ਮੰਤਰੀ ਮੰਡਲ

ਭਾਰਤ ਅਤੇ ਜਪਾਨ ਦਰਮਿਆਨ ਅਕਾਦਮਿਕ ਅਤੇ ਖੋਜ ਸਹਿਯੋਗ ਅਤੇ ਪਰਸਪਰ ਅਦਾਨ- ਪ੍ਰਦਾਨ ਲਈ ਇੱਕ ਸਹਿਮਤੀ ਪੱਤਰ

Posted On: 07 APR 2021 3:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਭਾਰਤ ਸਰਕਾਰ ਦੇ ਪੁਲਾੜ ਵਿਭਾਗ ਦੀ ਨੈਸ਼ਨਲ ਐਟਮੋਸਫਿਰਿਕ ਰਿਸਰਚ ਲੈਬਾਰਟਰੀ (ਐੱਨਏਆਰਐੱਲ) ਅਤੇ ਜਪਾਨ ਦੇ ਕਯੋਟੋ ਦੀ ਕਯੋਟੋ ਯੂਨੀਵਰਸਿਟੀ, ਦੇ ਰਿਸਰਚ ਇੰਸਟੀਟਿਊਟ ਫਾਰ ਸਸਟੇਨੈਬਲ ਹਿਊਮਨੋਸਫੇਅਰ (ਆਰਆਈਐੱਸਐੱਚ) ਦੇ ਦਰਮਿਆਨ 4 ਨਵੰਬਰ 2020 ਅਤੇ 11 ਨਵੰਬਰ 2020 ਨੂੰ ਸਬੰਧਿਤ ਸੰਸਥਾਨਾਂ ਦਰਮਿਆਨ ਅਕਾਦਮਿਕ ਅਤੇ ਖੋਜ ਸਹਿਯੋਗ ਅਤੇ ਪਰਸਪਰ ਅਦਾਨ -ਪ੍ਰਦਾਨ ਲਈ ਇੱਕ ਸਹਿਮਤੀ ਪੱਤਰ ‘ਤੇ ਹੋਏ ਹਸਤਾਖਰ ਦੀ ਜਾਣਕਾਰੀ ਦਿੱਤੀ ਗਈ ।

ਉਦੇਸ਼

· ਇਸ ਸਹਿਮਤੀ ਪੱਤਰ ਰਾਹੀਂ ਐੱਨਏਆਰਐੱਲ ਅਤੇ ਆਰਆਈਐੱਸਐੱਚ ਦੇ ਦਰਮਿਆਨ ਖੋਜ ਸੁਵਿਧਾ ਦਾ ਉਪਯੋਗ ਕਰਦੇ ਹੋਏ ਵਾਯੂਮੰਡਲੀ ਵਿਗਿਆਨ ਅਤੇ ਟੈਕਨੋਲਜੀ, ਤਾਲਮੇਲੀ ਵਿਗਿਆਨਕ ਪ੍ਰਯੋਗਾਂ/ਮੁਹਿੰਮਾਂ ਅਤੇ ਪ੍ਰਤੀਮਾਨ ਅਧਿਐਨਾਂ ਨਾਲ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਦੇ ਨਾਲ - ਨਾਲ ਵਿਗਿਆਨਕ ਵਿਸ਼ੇਸ਼ ਮੈਟੀਰੀਅਲ , ਪ੍ਰਕਾਸ਼ਨਾਵਾਂ ਅਤੇ ਸੂਚਨਾ ਦਾ ਅਦਾਨ - ਪ੍ਰਦਾਨ, ਸੰਯੁਕਤ ਖੋਜ ਬੈਠਕਾਂ ਅਤੇ ਵਰਕਸ਼ਾਪਾਂ, ਫੈਕਲਟੀ ਮੈਬਰਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਅਦਾਨ-ਪ੍ਰਦਾਨ ਨੂੰ ਜਾਰੀ ਰੱਖਿਆ ਜਾਵੇਗਾ

· ਇਸ ਸਹਿਮਤੀ ਪੱਤਰ ਰਾਹੀਂ ਜਪਾਨ ਦੇ ਸ਼ਿਗਰਾਕੀ ਵਿੱਚ ਮੱਧ-ਵਰਤੀ ਅਤੇ ਉੱਪਰੀ ਵਾਯੂਮੰਡਲ (ਐੱਮਯੂ) ਰਡਾਰ , ਇੰਡੋਨੇਸ਼ੀਆ ਦੇ ਕੋਤੋਤਾਬੰਗ ਵਿੱਚ ਭੂ-ਮੱਧਵਰਤੀ ਵਾਯੂਮੰਡਲੀ ਰਡਾਰ (ਈਏਆਰ) ਅਤੇ ਆਰਆਈਐੱਸਐੱਚ ਵਿੱਚ ਉਪਲਬਧ ਅਨੁਪੂਰਕ ਉਪਕਰਣਾਂ ਦੇ ਨਾਲ-ਨਾਲ ਐੱਨਏਆਰਐੱਲ ਵਿੱਚ ਮੈਸੋਸਫੀਅਰ-ਸਟ੍ਰੈਟੋਸਫੀਅਰ-ਟ੍ਰੌਪੋਸਫੀਅਰ (ਐੱਮਐੱਸਟੀ) ਰਡਾਰ ਅਤੇ ਉਪਲਬਧ ਅਨੁਪੂਰਕ ਉਪਕਰਣਾਂ ਜਿਹੀਆਂ ਸੁਵਿਧਾਵਾਂ ਦਾ ਪਰਸਪਰ ਉਪਯੋਗ ਕੀਤਾ ਜਾ ਸਕੇਗਾ

******

ਡੀਐੱਸ(Release ID: 1710213) Visitor Counter : 200