ਰੱਖਿਆ ਮੰਤਰਾਲਾ

ਕਜ਼ਾਕਿਸਤਾਨ ਦੇ ਰੱਖਿਆ ਮੰਤਰੀ ਦੁਵੱਲੀ ਗੱਲਬਾਤ ਲਈ ਭਾਰਤ ਦੇ ਦੌਰੇ ਤੇ

Posted On: 07 APR 2021 12:42PM by PIB Chandigarh

ਕਜ਼ਾਕਿਸਤਾਨ ਗਣਰਾਜ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਨੁਰਲਾਨ ਯੇਰਮੇਕਬਾਯੇਵ 7-10 ਅਪ੍ਰੈਲ, 2021 ਨੂੰ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਕਜ਼ਾਕ ਦੇ ਰੱਖਿਆ ਮੰਤਰੀ ਦਾ ਅੱਜ ਜੋਧਪੁਰ ਪਹੁੰਚਣ ਦਾ ਪ੍ਰੋਗਰਾਮ ਨਿਰਧਾਰਤ ਹੈ ਅਤੇ ਉਨ੍ਹਾਂ ਦੇ ਜੈਸਲਮੇਰ, ਨਵੀਂ ਦਿੱਲੀ ਅਤੇ ਆਗਰਾ ਦੀ ਯਾਤਰਾ ਕਰਨ ਦੀ ਉਮੀਦ ਹੈ, ਜਿੱਥੇ ਉਹ ਮੀਟਿੰਗਾਂ ਵਿਚ ਹਿੱਸਾ ਲੈਣਗੇ ਅਤੇ ਰੱਖਿਆ ਸੰਸਥਾਨਾਂ ਦਾ ਦੌਰਾ ਕਰਨਗੇ ।  

ਲੈਫਟੀਨੈਂਟ ਜਨਰਲ ਨੁਰਲਾਨ ਯੇਰਮੇਕਬਾਯੇਵ 09 ਅਪ੍ਰੈਲ, 2021 ਨੂੰ ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਇੱਕ ਦੁਵੱਲੀ ਬੈਠਕ ਕਰਨਗੇ। ਲੈਫਟੀਨੈਂਟ ਜਨਰਲ ਨੁਰਲਾਨ ਯੇਰਮੇਕਬਾਯੇਵ ਨੂੰ ਕਜ਼ਾਕਿਸਤਾਨ ਦੇ ਮੁੜ ਰੱਖਿਆ ਮੰਤਰੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ।  

ਦੋਵਾਂ ਮੰਤਰੀਆਂ ਨੇ ਆਖ਼ਰੀ ਵਾਰ 05 ਸਤੰਬਰ, 2020 ਨੂੰ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਮਾਸਕੋ ਵਿੱਚ ਮੁਲਾਕਾਤ ਕੀਤੀ ਸੀ। ਕਜ਼ਾਕ ਦੇ ਰੱਖਿਆ ਮੰਤਰੀ, ਰਕਸ਼ਾ ਮੰਤਰੀ ਦੇ ਸੱਦੇ 'ਤੇ ਭਾਰਤ ਵਿਚ ਹਨ।

-------------------------------------

ਏਬੀਬੀ/ਕੇਏ/ਡੀਕੇ/ਸੈਵੀ


(Release ID: 1710204) Visitor Counter : 193