋ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਗੁਰੂ ਅਸ਼ੀਰਵਾਦ ਨਾਲ ਅਸੀਂ ਆਪਣੇ ਹਰ ਆਯੋਜਨਾਂ ਵਿੱਚ ਜ਼ਰੂਰ ਸਫਲ ਹੋਵਾਂਗੇ। ਆਪ ਸਭ ਦੇ ਉੱਤਮ ਸੁਝਾਵਾਂ ਦੇ ਲਈ ਤੁਹਾਡਾ ਬਹੁਤ ਆਭਾਰੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਸਰਗਰਮ ਸਹਿਯੋਗ ਇਸ ਮਹਾਨ ਪਰੰਪਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੈ ਜਾਣ ਵਿੱਚ ਬਹੁਤ ਵੱਡਾ ਯੋਗਦਾਨ ਦੇਵੇਗਾ। ਮੈਂ ਇਸ ਪਾਵਨ ਪੁਰਬ ਵਿੱਚ ਗੁਰੂਆਂ ਦੀ ਸੇਵਾ ਦਾ ਜੋ ਸਾਨੂੰ ਸੁਭਾਗ ਮਿਲਿਆ ਹੈ, ਇਹ ਸਾਡਾ ਗੌਰਵ ਹੈ।

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਬੀਐੱਮ


(Release ID: 1710537) Visitor Counter : 212